Gee 98News

21 ਜੂਨ ਨੂੰ ਸ਼ਹੀਦ ਭਗਤ ਸਿੰਘ ਪਾਰਕ ਮਨਾਇਆ ਜਾਵੇਗਾ ਵਿਸ਼ਵ ਯੋਗ ਦਿਵਸ

ਬਰਨਾਲਾ 19 ਜੂਨ ( ਨਿਰਮਲ ਸਿੰਘ ਪੰਡੋਰੀ )-

ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਦੀ ਅਗਵਾਈ ਹੇਠ ਵਿਸ਼ਵ ਯੋਗ ਦਿਵਸ 21 ਜੂਨ ਨੂੰ ਸ਼ਹੀਦ ਭਗਤ ਸਿੰਘ ਪਾਰਕ ਬਰਨਾਲਾ ਵਿਖੇ ਮਨਾਇਆ ਜਾਵੇਗਾ । ਇਸ ਸਬੰਧੀ ਬੁਲਾਈ ਗਈ ਵਿਸ਼ੇਸ਼ ਬੈਠਕ ਦੀ ਪ੍ਰਧਾਨਗੀ ਕਰਦਿਆਂ ਸਹਾਇਕ ਕਮਿਸ਼ਨਰ (ਜ) ਸੁਖਪਾਲ ਸਿੰਘ ਨੇ ਕਿਹਾ ਕਿ ਇਸ ਸਬੰਧੀ ਤਿਆਰੀਆਂ ਪੂਰੀ ਕਰ ਲਈਆਂ ਜਾਣ। ਉਹਨਾਂ ਪੁਲਿਸ ਵਿਭਾਗ ਨੂੰ ਹਦਾਇਤ ਕੀਤੀ ਕਿ ਸ਼ਹੀਦ ਭਗਤ ਸਿੰਘ ਪਾਰਕ ਦੇ ਆਲੇ ਦੁਆਲੇ ਟ੍ਰੈਫਿਕ ਅਤੇ ਸੁਰੱਖਿਆ ਦਾ ਖਾਸ ਖਿਆਲ ਰੱਖਿਆ ਜਾਵੇ। ਇਹ ਯੋਗ ਸਮਾਗਮ ਸਵੇਰ 7 ਤੋਂ 7:30 ਵਜੇ ਤਕ ਕਰਵਾਇਆ ਜਾਵੇਗਾ, ਜਿਸ ਵਿੱਚ ਸੈਂਕੜੇ ਲੋਕ ਭਾਗ ਲੈਣਗੇ। ਉਹਨਾਂ ਦੱਸਿਆ ਕਿ ਆਯੁਰਵੈਦ ਵਿਭਾਗ ਵਲੋਂ ਯੋਗ ਇੰਸਟ੍ਰਕਟਰਾਂ ਨਾਲ ਤਾਲਮੇਲ ਕਰ ਲਿਆ ਹੈ ਤਾਂ ਜੋ ਉਹਨਾਂ ਦੀਆਂ ਸੇਵਾਵਾਂ ਵੀ ਲਾਈਆਂ ਜਾਣ। ਨਗਰ ਕੌਂਸਲ ਨੂੰ ਹਦਾਇਤ ਕੀਤੀ ਕਿ ਯੋਗ ਪਾਰਕ ਦੀ ਸਫਾਈ ਆਦਿ ਦਾ ਖਾਸ ਪ੍ਰਬੰਧ ਕਰਨ। ਉਹਨਾਂ ਅਪੀਲ ਕੀਤੀ ਕਿ ਯੋਗ ਲਈ ਆਉਣ ਵਾਲੇ ਲੋਕ ਆਪਣੇ ਨਾਲ ਮੈਟ ਆਦਿ ਲਿਆਉਣ।  ਇਸੇ ਤਰ੍ਹਾਂ ਖੇਡ ਵਿਭਾਗ, ਨਹਿਰੂ ਯੁਵਾ ਕੇਂਦਰ, ਯੁਵਕ ਸੇਵਾਵਾਂ, ਰੁਜ਼ਗਾਰ ਵਿਭਾਗ ਤੇ ਹੋਰ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ ਅਫਸਰ ਅਤੇ ਕਰਮਚਾਰੀਆਂ ਦੀ ਯੋਗ ਦਿਵਸ ਸਮਾਗਮ ‘ਚ ਸ਼ਮੂਲੀਅਤ ਲਾਜ਼ਮੀ ਕਰਵਾਉਣ । ਇਸ ਮੌਕੇ ਕਾਰਜਸਾਧਕ ਅਫਸਰ ਨਗਰ ਕੌਂਸਲ ਵਿਸ਼ਾਲਦੀਪ, ਨਹਿਰੂ ਯੁਵਾ ਕੇਂਦਰ ਤੋਂ ਯੁਵਾ ਅਫਸਰ ਓਮਕਾਰ ਸਵਾਮੀ, ਖੇਡ ਵਿਭਾਗ ਤੋਂ ਬਰਿੰਦਰ ਕੌਰ ਤੇ ਹੋਰ ਵਿਭਾਗਾਂ ਦੇ ਮੁਖੀ ਹਾਜ਼ਰ ਸਨ।

error: Content is protected !!