Gee 98News

ਗੱਡੀ ਚੋਰੀ ਦੇ ਮਾਮਲੇ ’ਚ ਭਗੌੜਾ ਵਿਅਕਤੀ ਕੀਤਾ ਕਾਬੂ

ਬਰਨਾਲਾ, 20 ਸਤੰਬਰ (ਨਿਰਮਲ ਸਿੰਘ ਪੰਡੋਰੀ) :

ਪੀਓ ਸਟਾਫ ਬਰਨਾਲਾ ਵਲੋਂ ਗੱਡੀ ਚੋਰੀ ਦੇ ਮਾਮਲੇ ’ਚ ਭਗੌੜਾ ਚੱਲ ਰਹੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਅਦਾਲਤ ’ਚ ਪੇਸ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ 1 ’ਚ ਮੁਦੱਈ ਪੰਕਜ ਜੈਨ ਪੁੱਤਰ ਹਰਮੇਸ ਚੰਦਰ ਵਾਸੀ ਗਲੀ ਨੰਬਰ 11 ਬਰਨਾਲਾ ਦੇ ਬਿਆਨਾਂ ਦੇ ਅਧਾਰ ’ਤੇ 9 ਸਤੰਬਰ 2018 ਨੂੰ ਮੁਕੱਦਮਾ ਨੰਬਰ 342, ਵੱਖ-ਵੱਖ ਧਰਾਵਾਂ ਤਹਿਤ ਦਰਜ ਕਰਵਾਇਆ ਸੀ, ਜਿਸ ’ਚ ਉਸ ਨੇ ਦੱਸਿਆ ਕਿ ਉਹ ਬਾਜਾਖਾਨਾ ਰੋਡ ’ਤੇ ਗੱਡੀਆਂ ਖ੍ਰੀਦਣ ਵੇਚਣ ਦਾ ਕੰਮ ਕਰਦਾ ਹੈ, ਜਦ ਉਹ ਗਰਚਾ ਰੋਡ ’ਤੇ ਆਪਣੀ ਹੁਡਈ ਕੰਪਨੀ ਦੀ ਗੱਡੀ ਲੈ ਕੇ ਜਾ ਰਿਹਾ ਸੀ ਤਾਂ ਕੁੱਝ ਵਿਅਕਤੀ ਨੇ ਉਸ ਨੂੰ ਘੇਰ ਲਿਆ ਤੇ ਪਿਸਤੌਲ ਦੀ ਨੋਕ ’ਤੇ ਉਸ ਪਾਸੋ ਗੱਡੀ ਖੋਹ ਲਈ ਸੀ। ਪੁਲਿਸ ਨੇ ਮੁਦੱਈ ਦੇ ਬਿਆਨਾਂ ਦੇ ਅਧਾਰ ’ਤੇ ਕਾਰਵਾਈ ਕਰਦਿਆਂ ਸੇਵਕ ਸਿੰਘ ਪੁੱਤਰ ਬਾਬੂ ਸਿੰਘ ਵਾਸੀ ਅਕਲੀਆ, ਨਿਰਮਲ ਉਰਫ ਲੈਚੀ ਪੁੱਤਰ ਦਰਬਾਰਾ ਸਿੰਘ ਵਾਸੀ ਪੱਖੋ ਕਲਾਂ, ਰਾਹੁਲ ਬਾਂਸਲ ਵਾਸੀ ਚਾਓਂਕੇ , ਸੁੱਖਾ ਸਿੰਘ ਉਰਫ ਬੱਬੂ ਉਰਫ ਫੌਜੀ ਪੁੱਤਰ ਕੁਲਵੰਤ ਵਾਸੀ ਚਾਓਂਕੇ ਤੇ ਕਰਮਜੀਤ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਭੈੜੀ ਮਾੜੀ ਜ਼ਿਲ੍ਹਾ ਬਠਿੰਡਾ ਦੇ ਖਿਲਾਫ ਮਾਮਲਾ ਦਰਜ ਕਰਕੇ ਗਿ੍ਰਫਤਾਰ ਕੀਤਾ। ਮਾਮਲੇ ਦੀ ਸੁਣਵਾਈ ਦੌਰਾਨ ਕਰਮਜੀਤ ਸਿੰਘ ਪੁੱਤਰ ਇਕਬਾਲ ਸਿੰਘ ਗੈਰ ਹਾਜਰ ਹੋ ਗਿਆ। ਜਿਸਨੂੰ ਮਾਨਯੋਗ ਅਦਾਲਤ ਵਲੋਂ ਭਗੌੜਾ ਕਰਾਰ ਦੇ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਦੋਸੀ ਨੂੰ ਬਠਿੰਡਾ ਤੋਂ ਕਾਬੂ ਕਰਕੇ ਮਾਨਯੋਗ ਅਦਾਲਤ ’ਚ ਪੇਸ ਕੀਤਾ ਗਿਆ। ਇਸ ਮੌਕੇ ਏਐਸਆਈ ਨੈਬ ਸਿੰਘ, ਹਰਦੀਪ ਸਿੰਘ ਤੇ ਏਐਸਆਈ ਰਣ ਸਿੰਘ ਆਦਿ ਹਾਜ਼ਰ ਸਨ।

error: Content is protected !!