Gee 98News

.. ਜਦ ਵਿਸ਼ਵ ਬੈਂਕ ਦੇ ਇੱਕ ਟਵੀਟ ਨੇ ਪੰਜਾਬ ਦੇ ਲੋਕਾਂ ਦੇ ਦੰਦ ਜੋੜ ਦਿੱਤੇ

.. ਜਦ ਵਿਸ਼ਵ ਬੈਂਕ ਦੇ ਇੱਕ ਟਵੀਟ ਨੇ ਪੰਜਾਬ ਦੇ ਲੋਕਾਂ ਦੇ ਦੰਦ ਜੋੜ ਦਿੱਤੇ

ਬਰਨਾਲਾ, 20 ਸਤੰਬਰ (ਨਿਰਮਲ ਸਿੰਘ ਪੰਡੋਰੀ) :

ਮੰਗਲਵਾਰ 20 ਸਤੰਬਰ ਵਿਸ਼ਵ ਬੈਂਕ ਵੱਲੋਂ ਕੀਤੇ ਇੱਕ ਟਵੀਟ ਨੇ ਪੰਜਾਬ ਵਾਸੀਆਂ ਦਾ ਸਾਹ ਰੋਕ ਦਿੱਤਾ। ਮੁੱਢਲੀ ਨਜ਼ਰੇ ਵਿਸ਼ਵ ਬੈਂਕ ਦੇ ਇਸ ਟਵੀਟ ਉੱਪਰ ਕਿਸੇ ਨੂੰ ਯਕੀਨ ਨਹੀਂ ਹੁੰਦਾ ਪ੍ਰੰਤੂ ਵਿਸ਼ਵ ਬੈਂਕ ਨੇ ਇਹ ਟਵੀਟ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ’ਤੇ ਕੀਤਾ ਹੈ, ਇਸ ਲਈ ਇਹ ਸੱਚ ਹੈ ਅਤੇ ਇਸ ਸੱਚ ਨੇ ਸੂਬੇ ਦੇ ਲੋਕਾਂ ਦੇ ਦੰਦ ਜੋੜ ਦਿੱਤੇ ਹਨ। ਵਿਸ਼ਵ ਬੈਂਕ ਦੇ ਟਵੀਟ ਅਨੁਸਾਰ ਪੰਜਾਬ ਨੂੰ 150 ਮਿਲੀਅਨ ਡਾਲਰ ਦੇ ਕਰਜ਼ੇ ਦੀ ਮਨਜ਼ੂਰੀ ਦਿੱਤੀ ਗਈ ਹੈ ਭਾਵ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ 150 ਮਿਲੀਅਨ ਡਾਲਰ ਦਾ ਕਰਜ਼ਾ ਲੈ ਰਹੀ ਹੈ। ਟਵੀਟ ਅਨੁਸਾਰ ਵਿਸ਼ਵ ਬੈਂਕ ਦੇ ਕਾਰਜਕਾਰੀ ਨਿਰਦੇਸ਼ਿਕਾਂ ਦੇ ਬੋਰਡ ਨੇ ਕਿਹਾ ਕਿ ਪੰਜਾਬ ਨੂੰ ਇਹ ਕਰਜ਼ਾ ਵਿੱਤੀ ਸਰੋਤਾਂ ਦੇ ਬਿਹਤਰ ਪ੍ਰਬੰਧਨ ਅਤੇ ਜਨਤਕ ਸੇਵਾਵਾਂ ਤੱਕ ਪਹੁੰਚ ਨੂੰ ਬਿਹਤਰ ਬਣਾਉਣ ਲਈ ਦਿੱਤਾ ਜਾ ਰਿਹਾ ਹੈ। ਯਾਦ ਰਹੇ ਕਿ ਆਮ ਆਦਮੀ ਪਾਰਟੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਸਿਰ ਚੜੇ ਕਰਜ਼ੇ ਨੂੰ ਮੁੱਖ ਮੁੱਦਾ ਬਣਾ ਕੇ ਲੋਕਾਂ ਦੀ ਕਚਿਹਰੀ ਵਿੱਚ ਲੈ ਕੇ ਗਈ ਸੀ। ਪਾਰਟੀ ਦੇ ਕੌਮੀ ਕਨਵੀਨਰ ਚੋਣਾਂ ਦੌਰਾਨ ਪੰਜਾਬ ਦੀ ਹਰ ਸਟੇਜ ’ਤੇ ਇਹ ਠੋਕ ਵਜਾ ਕੇ ਕਹਿੰਦੇ ਰਹੇ ਕਿ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਰੇਤ ਮਾਫੀਆ, ਟਰਾਂਸਪੋਰਟ ਮਾਫੀਆ, ਐਕਸਾਈਜ਼ ਮਾਫੀਆ ਖਤਮ ਕਰਕੇ ਇੱਕ ਮਹੀਨੇ ਦੇ ਅੰਦਰ 50-60 ਹਜ਼ਾਰ ਕਰੋੜ ਖ਼ਜਾਨੇ ’ਚ ਜਮਾਂ ਕਰੇਗੀ । ਸ੍ਰੀ ਕੇਜਰੀਵਾਲ ਸਿਆਸੀ ਮੰਚਾਂ ਲੂਤੇ ਚੁਟਕੀ ਵਜਾਉਣ ਦਾ ਸੰਕੇਤ ਦੇ ਕੇ ਕਹਿੰਦੇ ਰਹੇ ਕਿ ਉਹ ਸੂਬੇ ਦਾ ਖ਼ਜਾਨਾ ਪਲਾਂ ਵਿੱਚ ਭਰ ਦੇਣਗੇ। ਸ੍ਰੀ ਕੇਜਰੀਵਲ ਨੇ ਪੰਜਾਬ ਦੇ ਲੋਕਾਂ ਨਾਲ ਖ਼ਜਾਨਾ ਭਰਨ ਦਾ ਕੀਤਾ ਵਾਅਦਾ ਪੂਰਾ ਕਰ ਦਿੱਤਾ ਭਾਵੇਂ ਕਰਜ਼ਾ ਚੁੱਕ ਕੇ ਹੀ ਕੀਤਾ। 150 ਮਿਲੀਅਨ ਡਾਲਰ ਦੇ ਕਰਜ਼ੇ ਸੰਬੰਧੀ ਆਮ ਆਦਮੀ ਪਾਰਟੀ ਦੇ ਕਈ ਸੀਨੀਅਰ ਆਗੂਆਂ ਨੂੰ ਪੱਖ ਜਾਨਣ ਲਈ ਫੋਨ ਕੀਤਾ ਪ੍ਰੰਤੂ ਸਾਰਿਆਂ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਜਦਕਿ ਇਹਨਾਂ ਆਗੂਆਂ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਰਦਾਰ ਮਨਮੋਹਨ ਸਿੰਘ ਅਤੇ ਮੋਨਟੇਕ ਸਿੰਘ ਆਹਲੂਵਾਲੀਆ ਦਾ ਰੂਪ ਧਾਰਨ ਕੀਤਾ ਹੋਇਆ ਸੀ ਅਤੇ ਹੁਣ ਇਹ ਅਰਥਸਾਸ਼ਤਰੀ ਕੁਝ ਵੀ ਕਹਿਣ ਤੋਂ ਇਨਕਾਰੀ ਹਨ।

Gee98 Ads
error: Content is protected !!