Gee 98News

ਆਂਗਣਵਾੜੀ ਸੈਂਟਰਾਂ ਵਿੱਚ ਆ ਰਹੇ ਖਰਾਬ ਰਾਸ਼ਨ ਸੰਬੰਧੀ ਇਸਤਰੀ ਅਕਾਲੀ ਦਲ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ

ਬਰਨਾਲਾ , 24 ਸਤੰਬਰ (‌Gee98 news)-
-ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਪੰਜਾਬ ਦੇ ਆਂਗਣਵਾੜੀ ਸੈਂਟਰਾਂ ਵਿੱਚ ਲਾਭਪਾਤਰੀਆਂ ਲਈ ਭੇਜੇ ਜਾ ਰਹੇ ਮਾੜੇ ਅਤੇ ਘਟੀਆ ਰਾਸ਼ਨ ਦੇ ਸਬੰਧ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਜਿਲ੍ਹਾ ਬਰਨਾਲਾ ਵੱਲੋਂ ਇਸਤਰੀ ਅਕਾਲੀ ਦਲ ਦੇ ਸੀਨੀਅਰ ਆਗੂ ਜਸਵਿੰਦਰ ਕੌਰ ਜਪੁਜੀ ਸ਼ੇਰਗਿੱਲ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਨੂੰ ਮੰਗ ਪੱਤਰ ਦਿੱਤਾ ਗਿਆ । ਆਗੂਆਂ ਨੇ ਮੰਗ ਕੀਤੀ ਕਿ ਪ੍ਰਾਈਵੇਟ ਕੰਪਨੀਆਂ ਵੱਲੋਂ ਭੇਜਿਆ ਜਾ ਰਿਹਾ ਮਾੜਾ ਰਾਸ਼ਨ ਬੰਦ ਕਰਕੇ ਸਰਕਾਰੀ ਅਦਾਰੇ ਵੇਰਕਾ ਦਾ ਰਾਸ਼ਨ ਲਾਭਪਾਤਰੀਆਂ ਲਈ ਭੇਜਿਆ ਜਾਵੇ ਅਤੇ ਘਪਲਾ ਕਰਨ ਵਾਲਿਆਂ ‘ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ । ਉਹਨਾਂ ਇਹ ਵੀ ਮੰਗ ਕੀਤੀ ਕਿ ਆਂਗਣਵਾੜੀ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀਆਂ ਸੇਵਾਵਾਂ ਬਹਾਲ ਕੀਤੀਆਂ ਜਾਣ ।ਇਸ ਮੌਕੇ ਸਰਕਲ ਸ਼ਹਿਰੀ ਮੀਤ ਪ੍ਰਧਾਨ ਸੰਦੀਪ ਕੌਰ , ਸਰਕਲ ਪ੍ਰਧਾਨ ਚਰਨਜੀਤ ਕੌਰ ਛੀਨੀਵਾਲ , ਸਰਕਲ ਪ੍ਰਧਾਨ ਬੀਬੀ ਪਰਮਜੀਤ ਕੌਰ ਠੂੱਲੀਵਾਲ , ਸਰਕਲ ਪ੍ਰਧਾਨ ਬੀਬੀ ਸੁੱਖੀ ਰੂੜੇਕੇ ਕਲਾਂ , ਬੀਬੀ ਰੂਬੀ ਜੋਧਪੁਰ ਅਤੇ ਬੀਬੀ ਕਰਮਜੀਤ ਕੌਰ ਸਰਕਲ ਸ਼ਹਿਰੀ ਪ੍ਰਧਾਨ ਤਪਾ ਹਾਜ਼ਰ ਸਨ ।
ਫੋਟੋ ਕੈਪਸ਼ਨ- ਇਸਤਰੀ ਅਕਾਲੀ ਦਲ ਦੀਆਂ ਆਗੂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੰਦੀਆਂ ਹੋਈਆਂ ।

error: Content is protected !!