Skip to main content

Gee 98News

…..ਤੇ ਹੁਣ ਭਾਜਪਾ ਨੇ ਕੀਤਾ ਸਸਤੀ ਸ਼ਰਾਬ ਦਾ ਵਾਅਦਾ

ਚੰਡੀਗੜ੍ਹ 29 ਦਸੰਬਰ (ਜ਼ੀ98 ਨਿਊਜ਼)– ਸੱਤਾ ‘ਤੇ ਕਾਬਜ਼ ਹੋਣ ਦੀ ਲਾਲਸਾ ਵਿੱਚ ਸਿਆਸੀ ਨੇਤਾ ਕਈ ਵਾਰ ਲੋਕਾਂ ਨਾਲ ਅਜਿਹੇ ਵਾਅਦੇ ਕਰ ਜਾਂਦੇ ਹਨ ਜੋ ਬੇਸ਼ਰਮੀ ਅਤੇ ਬੇਇੱਜ਼ਤੀ ਦਾ ਕਾਰਨ ਬਣਦੇ ਹਨ। ਭਾਰਤੀ ਜਨਤਾ ਪਾਰਟੀ ਆਂਧਰਾ ਪ੍ਰਦੇਸ਼ ਦੇ ਸੂਬਾ ਪ੍ਰਧਾਨ ਸੋਮੁੂ ਵੀਰਰਾਜੂ ਨੇ ਭਾਜਪਾ ਨੂੰ ਵੋਟ ਪਾਉਣ ਬਦਲੇ ਸੂਬੇ ਦੇ ਲੋਕਾਂ ਨੂੰ ਸਸਤੀ ਅਤੇ ਮਿਆਰੀ ਸ਼ਰਾਬ ਦੇਣ ਦਾ ਅਜੀਬੋਗਰੀਬ ਵਾਅਦਾ ਕੀਤਾ ਹੈ। ਆਂਧਰਾ ਪ੍ਰਦੇਸ਼ ਵਿੱਚ ਸ਼ਰਾਬ ਦੀ ਇੱਕ ਚੌਥਾਈ ਬੋਤਲ 200 ਵਿੱਚ ਵਿਕ ਰਹੀ ਹੈ ਜੋ ਸੂਬਾ ਪ੍ਰਧਾਨ ਨੇ 50 ਰੁਪਏ ਵਿਚ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਹੈ। ਭਾਜਪਾ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਵਿੱਚ ਲਗਪਗ ਇੱਕ ਕਰੋੜ ਲੋਕ ਸ਼ਰਾਬ ਪੀਂਦੇ ਹਨ ਅਤੇ ਭਾਜਪਾ ਚਾਹੁੰਦੀ ਹੈ ਕਿ ਇਹ ਇੱਕ ਕਰੋੜ ਲੋਕ ਭਾਜਪਾ ਨੂੰ ਵੋਟ ਦੇਣ। ਸਿਆਸੀ ਲੋਕ ਸੱਤਾ ਪ੍ਰਾਪਤੀ ਲਈ ਕਿਸ ਹੱਦ ਤਕ ਜਾ ਸਕਦੇ ਹਨ ਭਾਜਪਾ ਦੇ ਸੂਬਾ ਪ੍ਰਧਾਨ ਦਾ ਇਹ ਬਿਆਨ ਇਸ ਦੀ ਮਿਸਾਲ ਹੈ।

error: Content is protected !!