Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਪੰਜਾਬ ਸਰਕਾਰ ਇੱਕ ਸਾਜਿਸ਼ ਤਹਿਤ ਰਾਖਵਾਂਕਰਨ ਖ਼ਤਮ ਕਰ ਰਹੀ ਹੈ : ਜਸਵੀਰ ਸਿੰਘ ਗੜੀ

Nirmal Pandori by Nirmal Pandori
09/20/2022
in ਪੰਜਾਬ, ਬਰਨਾਲਾ ਆਸ-ਪਾਸ
Reading Time: 1 min read
A A
0
ਪੰਜਾਬ ਸਰਕਾਰ ਇੱਕ ਸਾਜਿਸ਼ ਤਹਿਤ ਰਾਖਵਾਂਕਰਨ ਖ਼ਤਮ ਕਰ ਰਹੀ ਹੈ : ਜਸਵੀਰ ਸਿੰਘ ਗੜੀ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

-ਬਸਪਾ ਵੱਲੋਂ ਜ਼ਿਲ੍ਹਾ ਪੱਧਰ ਪ੍ਰਦਰਸ਼ਨ ਕਰਕੇ ਗਵਰਨਰ/ ਰਾਸ਼ਟਰਪਤੀ ਦੇ ਨਾਮ ਦਿੱਤਾ ਮੈਮੋਰੰਡਮ

ਬਰਨਾਲਾ, 20 ਸਤੰਬਰ (ਨਿਰਮਲ ਸਿੰਘ ਪੰਡੋਰੀ) :

ਬਹੁਜਨ ਸਮਾਜ ਪਾਰਟੀ ਵੱਲੋਂ 15 ਜੁਲਾਈ ਤੋਂ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਸ਼ੁਰੂ ਕੀਤੇ ਰੋਸ ਪ੍ਰਦਰਸ਼ਨਾਂ ਦੀ ਲੜੀ ਤਹਿਤ ਸਥਾਨਕ ਭਗਵਾਨ ਬਾਲਮੀਕ ਚੌਕ ਵਿੱਚ ਜ਼ਿਲ੍ਹਾ ਪੱਧਰੀ ਇਕੱਠ ਕੀਤਾ ਗਿਆ। ਜਿਸ ਵਿੱਚ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਅਨੁਸੂਚਿਤ ਜਾਤੀਆਂ ਅਤੇ ਹੋਰ ਪਛੜੀਆਂ ਸ਼੍ਰੇਣੀਆਂ ਦੇ ਖਿਲਾਫ਼ ਗ਼ੈਰ ਸੰਵਿਧਾਨਕ ਨੀਤੀਗਤ ਫੈਸਲੇ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੀਆਂ ਇਹ ਨੀਤੀਆਂ ਦਲਿਤ ਵਿਰੋਧੀ ਹਨ ਅਤੇ ਇਹ ਅਰਵਿੰਦ ਕੇਜਰੀਵਾਲ ਦੇ ਦਲਿਤ ਵਿਰੋਧੀ ਲੁਕਵੇਂ ਏਜੰਡੇ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਪੰਜਾਬ ’ਚ ‘ਆਪ’ ਦੇ 6 ਮਹੀਨਿਆਂ ਦੇ ਰਾਜ ਦੌਰਾਨ ਹੀ ਇਹ ਸਾਹਮਣੇ ਆ ਚੁੱਕਾ ਹੈ ਕਿ ਆਮ ਆਦਮੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਨਹੀਂ ਹੈ ਸਗੋ ਇਸ ਨੇ ਆਮ ਲੋਕ ਰੂਪੀ ਇੱਕ ਮਾਖੌਟਾ ਪਾਇਆ ਹੋਇਆ ਹੈ ਅਤੇ ਬਹੁਜਨ ਸਮਾਜ ਪਾਰਟੀ ਇਸ ਮਾਖੌਟੇ ਨੂੰ ਉਤਾਰ ਕੇ ‘ਆਪ’ ਦਾ ਦਲਿਤ ਅਤੇ ਲੋਕ ਵਿਰੋਧੀ ਚਿਹਰਾ ਨੰਗਾ ਕਰੇਗੀ। ਉਨ੍ਹਾਂ ਦੱਸਿਆ ਕਿ 15 ਜੁਲਾਈ ਤੋਂ ਜ਼ਿਲਾ ਹੈੱਡਕੁਆਰਟਰਾਂ ’ਤੇ ਧਰਨੇ ਦੇ ਬਹੁਜਨ ਸਮਾਜ ਦੇ ਲੋਕਾਂ ਨੂੰ ‘ਆਪ’ ਸਰਕਾਰ ਦੀਆਂ ਦਲਿਤ ਵਿਰੋਧੀ ਨੀਤੀਆਂ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਉਸ ਤੋਂ ਬੁਾਅਦ 9 ਅਕਤੂਬਰ ਨੂੰ ਸੂਬਾ ਪੱਧਰੀ ਵੱਡਾ ਇਕੱਠ ਕੀਤਾ ਜਾਵੇਗਾ, ਜਿਸ ਵਿੱਚ ਬਹੁਜਨ ਸਮਾਜ ਦੇ ਲੱਖਾਂ ਵਰਕਰ ਸ਼ਿਰਕਤ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ 9 ਅਕਤੂਬਰ ਦਾ ਇਹ ਇਕੱਠ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਦਲਿਤ ਸ਼ਕਤੀ ਦੀ ਹੌਂਦ ਦਾ ਅਹਿਸਾਸ ਕਰਵਾਵੇਗਾ। ਪ੍ਰਧਾਨ ਗੜੀ ਨੇ ਦੋਸ ਲਗਾਇਆ ਕਿ ਭਗਵੰਤ ਮਾਨ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਵਿੱਚ ਕੀਤੀਆਂ ਜਾ ਰਹੀਆਂ ਭਰਤੀਆਂ ’ਚ ਰਾਖਵਾਂਕਰਨ ਨੀਤੀ ਨੂੰ ਅਣਗੋਲਿਆਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਸਪਾ ਨੌਕਰੀਆਂ ’ਚ ਰਾਖਵਾਂਕਰਨ ਐਕਟ 2006 (ਸੋਧਿਆ) ਲਾਗੂੁ ਕੀਤੇ ਜਾਣ ਲਈ, ਪੋਸਟ ਮ੍ਰੈਟਿਕ ਸਕਾਲਸ਼ਿਪ ਸਹੀ ਤਰੀਕੇ ਨਾਲ ਨਿਰਵਿਘਨ ਲਾਗੂ ਕਰਵਾਉਣ ਲਈ , ਸ਼ਗਨ ਸਕੀਮ ਦੇ ਬਕਾਇਆ ਫੰਡ ਜਾਰੀ ਕਰਵਾਉਣ ਲਈ, ਵੱਖ-ਵੱਖ ਵਿਭਾਗਾਂ ’ਚ ਕੰਮ ਕਰ ਰਹੇ 37 ਹਜ਼ਾਰ ਮੁਲਾਜ਼ਮਾਂ ਨੂੰ ਪੱਕਾ ਕਰਵਾਉਣ ਲਈ, ਸਰਕਾਰੀ ਨੌਕਰੀਆਂ ’ਚ ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਵੱਖ-ਵੱਖ ਅਸਾਮੀਆਂ ਦਾ ਲੰਮੇ ਸਮੇਂ ਤੋਂ ਪਿਆ ਬੈਕਲਾਗ ਰੈਗੂਲਰ ਭਰਤੀ ਕਰਕੇ ਖ਼ਤਮ ਕਰਵਾਉਣ ਸਮੇਤ ਦਲਿਤ ਵਰਗ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਸ਼ੁਰੂ ਕੀਤਾ ਇਹ ਸੰਘਰਸ਼ ਜਾਰੀ ਰੱਖੇਗੀ ਅਤੇ ਇਸ ਦੌਰਾਨ ਡਿਪਟੀ ਕਮਿਸ਼ਨਰਾਂ ਰਾਹੀਂ ਮਾਨਯੋਗ ਗਵਰਨਰ ਅਤੇ ਰਾਸ਼ਟਰਪਤੀ ਜੀ ਨੂੰ ਮੈਮੋਰੰਡਮ ਦਿੱਤੇ ਜਾ ਰਹੇ ਹਨ ਤਾਂ ਜੋ ਪੰਜਾਬ ਸਰਕਾਰ ਨੂੰ ਅਨੁਸੂਚਿਤ ਜਾਤੀ ਤੇ ਹੋਰ ਪਛੜੀਆਂ ਸ਼੍ਰੇਣੀਆਂ ਲਈ ਸੰਵਿਧਾਨ ਅਨੁਸਾਰ ਬਣਦਾ ਰਾਖਵਾਂਕਰਨ ਦੇਣ ਲਈ ਨਿਰਦੇਸ਼ਿਤ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਜਦ ਸਥਾਨਕ ਕਚਿਹਰੀ ਚੌਂਕ ਵਿੱਚ ਕੋਈ ਪ੍ਰਸਾਸ਼ਨਿਕ ਅਧਿਕਾਰੀ ਮੈਮੋਰੰਡਮ ਲੈਣ ਨਾ ਆਇਆ ਤਾਂ ਬਸਪਾ ਵਰਕਰਾਂ ਨੇ ਸੂਬਾ ਪ੍ਰਧਾਨ ਦੀ ਅਗਵਾਈ ’ਚ ਟ੍ਰੈਫਿਕ ਜਾਮ ਕਰ ਦਿੱਤਾ ਅਤੇ ਰੋਸ ਵਜੋ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦਾ ਪੁਤਲਾ ਸਾੜਿਆ, ਟ੍ਰੈਫਿਕ ਜਾਮ ਹੋਣ ਕਾਰਨ ਸਥਿਤੀ ਵਿਗੜਦੀ ਦੇਖ ਪੁਲਿਸ ਅਫ਼ਸਰ ਮੇਜਰ ਸਿੰਘ ਐਸਪੀ ਕਚਿਹਰੀ ਚੌਂਕ ’ਚ ਮੈਮੋਰੰਡਮ ਲੈਣ ਆਏ ਜਿਸ ਤੋਂ ਬਾਅਦ ਬਸਪਾ ਵਰਕਰਾਂ ਵੱਲੋਂ ਟ੍ਰੈਫਿਕ ਜਾਮ ਖੋਲਿਆ ਗਿਆ । ਇਸ ਮੌਕੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ, ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਮੇਵਾ ਸਿੰਘ , ਜਨਰਲ ਸਕੱਤਰ ਜਗਰੂਪ ਸਿੰਘ ਖਾਲਸਾ, ਜਥੇਦਾਰ ਹਰਬੰਸ ਸਿੰਘ ਛੀਨੀਵਾਲ, ਦਾਰਾ ਸਿੰਘ ਬਰਨਾਲਾ, ਦਰਸ਼ਨ ਸਿੰਘ ਤਪਾ, ਜੋਗਿੰਦਰ ਸਿੰਘ ਅਲੀਪੁਰ ਖਾਲਸਾ, ਜਨਕ ਸਿੰਘ ਬਦਰਾ, ਨਛੱਤਰ ਸਿੰਘ ਕੋਟਦੁੱਨਾ, ਜਗਤਾਰ ਸਿੰਘ ਬੀਹਲਾ ਅਤੇ ਰਾਜ ਸਿੰਘ ਬਰਨਾਲਾ ਸਮੇਤ ਵੱਡੀ ਗਿਣਤੀ ਵਿੱਚ ਬਸਪਾ ਵਰਕਰ ਹਾਜ਼ਰ ਸਨ।

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਸਿਵਲ ਵਰਦੀ ਵਿੱਚ ਕਿਸੇ ਵਿਅਕਤੀ ‘ਤੇ ਗੋਲੀਬਾਰੀ ਕਰਨਾ ਪੁਲਿਸ ਦੀ ਸਰਕਾਰੀ ਡਿਊਟੀ ਦਾ ਹਿੱਸਾ ਨਹੀਂ ਹੈ-ਸੁਪਰੀਮ ਕੋਰਟ

…ਹੁਣ ਕਿਸੇ ਵੀ ਉਮਰ ਦਾ ਬੱਚਾ ਗੋਦ ਲੈਣ ਮੌਕੇ ਮਿਲੇਗੀ 12 ਹਫ਼ਤਿਆਂ ਤੱਕ ਦੀ ਛੁੱਟੀ

03/18/2026
ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ

03/17/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

ਭਾਰਤੀ ਚੋਣ ਕਮਿਸ਼ਨ ਦੇ ਹੁਕਮ…ਅਗਲੇ ਦੋ ਮਹੀਨੇ ਪੰਜਾਬ ਦੇ 34 IAS ਤੇ IPS ਹੋਣਗੇ ਪੰਜਾਬ ਤੋਂ ਬਾਹਰ

03/17/2026
Load More
Previous Post

ਗੱਡੀ ਚੋਰੀ ਦੇ ਮਾਮਲੇ ’ਚ ਭਗੌੜਾ ਵਿਅਕਤੀ ਕੀਤਾ ਕਾਬੂ

Next Post

.. ਜਦ ਵਿਸ਼ਵ ਬੈਂਕ ਦੇ ਇੱਕ ਟਵੀਟ ਨੇ ਪੰਜਾਬ ਦੇ ਲੋਕਾਂ ਦੇ ਦੰਦ ਜੋੜ ਦਿੱਤੇ

Nirmal Pandori

Nirmal Pandori

Related Posts

ਸਿਵਲ ਵਰਦੀ ਵਿੱਚ ਕਿਸੇ ਵਿਅਕਤੀ ‘ਤੇ ਗੋਲੀਬਾਰੀ ਕਰਨਾ ਪੁਲਿਸ ਦੀ ਸਰਕਾਰੀ ਡਿਊਟੀ ਦਾ ਹਿੱਸਾ ਨਹੀਂ ਹੈ-ਸੁਪਰੀਮ ਕੋਰਟ
ਪੰਜਾਬ

…ਹੁਣ ਕਿਸੇ ਵੀ ਉਮਰ ਦਾ ਬੱਚਾ ਗੋਦ ਲੈਣ ਮੌਕੇ ਮਿਲੇਗੀ 12 ਹਫ਼ਤਿਆਂ ਤੱਕ ਦੀ ਛੁੱਟੀ

by Nirmal Pandori
03/18/2026
ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ
ਪੰਜਾਬ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ

by Nirmal Pandori
03/17/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਭਾਰਤੀ ਚੋਣ ਕਮਿਸ਼ਨ ਦੇ ਹੁਕਮ…ਅਗਲੇ ਦੋ ਮਹੀਨੇ ਪੰਜਾਬ ਦੇ 34 IAS ਤੇ IPS ਹੋਣਗੇ ਪੰਜਾਬ ਤੋਂ ਬਾਹਰ

by Nirmal Pandori
03/17/2026
ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ
ਪੰਜਾਬ

ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ

by Nirmal Pandori
03/17/2026
MLA ਅਨਮੋਲ ਗਗਨ ਮਾਨ ਦੇ ਪਤੀ ਸੋਹੀ ਨੂੰ ਦੋ ਸਾਲ ਦੀ ਸਜ਼ਾ ਤੇ ਜੁਰਮਾਨਾ
ਪੰਜਾਬ

MLA ਅਨਮੋਲ ਗਗਨ ਮਾਨ ਦੇ ਪਤੀ ਸੋਹੀ ਨੂੰ ਦੋ ਸਾਲ ਦੀ ਸਜ਼ਾ ਤੇ ਜੁਰਮਾਨਾ

by Nirmal Pandori
03/17/2026
ਪੰਜਾਬ ਦੇ ਸਾਰੇ ਮੁਲਾਜ਼ਮਾਂ ਦੀ ਹੜ੍ਹਤਾਲ…SHO ਖ਼ਿਲਾਫ਼ ਸਖ਼ਤ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ
ਬਰਨਾਲਾ ਆਸ-ਪਾਸ

ਪੰਜਾਬ ਦੇ ਸਾਰੇ ਮੁਲਾਜ਼ਮਾਂ ਦੀ ਹੜ੍ਹਤਾਲ…SHO ਖ਼ਿਲਾਫ਼ ਸਖ਼ਤ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ

by Nirmal Pandori
03/16/2026
Load More
Next Post
.. ਜਦ ਵਿਸ਼ਵ ਬੈਂਕ ਦੇ ਇੱਕ ਟਵੀਟ ਨੇ ਪੰਜਾਬ ਦੇ ਲੋਕਾਂ ਦੇ ਦੰਦ ਜੋੜ ਦਿੱਤੇ

.. ਜਦ ਵਿਸ਼ਵ ਬੈਂਕ ਦੇ ਇੱਕ ਟਵੀਟ ਨੇ ਪੰਜਾਬ ਦੇ ਲੋਕਾਂ ਦੇ ਦੰਦ ਜੋੜ ਦਿੱਤੇ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

…ਹੁਣ ਕਿਸੇ ਵੀ ਉਮਰ ਦਾ ਬੱਚਾ ਗੋਦ ਲੈਣ ਮੌਕੇ ਮਿਲੇਗੀ 12 ਹਫ਼ਤਿਆਂ ਤੱਕ ਦੀ ਛੁੱਟੀ

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਗੋਲਡੀ ਬਰਾੜ ਦੀ ਧਮਕੀ

ਭਾਰਤੀ ਚੋਣ ਕਮਿਸ਼ਨ ਦੇ ਹੁਕਮ…ਅਗਲੇ ਦੋ ਮਹੀਨੇ ਪੰਜਾਬ ਦੇ 34 IAS ਤੇ IPS ਹੋਣਗੇ ਪੰਜਾਬ ਤੋਂ ਬਾਹਰ

ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ

MLA ਅਨਮੋਲ ਗਗਨ ਮਾਨ ਦੇ ਪਤੀ ਸੋਹੀ ਨੂੰ ਦੋ ਸਾਲ ਦੀ ਸਜ਼ਾ ਤੇ ਜੁਰਮਾਨਾ

ਪੰਜਾਬ ਦੇ ਸਾਰੇ ਮੁਲਾਜ਼ਮਾਂ ਦੀ ਹੜ੍ਹਤਾਲ…SHO ਖ਼ਿਲਾਫ਼ ਸਖ਼ਤ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend