Gee 98News

ਬੇਟੀ ਬਚਾਓ ਬੇਟੀ ਪੜਾਓ ਤਹਿਤ ਸੰਘੇੜਾ ਸਕੂਲ ਦੀਆਂ ਪੰਜਵੀਂ ਜਮਾਤ ਦੀਆਂ ਕੁੜੀਆਂ ਦਾ ਵਿੱਦਿਅਕ ਟੂਰ ਲਗਾਇਆ

ਬਰਨਾਲਾ, 13 ਨਵੰਬਰ (ਸੋਨੀ ਧਨੌਲਾ) :

ਸਕੂਲ ਮਨੈਜਮੈਂਟ ਕਮੇਟੀ ਦੇ ਚੇਅਰਮੈਨ ਸ੍ਰੀਮਤੀ ਗੁਰਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾ ਅਤੇ ਹੈੱਡ ਟੀਚਰ ਸੁਖਬੀਰ ਸਿੰਘ ਦੀ ਯੋਗ ਅਗਵਾਈ ਹੇਠ ਬੇਟੀ ਬਚਾਓ ਬੇਟੀ ਪੜਾਓ ਤਹਿਤ ਨੋਡਲ ਇੰਚਾਰਜ ਮੈਡਮ ਕਿਰਨਜੀਤ ਕੌਰ ਅਤੇ ਮੈਡਮ ਬਲਜੀਤ ਕੌਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਸੰਘੇੜਾ ਦੀਆਂ ਪੰਜਵੀਂ ਜਮਾਤ ਦੀਆਂ ਬੱਚੀਆਂ ਦਾ ਇੱਕ ਰੋਜਾ ਵਿੱਦਿਅਕ ਟੂਰ ਪਟਿਆਲਾ ਅਤੇ ਚੰਡੀਗੜ ਦਾ ਲਗਾਇਆ ਗਿਆ। ਸਕੂਲ ਦੇ ਮੁੱਖ ਅਧਿਆਪਕ ਸੁਖਬੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਟੂਰ ਦੀ ਪੂਰੀ ਯੋਜਨਾ ਪੰਜਵੀਂ ਜਮਾਤ ਦੇ ਇੰਚਾਰਜ ਮੈਡਮ ਕਿਰਨ ਰਾਣੀ ਅਤੇ ਹਰਵਿੰਦਰ ਕੌਰ ਨੇ ਨੋਡਲ ਇੰਚਾਰਜਾਂ ਨਾਲ ਤਾਲਮੇਲ ਕਰਕੇ ਉਲੀਕੀ ਅਤੇ ਇਸ ਟੂਰ ਵਿੱਚ ਪੰਜਵੀਂ ਜਮਾਤ ਦੀਆਂ 40 ਦੇ ਲਗਭਗ ਕੁੜੀਆਂ ਗਈਆਂ। ਵਿਦਿਆਰਥੀਆਂ ਨੂੰ ਪੜਾਈ ਪ੍ਰਤੀ ਰੁਚੀ ਪੈਦਾ ਕਰਨ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸੈਰ ਕਰਵਾਈ ਗਈ ਅਤੇ ਵਿਦਿਆਰਥੀ ਜੀਵਨ ਵਿਚ ਇਸ ਯੂਨੀਵਰਸਿਟੀ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਗਿਆ।ਬੱਚਿਆਂ ਦੇ ਮਨਾਂ ਤੇ ਇਸ ਯੂਨੀਵਰਸਿਟੀ ਦਾ ਬਹੁਤ ਵਧੀਆ ਪ੍ਰਭਾਵ ਪਿਆ। ਇਸ ਤੋਂ ਬਾਅਦ ਬੱਚਿਆਂ ਨੇ ਛੱਤਬੀੜ ਚਿੜੀਆ ਘਰ ਦੀ ਯਾਤਰਾ ਕੀਤੀ। ਜਿਥੇ ਬੱਚਿਆਂ ਨੇ ਵੱਖ-ਵੱਖ ਤਰਾਂ ਦੇ ਜਾਨਵਰ ਦੇਖ ਕੇ ਖੂਬ ਆਨੰਦ ਮਾਣਿਆ। ਫਿਰ ਬੱਚਿਆਂ ਨੂੰ ਚੰਡੀਗੜ ਦੀ ਜੈਪਨੀਜ ਪਾਰਕ ਵਿਚ ਲਿਜਾਇਆ ਗਿਆ। ਜਿੱਥੇ ਬੱਚਿਆਂ ਨੇ ਇਸ ਪਾਰਕ ਦਾ ਆਨੰਦ ਮਾਨਣਿਆ। ਇਸ ਤੋਂ ਬਾਅਦ ਬੱਚਿਆਂ ਦੀ ਉਤਸੁਕਤਾ ਦੂਰ ਕਰਦੇ ਹੋਏ ਰੌਕ ਗਾਰਡਨ ਲਿਜਾਇਆ ਗਿਆ। ਵਿਅਰਥ ਪਦਾਰਥਾਂ ਤੋਂ ਤਿਆਰ ਕੀਤੇ ਇਸ ਅਦਭੁੱਤ ਨਜ਼ਾਰੇ ਨੂੰ ਵੇਖ ਕੇ ਬੱਚੇ ਹੈਰਾਨ ਰਹਿ ਗਏ। ਰੋਕ ਗਾਰਡਨ ਬੱਚਿਆਂ ਬੱਚਿਆਂ ਦੇ ਆਨੰਦ ਦੇਖਣਯੋਗ ਸੀ।ਇਸ ਵਿਦਿਅਕ ਟੂਰ ਦਾ ਵਿਦਿਆਰਥੀਆਂ ਨੇ ਬਹੁਤ ਦਿਲਚਸਪੀ ਨਾਲ ਆਨੰਦ ਮਾਣਿਆ ਜੋ ਕਿ ਬੱਚਿਆਂ ਲਈ ਇਕ ਯਾਦਗਾਰ ਬਣ ਗਿਆ। ਇਸ ਟੂਰ ਤੇ ਨਾਲ ਜਾਣ ਵਾਲੇ ਟੀਚਰ ਮੈਡਮ ਪਰਮਿੰਦਰ ਕੌਰ, ਮੈਡਮ ਬਲਵਿੰਦਰ ਕੌਰ, ਮੈਡਮ ਨੀਲਮ ਰਾਣੀ, ਮੈਡਮ ਰੋਜੀ, ਨਵਦੀਪ ਸਿੰਘ, ਸੰਦੀਪ ਕੁਮਾਰ, ਨੀਤਿਨ ਕੁਮਾਰ, ਮੈਡਮ ਮੁਮਤਾਜ ਬੇਗਮ, ਮੈਡਮ ਸੁਖਜਿੰਦਰ ਕੌਰ ਹਾਜ਼ਰ ਸਨ।

error: Content is protected !!