Skip to main content

Gee 98News

… ਹੁਣ ਕੈਨੇਡਾ ‘ਚ ਸੌਖਾ ਨਹੀਂ ਮਿਲੇਗਾ ਕੰਮ…ਕੈਨੇਡਾ ਨੇ ਹੋਰ ਕਸ ਦਿੱਤਾ ਵਿਦੇਸ਼ੀਆਂ ‘ਤੇ ਸ਼ਿਕੰਜਾ

ਚੰਡੀਗੜ੍ਹ,28 ਸਤੰਬਰ, Gee98 news service
-ਕੈਨੇਡਾ ‘ਚ ਨੇੜ ਭਵਿੱਖ ਹੋਣ ਜਾ ਰਹੀਆਂ ਚੋਣਾਂ ਦੌਰਾਨ ਉਥੋਂ ਦੇ ਨਾਗਰਿਕਾਂ ਨੂੰ ਭਰਮਾਉਣ ਲਈ ਕੈਨੇਡਾ ਦੀ ਸੱਤਾਧਾਰੀ ਪਾਰਟੀ ਵੱਲੋਂ ਵਿਦੇਸ਼ੀਆਂ ਲਈ ਕਾਨੂੰਨ ਸਖ਼ਤ ਕੀਤੇ ਜਾ ਰਹੇ ਹਨ। ਧਿਆਨ ਰਹੇ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੁਝ ਸਮੇਂ ਤੋਂ ਸਥਾਨਕ ਲੋਕਾਂ ਦੇ ਨਿਸ਼ਾਨੇ ‘ਤੇ ਰਹੇ ਹਨ ਜਿਸ ਤੋਂ ਬਾਅਦ ਕੈਨੇਡਾ ਦੀ ਸੱਤਾਧਾਰੀ ਪਾਰਟੀ ਨੇ ਸਥਾਨਕ ਵਾਸੀਆਂ ਦੀ ਨਰਾਜ਼ਗੀ ਨੂੰ ਭਾਂਪਦੇ ਹੋਏ ਕੈਨੇਡਾ ਵਿੱਚ ਵਿਦੇਸ਼ਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਪ੍ਰਤੀ ਕਾਨੂੰਨਾਂ ਨੂੰ ਕਾਫੀ ਸਖ਼ਤ ਕਰ ਦਿੱਤਾ ਸੀ। ਹੁਣ ਕੈਨੇਡਾ ਸਰਕਾਰ ਨੇ ਕੈਨੇਡਾ ਵਿੱਚ ਕੰਮ ਕਰਨ ਵਾਲੇ ਵਿਦੇਸ਼ੀਆਂ ਪ੍ਰਤੀ ਵੀ ਕਾਨੂੰਨ ਹੋਰ ਸਖ਼ਤ ਕਰ ਦਿੱਤੇ ਹਨ। ‌ ਕੈਨੇਡਾ ਸਰਕਾਰ ਨੇ “ਟੈਂਪਰੇਰੀ ਫਾੱਰਨ ਵਰਕਰ” (ਅਸਥਾਈ ਵਿਦੇਸ਼ੀ ਵਰਕਰ) ਪ੍ਰੋਗਰਾਮ ਵਿੱਚ ਵੱਡਾ ਬਦਲਾਅ ਕਰ ਦਿੱਤਾ ਹੈ। ਇਹ ਬਦਲਾਅ 26 ਸਤੰਬਰ ਤੋਂ ਲਾਗੂ ਵੀ ਹੋ ਚੁੱਕਾ ਹੈ। ‌ ਦੱਸ ਦੇਈਏ ਕਿ ਕੈਨੇਡੀਅਨ ਕੰਪਨੀਆਂ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਰਾਹੀ ਵਿਦੇਸ਼ੀ ਕਾਮਿਆਂ ਦੀ ਭਰਤੀ ਕਰਦੀਆਂ ਹਨ। ਹੁਣ ਕੈਨੇਡਾ ਸਰਕਾਰ ਨੇ ਅਸਥਾਈ ਵਿਦੇਸ਼ੀ ਕਰਮਚਾਰੀਆਂ ਦੀ ਭਰਤੀ ਲਈ ਵੀ ਕਾਨੂੰਨ ਸਖ਼ਤ ਕਰ ਦਿੱਤੇ ਹਨ ਜਿਸ ਤਹਿਤ ਉਥੋਂ ਦੀਆਂ ਕੰਪਨੀਆਂ ਨੂੰ ਕਿਸੇ ਵਿਦੇਸ਼ੀ ਨੂੰ ਕੰਮ ‘ਤੇ ਰੱਖਣ ਤੋਂ ਪਹਿਲਾਂ ਇਹ ਸਾਬਤ ਕਰਨਾ ਹੋਵੇਗਾ ਕਿ ਉਸ ਕੰਮ ਲਈ ਉਸ ਨੂੰ ਯੋਗ ਕੈਨੇਡੀਅਨ ਨਾਗਰਿਕ ਨਹੀਂ ਮਿਲਿਆ, ਕੈਨੇਡਾ ਦੀ ਸਰਕਾਰ ਨੇ ਇਸ ਨੂੰ “ਲੇਬਰ ਮਾਰਕੀਟ ਇਨਫੈਕਟ ਅਸਿਸਮੈਂਟ” ਦਾ ਨਾਮ ਦਿੱਤਾ ਹੈ। ਸੌਖੇ ਸ਼ਬਦਾਂ ਵਿੱਚ ਜੇਕਰ ਕੈਨੇਡੀਅਨ ਕੰਪਨੀਆਂ ਲਈ ਭਰਤੀ ਕਰਨ ਲਈ ਕੈਨੇਡਾ ਵਿੱਚ ਨਾਗਰਿਕਾਂ ਦੀ ਮੌਜੂਦਗੀ ਹੈ ਤਾਂ ਉਹ ਵਿਦੇਸ਼ੀ ਨਾਗਰਿਕਾਂ ਨੂੰ ਉਸ ਭਰਤੀ ਪ੍ਰਕਿਰਿਆ ਵਿੱਚ ਸ਼ਾਮਿਲ ਕਰਕੇ ਕੰਮ ‘ਤੇ ਨਹੀਂ ਰੱਖ ਸਕਣਗੀਆਂ, ਵਿਦੇਸ਼ੀਆਂ ਨੂੰ ਕੰਮ ‘ਤੇ ਰੱਖਣ ਤੋਂ ਪਹਿਲਾਂ ਚਾਹੀਦਾ ਵੀ ਕੰਪਨੀਆਂ ਨੂੰ ਇਹ ਦੱਸਣਾ ਪਵੇਗਾ ਕਿ ਉਹਨਾਂ ਨੂੰ ਇਸ ਕੰਮ ਲਈ ਕੈਨੇਡਾ ਵਿੱਚ ਕੋਈ ਯੋਗ ਨਾਗਰਿਕ ਨਹੀਂ ਮਿਲਿਆ ਤਾਂ ਕਰਕੇ ਉਹ ਵਿਦੇਸ਼ੀਆਂ ਨੂੰ ਕੰਮ ‘ਤੇ ਰੱਖ ਰਹੀਆਂ ਹਨ। ਦੱਸ ਦੇਈਏ ਕਿ ਕੈਨੇਡਾ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਾਰਟੀ ਕੰਜਰਵੇਟਿਵ ਪਾਰਟੀ ਪਿਛਲੇ ਨੌ ਵਰਿਆਂ ਤੋਂ ਘੱਟ ਗਿਣਤੀ ਸਰਕਾਰ ਚਲਾ ਰਹੀ ਹੈ। ਪਿਛਲੇ ਦੋ ਕੁ ਸਾਲਾਂ ਤੋਂ ਕੈਨੇਡੀਅਨ ਨਾਗਰਿਕ ਜਸਟਿਨ ਟਰੂਡੋ ਦੀ ਕਾਰਗੁਜ਼ਾਰੀ ਤੋਂ ਨਾਰਾਜ਼ ਚੱਲ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਕੈਨੇਡੀਅਨ ਨਾਗਰਿਕ ਜਸਟਿਨ ਟਰੂਡੋ ਦੀ ਪਾਰਟੀ ਦੀ ਵਿਦੇਸ਼ੀਆਂ ਪ੍ਰਤੀ ਜ਼ਿਆਦਾ ਢਿੱਲ ਤੋਂ ਨਾਰਾਜ਼ ਹਨ। ਕੈਨੇਡੀਅਨ ਲੋਕਾਂ ਦਾ ਮੰਨਣਾ ਹੈ ਕਿ ਕੈਨੇਡਾ ਵਿੱਚ ਬਾਹਰ ਤੋਂ ਬਹੁਤ ਜ਼ਿਆਦਾ ਵਿਦਿਆਰਥੀ ਆ ਚੁੱਕੇ ਹਨ ਅਤੇ ਵਿਦੇਸ਼ੀ ਕਾਮਿਆਂ ਦੀ ਵੀ ਬਹੁਤਾਤ ਹੋ ਗਈ ਹੈ। ਜਿਸ ਕਰਕੇ ਕੈਨੇਡਾ ਵਿੱਚ ਰੁਜ਼ਗਾਰ ਅਤੇ ਰਿਹਾਇਸ਼ ਦੀ ਸਮੱਸਿਆ ਖੜੀ ਹੋ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਾਰਟੀ ਨੂੰ ਲੱਗ ਰਿਹਾ ਹੈ ਕਿ ਕੈਨੇਡੀਅਨ ਨਾਗਰਿਕ ਉਕਤ ਸਮੱਸਿਆਵਾਂ ਕਾਰਨ ਆਉਣ ਵਾਲੀਆਂ ਚੋਣਾਂ ‘ਚ ਉਹਨਾਂ ਦੀ ਪਾਰਟੀ ਦੇ ਉਲਟ ਭੁਗਤ ਸਕਦੇ ਹਨ ਜਿਸ ਕਰਕੇ ਜਸਟਿਨ ਟਰੂਡੋ ਦੀ ਪਾਰਟੀ ਨੇ ਕੁਝ ਕੁ ਸਮੇਂ ਤੋਂ ਵਿਦੇਸ਼ੀਆਂ ਦੇ ਪ੍ਰਤੀ ਕਾਨੂੰਨ ਸਖ਼ਤ ਕਰ ਦਿੱਤੇ ਹਨ। ‌ ਸਖ਼ਤ ਕੀਤੇ ਕਾਨੂੰਨਾਂ ਦਾ ਸਭ ਤੋਂ ਵੱਧ ਅਸਰ ਭਾਰਤੀਆਂ ‘ਤੇ ਪੈ ਰਿਹਾ ਹੈ। ਭਾਰਤ ਵਿੱਚੋਂ ਵੀ ਵੱਡੀ ਗਿਣਤੀ ਪੰਜਾਬੀ ਕੈਨੇਡਾ ਵਿੱਚ ਗਏ ਹੋਏ ਹਨ, ਇਸ ਕਰਕੇ ਕੈਨੇਡਾ ਦੀ ਟਰੂਡੋ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਨਵੇਂ ਨਿਯਮਾਂ ਦਾ ਵੱਧ ਅਸਰ ਪੰਜਾਬੀਆਂ ‘ਤੇ ਵੀ ਪੈ ਰਿਹਾ ਹੈ। ‌

error: Content is protected !!