Skip to main content
Gee 98News
Menu
ਪੰਜਾਬ
ਸਾਹਿਤ
ਸਿਹਤ
ਸਿੱਖਿਆ
ਖੇਤੀਬਾੜੀ
ਮਨੋਰੰਜਨ
Facebook
Youtube
ਭਾਜਪਾ ਨੇ ਸੁੱਟੀਆਂ ਕਾਂਗਰਸ ਦੀਆਂ ਦੋ ਵਿਕਟਾਂ
Nirmal Pandori
December 28, 2021
3:49 pm
No Comments
ਚੰਡੀਗੜ, 28 ਦਸੰਬਰ (ਨਿਰਮਲ ਸਿੰਘ ਪੰਡੋਰੀ) : ਵਿਧਾਨ ਸਭਾ ਚੋਣਾਂ ਦੀ ਦਹਿਲੀਜ਼ ’ਤੇ ਭਾਜਪਾ ਨੇ ਕਾਂਗਰਸ ਦੀਆਂ ਦੋ ਚੋਟੀ ਦੀਆਂ ਸਿਆਸੀ ਵਿਕਟਾਂ ਸੁੱਟ ਲਈਆਂ ਹਨ। ਕਾਂਗਰਸ ਦੇ ਦੋ ਮੌਜੂਦਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਅਤੇ ਬਲਵਿੰਦਰ ਸਿੰਘ ਲਾਡੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅਜੇ ਕੁਝ ਦਿਨ ਪਹਿਲਾਂ ਹੀ ਬਾਜਵਾ ਦੇ ਹੱਕ ’ਚ ਵੱਡੀ ਰੈਲੀ ਕੀਤੀ ਸੀ । ਫਤਿਹਜੰਗ ਸਿੰਘ ਬਾਜਵਾ ਦੇ ਵੱਡੇ ਭਰਾ ਪ੍ਰਤਾਪ ਸਿੰਘ ਬਾਜਵਾ ਨੇ ਫਤਿਹਜੰਗ ਸਿੰਘ ਦੀ ਸੀਟ ਉੱਪਰ ਅੱਖ ਰੱਖੀ ਹੋਈ ਹੈ, ਦੂਜੇ ਪਾਸੇ ਬਲਵਿੰਦਰ ਸਿੰਘ ਲਾਡੀ ਨੂੰ ਆਪਣੀ ਟਿਕਟ ਕੱਟੇ ਜਾਣ ਦੇ ਆਸਾਰ ਨਜ਼ਰ ਆ ਰਹੇ ਸਨ, ਕਾਰਨ ਭਾਵੇਂ ਕੁਝ ਵੀ ਹੋਣ ਪ੍ਰੰਤੂ ਸੱਤਾਧਾਰੀ ਪਾਰਟੀ ਦੇ 2 ਮੌਜੂਦਾ ਵਿਧਾਇਕਾਂ ਦਾ ਪਾਰਟੀ ਛੱਡ ਕੇ ਮੁੱਖ ਵਿਰੋਧੀ ਪਾਰਟੀ ’ਚ ਸ਼ਾਮਲ ਹੋਣਾ ਕਾਂਗਰਸ ਲਈ ਨਾਮੋਸ਼ੀਜਨਕ ਹੈ। ਚਰਚਾ ਇਹ ਵੀ ਹੈ ਕਿ ਕਾਂਗਰਸ ਦੇ ਕੁਝ ਹੋਰ ਵਿਧਾਇਕ ਵੀ ਤਿਆਰੀ ਖਿੱਚੀ ਬੈਠੇ ਹਨ ਜੋ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ । ਜੇਕਰ ਭਾਜਪਾ ਪੰਜਾਬ ਕਾਂਗਰਸ ਵਿੱਚ ਹੋਰ ਸੰਨ ਲਾਉਣ ’ਚ ਕਾਮਯਾਬ ਰਹੀ ਤਾਂ ਇਹ ਨਵਜੋਤ ਸਿੰਘ ਸਿੱਧੂ ਲਈ ਵੱਡੀ ਚਣੌਤੀ ਹੋਵੇਗੀ
।
Prev
Previous
ਸਿੱਧੂ ਬਨਾਮ ਖਾਕੀ ਵਰਦੀ…. ਸੇਰ ਨੂੰ ਸਵਾ ਸੇਰ…!
Next
ਸ੍ਰੀ ਚਮਕੌਰ ਸਾਹਿਬ .. ਇੱਕ ਵਾਰ ਫ਼ੇਰ .. ਚੰਨੀ ਬਨਾਮ ਚੰਨੀ
Next
ਤਾਜ਼ਾ ਖਬਰਾਂ
ਮਾਰਕੀਟ ਕਮੇਟੀ ਮਹਿਲ ਕਲਾਂ…ਹੱਟ ਪਿੱਛੇ ਚੇਅਰਮੈਨ ਦੀ ਮੁੱਛ ਦਾ ਸਵਾਲ ਆਂ….ਦੋ ਪੁੜਾਂ ਦੀ ਫਸਗੇ ਨੇਤਾ ਜੀ…!
ਸਚਿਨ ਪਾਇਲਟ ਦਾ ਪਾਇਲਟ ਪ੍ਰੋਜੈਕਟ… ਵੱਡੇ ਆਗੂਆਂ ਦੀ ਬਜਾਏ ਵਰਕਰਾਂ ਤੱਕ ਹੋਵੇਗੀ ਸਿੱਧੀ ਪਹੁੰਚ…!
…ਇਹ ਤਾਂ ਕੁੱਤੀ ਹੀ ਚੋਰਾਂ ਦੀ ਨਿਕਲੀ….ਕਰੋੜਾਂ ਦੀ ਹੈਰੋਇਨ ਤੇ ਹਥਿਆਰਾਂ ਸਮੇਤ ਇੰਸਪੈਕਟਰ ਕਾਬੂ
ਲੱਤ ‘ਚ ਹੀ ਲੱਗੀ ਹੋਈ ਸੀ ਸਰਿੰਜ…ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ
ਬੈਂਕ ਹੜ੍ਹਤਾਲ…ਸਰਕਾਰ ਦੀ 5-day working ਤੋਂ ਕੋਰੀ ਨਾਂਹ, ਮੁਲਾਜ਼ਮ ਹੜ੍ਹਤਾਲ ‘ਤੇ ਅੜੇ
ਭਾਈ ਅੰਮ੍ਰਿਤਪਾਲ ਸਿੰਘ ਦੋ ਵਿਧਾਨ ਸਭਾ ਸੀਟਾਂ ਤੋਂ ਚੋਣ ਲੜਨਗੇ-ਇਆਲੀ
ED ਦੀ ਰੇਡ…ਗਮਾਡਾ ਨੂੰ ਲੱਗੇ 10000 ਕਰੋੜ ਦੇ ਚੂਨੇ ‘ਚ ਸਿਸੋਦੀਆ ਤੇ ਸਤੇਂਦਰ ਜੈਨ ਦੇ ਨਾਮ ਦੀ ਗੂੰਜ
ਧਨੌਲੇ ਥਾਣੇ ‘ਚ ਜੋਬਨ ਰੁੱਤੇ ਜੋਬਨ ਨੇ ਚੁੱਕ ਲਿਆ ਖਤਰਨਾਕ ਕਦਮ
ਅਮੀਰੀ ਰੁਤਬਾ : ਅੰਡਾਨੀ ਨੇ ਅੰਬਾਨੀ ਨੂੰ ਕੁਰਸੀ ਤੋਂ ਲਾਹਿਆ
DA ਦਾ ਮਾਮਲਾ… ਬਰਫੀ ਤੇ ਲੋਈ ਦੀ ਸਕ੍ਰਿਪਟ ਤੋਂ ਬਾਅਦ ਸਰਕਾਰ ਨੇ ਇੱਕ ਹੋਰ ਚਾਲ ਚੱਲੀ…ਪੜ੍ਹੋ ਖ਼ਬਰ
Facebook
Whatsapp
error:
Content is protected !!