ਬਰਨਾਲਾ,11 ਅਗਸਤ, (ਨਿਰਮਲ ਸਿੰਘ ਪੰਡੋਰੀ)-
-ਪੰਜਾਬ ਰੋਡਵੇਜ਼, ਪਨਬਸ /ਪੀਆਰਟੀਸੀ ਕੰਟ੍ਰੈਕਟ ਵਰਕਰਜ਼ ਯੂਨੀਅਨ 25/11 ਬ੍ਰਾਂਚ ਬਰਨਾਲਾ ਡੀਪੂ ( ਪੰਜਾਬ ) ਦੀ ਚੋਣ ਕੀਤੀ ਗਈ । ਨਵੀਂ ਕੀਤੀ ਚੋਣ ਅਨੁਸਾਰ ਸਰਪ੍ਰਸਤ ਬਲਜਿੰਦਰ ਸਿੰਘ, ਸੂਬਾ ਆਗੂ ਰਣਧੀਰ ਸਿੰਘ ਰਾਣਾ, ਮਨਪ੍ਰੀਤ ਮਨੀ, ਗੁਰਪ੍ਰੀਤ ਸੇਖਾ, ਪ੍ਰਧਾਨ ਨਿਰਪਾਲ ਸਿੰਘ ਪੱਪੂ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਦੀਵਾਨਾ, ਵਾਈਸ ਪ੍ਰਧਾਨ ਜਗਤਾਰ ਸਿੰਘ ਤਾਰੀ, ਜਨਰਲ ਸੈਕਟਰੀ ਸੁਖਪਾਲ ਸਿੰਘ ਪਾਲਾ, ਸਹਾਇਕ ਸੈਕਟਰੀ ਪ੍ਰਦੀਪ ਕੁਮਾਰ,ਚੇਅਰਮੇਨ ਮੱਖਣ ਸਿੰਘ ਵਾਇਸ ਚੇਅਰਮੇਨ ਮਨਦੀਪ ਸਿੰਘ ,ਜਨਰਲ ਸਕੱਤਰ ਮਨਜੀਤ ਸਿੰਘ, ਸਹਾਇਕ ਸਕੱਤਰ ਅਵਤਾਰ ਸਿੰਘ, ਜਗਦੀਸ਼ ਸਿੰਘ,ਪ੍ਰੈਸ ਸਕੱਤਰ ਅਵਤਾਰ ਸਿੰਘ, ਬਿੰਦਰਪਾਲ ਚੀਮਾ,ਗੁਰਮੇਲ ਸਿੰਘ,ਸਟੇਜ ਸੈਕਟਰੀ ਯੋਧਾ ਜਗਚਾਨਣ ਸਿੰਘ,ਸਲਾਹਕਾਰ ਸੁਖਵੀਰ ਸਿੰਘ ਜਸਵੀਰ ਸਿੰਘ,ਸੁਖਵੰਤ ਸਿੰਘ, ਰਣਜੀਤ ਸਿੰਘ, ਰਾਕੇਸ਼ ਰੋਸ਼ਨ,ਹੈੱਡ ਕੈਸ਼ੀਅਰ ਅੰਗਰੇਜ ਸਿੰਘ ਬੀਹਲਾ,ਸਹਾਇਕ ਕੈਸ਼ੀਅਰ ਸੁਦਾਗਰ ਸਿੰਘ ਚੁਣੇ ਗਏ। ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲਿਆ ਅਤੇ ਜਥੇਬੰਦੀ ਵਿੱਚ ਇਮਾਨਦਾਰੀ ਨਾਲ ਕੰਮ ਕਰਨ ਦਾ ਪ੍ਰਣ ਕੀਤਾ।