Gee 98News
Menu
ਪੰਜਾਬ
ਸਾਹਿਤ
ਸਿਹਤ
ਸਿੱਖਿਆ
ਖੇਤੀਬਾੜੀ
ਮਨੋਰੰਜਨ
Facebook
Youtube
ਮਾਲ ਮਾਲਕਾਂ ਦਾ, ਮਸ਼ਹੂਰੀ ਕੰਪਨੀ ਦੀ.. ਅਕਾਲੀ ਦਲ ਦੇ ਦੋਵੇਂ ਹੱਥਾਂ ਵਿੱਚ ਲੱਡੂ
Nirmal Pandori
January 2, 2022
1:54 pm
No Comments
ਬਰਨਾਲਾ 02 ਜਨਵਰੀ (ਨਿਰਮਲ ਸਿੰਘ ਪੰਡੋਰੀ ) : ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਵਾਰ ਉਮੀਦਵਾਰਾਂ ਦੇ ਐਲਾਨ ਵਿੱਚ ਕੁਝ ਹੈਰਾਨੀਜਨਕ ਗੱਲਾਂ ਸਾਹਮਣੇ ਆ ਰਹੀਆਂ ਹਨ। ਜ਼ਿਕਰਯੋਗ ਹੈ ਕਿ ਅਕਾਲੀ ਦਲ ਨੇ ਬਸਪਾ ਨੂੰ ਗੱਠਜੋੜ ਤਹਿਤ 20 ਸੀਟਾਂ ਛੱਡੀਆਂ ਹਨ। ਜਿਨਾਂ ਵਿੱਚੋਂ ਕੁਝ ਸੀਟਾਂ ਉੱਪਰ ਬਸਪਾ ਨੇ ਆਪਣੇ ਉਮੀਦਵਾਰ ਵੀ ਐਲਾਨ ਦਿੱਤੇ ਹਨ ਪ੍ਰੰਤੂ ਕੁਝ ਸੀਟਾਂ ਉੱਪਰ ਬਸਪਾ ਨੂੰ ਉਮੀਦਵਾਰ ਚੁਣਨ ਵਿੱਚ ਮੁਸ਼ਕਿਲ ਪੇਸ਼ ਆ ਰਹੀ ਹੈ। ਬਸਪਾ ਦੇ ਹਿੱਸੇ ਆਏ ਕੁਝ ਹਲਕਿਆਂ ਵਿੱਚ ਤਾਂ ਬਸਪਾ ਨੂੰ ਉਮੀਦਵਾਰ ਹੀ ਨਹੀਂ ਮਿਲ ਰਹੇ, ਇਨਾਂ ਹਲਕਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ, ਬਸਪਾ ਨਾਲ ਦੋਹਰੀ ਸਿਆਸੀ ਚਾਲ ਚੱਲ ਰਿਹਾ ਹੈ। ਭਾਵ ਹਲਕਾ ਬਸਪਾ ਦਾ ਅਤੇ ਉਮੀਦਵਾਰ ਅਕਾਲੀ ਦਲ ਦਾ ਖੜਾ ਕੀਤਾ ਜਾ ਰਿਹਾ ਹੈ। ਵਿਧਾਨ ਸਭਾ ਹਲਕਾ ਰਾਏਕੋਟ ਤੋਂ ਅਕਾਲੀ-ਬਸਪਾ ਗੱਠਜੋੜ ਦੇ ਜਿਸ ਉਮੀਦਵਾਰ ਬਲਵਿੰਦਰ ਸਿੰਘ ਸੰਧੂ ਨੂੰ ਬਸਪਾ ਵੱਲੋਂ ਮੈਦਾਨ ਵਿੱਚ ਉਤਾਰਿਆ ਗਿਆ ਹੈ, ਇਹ ਉਮੀਦਵਾਰ ਬਸਪਾ ਵੱਲੋਂ ਟਿਕਟ ਦੇਣ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਹਲਕਾ ਇੰਚਾਰਜ ਲਾਇਆ ਹੋਇਆ ਸੀ। ਗੱਠਜੋੜ ਤਹਿਤ ਰਾਏਕੋਟ ਸੀਟ ਪਹਿਲਾਂ ਅਕਾਲੀ ਦਲ ਹਿੱਸੇ ਸੀ ਜਿੱਥੋਂ ਬਲਵਿੰਦਰ ਸਿੰਘ ਸੰਧੂ, ਬਿਕਰਮਜੀਤ ਸਿੰਘ ਖਾਲਸਾ ਅਤੇ ਇੰਦਰਇਕਬਾਲ ਸਿੰਘ ਅਟਵਾਲ ਵਿਚਕਾਰ ਅਕਾਲੀ ਦਲ ਦੀ ਟਿਕਟ ਪ੍ਰਾਪਤੀ ਲਈ ਪੂਰੀ ਜੱਦੋ ਜਹਿਦ ਚਲਦੀ ਰਹੀ ਹੈ ਪਰ ਇਹ ਸੀਟ ਅਕਾਲੀ ਦਲ ਨੇ ਮੋਹਾਲੀ ਸੀਟ ਬਦਲੇ ਬਸਪਾ ਨੂੰ ਦੇ ਦਿੱਤੀ ਸੀ ਪੰ੍ਰਤੂ ਟਿਕਟ ਬਸਪਾ ਦੇ ਕੋਟੇ ਵਿੱਚੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਨੂੰ ਦਿੱਤੀ ਗਈ ਹੈ। ਇਸੇ ਤਰਾਂ ਸ੍ਰੀ ਚਮਕੌਰ ਸਾਹਿਬ ਹਲਕੇ ਵਿੱਚ ਸੀਨੀਅਰ ਅਕਾਲੀ ਆਗੂ ਬੀਬੀ ਸਤਵੰਤ ਕੌਰ ਸੰਧੂ ਦੇ ਪੁੱਤਰ ਹਰਮੋਹਨ ਸਿੰਘ ਸੰਧੂ ਨੂੰ ਬਸਪਾ ਦੀ ਟਿਕਟ ਦਿੱਤੀ ਗਈ ਹੈ ਜਦਕਿ ਹਰਮੋਹਨ ਸਿੰਘ ਸੰਧੂ ਅਕਾਲੀ ਦਲ ਦਾ ਸੀਨੀਅਰ ਆਗੂ ਹੈ। ਹਲਕਾ ਮਹਿਲ ਕਲਾਂ ਵਿੱਚ ਵੀ ਬਾਦਲ ਪਰਿਵਾਰ ਦੇ ਨੇੜੇ ਦੱਸਣ ਵਾਲੇ ਇੱਕ ਯੂਥ ਆਗੂ ਨੇ ਬਸਪਾ ਕੋਟੇ ਵਿੱਚੋਂ ਟਿਕਟ ਲੈਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਹੈ। ਅਕਾਲੀ ਦਲ ਦੀ ਇਹ ਨੀਤੀ ਬਸਪਾ ਦੇ ਬਾਗ਼ੀ ਗੁੱਟ ਦੇ ਆਗੂਆਂ ਦੀ ਟਿੱਪਣੀ ’ਤੇ ਪੂਰੀ ਢੁੱਕਦੀ ਹੈ ਜਿਸ ਵਿੱਚ ਬਸਪਾ ਦੇ ਬਾਗ਼ੀ ਆਗੂਆਂ ਨੇ ਦੋਸ਼ ਲਗਾਇਆ ਸੀ ਕਿ ‘ਬਸਪਾ ਦੀ ਲੀਡਰਸ਼ਿਪ ਨੇ ਬਸਪਾ ਨੂੰ ਅਕਾਲੀ ਦਲ ਕੋਲ ਵੇਚ ਦਿੱਤਾ ਹੈ’। ਬਹਰਹਾਲ ! ਸ਼੍ਰੋਮਣੀ ਅਕਾਲੀ ਦਲ ਦੇ ਦੋਵੇਂ ਹੱਥਾਂ ਵਿੱਚ ਲੱਡੂ ਹਨ ਅਤੇ ਅਕਾਲੀ ਦਲ ਦੀ ਹਾਈਕਮਾਂਡ ‘ਮਾਲ ਮਾਲਕਾਂ ਦਾ, ਮਸ਼ਹੂਰੀ ਕੰਪਨੀ ਦੀ’ ਪੂਰੀ ਠੋਕ ਵਜਾ ਕੇ ਕਰ ਰਹੀ ਹੈ ਅਤੇ ਬਸਪਾ ਹਾਈਕਮਾਂਡ ਪੂਰੀ ਨਿਮਰਤਾ ਨਾਲ ‘ਜੀ ਹਜ਼ੂਰੀ’ ਉੱਪਰ ਪਹਿਰਾ ਦੇ ਰਹੀ
ਹੈ।
Prev
Previous
ਖ਼ਤਰਨਾਕ ਰੂਪ ਲੈ ਰਿਹਾ ਹੈ ਓਮੀਕਰੋਨ.. ਸਿਆਸੀ ਪਾਰਟੀਆਂ ਲਾਪਰਵਾਹ .. ਲੋਕ ਚਿੰਤਤ
Next
ਲੁਧਿਆਣਾ ਬੰਬ ਬਲਾਸਟ: ਉਜਾਗਰ ਹੋ ਰਹੇ ਤੱਥ ਚਿੰਤਾਜਨਕ
Next
ਤਾਜ਼ਾ ਖਬਰਾਂ
ਕਤਰ ਦੇ ਸਭ ਤੋਂ ਵੱਡੇ ਗੈਸ ਪਲਾਂਟ ਵਿੱਚ ਧਮਾਕਾ, 12 ਭਾਰਤੀ ਨਾਗਰਿਕਾਂ ਦੀ ਮੌਤ
ਵੱਡੀ ਖ਼ਬਰ…ਭਾਰਤ ਵਿੱਚ ਬੰਦ ਹੋਣਗੇ ਮੈਡੀਕਲ ਸਾਇੰਸ ‘ਚ ਪੋਸਟ ਗ੍ਰੈਜੂਏਟ ਡਿਪਲੋਮਾ ਕੋਰਸ
CM ਭਗਵੰਤ ਮਾਨ ਦੀ ਇਤਰਾਜ਼ਯੋਗ ਵੀਡੀਓ ਦੇ ਮਾਮਲੇ ‘ਚ ਭਾਜਪਾ ਦੀ ਕਾਨੂੰਨੀ ਐਂਟਰੀ…ਪੜ੍ਹੋ ਕਿਵੇਂ ਹੋਈ….!
ਪੰਜਾਬ ਦੇ ਸਿੱਖ ਮੰਤਰੀਆਂ ਨੂੰ ਵੀ ਹੋ ਗਈ ਅਕਾਲ ਤਖ਼ਤ ਸਾਹਿਬ ਤੋਂ ਚਿੱਠੀ ਜਾਰੀ
ਸੁਪਰੀਮ ਕੋਰਟ ਦੀ ਸਖ਼ਤੀ ਤੋਂ ਬਾਅਦ ਪੰਜਾਬ ‘ਚ ਜਲਦੀ ਹੋਵੇਗੀ ਪੱਕੇ ਡੀਜੀਪੀ ਦੀ ਨਿਯੁਕਤੀ
ਪੇਸ਼ੀ ਦੀ ਵੀਡੀਓ ਜਨਤਕ…ਮੁੱਖ ਮੰਤਰੀ ਭਗਵੰਤ ਮਾਨ ਨੇ ਹੀ ਅਕਾਲ ਤਖ਼ਤ ਨੂੰ ਵੀਡੀਓ ਦੀ ਜਾਂਚ ਕਰਵਾਉਣ ਲਈ ਹਾਮੀ ਭਰੀ ਸੀ ਪਰ ਹੁਣ…!
ਭਾਜਪਾ ਵੱਲੋਂ ਪੰਜਾਬ ਚੋਣਾਂ ਦਾ ਸੰਖਨਾਦ….ਅੱਜ ਤੋਂ ਕੌਮੀ ਪ੍ਰਧਾਨ ਦਾ ਤਿੰਨ ਰੋਜ਼ਾ ਦੌਰਾ ਸ਼ੁਰੂ
ਪੰਜਾਬ ‘ਚ ਐਸ SIR ਦੇ ਕਾਰਨ ਅਧਿਆਪਕਾਂ ਤੇ ਹੋਰ ਕਰਮਚਾਰੀਆਂ ਲਈ ਬਦਲੀਆਂ ‘ਤੇ ਰੋਕ
ਪਟੇਲ ਨਗਰ ਦੇ ਬੰਦ ਹੋਏ ਸੀਵਰੇਜ ਨੂੰ “ਲੋਟ” ਕਰਵਾ ਕੇ ਹੀ ਧਰਨੇ ਤੋਂ ਉੱਠਿਆ ਮਹੇਸ਼ ਲੋਟਾ
ਗੱਲ ਬਣਦੀ ਨਹੀਂ ਲੱਗਦੀ…ਅਕਾਲੀ ਦਲ ਨਾਲ ਗੱਠਜੋੜ ਸਬੰਧੀ ਭਾਜਪਾ ਆਗੂਆਂ ਦਾ ਵੱਡਾ ਐਲਾਨ
Facebook
Whatsapp
error:
Content is protected !!