Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਆਮ ਲੋਕਾਂ ਦੇ ਹਜ਼ਮ ਨਹੀਂ ਹੋ ਰਿਹਾ ਡੀਸੀ ਦਫ਼ਤਰ ਅਤੇ ਸਿਵਲ ਹਸਪਤਾਲ ਵਿੱਚ ਵਸੂਲ ਕੀਤਾ ਜਾਂਦਾ ਪਾਰਕਿੰਗ ਟੈਕਸ

ਅਕਸਰ 20 ਰੁਪਏ ਦੇ ਪਰਚੀ ਝਗੜੇ ਕਾਰਨ ਹਜ਼ਾਰਾਂ ਰੁਪਏ 'ਚ ਬਦਲ ਜਾਂਦੀ ਹੈ

Nirmal Pandori by Nirmal Pandori
07/02/2025
in ਪੰਜਾਬ
Reading Time: 1 min read
A A
0
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ ,2 ਜੁਲਾਈ, Gee98 News service
-ਬਰਨਾਲਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਸਿਵਲ ਹਸਪਤਾਲ ਦਾ ਪਾਰਕਿੰਗ ਸਿਸਟਮ ਅਕਸਰ ਚਰਚਾ ਵਿੱਚ ਰਹਿੰਦਾ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਪ੍ਰਬੰਧਕੀ ਕੰਪਲੈਕਸ ਵਿੱਚ ਕੰਮਕਾਰ ਲਈ ਆਉਣ ਵਾਲੇ ਲੋਕਾਂ ਦੇ ਵਹੀਕਲ ਪਾਰਕਿੰਗ ਕਰਨ ਲਈ ਪ੍ਰਾਈਵੇਟ ਵਿਅਕਤੀ ਨੂੰ ਠੇਕਾ ਦਿੱਤਾ ਹੋਇਆ ਹੈ ਜਿੱਥੇ ਲੋਕ ਪਰਚੀ ਕਟਵਾ ਕੇ ਆਪਣਾ ਵਹੀਕਲ ਖੜਾ ਕਰਦੇ ਹਨ ਇਸੇ ਤਰਾਂ ਦਾ ਸਿਸਟਮ ਹੀ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਵੀ ਹੈ। ਪ੍ਰਸ਼ਾਸਨ ਵੱਲੋਂ ਅਧਿਕਾਰਤ ਠੇਕੇਦਾਰ ਜ਼ਿਲਾ ਪ੍ਰਬੰਧਕੀ ਕੰਪਲੈਕਸ ਅਤੇ ਸਿਵਲ ਹਸਪਤਾਲ ਵਿੱਚ ਨਿਰਧਾਰਤ ਰੇਟਾਂ ਤਹਿਤ 2 ਪਹੀਆ ਅਤੇ 4 ਪਹੀਆ ਵਹੀਕਲਾਂ ਤੋਂ ਵਸੂਲੀ ਕਰਦਾ ਹੈ।‌ ਇਹਨਾਂ ਦੋਵੇਂ ਮੁੱਖ ਥਾਵਾਂ ਦੀ ਪਾਰਕਿੰਗ ਨਾਲ ਜੁੜਿਆ ਇੱਕ ਪੱਖ ਇਹ ਵੀ ਹੈ ਕਿ ਇੱਥੇ ਲੋਕਾਂ ਦਾ ਪਰਚੀ ਸਬੰਧੀ ਜਾਂ ਵਹੀਕਲ ਪਾਰਕ ਕਰਨ ਦੀ ਜਗ੍ਹਾ ਸਬੰਧੀ ਅਕਸਰ ਠੇਕੇਦਾਰ ਦੇ ਕਰਿੰਦਿਆਂ ਨਾਲ ਝਗੜਾ ਹੁੰਦਾ ਰਹਿੰਦਾ ਹੈ। ਕਈ ਵਾਰ ਕਰਿੰਦਿਆਂ ਤੇ ਲੋਕਾਂ ਵਿਚਕਾਰ ਇਹ ਝਗੜਾ ਇੰਨਾ ਵੱਧ ਜਾਂਦਾ ਹੈ ਕਿ ਲੋਕ ਇਸ ਪਰਚੀ ਸਿਸਟਮ ਲਈ ਪ੍ਰਸ਼ਾਸਨ ਨੂੰ ਕੋਸਦੇ ਵੇਖੇ ਗਏ ਹਨ। ਦੋਵੇਂ ਧਿਰਾਂ ਦੇ ਝਗੜੇ ਦੌਰਾਨ ਕਈ ਵਾਰੀ ਗੁੰਡਾਗਰਦੀ ਦੇ ਹਾਲਾਤ ਵੀ ਪੈਦਾ ਹੋ ਜਾਂਦੇ ਹਨ ਅਤੇ ਕਈ ਵਾਰ ਖ਼ੂਨ ਖ਼ਰਾਬਾ ਵੀ ਹੋ ਚੁੱਕਿਆ ਹੈ। ਸਾਰੇ ਹਾਲਾਤਾਂ ਦੀ ਖ਼ਬਰ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨੂੰ ਵੀ ਹੈ ਪ੍ਰੰਤੂ ਇਹ ਸਮਝ ਤੋਂ ਪਰ੍ਹੇ ਹੈ ਕਿ ਇਸ ਵਾਰ ਧਿਆਨ ਕਿਉਂ ਨਹੀਂ ਦਿੱਤਾ ਜਾ ਰਿਹਾ।

            ਸ਼ਹਿਰ ਦੀਆਂ ਕੁਝ ਸੰਸਥਾਵਾਂ ਨੇ ਤਾਂ ਕਈ ਵਾਰ ਜ਼ਿਲ੍ਹਾ ਅਧਿਕਾਰੀਆਂ ਤੋਂ ਮੰਗ ਵੀ ਕੀਤੀ ਹੈ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਸਿਵਲ ਹਸਪਤਾਲ ਦੀ ਪਾਰਕਿੰਗ ਲੋਕਾਂ ਲਈ ਮੁਫ਼ਤ ਕੀਤੀ ਜਾਵੇ ਕਿਉਂਕਿ ਲੋਕ ਇੱਥੇ ਆਪਣੇ ਉਹਨਾਂ ਕੰਮਾਂਕਾਰਾਂ ਲਈ ਆਉਂਦੇ ਹਨ ਜਿੰਨਾਂ ਕੰਮਾਂ ਦਾ ਟੈਕਸ ਲੋਕ ਸਰਕਾਰ ਨੂੰ ਪਹਿਲਾਂ ਹੀ ਅਦਾ ਕਰਦੇ ਹਨ। ਜਿਹੜਾ ਪ੍ਰਬੰਧਕੀ ਕੰਪਲੈਕਸ ਵਿੱਚ ਪਾਰਕਿੰਗ ਟੈਕਸ ਨਾਲ ਜੁੜਿਆ ਪੱਖ ਵੀ ਆਪਣੇ ਆਪ ਵਿੱਚ ਹਾਸੋਹੀਣਾ ਹੈ ਕਿ ਜਿੱਥੇ ਉਚ ਅਧਿਕਾਰੀ ਲੋਕਾਂ ਨੂੰ ਮਿਲ ਕੇ ਉਹਨਾਂ ਦੀਆਂ ਸਮੱਸਿਆਵਾਂ ਮੁਫਤ ਵਿੱਚ ਹੱਲ ਕਰਦੇ ਹਨ ਉਥੇ ਵਹੀਕਲ ਪਾਰਕਿੰਗ ਕਰਨ ਲਈ ਟੈਕਸ ਦੇਣਾ ਪੈਂਦਾ ਹੈ। ਇਹ ਮਾਮਲਾ ਬਾਹਰੋਂ ਦੇਖਣ ਤੋਂ ਭਾਵੇਂ 10 ਅਤੇ 20 ਰੁਪਏ ਦੀ ਅਦਾਇਗੀ ਨਾਲ ਹੀ ਸੰਬੰਧਿਤ ਲੱਗਦਾ ਹੈ ਪਰੰਤੂ ਅਸਲ ਵਿੱਚ ਇਹ ਵਿਚਾਰਨਯੋਗ ਹੈ ਕਿ ਜਿਨਾਂ ਅਧਿਕਾਰੀਆਂ/ ਕਰਮਚਾਰੀਆਂ ਨੂੰ ਤਨਖਾਹ ਲੋਕਾਂ ਦੇ ਟੈਕਸਾਂ ਦੇ ਪੈਸੇ ਵਿੱਚੋਂ ਦਿੱਤੀ ਜਾਂਦੀ ਹੈ ਉਹਨਾਂ ਨੂੰ ਮਿਲਣ ਆਉਣ ਵਾਲੇ ਲੋਕਾਂ ਉੱਪਰ ਇੱਕ ਹੋਰ ਟੈਕਸ ਪ੍ਰਸ਼ਾਸਨ ਵੱਲੋਂ ਲਗਾਇਆ ਗਿਆ ਹੈ। ਪ੍ਰਸ਼ਾਸਨ ਵੱਲੋਂ ਕੰਪਲੈਕਸ ਦੇ ਅੰਦਰਲੀ ਜਗ੍ਹਾ ਪਾਰਕਿੰਗ ਠੇਕੇ ‘ਤੇ ਦੇਣ ਸਬੰਧੀ ਲੋਕ ਬੁੜਬੁੜ ਕਰਦੇ ਵੀ ਦੇਖੇ ਗਏ ਹਨ ਕਿ ਆਖਰ ਪ੍ਰਸ਼ਾਸਨ ਨੂੰ ਅਜਿਹੀ ਕਿਹੜੀ ਵਿੱਤੀ ਮਜ਼ਬੂਰੀ ਹੈ ਕਿ ਉਹ ਖਜ਼ਾਨੇ ਭਰਨ ਲਈ ਪਾਰਕਿੰਗ ਦੇ ਨਾਮ ‘ਤੇ ਲੋਕਾਂ ਦੀਆਂ ਜੇਬਾਂ ਵਿੱਚੋਂ ਪੈਸੇ ਕੱਢ ਰਿਹਾ ਹੈ। ਲੋਕ ਇਹ ਵੀ ਗ਼ਿਲਾ ਕਰਦੇ ਹਨ ਕਿ ਜਦੋਂ ਲੋਕ ਵਹੀਕਲ ਖਰੀਦਣ ਮੌਕੇ ਟੈਕਸ ਦਿੰਦੇ ਹਨ ਅਤੇ ਆਪਣੇ ਕੰਮਕਾਜ ਨਾਲ ਸੰਬੰਧਿਤ ਵੀ ਸਰਕਾਰ ਨੂੰ ਟੈਕਸ ਅਦਾ ਕਰਦੇ ਹਨ ਤਾਂ ਜ਼ਿਲ੍ਹੇ ਦੇ ਚੋਟੀ ਦੇ ਅਫ਼ਸਰਾਂ ਨੂੰ ਕੁਝ ਸਮੇਂ ਮਿਲਣ ਆਉਣ ਮੌਕੇ ਵੀ ਲੋਕਾਂ ਨੂੰ ਪਾਰਕਿੰਗ ਟੈਕਸ ਦੇਣਾ ਪੈਂਦਾ ਹੈ।                          ਦੂਜੇ ਪਾਸੇ ਸਿਵਲ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਅਤੇ ਇਲਾਜ ਲਈ ਆਉਣ ਵਾਲੇ ਲੋਕਾਂ ਨੂੰ ਵੀ ਪਾਰਕਿੰਗ ਟੈਕਸ ਦੇਣ ਮੌਕੇ ਤਕਲੀਫ ਹੁੰਦੀ ਹੈ। ‌ਲੋਕਾਂ ਦਾ ਕਹਿਣਾ ਹੈ ਕਿ ਸਿਵਲ ਹਸਪਤਾਲ ਅਤੇ ਡੀਸੀ ਕੰਪਲੈਕਸ ਦੋਵੇਂ ਅਜਿਹੀਆਂ ਥਾਵਾਂ ਹਨ ਜਿੱਥੇ ਲੋਕ ਆਪਣੇ ਵਿੱਤੀ ਜਾਂ ਨਿੱਜੀ ਲਾਭ ਲਈ ਨਹੀਂ ਸਗੋਂ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਲਈ ਆਉਂਦੇ ਹਨ ਅਤੇ ਉਹ ਅਜੇ ਨਾ ਸਹੂਲਤਾਂ ਹਨ ਜਿਨਾਂ ਲਈ ਲੋਕ ਪਹਿਲਾਂ ਹੀ ਟੈਕਸ ਅਦਾ ਕਰ ਰਹੇ ਹਨ ਇਸ ਲਈ ਅਜਿਹੀਆਂ ਥਾਵਾਂ ‘ਤੇ ਹੋਰ ਕਿਸੇ ਤਰ੍ਹਾਂ ਦਾ ਵਾਧੂ ਟੈਕਸ ਵਸੂਲ ਨਹੀਂ ਕੀਤਾ ਜਾਣਾ ਚਾਹੀਦਾ ਫਿਰ ਭਾਵੇਂ ਕਿ ਉਹ ਵਹੀਕਲ ਪਾਰਕਿੰਗ ਟੈਕਸ ਹੀ ਕਿਉਂ ਨਾ ਹੋਵੇ। ਕਿਸੇ ਪ੍ਰਾਈਵੇਟ ਵਿਅਕਤੀ ਵੱਲੋਂ ਆਪਣੀ ਨਿੱਜੀ ਥਾਂ ਵਿੱਚ ਪਾਰਕਿੰਗ ਟੈਕਸ ਵਸੂਲਣਾ ਤਾਂ ਸਮਝ ਵਿੱਚ ਆਉਂਦਾ ਹੈ ਪ੍ਰੰਤੂ ਪਬਲਿਕ ਥਾਂ ਉੱਪਰ ਪਾਰਕਿੰਗ ਟੈਕਸ ਲੋਕਾਂ ਦੇ ਹਜ਼ਮ ਨਹੀਂ ਹੋ ਰਿਹਾ। ਲੋਕਾਂ ਦੀ ਮੰਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਪਾਰਕਿੰਗ ਦੇ ਨਾਮ ‘ਤੇ ਲੋਕਾਂ ਦੀਆਂ ਜੇਬਾਂ ਚੋਂ 10-10,20-20 ਰੁਪਏ ਕੱਢਣ ਦੀ ਬਜਾਏ ਆਪਣੇ ਕੰਮਾਂਕਾਰਾਂ ਲਈ ਡੀਸੀ ਕੰਪਲੈਕਸ ਅਤੇ ਇਲਾਜ ਲਈ ਸਿਵਲ ਹਸਪਤਾਲ ਆਉਣ ਵਾਲੇ ਲੋਕਾਂ ਨੂੰ ਪਾਰਕਿੰਗ ਦੀ ਮੁਫ਼ਤ ਸਹੂਲਤ ਦੇਵੇ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ

ਮੰਦਰ ਦੇ ਪੁਜਾਰੀ ਦੀ ਅਰਜ਼ੀ ‘ਤੇ DC ਦੀ ਤਨਖ਼ਾਹ ਰੋਕਣ ਦੇ ਹੁਕਮ ਜਾਰੀ

07/03/2025
ਪਰਿਵਾਰ ਦੀ ਮਰਜ਼ੀ ਦੇ ਉਲਟ ਪਿੰਡ ਲਵ ਮੈਰਿਜ ਕਰਵਾਉਣ ਵਾਲੀ ਭੈਣ ਦਾ ਭਰਾ ਨੇ ਕੀਤਾ ਕਤਲ

ਪਰਿਵਾਰ ਦੀ ਮਰਜ਼ੀ ਦੇ ਉਲਟ ਪਿੰਡ ਲਵ ਮੈਰਿਜ ਕਰਵਾਉਣ ਵਾਲੀ ਭੈਣ ਦਾ ਭਰਾ ਨੇ ਕੀਤਾ ਕਤਲ

07/03/2025
ਕਾਲਜ ਵਿੱਚ ਦਾਖਲਾ ਦਿੱਤਾ,5 ਸਾਲ ਪੜ੍ਹਾਈ ਕਰਵਾਈ…ਡਿਗਰੀ ਵੀ ਜਾਰੀ ਕੀਤੀ ਪਰ ਹੁਣ ਪਤਾ ਲੱਗਿਐ ਕਿ ਕਾਲਜ ਕੋਲ ਤਾਂ ਮਾਨਤਾ ਹੈਨੀ

ਕਾਲਜ ਵਿੱਚ ਦਾਖਲਾ ਦਿੱਤਾ,5 ਸਾਲ ਪੜ੍ਹਾਈ ਕਰਵਾਈ…ਡਿਗਰੀ ਵੀ ਜਾਰੀ ਕੀਤੀ ਪਰ ਹੁਣ ਪਤਾ ਲੱਗਿਐ ਕਿ ਕਾਲਜ ਕੋਲ ਤਾਂ ਮਾਨਤਾ ਹੈਨੀ

07/02/2025
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice
Previous Post

ਕਾਲਜ ਵਿੱਚ ਦਾਖਲਾ ਦਿੱਤਾ,5 ਸਾਲ ਪੜ੍ਹਾਈ ਕਰਵਾਈ…ਡਿਗਰੀ ਵੀ ਜਾਰੀ ਕੀਤੀ ਪਰ ਹੁਣ ਪਤਾ ਲੱਗਿਐ ਕਿ ਕਾਲਜ ਕੋਲ ਤਾਂ ਮਾਨਤਾ ਹੈਨੀ

Next Post

ਆਬਾਦੀ ਨੇੜੇ ਲੰਘਦੇ ਸੰਘੇੜਾ ਬਾਈਪਾਸ ਵਾਲੇ ਰਜਬਾਹੇ ਵਿੱਚ ਡਿੱਗਣ ਕਰਕੇ ਬੱਚੀ ਦੀ ਮੌਤ

Nirmal Pandori

Nirmal Pandori

Related Posts

ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ
ਪੰਜਾਬ

ਮੰਦਰ ਦੇ ਪੁਜਾਰੀ ਦੀ ਅਰਜ਼ੀ ‘ਤੇ DC ਦੀ ਤਨਖ਼ਾਹ ਰੋਕਣ ਦੇ ਹੁਕਮ ਜਾਰੀ

by Nirmal Pandori
07/03/2025
ਪਰਿਵਾਰ ਦੀ ਮਰਜ਼ੀ ਦੇ ਉਲਟ ਪਿੰਡ ਲਵ ਮੈਰਿਜ ਕਰਵਾਉਣ ਵਾਲੀ ਭੈਣ ਦਾ ਭਰਾ ਨੇ ਕੀਤਾ ਕਤਲ
ਪੰਜਾਬ

ਪਰਿਵਾਰ ਦੀ ਮਰਜ਼ੀ ਦੇ ਉਲਟ ਪਿੰਡ ਲਵ ਮੈਰਿਜ ਕਰਵਾਉਣ ਵਾਲੀ ਭੈਣ ਦਾ ਭਰਾ ਨੇ ਕੀਤਾ ਕਤਲ

by Nirmal Pandori
07/03/2025
ਕਾਲਜ ਵਿੱਚ ਦਾਖਲਾ ਦਿੱਤਾ,5 ਸਾਲ ਪੜ੍ਹਾਈ ਕਰਵਾਈ…ਡਿਗਰੀ ਵੀ ਜਾਰੀ ਕੀਤੀ ਪਰ ਹੁਣ ਪਤਾ ਲੱਗਿਐ ਕਿ ਕਾਲਜ ਕੋਲ ਤਾਂ ਮਾਨਤਾ ਹੈਨੀ
ਪੰਜਾਬ

ਕਾਲਜ ਵਿੱਚ ਦਾਖਲਾ ਦਿੱਤਾ,5 ਸਾਲ ਪੜ੍ਹਾਈ ਕਰਵਾਈ…ਡਿਗਰੀ ਵੀ ਜਾਰੀ ਕੀਤੀ ਪਰ ਹੁਣ ਪਤਾ ਲੱਗਿਐ ਕਿ ਕਾਲਜ ਕੋਲ ਤਾਂ ਮਾਨਤਾ ਹੈਨੀ

by Nirmal Pandori
07/02/2025
…ਡਰਾਈਵਰ ਦੇ ਮੂੰਹ ‘ਚੋਂ ਸਿਰਫ ਸ਼ਰਾਬ ਦੀ ਬਦਬੂ ਆਉਣ ‘ਤੇ ਹੀ ਚਾਲਾਨ ਨਹੀਂ ਕੀਤਾ ਜਾ ਸਕਦਾ…..!
ਪੰਜਾਬ

ਪਤਨੀ ਭਾਵੇਂ ਪੜੀ ਲਿਖੀ ਹੋਵੇ ਫਿਰ ਵੀ ਗੁਜ਼ਾਰਾ ਭੱਤਾ ਦੇਣਾ ਹੀ ਹੋਵੇਗਾ… ਹਾਈਕੋਰਟ ਦਾ ਹੁਕਮ

by Nirmal Pandori
07/02/2025
DSP ਦਾ ਗੰਨਮੈਨ  ਇਕ ਲੱਖ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ – ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਦਿੱਤੀ ਸੀ ਰਿਕਾਰਡਿੰਗ
ਪੰਜਾਬ

DSP ਦਾ ਗੰਨਮੈਨ ਇਕ ਲੱਖ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ – ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਦਿੱਤੀ ਸੀ ਰਿਕਾਰਡਿੰਗ

by Nirmal Pandori
07/02/2025
ਚਿੱਟਾ ਲਹੂ….ਪਿੰਡ ਨਿਹਾਲੂਵਾਲ ‘ਚ ਪੁੱਤ ਨੇ ਪਿਉ ਦਾ ਕੀਤਾ ਬੇਰਹਿਮੀ ਨਾਲ ਕਤਲ
ਪੰਜਾਬ

ਚਿੱਟਾ ਲਹੂ….ਪਿੰਡ ਨਿਹਾਲੂਵਾਲ ‘ਚ ਪੁੱਤ ਨੇ ਪਿਉ ਦਾ ਕੀਤਾ ਬੇਰਹਿਮੀ ਨਾਲ ਕਤਲ

by Nirmal Pandori
07/01/2025
Load More
Next Post
ਆਬਾਦੀ ਨੇੜੇ ਲੰਘਦੇ ਸੰਘੇੜਾ ਬਾਈਪਾਸ ਵਾਲੇ ਰਜਬਾਹੇ ਵਿੱਚ ਡਿੱਗਣ ਕਰਕੇ ਬੱਚੀ ਦੀ ਮੌਤ

ਆਬਾਦੀ ਨੇੜੇ ਲੰਘਦੇ ਸੰਘੇੜਾ ਬਾਈਪਾਸ ਵਾਲੇ ਰਜਬਾਹੇ ਵਿੱਚ ਡਿੱਗਣ ਕਰਕੇ ਬੱਚੀ ਦੀ ਮੌਤ

Leave a Reply Cancel reply

Your email address will not be published. Required fields are marked *

Facebook-f Youtube

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਮੰਦਰ ਦੇ ਪੁਜਾਰੀ ਦੀ ਅਰਜ਼ੀ ‘ਤੇ DC ਦੀ ਤਨਖ਼ਾਹ ਰੋਕਣ ਦੇ ਹੁਕਮ ਜਾਰੀ

ਪਰਿਵਾਰ ਦੀ ਮਰਜ਼ੀ ਦੇ ਉਲਟ ਪਿੰਡ ਲਵ ਮੈਰਿਜ ਕਰਵਾਉਣ ਵਾਲੀ ਭੈਣ ਦਾ ਭਰਾ ਨੇ ਕੀਤਾ ਕਤਲ

ਇੱਕ ਵਕੀਲ ਉਪਰ ਹਮਲੇ ਦੇ ਮਾਮਲੇ ‘ਚ ਬਰਨਾਲੇ ਦੇ ਵਕੀਲ ਅਤੇ ਭਾਨਾ ਸਿੱਧੂ ਆਹਮੋ ਸਾਹਮਣੇ

ਆਬਾਦੀ ਨੇੜੇ ਲੰਘਦੇ ਸੰਘੇੜਾ ਬਾਈਪਾਸ ਵਾਲੇ ਰਜਬਾਹੇ ਵਿੱਚ ਡਿੱਗਣ ਕਰਕੇ ਬੱਚੀ ਦੀ ਮੌਤ

ਆਮ ਲੋਕਾਂ ਦੇ ਹਜ਼ਮ ਨਹੀਂ ਹੋ ਰਿਹਾ ਡੀਸੀ ਦਫ਼ਤਰ ਅਤੇ ਸਿਵਲ ਹਸਪਤਾਲ ਵਿੱਚ ਵਸੂਲ ਕੀਤਾ ਜਾਂਦਾ ਪਾਰਕਿੰਗ ਟੈਕਸ

ਕਾਲਜ ਵਿੱਚ ਦਾਖਲਾ ਦਿੱਤਾ,5 ਸਾਲ ਪੜ੍ਹਾਈ ਕਰਵਾਈ…ਡਿਗਰੀ ਵੀ ਜਾਰੀ ਕੀਤੀ ਪਰ ਹੁਣ ਪਤਾ ਲੱਗਿਐ ਕਿ ਕਾਲਜ ਕੋਲ ਤਾਂ ਮਾਨਤਾ ਹੈਨੀ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2025 JNews - Premium WordPress news & magazine theme by Jegtheme.

Send this to a friend