ਚੰਡੀਗੜ੍ਹ,27 ਸਤੰਬਰ, Gee98 news service
-ਭਾਜਪਾ ਦੀ ਪੰਜਾਬ ਇਕਾਈ ਵਿੱਚ ਵਾਪਰੀ ਇੱਕ ਵੱਡੇ ਘਟਨਾਕ੍ਰਮ ਦੌਰਾਨ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਅਸਤੀਫ਼ਾ ਦੇ ਦਿੱਤਾ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਸੁਨੀਲ ਜਾਖੜ ਨੇ ਆਪਣਾ ਅਸਤੀਫ਼ਾ ਭਾਜਪਾ ਹਾਈਕਮਾਂਡ ਨੂੰ ਭੇਜ ਦਿੱਤਾ ਹੈ ਜੋ ਅਜੇ ਤੱਕ ਮਨਜ਼ੂਰ ਨਹੀਂ ਹੋਇਆ। ਕਨਸੋਆਂ ਹਨ ਕਿ ਸ੍ਰੀ ਜਾਖੜ, ਰਵਨੀਤ ਸਿੰਘ ਬਿੱਟੂ ਨੂੰ ਕੇਂਦਰੀ ਮੰਤਰੀ ਬਣਾਏ ਜਾਣ ਤੋਂ ਨਾਰਾਜ਼ ਚੱਲੇ ਆ ਰਹੇ ਸਨ ਅਤੇ ਉਨਾਂ ਨੇ ਆਪਣੀ ਨਰਾਜ਼ਗੀ ਹਾਈ ਕਮਾਂਡ ਅੱਗੇ ਜ਼ਾਹਰ ਵੀ ਕਰ ਦਿੱਤੀ ਸੀ। ਸੁਨੀਲ ਜਾਖੜ ਭਾਜਪਾ ਦੀਆਂ ਸੂਬਾ ਪੱਧਰੀ ਸਰਗਰਮੀਆਂ ਤੋਂ ਕੁਝ ਸਮੇਂ ਤੋਂ ਦੂਰੀ ਬਣਾ ਕੇ ਚੱਲ ਰਹੇ ਸਨ। ਬੀਤੇ ਕੱਲ੍ਹ ਭਾਜਪਾ ਦੀ ਸੂਬਾ ਕਮੇਟੀ ਦੀ ਪੰਚਾਇਤ ਚੋਣਾਂ ਦੇ ਸੰਬੰਧ ਵਿੱਚ ਹੋਈ ਮੀਟਿੰਗ ਵਿੱਚ ਵੀ ਸੁਨੀਲ ਜਾਖੜ ਸ਼ਾਮਿਲ ਨਹੀਂ ਹੋਏ ਸਨ, ਜਦ ਭਾਜਪਾ ਦੇ ਇੱਕ ਸੀਨੀਅਰ ਆਗੂ ਨੇ ਉਹਨਾਂ ਨੂੰ ਫੋਨ ਕੀਤਾ ਤਾਂ ਸੁਨੀਲ ਜਾਖੜ ਨੇ ਜਵਾਬ ਦਿੱਤਾ ਕਿ ਉਹ ਇਸ ਮੀਟਿੰਗ ਵਿੱਚ ਸ਼ਾਮਿਲ ਨਹੀਂ ਹੋ ਰਹੇ ਅਤੇ ਭਵਿੱਖ ‘ਚ ਵੀ ਕਿਸੇ ਮੀਟਿੰਗ ਵਿੱਚ ਸ਼ਾਮਿਲ ਨਹੀਂ ਹੋਣਗੇ। ਇਹ ਵੀ ਜਾਣਕਾਰੀ ਹੈ ਕਿ ਸੁਨੀਲ ਜਾਖੜ ਦੇ ਪਹਿਲਾਂ ਹੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਸ੍ਰੀ ਜੇਪੀ ਨੱਡਾ ਨੂੰ ਸੂਬਾ ਪ੍ਰਧਾਨਗੀ ਛੱਡਣ ਬਾਰੇ ਆਪਣੀ ਇੱਛਾ ਜ਼ਾਹਿਰ ਕਰ ਦਿੱਤੀ ਸੀ।









