Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਪੰਜਾਬ ‘ਚ ਅੱਜ ਸ਼ੁਰੂ ਹੋਵੇਗਾ TATA ਦਾ ਈਕੋ ਫਰੈਂਡਲੀ ਗਰੀਨ ਸਟੀਲ ਪਲਾਂਟ

- ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ ਵਿਖੇ ਕਰਨਗੇ ਉਦਘਾਟਨ

Nirmal Pandori by Nirmal Pandori
03/20/2026
in ਪੰਜਾਬ
Reading Time: 1 min read
A A
0
ਪੰਜਾਬ ‘ਚ ਅੱਜ ਸ਼ੁਰੂ ਹੋਵੇਗਾ TATA ਦਾ ਈਕੋ ਫਰੈਂਡਲੀ ਗਰੀਨ ਸਟੀਲ ਪਲਾਂਟ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,20 ਮਾਰਚ, Gee98 News service

-ਪੰਜਾਬ ਨੂੰ ਅੱਜ ਇੱਕ ਅਤਿ ਆਧੁਨਿਕ ਸਟੀਲ ਕਾਰਖਾਨਾ ਮਿਲੇਗਾ। ਟਾਟਾ ਕੰਪਨੀ ਅੱਜ ਲੁਧਿਆਣਾ ‘ਚ ਆਪਣਾ ਅਤੀ ਆਧੁਨਿਕ ਈਕੋ ਫਰੈਂਡਲੀ ਗਰੀਨ ਸਟੀਲ ਪਲਾਂਟ ਸ਼ੁਰੂ ਕਰੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ ਵਿਖੇ ਇਸ ਕਾਰਖਾਨੇ ਦਾ ਉਦਘਾਟਨ ਕਰਨਗੇ। ਟਾਟਾ ਸਟੀਲ ਕੰਪਨੀ ਦਾ ਦੇਸ਼ ਵਿੱਚ ਇਹ ਦੂਜਾ ਰੀਸਾਈਕਲ ਬੇਸਿਡ ਗ੍ਰੀਨ ਸਟੀਲ ਪਲਾਂਟ ਹੈ। ਪੰਜਾਬ ਸਰਕਾਰ ਇਸ ਸਟੀਲ ਕਾਰਖਾਨੇ ਤੋਂ ਕਾਫੀ ਉਤਸ਼ਾਹਿਤ ਹੈ, ਲੱਗਭੱਗ 3200 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਇਹ ਸਟੀਲ ਪਲਾਂਟ 2500 ਵਿਅਕਤੀਆਂ ਨੂੰ ਰੁਜ਼ਗਾਰ ਦੇਵੇਗਾ, ਇਸ ਤੋਂ ਇਲਾਵਾ ਅਸਿੱਧੇ ਤੌਰ ‘ਤੇ ਵੀ ਇਸ ਦੇ ਨਾਲ ਹਜ਼ਾਰਾਂ ਵਿਅਕਤੀ ਰੁਜ਼ਗਾਰ ਲਈ ਜੁੜਨਗੇ। ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਸਰਕਾਰ ਨੂੰ ਇਸ ਪਲਾਂਟ ਤੋਂ ਸਲਾਨਾ 200 ਤੋਂ ਲੈ ਕੇ 300 ਕਰੋੜ ਰੁਪਏ ਤੱਕ ਦਾ ਟੈਕਸ ਵੱਖ-ਵੱਖ ਮਾਧਿਅਮਾਂ ਤੋਂ ਇਕੱਠਾ ਹੋਵੇਗਾ। ਲੁਧਿਆਣਾ ਦੀ ਹਾਈਟੈਕ ਵੈਲੀ ‘ਚ ਕਰੀਬ 115 ਏਕੜ ਜ਼ਮੀਨ ‘ਤੇ ਲੱਗਿਆ ਇਹ ਪਲਾਂਟ ਸਲਾਨਾ 0.75 ਮਿਲੀਅਨ ਟਨ ਉਤਪਾਦਨ ਕਰੇਗਾ। ‌ ਇੱਥੇ ਮੁੱਖ ਤੌਰ ‘ਤੇ ਕਸਟਰੰਕਸ਼ਨ ਸੈਕਟਰ ਦੇ ਲਈ ਟੀਐਮਟੀ ਬਾਰ ਤੇ ਹੋਰ ਸਟੀਲ ਉਤਪਾਦਨ ਤਿਆਰ ਕੀਤੇ ਜਾਣਗੇ।। ਇਲੈਕਟਰੋਨਿਕ ਆਰਕ ਫਰਨੈੱਸ (EAF) ਤਕਨੀਕ ‘ਤੇ ਅਧਾਰਿਤ ਇਸ ਸਟੀਲ ਪਲਾਂਟ ਦੀ ਕਾਰਬਨ ਦੀ ਮਾਤਰਾ ਘੱਟ ਹੋਵੇਗੀ, ਕੋਇਲੇ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਪਾਣੀ ਦੀ ਖਪਤ ਵੀ ਰਵਾਇਤੀ ਸਟੀਲ ਪਲਾਂਟਸ ਦੀ ਤੁਲਨਾ ਵਿੱਚ ਘੱਟ ਹੋਵੇਗੀ। ਇਸ ਪਲਾਂਟ ਵਿੱਚ ਸਕਰੈਪ ਦੇ ਇਸਤੇਮਾਲ ਦੇ ਕਾਰਨ ਰੀਸਾਈਕਲਿੰਗ ਨੂੰ ਉਤਸ਼ਾਹਿਤ ਮਿਲੇਗਾ। ਦਾਅਵਾ ਕੀਤਾ ਜਾ ਰਿਹਾ ਹੈ ਕਿ ਟਾਟਾ ਦੇ ਇਸ ਸਟੀਲ ਪਲਾਂਟ ਵਿੱਚ ਕੱਚੇ ਲੋਹੇ ਦੀ ਬਜਾਏ ਸਕਰੈਪ ਤੋਂ ਸਟੀਲ ਤਿਆਰ ਕੀਤਾ ਜਾਵੇਗਾ ਜਿਸ ਨਾਲ ਰੀਸਾਈਕਲਿੰਗ ਤੇ ਤਕਨੀਕ ਨੂੰ ਉਤਸ਼ਾਹਨ ਮਿਲੇਗਾ ਅਤੇ ਵੇਸਟ ਮੈਨੇਜਮੈਂਟ ਵਿੱਚ ਵੀ ਵੱਡਾ ਸੁਧਾਰ ਹੋਵੇਗਾ। ਇਹ ਵੀ ਦਾਅਵਾ ਕੀਤਾ ਜਾ ਰਿਹਾ ਕਿ ਇਸ ਸਟੀਲ ਪਲਾਂਟ ਵਿੱਚ ਪ੍ਰਦੂਸ਼ਣ ਘੱਟ ਹੋਵੇਗਾ ਕਿਉਂਕਿ ਕੋਇਲੇ ਦੀ ਵਰਤੋਂ ਨਹੀਂ ਹੋਵੇਗੀ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ

ਮੁਲਾਜ਼ਮਾਂ ਦਾ ਡੀਏ….ਪੰਜਾਬ ਸਰਕਾਰ ਕਾਨੂੰਨੀ ਅਤੇ ਸਿਆਸੀ ਪਿੱਚ ‘ਤੇ ਚੌਕੇ-ਛੱਕਿਆਂ ਦੀ ਮਾਰ ਹੇਠ

05/05/2026
CM ਭਗਵੰਤ ਮਾਨ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ…”ਰਾਈਟ ਟੂ ਰੀਕਾਲ” ਕਾਨੂੰਨ ਦੀ ਕੀਤੀ ਮੰਗ

CM ਭਗਵੰਤ ਮਾਨ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ…”ਰਾਈਟ ਟੂ ਰੀਕਾਲ” ਕਾਨੂੰਨ ਦੀ ਕੀਤੀ ਮੰਗ

05/05/2026
ਦਿਲਚਸਪੀਆਂ….ਰਾਘਵ ਚੱਢਾ ਰਾਸ਼ਟਰਪਤੀ ਜੀ ਕੋਲ ਭਗਵੰਤ ਮਾਨ ਦੀ ਸ਼ਿਕਾਇਤ ਕਰੇਗਾ…ਅਤੇ ਭਗਵੰਤ ਮਾਨ, ਰਾਘਵ ਚੱਢਾ ਦੀ…!

ਦਿਲਚਸਪੀਆਂ….ਰਾਘਵ ਚੱਢਾ ਰਾਸ਼ਟਰਪਤੀ ਜੀ ਕੋਲ ਭਗਵੰਤ ਮਾਨ ਦੀ ਸ਼ਿਕਾਇਤ ਕਰੇਗਾ…ਅਤੇ ਭਗਵੰਤ ਮਾਨ, ਰਾਘਵ ਚੱਢਾ ਦੀ…!

05/05/2026
Load More
Tags: #barnalanews#malwanews #newsupdate #dailyupdate#punjabnews
Previous Post

ਖ਼ਤਰਨਾਕ ਗੈਂਗਸਟਰ ਦੀ ਮਨਕੀਰਤ ਔਲਖ ਨੂੰ ਧਮਕੀ… ਕੱਲ੍ਹ ਚੰਡੀਗੜ੍ਹ ‘ਚ ਹੋਏ ਕਤਲ ਦੀ ਲਈ ਸੀ ਜ਼ਿੰਮੇਵਾਰੀ

Next Post

ਮਹਿਲ ਕਲਾਂ ਵਿਖੇ ਵਿੱਚ 21 ਮਾਰਚ ਨੂੰ ਸਵੇਰੇ 9 ਵਜੇ ਅਦਾ ਹੋਵੇਗੀ ਈਦ-ਉਲ-ਫਿਤਰ ਦੀ ਨਮਾਜ਼

Nirmal Pandori

Nirmal Pandori

Related Posts

ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ
ਪੰਜਾਬ

ਮੁਲਾਜ਼ਮਾਂ ਦਾ ਡੀਏ….ਪੰਜਾਬ ਸਰਕਾਰ ਕਾਨੂੰਨੀ ਅਤੇ ਸਿਆਸੀ ਪਿੱਚ ‘ਤੇ ਚੌਕੇ-ਛੱਕਿਆਂ ਦੀ ਮਾਰ ਹੇਠ

by Nirmal Pandori
05/05/2026
CM ਭਗਵੰਤ ਮਾਨ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ…”ਰਾਈਟ ਟੂ ਰੀਕਾਲ” ਕਾਨੂੰਨ ਦੀ ਕੀਤੀ ਮੰਗ
ਪੰਜਾਬ

CM ਭਗਵੰਤ ਮਾਨ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ…”ਰਾਈਟ ਟੂ ਰੀਕਾਲ” ਕਾਨੂੰਨ ਦੀ ਕੀਤੀ ਮੰਗ

by Nirmal Pandori
05/05/2026
ਦਿਲਚਸਪੀਆਂ….ਰਾਘਵ ਚੱਢਾ ਰਾਸ਼ਟਰਪਤੀ ਜੀ ਕੋਲ ਭਗਵੰਤ ਮਾਨ ਦੀ ਸ਼ਿਕਾਇਤ ਕਰੇਗਾ…ਅਤੇ ਭਗਵੰਤ ਮਾਨ, ਰਾਘਵ ਚੱਢਾ ਦੀ…!
ਪੰਜਾਬ

ਦਿਲਚਸਪੀਆਂ….ਰਾਘਵ ਚੱਢਾ ਰਾਸ਼ਟਰਪਤੀ ਜੀ ਕੋਲ ਭਗਵੰਤ ਮਾਨ ਦੀ ਸ਼ਿਕਾਇਤ ਕਰੇਗਾ…ਅਤੇ ਭਗਵੰਤ ਮਾਨ, ਰਾਘਵ ਚੱਢਾ ਦੀ…!

by Nirmal Pandori
05/05/2026
News update….ਟ੍ਰਾਈਡੈਂਟ ‘ਤੇ ਪ੍ਰਦੂਸ਼ਣ ਬੋਰਡ ਦੀ ਰੇਡ ਸਬੰਧੀ ਹਾਈਕੋਰਟ ਦਾ ਫੈਸਲਾ
ਪੰਜਾਬ

News update….ਟ੍ਰਾਈਡੈਂਟ ‘ਤੇ ਪ੍ਰਦੂਸ਼ਣ ਬੋਰਡ ਦੀ ਰੇਡ ਸਬੰਧੀ ਹਾਈਕੋਰਟ ਦਾ ਫੈਸਲਾ

by Nirmal Pandori
05/04/2026
ਬੋਲ ਪੰਡੋਰੀ ਦੇ…ਲਾਹ-ਪਾਹ…ਝਾੜਝੰਬ ਜਾਂ ਟਿਕਟਾਂ ਕੱਟਣ ਦੀ ਚਿਤਾਵਨੀ…!
ਪੰਜਾਬ

ਬੋਲ ਪੰਡੋਰੀ ਦੇ….ਹਰ ਮੋੜ ‘ਤੇ ਠੇਕਾ..ਹਰ ਰੋਡ ‘ਤੇ ਠੇਕਾ..ਹਰ ਚੌਂਕ ‘ਚ ਠੇਕਾ..ਠੇਕੇ ‘ਤੇ ਠੇਕਾ..ਠਾਹ ਠੇਕਾ

by Nirmal Pandori
05/04/2026
ਯੇਹ ਰਿਸ਼ਤਾ ਕਿਆ ਕਹਿਲਾਤਾ ਹੈ…DIG ਭੁੱਲਰ ਮਾਮਲਾ…ਪੰਜਾਬ ਦੇ ਕੁਝ ਚੋਟੀ ਦੇ ਅਧਿਕਾਰੀ CBI ਦੇ ਰਾਡਾਰ ‘ਤੇ…!
ਪੰਜਾਬ

ਯੇਹ ਰਿਸ਼ਤਾ ਕਿਆ ਕਹਿਲਾਤਾ ਹੈ…DIG ਭੁੱਲਰ ਮਾਮਲਾ…ਪੰਜਾਬ ਦੇ ਕੁਝ ਚੋਟੀ ਦੇ ਅਧਿਕਾਰੀ CBI ਦੇ ਰਾਡਾਰ ‘ਤੇ…!

by Nirmal Pandori
05/04/2026
Load More
Next Post
ਮਹਿਲ ਕਲਾਂ ਵਿਖੇ ਵਿੱਚ 21 ਮਾਰਚ ਨੂੰ ਸਵੇਰੇ 9 ਵਜੇ ਅਦਾ ਹੋਵੇਗੀ ਈਦ-ਉਲ-ਫਿਤਰ ਦੀ ਨਮਾਜ਼

ਮਹਿਲ ਕਲਾਂ ਵਿਖੇ ਵਿੱਚ 21 ਮਾਰਚ ਨੂੰ ਸਵੇਰੇ 9 ਵਜੇ ਅਦਾ ਹੋਵੇਗੀ ਈਦ-ਉਲ-ਫਿਤਰ ਦੀ ਨਮਾਜ਼

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਮੁਲਾਜ਼ਮਾਂ ਦਾ ਡੀਏ….ਪੰਜਾਬ ਸਰਕਾਰ ਕਾਨੂੰਨੀ ਅਤੇ ਸਿਆਸੀ ਪਿੱਚ ‘ਤੇ ਚੌਕੇ-ਛੱਕਿਆਂ ਦੀ ਮਾਰ ਹੇਠ

CM ਭਗਵੰਤ ਮਾਨ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ…”ਰਾਈਟ ਟੂ ਰੀਕਾਲ” ਕਾਨੂੰਨ ਦੀ ਕੀਤੀ ਮੰਗ

ਹਲਕਾ ਮਹਿਲਕਲਾਂ ਦੇ ਪਿੰਡ ਕਲਾਲਮਾਜਰਾ ਦਾ ਸਰਪੰਚ ਪਾਣੀ ਵਾਲੀ ਟੈਂਕੀ ‘ਤੇ ਚੜਿਆ… ਵਿਧਾਇਕ ‘ਤੇ ਲਾਏ ਧੱਕੇਸ਼ਾਹੀ ਦੇ ਦੋਸ਼

ਦਿਲਚਸਪੀਆਂ….ਰਾਘਵ ਚੱਢਾ ਰਾਸ਼ਟਰਪਤੀ ਜੀ ਕੋਲ ਭਗਵੰਤ ਮਾਨ ਦੀ ਸ਼ਿਕਾਇਤ ਕਰੇਗਾ…ਅਤੇ ਭਗਵੰਤ ਮਾਨ, ਰਾਘਵ ਚੱਢਾ ਦੀ…!

ਤਿਲਕ ਰਾਮ ਤੀਜੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਬਣੇ ਆਰੀਆ ਸਮਾਜ ਦੇ ਪ੍ਰਧਾਨ

News update….ਟ੍ਰਾਈਡੈਂਟ ‘ਤੇ ਪ੍ਰਦੂਸ਼ਣ ਬੋਰਡ ਦੀ ਰੇਡ ਸਬੰਧੀ ਹਾਈਕੋਰਟ ਦਾ ਫੈਸਲਾ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend