Gee 98News

ਪੰਜਾਬ ਦੇ ਇੱਕ ਨੇਤਰਹੀਣ IAS ਅਧਿਕਾਰੀ ਦੀ ਦੋ ਘੰਟਿਆਂ ਦੋ ਵਾਰ ਬਦਲੀ

ਚੰਡੀਗੜ੍ਹ,26 ਸਤੰਬਰ, Gee98 news service
-ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਪਿਛਲੇ ਚਾਰ ਕੁ ਦਿਨਾਂ ਤੋਂ ਅਧਿਕਾਰੀਆਂ ਦੇ ਕੀਤੇ ਤਬਾਦਲੇ ਚਰਚਾ ਵਿੱਚ ਹਨ। ਸਰਕਾਰ ਨੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੀਆਂ ਥੋਕ ‘ਚ ਬਦਲੀਆਂ ਕਰ ਦਿੱਤੀਆਂ ਹਨ। ਮੰਤਰੀ ਮੰਡਲ ਵਿੱਚ ਤਬਦੀਲੀ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਉੱਚ ਅਧਿਕਾਰੀਆਂ ਦੀਆਂ ਬਦਲੀਆਂ ਦੇ ਕਾਰਨ ਵਿਰੋਧੀਆਂ ਦੇ ਨਿਸ਼ਾਨੇ ‘ਤੇ ਹਨ। ਇਨਾਂ ਅਧਿਕਾਰੀਆਂ ਵਿੱਚੋਂ ਕੁਝ ਅਧਿਕਾਰੀ ਤਾਂ ਅਜਿਹੇ ਹਨ ਜਿਨਾਂ ਨੂੰ ਕੁਝ ਹੀ ਦਿਨਾਂ ‘ਚ ਦੋ ਦੋ ਵਾਰ ਬਦਲ ਦਿੱਤਾ ਗਿਆ ਹੈ। ਇਸੇ ਤਰ੍ਹਾਂ ਪੰਜਾਬ ਦੇ ਇੱਕ ਨੇਤਰਹੀਣ ਆਈਏਐਸ ਅਧਿਕਾਰੀ ਦੀ ਬਦਲੀ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸਰਕਾਰ ਨੇ ਨੇਤਰਹੀਣ ਆਈਏਐਸ ਅੰਕੁਰਜੀਤ ਸਿੰਘ ਦਾ ਦੋ ਘੰਟਿਆਂ ‘ਚ ਹੀ ਦੋ ਵਾਰੀ ਤਬਾਦਲਾ ਕਰ ਦਿੱਤਾ। ਦਿਵਿਆਂਗ ਆਈਏਐਸ ਅਧਿਕਾਰੀ ਅੰਕੁਰਜੀਤ ਸਿੰਘ ਨੇ ਬੁੱਧਵਾਰ ਸਵੇਰੇ ਵਧੀਕ ਕਮਿਸ਼ਨਰ ਦਾ ਅਹੁਦਾ ਸੰਭਾਲ ਲਿਆ ਸੀ ਪਰ ਸਿਰਫ਼ 2 ਘੰਟੇ ਬਾਅਦ ਹੀ ਉਨ੍ਹਾਂ ਦੇ ਤਬਾਦਲੇ ਦੀ ਖ਼ਬਰ ਆ ਗਈ ਅਤੇ ਉਨ੍ਹਾਂ ਨੂੰ ਪੰਜਾਬ ਸ਼ਹਿਰੀ ਵਿਕਾਸ ਅਥਾਰਟੀ ਦੀ ਜਲੰਧਰ ਸ਼ਾਖਾ ਦਾ ਮੁੱਖ ਪ੍ਰਸ਼ਾਸਕ ਨਿਯੁਕਤ ਕਰ ਦਿੱਤਾ।

error: Content is protected !!