Gee 98News

ਸਿਵਲ ਸਰਜਨ ਵੱਲੋਂ 34 ਵਾਂ ਦੰਦ ਪੰਦਰਵਾੜੇ ਦਾ ਉਦਘਾਟਨ

-14 ਤੋਂ 29 ਨਵੰਬਰ ਤੱਕ ਕੀਤੀ ਜਾਵੇਗੀ ਮੁਫਤ ਜਾਂਚ ਅਤੇ ਦੰਦਾਂ ਦੀ ਸੰਭਾਲ ਜਾਗਰੂਕਤਾ

ਬਰਨਾਲਾ, 14 ਨਵੰਬਰ (ਸੋਨੀ ਧਨੌਲਾ) :

ਸਿਹਤ ਵਿਭਾਗ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ 14 ਨਵੰਬਰ ਤੋਂ 29 ਨਵੰਬਰ ਤੱਕ 34 ਵਾਂ ਦੰਦਾਂ ਦਾ ਪੰਦਰਵਾੜਾ ਜ਼ਿਲ੍ਹਾ ਬਰਨਾਲਾ ’ਚ ਮਨਾਇਆ ਜਾ ਰਿਹਾ ਹੈ । ਉਦਘਾਟਨੀ ਮੌਕੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਨੇ ਆਮ ਲੋਕਾਂ ਨੂੰ ਇਸ ਪੰਦਰਵਾੜੇ ਦਾ ਲਾਹਾ ਲੈਣ ਦੀ ਅਪੀਲ ਕੀਤੀ। ਸੀਨੀਅਰ ਮੈਡੀਕਲ ਅਫ਼ਸਰ ਡਾ. ਤਪਿੰਦਰਜੋਤ ਕੌਸਲ ਨੇ ਦੱਸਿਆ ਕਿ ਡੈਂਟਲ ਮੈਡੀਕਲ ਅਫ਼ਸਰਾਂ ਦੀ ਟੀਮ ਡਾ. ਵੰਦਨਾ ਭਾਂਬਰੀ, ਡਾ. ਦਿਨੇਦ ਜਿੰਦਲ, ਡਾ.ਗੁਰਪ੍ਰੀਤ ਕੌਰ ਵੱਲੋਂ ਸਿਵਲ ਹਸਪਤਾਲ ਬਰਨਾਲਾ ਵਿਖੇ ਮੁਫਤ ਜਾਂਚ ਅਤੇ ਇਲਾਜ ਕੀਤਾ ਜਾਵੇਗਾ। ਡਾ. ਵੰਦਨਾ ਭਾਂਬਰੀ ਜ਼ਿਲ੍ਹਾ ਡੈਂਟਲ ਇਚਾਰਜ ਨੇ ਦੱਸਿਆ ਕਿ ਸਿਵਲ ਹਸਪਤਾਲ ਬਰਨਾਲਾ ਚ 30 ਅਤੇ ਮਹਿਲ ਕਲਾਂ ਵਿਖੇ 10 ਦੰਦਾਂ ਦੇ ਸੈੱਟ ਮੁਫਤ ਲਗਾਏ ਜਾਣਗੇ । ਸੀ ਐਚ ਸੀ ਮਹਿਲ ਕਲਾਂ ਵਿਖੇ ਡਾ.ਅਮਿ੍ਰਤਪਾਲ ਕੌਰ ਵੱਲੋਂ ਮੁਫਤ ਜਾਂਚ ਤੇ ਇਲਾਜ ਕੀਤਾ ਜਾਵੇਗਾ।ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਕੁਲਦੀਪ ਸਿੰਘ ਮਾਨ ਨੇ ਦੱਸਿਆ ਕਿ ਇਸ ਪੰਦਰਵਾੜੇ ਚ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਤੰਬਾਕੂ ਪਦਾਰਥ, ਟਾਫੀਆਂ ਅਤੇ ਚਾਕਲੇਟ ਦੀ ਵਰਤੋਂ ਨਾਲ ਦੰਦ ਜਿਆਦਾ ਖਰਾਬ ਹੁੰਦੇ ਹਨ ਇਨਾਂ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ।

Gee98 Ads
error: Content is protected !!