Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਸਰਕਾਰ ਜੀ ! ਬੰਸਰੀ ਦੀ ਧੁਨ ਕਰੋ ਮੱਠੀ .. ਕਿਉਂਕਿ ਰੋਮ ਨੂੰ ਚਿੰਗਾੜੀ ਚੜ ਚੁੱਕੀ ਹੈ

Nirmal Pandori by Nirmal Pandori
10/03/2022
in ਪੰਜਾਬ, ਬਰਨਾਲਾ ਆਸ-ਪਾਸ
Reading Time: 1 min read
A A
0
ਸਰਕਾਰ ਜੀ ! ਬੰਸਰੀ ਦੀ ਧੁਨ ਕਰੋ ਮੱਠੀ ..  ਕਿਉਂਕਿ ਰੋਮ ਨੂੰ ਚਿੰਗਾੜੀ ਚੜ ਚੁੱਕੀ ਹੈ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

-ਗੈਂਗਸਟਰ ਦੀਪਕ ਦੀ ਫ਼ਰਾਰੀ ਨੇ ਸਰਕਾਰ ਤੇ ਪੰਜਾਬ ਪੁਲਿਸ ਨੂੰ ਕਟਹਿਰੇ ’ਚ ਖੜਾ ਕੀਤਾ

ਬਰਨਾਲਾ, 03 ਅਕਤੂਬਰ (ਨਿਰਮਲ ਸਿੰਘ ਪੰਡੋਰੀ )

ਮਾਨਸਾ ਦੇ ਸੀਆਈਏ ਸਟਾਫ ‘ਚ ਪ੍ਰੋਡਕਸ਼ਨ ਵਰੰਟ ‘ਤੇ ਲਿਆਂਦੇ ਗੈਂਗਸਟਰ ਦੀਪਕ ਟੀਨੂ ਦੇ ਫ਼ਰਾਰ ਹੋਣ ਦੀ ਘਟਨਾ ਨੇ ਇੱਕ ਵਾਰ ਫੇਰ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਨੂੰ ਸ਼ੱਕ ਦੇ ਘੇਰੇ ‘ਚ ਲਿਆਂਦਾ ਹੈ। ਗੈਂਗਸਟਰ ਦੀਪਕ ਟੀਨੂੰ ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਨਾਮਜਦ ਹੈ ਅਤੇ ਪੁਲਿਸ ਉਸ ਨੂੰ ਲਾਰੈਂਸ ਬਿਸ਼ਨੋਈ ਦਾ ਨਜ਼ਦੀਕੀ ਮੰਨ ਰਹੀ ਹੈ। ਪੁਲਿਸ ਨੇ ਇਸ ਮਾਮਲੇ ‘ਚ ਸੀਆਈਏ ਇੰਚਾਰਜ ਪਿ੍ਤਪਾਲ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕਰਕੇ ਉਸਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਅਤੇ ਗਿ੍ਫ਼ਤਾਰ ਵੀ ਕਰ ਲਿਆ ਹੈ। ਜਿਹੜੇ ਢੰਗ ਤਰੀਕੇ ਪੁਲਿਸ ਦੀਪਕ ਟੀਨੂੰ ਦੇ ਭੱਜਣ ਬਾਰੇ ਦੱਸ ਰਹੀ ਹੈ ਉਸਤੋਂ ਸਪੱਸ਼ਟ ਜ਼ਾਹਿਰ ਹੁੰਦਾ ਹੈ ਕਿ ਇਸ ਮਾਮਲੇ ‘ਚ ਸਿਰਫ ਸੀਆਈਏ ਇੰਚਾਰਜ ਹੀ ਸ਼ਾਮਲ ਨਹੀਂ ਹੈ। ਚਰਚਾ ਇਹ ਵੀ ਹੈ ਕਿ ਸੀਆਈਏ ਇੰਚਾਰਜ ਵੱਲੋਂ ਦੀਪਕ ਟੀਨੂੰ ਨੂੰ ਮੋਬਾਈਲ ਫੋਨ ਸਮੇਤ ਵਿਸ਼ੇਸ਼ ਸਹੂਲਤਾਂ ਦਿੱਤੀਆਂ ਹੋਈਆਂ ਸਨ। ਚਰਚਾ ਅਨੁਸਾਰ ਸੀਆਈਏ ਇੰਚਾਰਜ ਗੈਂਗਸਟਰ ਨੂੰ ਆਪਣੀ ਪ੍ਰਾਈਵੇਟ ਕਾਰ ‘ਚ ਬਿਨਾਂ ਹੱਥਘੜੀ ਤੋਂ ਲੈ ਕੇ ਗਿਆ ਅਤੇ ਦੀਪਕ ਟੀਨੂੰ ਨੇ ਇਕ ਹੋਟਲ ਦੇ ਕਮਰੇ ‘ਚ ਆਪਣੀ ਪ੍ਰੇਮਿਕਾ ਨੂੰ ਮਿਲਣਾ ਸੀ ਜਿੱਥੋਂ ਉਹ ਫਰਾਰ ਹੋ ਗਿਆ। ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਕੁਝ ਪੁਲਿਸ ਮੁਲਾਜ਼ਮ ਨੇ ਵੀ ਆਖ ਰਹੇ ਹਨ ਕਿ ਇਕ ਮਹਿਲਾ ਪੁਲਿਸ ਹਿਰਾਸਤ ਵਿੱਚ ਵੀ ਦੀਪਕ ਟੀਨੂੰ ਨੂੰ ਦੋ-ਤਿੰਨ ਵਾਰ ਮਿਲਣ ਆਈ ਸੀ ਪ੍ਰੰਤੂ ਪੁਲਿਸ ਇਸ ਮਾਮਲੇ ਨੂੰ ਦਬਾਉਣ ਦੇ ਯਤਨ ਕਰ ਰਹੀ ਹੈ ਕਿਉਂਕਿ “ਝੁੱਗਾ ਚੁੱਕਣ “ ਤੇ ਢਿੱਡ ਆਪਣਾ ਹੀ ਨੰਗਾ“ ਹੁੰਦਾ ਹੈ ਪ੍ਰੰਤੂ ਇਸ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਦੀਪਕ ਟੀਨੂੰ ਦੀ ਫਰਾਰੀ ਨਾਲ ਢਿੱਡ ਨੰਗਾ ਹੋਣ ਦੀ ਗੱਲ ਤਾਂ ਛੱਡੋ ਸਗੋਂ ਇਸ ਘਟਨਾ ਨੇ ਪੰਜਾਬ ਪੁਲਿਸ ਦੇ ਕੱਪੜੇ ਹੀ ਉਤਾਰ ਕੇ ਰੱਖ ਦਿੱਤੇ ਹਨ। ਇਹ ਮੰਨਣਯੋਗ ਹੈ ਕਿ ਪੁਲਿਸ ਫੋਰਸ ਵਿੱਚ ਸਾਰੇ ਮੁਲਾਜ਼ਮ ਸੀਆਈਏ ਇੰਚਾਰਜ ਦੀ ਪੁਲਿਸ ਬਿਰਤੀ ਵਰਗੇ ਨਹੀਂ ਹਨ ਪ੍ਰੰਤੂ ਜਦ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਉਨ੍ਹਾ ਦੇ ਪੁੱਤਰ ਦੇ ਕਾਤਲਾਂ ਨੂੰ ਪੁਲਿਸ ਹਿਰਾਸਤ ਵਿੱਚ ਵੀਆਈਪੀ ਸਹੂਲਤਾਂ ਦੇਣ ਦੀ ਗੱਲ ਕਰਦੇ ਸਨ ਤਾਂ ਉੱਚ ਪੁਲਿਸ ਅਧਿਕਾਰੀ ਇਸ ਤੋਂ ਇਨਕਾਰ ਕਰ ਦਿੰਦੇ ਸਨ। ਗੈਂਗਸਟਰ ਦੀਪਕ ਟੀਨੂੰ ਸੰਬੰਧੀ ਪੁਲਿਸ ਹਿਰਾਸਤ ਵਿੱਚ ਸਾਹਮਣੇ ਆ ਰਹੀਆਂ ਗੱਲਾਂ ਨੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਦੋਸ਼ਾਂ ਨੂੰ ਵੀ ਸਹੀ ਸਾਬਤ ਕਰ ਦਿੱਤਾ ਹੈ। ਜੇਕਰ ਇੱਕ ਵਿਸ਼ਵ ਪ੍ਰਸਿੱਧ ਗਾਇਕ ਦੇ ਹਾਈ ਪ੍ਰੋਫਾਈਲ ਕਤਲਕਾਂਡ ਵਿਚ ਸ਼ਾਮਲ ਦੋਸ਼ੀਆਂ ਪ੍ਰਤੀ ਪੁਲਿਸ ਦੀ ਅਜਿਹੀ ਭੂਮਿਕਾ ਸਾਹਮਣੇ ਆਵੇਗੀ ਤਾਂ ਇੱਕ ਆਮ ਵਿਅਕਤੀ ਦੇ ਕਤਲ ਸਬੰਧੀ ਪੁਲਿਸ ਦੀ ਭੂਮਿਕਾ ਬਿਨਾਂ ਚਰਚਾ ਕੀਤੇ ਹੀ ਸਮਝ ਵਿੱਚ ਆਉਂਦੀ ਹੈ।

Gee98 Ads

ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੇ ਆਗੂ ਜਦ ਪੰਜਾਬ ‘ਚ ਅਮਨ ਕਾਨੂੰਨ ਦੀ ਵਿਵਸਥਾ ਉੱਪਰ ਸਵਾਲ ਚੁੱਕਦੇ ਨੇ ਤਾਂ ਆਮ ਆਦਮੀ ਪਾਰਟੀ ਦੇ ਆਗੂ ਵਿਰੋਧੀਆਂ ਦੇ ਇਨਾਂ ਸਵਾਲਾਂ ਨੂੰ ਸਿਆਸੀ ਈਰਖਾਵਾਦੀ ਦੇ ਜਵਾਬ ਹੇਠਾਂ ਦੱਬ ਦਿੰਦੇ ਹਨ। ਪੰਜਾਬ ਦੇ ਮੁੱਖ ਮੰਤਰੀ ਅਤੇ ਉਨ੍ਹਾ ਦੇ “ਵਿਸ਼ੇਸ਼ ਸਲਾਹਕਾਰ“ ਨੂੰ ਸੂਬੇ ‘ਚ ਅਮਨ ਕਾਨੂੰਨ ਦੇ ਅਸਲ ਹਾਲਾਤਾਂ ਨੂੰ ਸਮਝਣਾ ਚਾਹੀਦਾ ਹੈ। ਜੇਕਰ ਆਮ ਆਦਮੀ ਪਾਰਟੀ ਕਿਸੇ ਹੋਰ ਸੂਬੇ ਵਿੱਚ ਚੋਣਾਂ ਲੜ ਰਹੀ ਹੈ ਤਾਂ ਮੁੱਖ ਮੰਤਰੀ ਅਤੇ ਮੰਤਰੀਆਂ ਦਾ ਉੱਥੇ ਜਾ ਕੇ ਪ੍ਰਚਾਰ ਕਰਨਾ ਜਾਂ ਨਾ ਕਰਨਾ ਇੱਕ ਵੱਖਰਾ ਮੁੱਦਾ ਹੋ ਸਕਦਾ ਹੈ ਪ੍ਰੰਤੂ ਅਸਲ ਸਵਾਲ ਤਾਂ ਇਹ ਹੈ ਕਿ ਤੁਹਾਡਾ ਆਪਣਾ ਰੋਮ ਸੜ ਰਿਹਾ ਹੈ ਅਤੇ ਤੁਸੀਂ ਕੋਹਾਂ ਦੂਰ ਬੰਸਰੀ ਵਜਾ ਰਹੇ ਹੋ। ਪੰਜਾਬ ਦੇ ਕਾਂਗਰਸੀ ਆਗੂਆਂ ਨੇ ਸਵਾਲ ਚੁੱਕੇ ਹਨ ਕਿ ਪੰਜਾਬ ਦੇ ਮੁੱਖ ਮੰਤਰੀ ਗੁਜਰਾਤ ਵਿਖੇ ਗਰਬਾ ਖੇਡ ਰਹੇ ਹਨ ਅਤੇ ਪੰਜਾਬ ‘ਚ ਗੈਂਗਸਟਰ ਕੁਝ ਭਿ੍ਸ਼ਟ ਪੁਲੀਸ ਅਫਸਰਾਂ ਦੀ ਸਰਪ੍ਰਸਤੀ ਹੇਠ ਹੋਟਲਾਂ ਦੇ ਕਮਰੇ ‘ਚ ਪ੍ਰੇਮ ਲੀਲਾ ਖੇਡ ਰਹੇ ਹਨ। ਦੀਪਕ ਟੀਨੂੰ ਦੇ ਫ਼ਰਾਰ ਹੋਣ ਦੀ ਘਟਨਾ ਤੋਂ ਬਾਅਦ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਜਵਾਬ ਵੀ “ਸ਼ਰਾਬੀ ਦੀ ਡੁੱਲਗੀ ਦਾਲ ਤੇ ਕਹਿੰਦਾ ਯਾਰ ਤਾਂ ਥੱਲੇ ਹੀ ਖਾਣਗੇ“ ਵਰਗਾ ਹੀ ਹੈ। ਗੈਂਗਸਟਰ ਦੀਪਕ ਟੀਨੂੰ ਦੇ ਫ਼ਰਾਰ ਹੋਣ ਦੀ ਘਟਨਾ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ, ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਇਹ ਬਿਆਨ ਦੇ ਰਹੇ ਸਨ ਕਿ ਦੋਸ਼ੀ ਪੁਲਿਸ ਅਫ਼ਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਗੈਂਗਸਟਰਾਂ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ ਪ੍ਰੰਤੂ ਕੋਈ ਵੀ ਮੰਤਰੀ, ਵਿਧਾਇਕ ਅਤੇ ‘ਆਪ‘ ਆਗੂ “ਸਖਤੀ“ ਦੀ ਪ੍ਰੀਭਾਸ਼ਾ ਨਹੀਂ ਦੱਸ ਰਿਹਾ। ਸਿੱਧੂ ਮੂਸੇਵਾਲਾ ਕਤਲ ਕਾਂਡ ਸਬੰਧੀ ਸਵਾਲ ਇਹ ਵੀ ਉੱਠ ਰਹੇ ਹਨ ਕਿ ਆਖਰ ਪੰਜਾਬ ਸਰਕਾਰ ਇਹ ਕੇਸ ਸੀਬੀਆਈ ਨੂੰ ਦੇਣ ਤੋਂ ਕਿਉਂ ਆਨਾਕਾਨੀ ਕਰ ਰਹੀ ਹੈ ਜਦਕਿ ਪੀੜਤ ਪਰਿਵਾਰ ਕਈ ਵਾਰ ਮੰਗ ਕਰ ਚੁੱਕਾ ਹੈ। ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦਾ ਇਹ ਤਾਜ਼ਾ ਬਿਆਨ ਵੀ ਧਿਆਨ ਮੰਗਦਾ ਹੈ ਕਿ ਉਨ੍ਹਾ ਨੂੰ ਹੁਣ ਇਨਸਾਫ਼ ਦੀ ਉਮੀਦ ਨਹੀਂ ਹੈ। ਬਹਰਹਾਲ ! ਸੀਆਈਏ ਇੰਚਾਰਜ ਮਾਨਸਾ ਦੇ ਖ਼ਿਲਾਫ਼ ਕਾਰਵਾਈ ਕਰਕੇ ਪੰਜਾਬ ਪੁਲਿਸ ਨੂੰ ਗੋਂਗਲੂਆਂ ਤੋਂ ਮਿੱਟੀ ਨਹੀਂ ਝਾਰਨੀ ਚਾਹੀਦੀ ਸਗੋਂ ਇਸ ਸ਼ਰਮਨਾਕ ਘਟਨਾ ਨੂੰ ਹੇਠਲੇ ਪੱਧਰ ‘ਤੇ ਜਾ ਕੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਦੇ ਸੰਦਰਭ ਵਿੱਚ ਵੇਖਣਾ ਚਾਹੀਦਾ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਨੂੰ ਇਹ ਵੀ ਚੇਤੇ ਰੱਖਣਾ ਚਾਹੀਦਾ ਹੈ ਕਿ ਪੰਜਾਬ ਦੇ ਗਠਨ ਤੋਂ ਲੈ ਕੇ ਬਣ ਰਹੀਆਂ ਸਰਕਾਰਾਂ ਦੀਆਂ ਨਾਕਾਮੀਆਂ ਦੇ ਖਿਲਾਫ਼ ਚੁੱਪੀ ਧਾਰਨ ਕਰੀ ਬੈਠੇ ਸੂਬੇ ਦੇ ਲੋਕਾਂ ਨੂੰ ਸਵਾਲ ਕਰਨੇ ਤੁਸੀਂ ਹੀ ਸਿਖਾਇਆ ਹੈ ਅਤੇ ਇਹ ਹੋ ਨਹੀਂ ਸਕਦਾ ਕਿ ਸੂਬੇ ਦੇ ਲੋਕ ਹੁਣ ਆਪਣੀ ਇਸ ਕਾਬਲੀਅਤ ਨੂੰ ਤੁਹਾਡੇ ਖ਼ਿਲਾਫ਼ ਨਹੀਂ ਵਰਤਣਗੇ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

MLA ਅਨਮੋਲ ਗਗਨ ਮਾਨ ਦੇ ਪਤੀ ਸੋਹੀ ਨੂੰ ਦੋ ਸਾਲ ਦੀ ਸਜ਼ਾ ਤੇ ਜੁਰਮਾਨਾ

MLA ਅਨਮੋਲ ਗਗਨ ਮਾਨ ਦੇ ਪਤੀ ਸੋਹੀ ਨੂੰ ਦੋ ਸਾਲ ਦੀ ਸਜ਼ਾ ਤੇ ਜੁਰਮਾਨਾ

03/17/2026
ਪੰਜਾਬ ਦੇ ਸਾਰੇ ਮੁਲਾਜ਼ਮਾਂ ਦੀ ਹੜ੍ਹਤਾਲ…SHO ਖ਼ਿਲਾਫ਼ ਸਖ਼ਤ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ

ਪੰਜਾਬ ਦੇ ਸਾਰੇ ਮੁਲਾਜ਼ਮਾਂ ਦੀ ਹੜ੍ਹਤਾਲ…SHO ਖ਼ਿਲਾਫ਼ ਸਖ਼ਤ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ

03/16/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

ਡਾਕਟਰ ਅੰਬੇਡਕਰ ਦੇ ਬੁੱਤਾਂ ਸਮੇਤ ਤਿੰਨ ਵੱਡੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ…!

03/16/2026
Load More
Previous Post

ਸੇਵਾਮੁਕਤ ਪਟਵਾਰੀ, ਕਾਨੂੰਨਗੋ ਅਤੇ ਇੱਕ ਪੰਚ ਉੱਪਰ ਬਲਾਤਕਾਰ ਦਾ ਪਰਚਾ

Next Post

ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਮੁੱਖ ਮੰਤਰੀ ਦੇ ਸ਼ਹਿਰ ’ਚ ਮਰਨ ਵਰਤ ‘ਤੇ ਬੈਠੇ

Nirmal Pandori

Nirmal Pandori

Related Posts

MLA ਅਨਮੋਲ ਗਗਨ ਮਾਨ ਦੇ ਪਤੀ ਸੋਹੀ ਨੂੰ ਦੋ ਸਾਲ ਦੀ ਸਜ਼ਾ ਤੇ ਜੁਰਮਾਨਾ
ਪੰਜਾਬ

MLA ਅਨਮੋਲ ਗਗਨ ਮਾਨ ਦੇ ਪਤੀ ਸੋਹੀ ਨੂੰ ਦੋ ਸਾਲ ਦੀ ਸਜ਼ਾ ਤੇ ਜੁਰਮਾਨਾ

by Nirmal Pandori
03/17/2026
ਪੰਜਾਬ ਦੇ ਸਾਰੇ ਮੁਲਾਜ਼ਮਾਂ ਦੀ ਹੜ੍ਹਤਾਲ…SHO ਖ਼ਿਲਾਫ਼ ਸਖ਼ਤ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ
ਬਰਨਾਲਾ ਆਸ-ਪਾਸ

ਪੰਜਾਬ ਦੇ ਸਾਰੇ ਮੁਲਾਜ਼ਮਾਂ ਦੀ ਹੜ੍ਹਤਾਲ…SHO ਖ਼ਿਲਾਫ਼ ਸਖ਼ਤ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ

by Nirmal Pandori
03/16/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਬਰਨਾਲਾ ਆਸ-ਪਾਸ

ਡਾਕਟਰ ਅੰਬੇਡਕਰ ਦੇ ਬੁੱਤਾਂ ਸਮੇਤ ਤਿੰਨ ਵੱਡੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ…!

by Nirmal Pandori
03/16/2026
ਪੰਜਾਬ

ਬੋਲ ਪੰਡੋਰੀ ਦੇ….ਮੋਗਾ ਰੈਲੀ ‘ਚ ਭਾਜਪਾ ਦੇ ‘ਚਾਣਕੀਆ’ ਦਾ ਭਾਸ਼ਣ.. ਸ਼ਬਦ ਹੋਰ….ਤੇ ਨੀਤੀ ਹੋਰ….!

by Nirmal Pandori
03/16/2026
ਅਹਿਮ ਖ਼ਬਰ… ਸਰਕਾਰ ਨੇ ਗੈਸ ਸਿਲੰਡਰ ਦੀ ਬੁਕਿੰਗ ਦੇ ਨਿਯਮ ਬਦਲੇ
ਪੰਜਾਬ

LPG ਸੰਕਟ : ਸਰਕਾਰ ਦਾ ਵੱਡਾ ਫੈਸਲਾ…ਇਹਨਾਂ ਲੋਕਾਂ ਨੂੰ ਨਹੀਂ ਮਿਲੇਗਾ ਗੈਸ ਸਿਲੰਡਰ

by Nirmal Pandori
03/15/2026
ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ
ਪੰਜਾਬ

ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ

by Nirmal Pandori
03/13/2026
Load More
Next Post
ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਮੁੱਖ ਮੰਤਰੀ ਦੇ ਸ਼ਹਿਰ ’ਚ ਮਰਨ ਵਰਤ  ‘ਤੇ ਬੈਠੇ

ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਮੁੱਖ ਮੰਤਰੀ ਦੇ ਸ਼ਹਿਰ ’ਚ ਮਰਨ ਵਰਤ ‘ਤੇ ਬੈਠੇ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

MLA ਅਨਮੋਲ ਗਗਨ ਮਾਨ ਦੇ ਪਤੀ ਸੋਹੀ ਨੂੰ ਦੋ ਸਾਲ ਦੀ ਸਜ਼ਾ ਤੇ ਜੁਰਮਾਨਾ

ਪੰਜਾਬ ਦੇ ਸਾਰੇ ਮੁਲਾਜ਼ਮਾਂ ਦੀ ਹੜ੍ਹਤਾਲ…SHO ਖ਼ਿਲਾਫ਼ ਸਖ਼ਤ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ

ਡਾਕਟਰ ਅੰਬੇਡਕਰ ਦੇ ਬੁੱਤਾਂ ਸਮੇਤ ਤਿੰਨ ਵੱਡੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ…!

ਬੋਲ ਪੰਡੋਰੀ ਦੇ….ਮੋਗਾ ਰੈਲੀ ‘ਚ ਭਾਜਪਾ ਦੇ ‘ਚਾਣਕੀਆ’ ਦਾ ਭਾਸ਼ਣ.. ਸ਼ਬਦ ਹੋਰ….ਤੇ ਨੀਤੀ ਹੋਰ….!

LPG ਸੰਕਟ : ਸਰਕਾਰ ਦਾ ਵੱਡਾ ਫੈਸਲਾ…ਇਹਨਾਂ ਲੋਕਾਂ ਨੂੰ ਨਹੀਂ ਮਿਲੇਗਾ ਗੈਸ ਸਿਲੰਡਰ

ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend