Gee 98News

ਬਰਨਾਲਾ ਵਿਖੇ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਹੋਈ ਮੁੱਠਭੇੜ,ਬੰਬੀਹਾ ਗਰੁੱਪ ਦੇ 4 ਗੈਂਗਸਟਰ ਕਾਬੂ

ਬਰਨਾਲਾ,9 ਅਗਸਤ ( ਨਿਰਮਲ ਸਿੰਘ ਪੰਡੋਰੀ )-ਬਰਨਾਲਾ ਪੁਲਿਸ ਨੇ AGTF ਨਾਲ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ ਬੰਬੀਹਾ ਗਰੁੱਪ ਦੇ ਚਾਰ ਗੈਂਗਸਟਰਾਂ ਨੂੰ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਬਰਨਾਲਾ ਦੇ ਹੰਡਿਆਇਆ ਰੋਡ ‘ਤੇ ਬਣੇ ਫਲਾਈਓਵਰ ਦੇ ਉੱਪਰ ਜਦ ਪੁਲਿਸ ਪਾਰਟੀ ਨੇ ਸਵਿਫਟ ਕਾਰ ਵਿਚ ਆ ਰਹੇ ਚਾਰ ਗੈਂਗਸਟਰਾਂ ਨੂੰ ਰੋਕਣ ਚਾਹਿਆ ਤਾਂ ਗੈਂਗਸਟਰਾਂ ਨੇ ਪੁਲਿਸ ਪਾਰਟੀ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ, ਪੁਲਿਸ ਵੱਲੋਂ ਕੀਤੀ ਜਵਾਬੀ ਫਾਇਰਿੰਗ ਦੌਰਾਨ ਇੱਕ ਗੈਂਗਸਟਰ ਦੇ ਜਖ਼ਮੀ ਹੋਣ ਦੀ ਖ਼ਬਰ ਹੈ, ਜਦਕਿ ਪੁਲਿਸ ਨੇ ਇਸ ਦੌਰਾਨ ਚਾਰੇ ਗੈਂਗਸਟਰਾਂ ਨੂੰ ਕਾਬੂ ਕਰ ਲਿਆ। ਇਸ ਸਬੰਧੀ ਘਟਨਾ ਸਥਾਨ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਸਐਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਸੁੱਖੀ ਖਾਨ, ਯਾਦਵਿੰਦਰ ਸਿੰਘ, ਹੁਸਨ ਅਤੇ ਜਗਸੀਰ ਸਿੰਘ ਨਾਮ ਦੇ ਇਹ ਗੈਂਗਸਟਰ ਬੰਬੀਹਾ ਗਰੁੱਪ ਨਾਲ ਸੰਬੰਧਿਤ ਹਨ, ਜਿਨ੍ਹਾਂ ਨੇ ਕੱਲ ਜਲੰਧਰ ਵਿਖੇ ਇੱਕ ਸਵਿਫ਼ਟ ਕਾਰ ਦੀ ਲੁੱਟ ਕੀਤੀ ਸੀ ਅਤੇ ਇਸੇ ਸਵਿਫ਼ਟ ਕਾਰ ਵਿਚ ਇਹ ਰਾਤ ਵਾਇਆ ਬਠਿੰਡਾ ਹੁੰਦੇ ਹੋਏ ਅੱਜ ਵਾਇਆ ਬਰਨਾਲਾ ਮੋਹਾਲੀ ਵੱਲ ਜਾ ਰਹੇ ਸਨ ਅਤੇ AGTF ਪਾਰਟੀ ਇਹਨਾਂ ਦਾ ਪਿੱਛਾ ਕਰ ਰਹੀ ਸੀ। ਉਨ੍ਹਾਂ ਦੱਸਿਆ ਕਿ ਇਸ ਸਾਰੇ ਆਪਰੇਸ਼ਨ ਦੌਰਾਨ ਏ.ਜੀ.ਟੀ.ਐਫ ਦੇ ਮੈਂਬਰ ਬਰਨਾਲਾ ਪੁਲਿਸ ਦੇ ਸੰਪਰਕ ਵਿੱਚ ਸਨ। ਉਨ੍ਹਾਂ ਦੱਸਿਆ ਕਿ ਹੰਢਿਆਇਆ ਚੌਂਕ ‘ਤੇ ਬਣੇ ਫਲਾਈਓਵਰ ਉਤਰਦੇ ਸਮੇਂ ਜਦੋਂ ਪੁਲਿਸ ਪਾਰਟੀ ਅਤੇ AGTF ਟੀਮ ਨੇ ਗੈਂਗਸਟਰਾਂ ਦੀ ਕਾਰ ਨੂੰ ਰੋਕਣਾ ਚਾਹਿਆ ਤਾਂ ਗੈਂਗਸਟਰਾਂ ਨੇ ਪੁਲਿਸ ਪਾਰਟੀ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਵੀ ਗੈਗਸਟਰਾਂ ‘ਤੇ ਜਵਾਬੀ ਫਾਇਰਿੰਗ ਕੀਤੀ ਇਸ ਦੌਰਾਨ ਚਾਰੇ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਗਿਆ। ਐਸਐਸਪੀ ਨੇ ਦੱਸਿਆ ਕਿ ਫਾਇਰਿੰਗ ਦੌਰਾਨ ਸੁਖੀ ਖਾਨ ਗੈਂਗਸਟਰ ਦੇ ਪੈਰ ਵਿੱਚ ਗੋਲੀ ਲੱਗੀ ਹੈ।

error: Content is protected !!