Skip to main content

Gee 98News

AAP ਸੁਪਰੀਮੋ ਨੂੰ ਸੁਪਰੀਮ ਕੋਰਟ ਤੋਂ ਅੱਜ ਮਿਲ ਸਕਦੀ ਹੈ ‘ਸੁਪਰੀਮ’ ਰਾਹਤ….!

ਚੰਡੀਗੜ੍ਹ,13 ਸਤੰਬਰ, Gee98 news service
-ਆਮ ਆਦਮੀ ਪਾਰਟੀ ਲਈ ਅੱਜ ਵੱਡੀ ਰਾਹਤ ਦੀ ਖ਼ਬਰ ਆ ਸਕਦੀ ਹੈ। ‌ ਦਿੱਲੀ ਸ਼ਰਾਬ ਘੁਟਾਲੇ ਸਬੰਧੀ ਮਨੀ ਲਾਂਡਰਿੰਗ ਮਾਮਲੇ ‘ਚ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਅੱਜ ਜ਼ਮਾਨਤ ਮਿਲ ਸਕਦੀ ਹੈ। ਸੁਪਰੀਮ ਕੋਰਟ ਦੇ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਉੱਜਵਲ ਭੂਈਆ ਦੀ ਬੈਂਚ ਨੇ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਸਬੰਧੀ ਫੈਸਲਾ ਰਾਖਵਾਂ ਰੱਖਿਆ ਹੋਇਆ ਹੈ, ਜੋ ਅੱਜ ਸੁਣਾਇਆ ਜਾਵੇਗਾ। ਜੇਲ੍ਹ ਵਿੱਚ ਬੰਦ ਕੇਜਰੀਵਾਲ ਨੇ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਸੀਬੀਆਈ ਵੱਲੋਂ ਆਪਣੀ ਗ੍ਰਿਫ਼ਤਾਰੀ ਨੂੰ ਚੁਣੌਤੀ ਦਿੱਤੀ ਹੈ। ਉਸ ਨੇ ਅਪੀਲ ਰਾਹੀਂ ਅਦਾਲਤ ਤੋਂ ਅੰਤਰਿਮ ਜ਼ਮਾਨਤ ਮੰਗੀ ਹੈ। ਦੱਸ ਦੇਈਏ ਕਿ ਕੇਜਰੀਵਾਲ ਨੂੰ ਈਡੀ ਨੇ 26 ਮਾਰਚ ਨੂੰ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ,ਹਾਲਾਂਕਿ ਉਹ ਅਜੇ ਵੀ ਜੇਲ੍ਹ ‘ਚ ਹੈ, ਕਿਉਂਕਿ ਉਸ ਨੂੰ ਸੀਬੀਆਈ ਮਾਮਲੇ ‘ਚ ਜ਼ਮਾਨਤ ਨਹੀਂ ਮਿਲੀ ਹੈ। ਦੂਜੇ ਪਾਸੇ ਸੀਬੀਆਈ ਨੇ ਦਲੀਲ ਦਿੱਤੀ ਸੀ ਕਿ ਜੇਕਰ ਅਰਵਿੰਦ ਕੇਦਰੀਵਾਲ ਨੂੰ ਜ਼ਮਾਨਤ ‘ਤੇ ਰਿਹਾਅ ਕੀਤਾ ਜਾਂਦਾ ਹੈ ਤਾਂ ਸ਼ਰਾਬ ਘੁਟਾਲੇ ਨਾਲ ਸਬੰਧਤ ਸਬੂਤਾਂ ਨਾਲ ਛੇੜਛਾੜ ਹੋ ਸਕਦੀ ਹੈ। ਉਹ ਚੱਲ ਰਹੀ ਜਾਂਚ ਵਿੱਚ ਵੀ ਅੜਿੱਕਾ ਪਾ ਸਕਦੇ ਹਨ। ਧਿਆਨ ਰਹੇ ਕਿ ਸੁਪਰੀਮ ਕੋਰਟ ਵਿੱਚ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਸਬੰਧੀ ਪਿਛਲੀਆਂ ਦੋ ਤਾਰੀਕਾਂ ‘ਤੇ ਸੁਪਰੀਮ ਕੋਰਟ ਵੱਲੋਂ ਸੀਬੀਆਈ ਨੂੰ ਕੀਤੇ ਸਵਾਲ ਅਤੇ ਕੁਝ ਕੀਤੀਆਂ ਟਿੱਪਣੀਆਂ ਤੋਂ ਮੰਨਿਆ ਜਾ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਅੱਜ ਜ਼ਮਾਨਤ ਮਿਲ ਸਕਦੀ ਹੈ।

error: Content is protected !!