Gee 98News

ਪੰਜਾਬ ਬੰਦ : ਦੁਕਾਨਾਂ ਬੰਦ ਕਰਵਾ ਰਹੀ ਭੀੜ ‘ਤੇ ਦੁਕਾਨਦਾਰ ਨੇ ਚਲਾ ਦਿੱਤੀ ਗੋਲੀ

ਚੰਡੀਗੜ੍ਹ,9 ਅਗਸਤ-ਪਿਛਲੇ ਕੁਝ ਦਿਨਾਂ ਤੋਂ ਮਨੀਪੁਰ ਵਿਖੇ ਵਾਪਰ ਰਹੀਆਂ ਘਟਨਾਵਾਂ ਦੇ ਰੋਸ ਵਜੋਂ ਪੰਜਾਬ ‘ਚ ਇਸਾਈ ਭਾਈਚਾਰੇ ਅਤੇ ਵਾਲਮੀਕ ਸਮਾਜ ਵੱਲੋਂ ਅੱਜ ਪੰਜਾਬ ਬੰਦ ਦੇ ਸੱਦੇ ਦੌਰਾਨ ਮੋਗਾ ਦੇ ਕਸਬਾ ਕੋਟ ਈਸੇ ਖਾਂ ਚੌਂਕ ਵਿੱਚ ਇਕ ਦੁਕਾਨਦਾਰ ਨੇ ਦੁਕਾਨਾਂ ਬੰਦ ਕਰਵਾ ਰਹੇ ਪ੍ਰਦਰਸ਼ਨਕਾਰੀਆਂ ‘ਤੇ ਗੋਲੀ ਚਲਾ ਦਿੱਤੀ । ਪ੍ਰਾਪਤ ਜਾਣਕਾਰੀ ਅਨੁਸਾਰ ਮਨੀਪੁਰ ਵਿਖੇ ਦੋ ਮਹਿਲਾਵਾਂ ਨਾਲ ਕੀਤੀ ਦਰਿੰਦਗੀ ਕਾਰਨ ਰੋਸ ਪ੍ਰਗਟ ਕਰ ਰਹੀਆਂ ਜਥੇਬੰਦੀਆਂ ਦੁਕਾਨਾਂ ਬੰਦ ਕਰਵਾ ਰਹੀਆਂ ਸਨ, ਇਸ ਦੌਰਾਨ ਜਥੇਬੰਦੀਆਂ ਦੇ ਆਗੂਆਂ ਦੀ ਇੱਕ ਮੋਬਾਈਲਾਂ ਦੀ ਦੁਕਾਨ ਵਾਲੇ ਦੁਕਾਨਦਾਰ ਦੇ ਨਾਲ ਬਹਿਸ ਹੋ ਗਈ। ਦੁਕਾਨਦਾਰ ਨੇ ਤਹਿਸ ਵਿੱਚ ਆ ਕੇ ਆਪਣੇ ਰਿਵਾਲਵਰ ਦੇ ਨਾਲ ਪ੍ਰਦਰਸ਼ਨਕਾਰੀਆਂ ‘ਤੇ ਗੋਲੀ ਚਲਾ ਦਿੱਤੀ ਜਿਸ ਨਾਲ ਇੱਕ ਪ੍ਰਦਰਸ਼ਨਕਾਰੀ ਦੇ ਜ਼ਖਮੀ ਹੋਣ ਦੀ ਖ਼ਬਰ ਹੈ, ਜੋ ਹਸਪਤਾਲ ਵਿੱਚ ਜੇਰੇ ਇਲਾਜ ਹੈ। ਸੂਤਰਾਂ ਅਨੁਸਾਰ ਮੌਕੇ ‘ਤੇ ਭਾਰੀ ਗਿਣਤੀ ਵਿੱਚ ਪੁਲਿਸ ਤਾਇਨਾਤ ਹੋਣ ਦੇ ਬਾਵਜੂਦ ਵੀ ਗੋਲੀ ਚਲਾਉਣ ਵਾਲਾ ਦੁਕਾਨਦਾਰ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ ।

error: Content is protected !!