Gee 98News

ਪੁਲਿਸ ਦੇ ਜਾਲ ‘ਚ ਕਿਵੇਂ ਫਸੀ ਡਾਕੂ ਹਸੀਨਾ ਮੋਨਾ…ਇੰਸਪੈਕਟਰ ਨੇ ਦੱਸਿਆ…!

ਲੁਧਿਆਣਾ,Gee98 news service
ਲੁਧਿਆਣਾ ਵਿਖੇ ਇੱਕ ਕੈਸ਼ ਕੰਪਨੀ ਵਿੱਚ 8.5 ਕਰੋੜ ਦੀ ਲੁੱਟ ਦੀ ਮਾਸਟਰਮਾਈਂਡ ਮਨਦੀਪ ਕੌਰ ਡਾਕੂ ਨੂੰ ਉਸ ਦੇ ਪਤੀ ਜਸਵਿੰਦਰ ਸਿੰਘ ਸਮੇਤ ਲੁਧਿਆਣਾ ਦੀ ਪੁਲਿਸ ਪਾਰਟੀ ਨੇ ਉਤਰਾਖੰਡ ਤੋਂ ਬੜੇ ਹੀ ਯੋਜਨਾਬੱਧ ਅੰਦਾਜ਼ ਵਿੱਚ ਗ੍ਰਿਫ਼ਤਾਰ ਕੀਤਾ । ਮਨਦੀਪ ਕੌਰ ਉਤਰਾਖੰਡ ਵਿਚ ਇੱਕ ਧਾਰਮਿਕ ਸਥਾਨ ‘ਤੇ ਹੋਣ ਦੇ ਪੱਕੇ ਸੁਰਾਗ ਲੁਧਿਆਣਾ ਪੁਲਿਸ ਨੂੰ ਮਿਲ ਚੁੱਕੇ ਸਨ । ਪੁਲਿਸ ਟੀਮ ਦੀ ਅਗਵਾਈ ਕਰ ਰਹੇ ਇੰਸਪੈਕਟਰ ਬੇਅੰਤ ਜੁਨੇਜਾ ਨੇ ਦੱਸਿਆ ਕਿ ਮਨਦੀਪ ਕੌਰ ਅਤੇ ਉਸਦੇ ਪਤੀ ਦੀ ਗ੍ਰਿਫਤਾਰੀ ਇੱਕ ਚੈਲਿੰਜ ਸੀ ਕਿਉਕਿ ਅਸੀ ਧਾਰਮਿਕ ਸਥਾਨ ਦੀ ਮਰਿਆਦਾ ਨੂੰ ਕਾਇਮ ਰੱਖਣਾ ਚਾਹੁੰਦੇ ਸੀ । ਉਨ੍ਹਾਂ ਕਿਹਾ ਕਿ ਕਿਸੇ ਧਾਰਮਿਕ ਅਸਥਾਨ ‘ਤੇ ਭੀੜ ਵਿੱਚੋਂ ਕਿਸੇ ਦੀ ਗ੍ਰਿਫ਼ਤਾਰੀ ਸਮੇਂ ਬਹੁਤ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ । ਇੰਸਪੈਕਟਰ ਬੇਅੰਤ ਜੁਨੇਜਾ ਨੇ ਕਿਹਾ ਕਿ ਇਨਸਾਨੀਅਤ ਦੇ ਨਾਤੇ ਅਸੀਂ ਮੋਨਾ ਨੂੰ ਮੱਥਾ ਟੇਕਣ ਦਾ ਮੌਕਾ ਦਿੱਤਾ ਦਿੱਤਾ ਪ੍ਰੰਤੂ ਸਾਡੇ ਉਤੇ ਪੂਰੀ ਨਜ਼ਰ ਸੀ । ਪੁਲਿਸ ਨੇ ਇੱਕ ਯੋਜਨਾ ਤਹਿਤ ਧਾਰਮਿਕ ਅਸਥਾਨ ਦੇ ਬਾਹਰ ਫਰੂਟੀਆਂ ਦਾ ਲੰਗਰ ਲਗਾਇਆ, ਜਿਉਂ ਹੀ ਮਨਦੀਪ ਕੌਰ ਆਪਣੇ ਪਤੀ ਸਮੇਤ ਫਰੂਟ ਦੇ ਲੰਗਰ ‘ਤੇ ਲਾਈਨ ਵਿੱਚ ਲੱਗੀ ਤਾਂ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ।

error: Content is protected !!