Skip to main content

Gee 98News

PGI ਦੇ ਡਾਕਟਰ ‘ਤੇ ਲੱਗੇ ਔਰਤ ਮਰੀਜ਼ ਨਾਲ ਛੇੜਛਾੜ ਦੇ ਦੋਸ਼… ਸ਼ਿਕਾਇਤ ਮਿਲਣ ‘ਤੇ ਜਾਂਚ ਕਮੇਟੀ ਬਣਾਈ

ਚੰਡੀਗੜ੍ਹ,23 ਸਤੰਬਰ, Gee98 news service
-ਪੀਜੀਆਈ ਚੰਡੀਗੜ੍ਹ ਵਿਖੇ ਇੱਕ ਡਾਕਟਰ ਉੱਪਰ ਮਹਿਲਾ ਮਰੀਜ਼ ਨਾਲ ਛੇੜਛਾੜ ਦੇ ਦੋਸ਼ ਲੱਗੇ ਹਨ। ਪੀਜੀਆਈ ਦੀ ਓਪੀਡੀ ਵਿੱਚ ਜਾਂਚ ਦੌਰਾਨ ਯੂਰੋਲੋਜੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਦੇ ਖਿਲਾਫ 38 ਕੁ ਸਾਲ ਔਰਤ ਨੇ ਛੇੜ ਛਾੜ ਦੇ ਦੋਸ਼ ਲਗਾਏ ਹਨ। ਪੀੜ੍ਹਤਾ ਨੇ ਦੋਸ਼ ਲਗਾਇਆ ਹੈ ਕਿ ਉਹ ਗੁਰਦੇ ਦੀ ਪੱਥਰੀ ਦੇ ਇਲਾਜ ਲਈ ਆਈ ਸੀ ਪਰ ਡਾਕਟਰ ਵਲੋਂ ਓ.ਪੀ.ਡੀ. ਦੇ ਬੰਦ ਕਮਰੇ ਵਿਚ ਬਿਨਾਂ ਕਿਸੇ ਮਹਿਲਾ ਡਾਕਟਰ ਜਾਂ ਸੇਵਾਦਾਰ ਦੇ ਇਕੱਲੇ ਹੀ ਜਾਂਚ ਕੀਤੀ ਗਈ ਤੇ ਇਸ ਜਾਂਚ ਦੌਰਾਨ ਡਾਕਟਰ ਨੇ ਉਸ ਨੂੰ ਅਣਉਚਿਤ ਢੰਗ ਨਾਲ ਛੂਹਿਆ ਹੈ।‌ ਸ਼ਿਕਾਇਤ ਮਿਲਣ ਤੋਂ ਬਾਅਦ ਪੀ.ਜੀ.ਆਈ. ਦੇ ਡਾਇਰੈਕਟਰ ਵੱਲੋਂ ਬਣਾਈ ਇਕ ਜਾਂਚ ਕਮੇਟੀ ਵੱਲੋਂ ਇਸ ਮਾਮਲੇ ਵਿਚ 27 ਸਤੰਬਰ ਨੂੰ ਪੀੜਤਾ ਦੇ ਬਿਆਨ ਦਰਜ ਕੀਤੇ ਜਾਣਗੇ । ਦੂਜੇ ਪਾਸੇ ਯੂਰੋਲੋਜੀ ਵਿਭਾਗ ਦੇ ਜਿਸ ਡਾਕਟਰ ‘ਤੇ ਦੋਸ਼ ਲਗਾਇਆ ਗਿਆ ਹੈ, ਉਹ ਅਜੇ ਵੀ ਡਿਊਟੀ ਕਰ ਰਿਹਾ ਹੈ ਜਿਸ ਸਬੰਧੀ ਪੀਜੀਆਈ ਦੇ ਹੀ ਕੁਝ ਡਾਕਟਰਾਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਹੋਣ ਤੱਕ ਸੰਬੰਧਿਤ ਡਾਕਟਰ ਨੂੰ ਓ.ਪੀ.ਡੀ. ਵਿਚ ਨਹੀਂ ਬੈਠਣ ਦਿੱਤਾ ਜਾਣਾ ਚਾਹੀਦਾ। ਫਿਲਹਾਲ ਜਾਂਚ ਲਈ ਗਠਿਤ ਕੀਤੀ ਕਮੇਟੀ ਵਲੋਂ ਜਾਂਚ ਜਾਰੀ ਹੈ।‌‌ ਇਹ ਵੀ ਪਤਾ ਲੱਗਿਆ ਹੈ ਕਿ ਇਸ ਮਾਮਲੇ ਦੀ ਪੁਲਿਸ ਨੂੰ ਸੂਚਨਾ ਨਹੀਂ ਦਿੱਤੀ ਗਈ ਹੈ।

error: Content is protected !!