Skip to main content

Gee 98News

ਬਰਨਾਲਾ ਦੇ ਵਿਜ਼ਿਟ ਹੋਟਲ ਸਬੰਧੀ ਅਦਾਲਤ ਦਾ ਵੱਡਾ ਫੈਸਲਾ

ਬਰਨਾਲਾ 8 ਦਸੰਬਰ (ਨਿਰਮਲ ਸਿੰਘ ਪੰਡੋਰੀ)-

ਸ਼ਹਿਰ ਦੇ ਵਿਚਕਾਰ ਸਥਿਤ ਵਿਜ਼ਿਟ ਹੋਟਲ ਦੇ ਮਾਲਕ ਨੂੰ ਸਥਾਨਕ ਅਦਾਲਤ ਨੇ ਇਕ ਕੇਸ ਵਿਚੋਂ ਬਾਇੱਜਤ ਬਰੀ ਕੀਤਾ ਹੈ। ਮਾਨਯੋਗ ਜੱਜ ਸ੍ਰੀ ਚੇਤਨ ਸ਼ਰਮਾ ਦੀ ਅਦਾਲਤ ਨੇ ਸੁਭਾਸ਼ ਚੰਦਰ ਮਕੜਾ ਅਤੇ ਲੋਕੇਸ਼ ਗੋਇਲ ਨੂੰ ਹੋਟਲ ਵਿੱਚ ਕਮਰਾ ਕਿਰਾਏ ‘ਤੇ ਦੇ ਕੇ ਜੂਆ ਖਿਡਾਉਣ ਤੇ ਬਿਨਾਂ ਪਰਮਿਟ ਸ਼ਰਾਬ ਪਿਲਾਉਣ ਦੇ ਕੇਸ ਵਿਚੋਂ ਬਾਇੱਜਤ ਬਰੀ ਕਰਨ ਦਾ ਹੁਕਮ ਸੁਣਾਇਆ ਹੈ। ਦੱਸਣਯੋਗ ਹੈ ਕਿ ਸਿਟੀ ਪੁਲਿਸ ਨੇ 12 ਮਈ 2919 ਨੂੰ ਵਿਜ਼ਿਟ ਹੋਟਲ ਐਂਡ ਰੈਸਟੋਰੈਂਟ ‘ਤੇ ਰੇਡ ਕਰਕੇ ਬਿਨਾਂ ਪਰਮਿਟ ਸ਼ਰਾਬ ਪਿਲਾਉਣ ਤੇ ਜੂਆ ਖੇਡਣ ਲਈ ਕਮਰਾ ਕਿਰਾਏ ‘ਤੇ ਦੇਣ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਸੀ। ਕੇਸ ਦੀ ਸੁਣਵਾਈ ਦੌਰਾਨ ਹੋਟਲ ਮਾਲਕਾਂ ਦੇ ਵਕੀਲ ਨੇ ਦਲੀਲ ਦਿੱਤੀ ਕਿ ਮੁਕੱਦਮਾ ਦਰਜ ਕਰਨ ਦੇ ਸਮੇਂ ਦੌਰਾਨ ਪੰਜਾਬ ‘ਚ ਮੈਂਬਰ ਪਾਰਲੀਮੈਂਟ ਦੀ ਚੋਣ ਦਾ ਦੌਰ ਸੀ, ਹੋਟਲ ਮਾਲਕ ਸੂਬੇ ਦੀ ਸੱਤਾਧਾਰੀ ਪਾਰਟੀ ਦੀ ਵਿਰੋਧੀ ਪਾਰਟੀ ਨਾਲ ਸਬੰਧਤ ਸਨ, ਦੋਸ਼ੀ ਧਿਰ ਦੇ ਵਕੀਲ ਦਾ ਇਹ ਤਰਕ ਸੀ ਕਿ ਇਹ ਮੁਕੱਦਮਾ ਸਿਆਸੀ ਰੰਜ਼ਿਸ਼ ਤਹਿਤ ਦਰਜ ਕੀਤਾ ਗਿਆ ਸੀ।

error: Content is protected !!