Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਵਿਜੀਲੈਂਸ ਨੇ ਰੰਗੇ ਹੱਥੀਂ ਚੁੱਕ ਲਏ ਦੋ ਪੱਤਰਕਾਰ…ਨਕਸ਼ਾ ਪਾਸ ਕਰਵਾਉਣ ਬਦਲੇ ਦੁਕਾਨਦਾਰ ਤੋਂ ਲੈ ਰਹੇ ਸੀ ਰਿਸ਼ਵਤ

Nirmal Pandori by Nirmal Pandori
09/28/2024
in ਪੰਜਾਬ
Reading Time: 1 min read
A A
0
ਵਿਜੀਲੈਂਸ ਨੇ ਰੰਗੇ ਹੱਥੀਂ ਚੁੱਕ ਲਏ ਦੋ ਪੱਤਰਕਾਰ…ਨਕਸ਼ਾ ਪਾਸ ਕਰਵਾਉਣ ਬਦਲੇ ਦੁਕਾਨਦਾਰ ਤੋਂ ਲੈ ਰਹੇ ਸੀ ਰਿਸ਼ਵਤ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,28 ਸਤੰਬਰ, Gee98 news service
-ਪੰਜਾਬ ਵਿਜੀਲੈਂਸ ਬਿਊਰੋ ਨੇ ਦੋ ਪੱਤਰਕਾਰਾਂ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ। ਜਲੰਧਰ ਦੇ ਇਹ ਦੋਵੇਂ ਪੱਤਰਕਾਰ ਦੈਨਿਕ ਕੇਸਰੀ ਅਤੇ ਦੈਨਿਕ ਨਿਊਜ਼ ਨਾਮ ਦੀ ਵੈਬਸਾਈਟਾਂ ਦੇ ਸੰਪਾਦਕ ਹਨ। ਵਿਜੀਲੈਂਸ ਵੱਲੋਂ ਪ੍ਰਾਪਤ ਵੇਰਵੇ ਅਨੁਸਾਰ ਸ਼ਿਕਾਇਤ ਕਰਤਾ ਪਿਆਰੇ ਲਾਲ ਵਾਸੀ ਸੂਰਜ ਗੰਜ ਪੱਛਮੀ ਜਲੰਧਰ ਆਪਣੀ ਨਵੀਂ ਦੁਕਾਨ ਬਣਾ ਰਿਹਾ ਸੀ ਜਿਸ ਦਾ ਨਕਸ਼ਾ ਨਗਰ ਨਿਗਮ ਨੇ ਪਾਸ ਨਹੀਂ ਕੀਤਾ ਸੀ। ਜਦੋਂ ਪੱਤਰਕਾਰਾਂ ਨੂੰ ਇਸ ਦੀ ਭਿਣਕ ਲੱਗੀ ਕਿ ਪਿਆਰੇ ਲਾਲ ਨੇ ਬਿਨਾਂ ਨਕਸ਼ਾ ਪਾਸ ਕਰਵਾਏ ਦੁਕਾਨ ਦੀ ਉਸਾਰੀ ਸ਼ੁਰੂ ਕਰ ਦਿੱਤੀ ਹੈ ਤਾਂ ਦੈਨਿਕ ਕੇਸਰੀ ਦਾ ਮੁੱਖ ਸੰਪਾਦਕ ਅਖਵਾਉਣ ਵਾਲਾ ਪੱਤਰਕਾਰ ਪਵਨ ਵਰਮਾ ਅਤੇ ਦੈਨਿਕ ਨਿਊਜ਼ ਦਾ ਸੰਪਾਦਕ ਅਖਵਾਉਣ ਵਾਲਾ ਪੱਤਰਕਾਰ ਮਨੀਸ਼ ਤੋਖੀ ਸ਼ਿਕਾਇਤ ਕਰਤਾ ਪਿਆਰੇ ਲਾਲ ਕੋਲ ਗਏ ਤੇ ਬਿਨਾਂ ਨਕਸਾ ਪਾਸ ਕਰਵਾਏ ਕੀਤੀ ਜਾ ਰਹੀ ਦੁਕਾਨ ਦੀ ਉਸਾਰੀ ਦੀਆਂ ਫੋਟੋਆਂ ਖਿੱਚ ਲਈਆਂ। ਦੋਵੇਂ ਪੱਤਰਕਾਰਾਂ ਨੇ ਪਿਆਰੇ ਲਾਲ ਨੂੰ ਧਮਕੀ ਦਿੱਤੀ ਕਿ ਉਸ ਦੀ ਦੁਕਾਨ ਦੀ ਉਸਾਰੀ ਬੰਦ ਕਰਵਾ ਦਿੱਤੀ ਜਾਵੇਗੀ। ਇਸ ਦੌਰਾਨ ਪਵਨ ਵਰਮਾ ਨੇ ਪਿਆਰੇ ਲਾਲ ਨੂੰ ਕਿਹਾ ਕਿ ਜੇਕਰ ਉਹ ਕੁਝ ਪੈਸੇ ਉਹਨਾਂ ਨੂੰ ਦੇ ਦੇਵੇਗਾ ਤਾਂ ਉਹ ਦੁਕਾਨ ਦੀ ਉਸਾਰੀ ਨਗਰ ਨਿਗਮ ਕਰਮਚਾਰੀਆਂ ਨੂੰ ਢਾਹੁਣ ਨਹੀਂ ਦੇਣਗੇ ਕਿਉਂਕਿ ਨਗਰ ਨਿਗਮ ਵਿੱਚ ਉਹਨਾਂ ਦੀ ਚੰਗੀ ਪਹੁੰਚ ਹੈ। ਦੋਵੇਂ ਪੱਤਰਕਾਰਾਂ ਨੇ ਸ਼ਿਕਾਇਤ ਕਰਤਾ ਦੇ ਪਿਤਾ ਤੋਂ ਵੀ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ। ਜਿਸ ਤੋਂ ਬਾਅਦ ਪਿਆਰੇ ਲਾਲ ਨੇ 4000 ਪਵਨ ਵਰਮਾ ਦੇ ਮੋਬਾਈਲ ਅਕਾਊਂਟ ਵਿੱਚ ਪਾ ਦਿੱਤੇ ਅਤੇ ਬਾਕੀ 5000 ਫੇਰ ਦੇਣ ਦਾ ਵਾਅਦਾ ਕੀਤਾ। ਇਸ ਦੌਰਾਨ ਸ਼ਿਕਾਇਤ ਕਰਤਾ ਨੇ ਵਿਜੀਲੈਂਸ ਨਾਲ ਸੰਪਰਕ ਕੀਤਾ ਜਿਸ ਤੋਂ ਬਾਅਦ ਵਿਜੀਲੈਂਸ ਨੇ ਦੋਵੇਂ ਪੱਤਰਕਾਰਾਂ ਨੂੰ ਕਾਬੂ ਕਰਨ ਲਈ ਜਾਲ ਵਿਛਾਇਆ ਅਤੇ ਪੱਤਰਕਾਰ ਪਵਨ ਵਰਮਾ ਨੂੰ 5000 ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਜਦਕਿ ਉਸਦੇ ਨਾਲ ਦਾ ਸਾਥੀ ਪੱਤਰਕਾਰ ਮਨੀਸ਼ ਤੋਖੀ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ‌ਵਿਜੀਲੈਂਸ ਨੇ ਦੋਵੇਂ ਪੱਤਰਕਾਰਾਂ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਵਿਜੀਲੈਂਸ ਬੁਲਾਰੇ ਨੇ ਅੱਗੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਪਵਨ ਵਰਮਾ ਨੇ ਖੁਲਾਸਾ ਕੀਤਾ ਕਿ ਉਸ ਨੇ ਨਗਰ ਨਿਗਮ, ਜਲੰਧਰ ਤੋਂ ਮਨਜ਼ੂਰਸ਼ੁਦਾ ਨਕਸ਼ੇ ਨਾ ਮਿਲਣ ਕਾਰਨ ਇਮਾਰਤਾਂ ਨੂੰ ਐਮ.ਸੀ.ਜੇ. ਤੋਂ ਢਾਹੁਣ ਦੀ ਧਮਕੀ ਦੇ ਕੇ ਫਗਵਾੜਾ ਦੇ ਗਿਰੀਸ਼ ਕੁਮਾਰ ਤੋਂ ਯੂ.ਪੀ.ਆਈ. ਰਾਹੀਂ 2500 ਰੁਪਏ ਅਤੇ ਸ੍ਰੀ ਚੋਪੜਾ ਵਾਸੀ ਸੋਡਲ ਰੋਡ, ਨੇੜੇ ਕਾਲੀ ਮਾਤਾ ਮੰਦਿਰ, ਜਲੰਧਰ ਤੋਂ ਨਕਦ 5000 ਰੁਪਏ ਰਿਸ਼ਵਤ ਲਈ ਸੀ। ਵਿਜੀਲੈਂਸ ਬੁਲਾਰੇ ਨੇ ਕਿਹਾ ਕਿ ਉਹ ਇਸ ਗੱਲ ਦੀ ਪੜ੍ਹਤਾਲ ਕਰਨਗੇ ਕਿ ਇਹਨਾਂ ਪੱਤਰਕਾਰਾਂ ਨੇ ਹੋਰ ਕਿੰਨੇ ਵਿਅਕਤੀਆਂ ਤੋਂ ਇਸੇ ਤਰ੍ਹਾਂ ਰਿਸ਼ਵਤ ਲਈ ਹੈ। ਦੱਸ ਦੇਈਏ ਕਿ ਇਹ ਚਰਚਾ ਅਕਸਰ ਬਰਨਾਲਾ ਵਿੱਚ ਵੀ ਚਲਦੀ ਰਹਿੰਦੀ ਹੈ ਕਿ ਬਰਨਾਲਾ ‘ਚ ਵੀ ਅਜਿਹੇ ਕੁਝ ਪੱਤਰਕਾਰ ਹਨ ਜਿਹੜੇ ਕਾਲੋਨਾਈਜ਼ਰਾਂ ਅਤੇ ਆਮ ਸ਼ਹਿਰ ਵਾਸੀਆਂ ਨੂੰ ਨਕਸ਼ਾ ਪਾਸ ਕਰਵਾਉਣ ਅਤੇ ਉਨਾਂ ਦੇ ਕਾਰੋਬਾਰ ‘ਚ ਤਰੁੱਟੀਆਂ ਕੱਢ ਕੇ ਲੱਖਾਂ ਰੁਪਏ ਦੀ ਰਿਸ਼ਵਤ ਵਸੂਲ ਰਹੇ ਹਨ ਪਰ ਇਹਨਾਂ ਪੱਤਰਕਾਰਾਂ ਵੱਲ ਵਿਜੀਲੈਂਸ ਦੀ ਟੇਢੀ ਨਜ਼ਰ ਨਹੀਂ ਹੋਈ ਕਿਉਂਕਿ ਇਹਨਾਂ ਤੋਂ ਪੀੜ੍ਹਤ ਕਾਲੋਨਾਈਜ਼ਰ ਅਤੇ ਲੋਕ ਇਹਨਾਂ ਤੋਂ ਰਿਸਵਤ ਦਾ ਟੀਕਾ ਲਗਵਾ ਕੇ ਔਖੇ ਸੌਖੇ ਆਪਣਾ “ਪੁੜਾ” ਮਲ ਕੇ ਚੁੱਪ ਹੋ ਜਾਂਦੇ ਹਨ। ਜਲੰਧਰ ਦੇ ਉਕਤ ਪੱਤਰਕਾਰਾਂ ਵਾਂਗ ਬਰਨਾਲੇ ‘ਚ ਵੀ ਅਜਿਹੇ ਪੱਤਰਕਾਰਾਂ ਦਾ ਗੋਰਖਧੰਦਾ ਖੂਬ ਚੱਲ ਰਿਹਾ ਹੈ ਜਿਸ ਦੇ ਪੱਤਰਕਾਰ ਦੇ ਨਾਮ ‘ਤੇ ਕਲੰਕ ਲਗਾਇਆ ਹੋਇਆ ਹੈ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ

ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ

03/13/2026
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!

VVIP ਲਈ 2500 ਤੇ VIP ਦੇ ਖਾਣੇ ਲਈ 1500 ਪ੍ਰਤੀ ਪਲੇਟ… ਦਿਲ ਖੋਲ੍ਹ ਕੇ ਖਰਚਾ ਕੀਤਾ ਮਾਘੀ ਦੇ ਮੇਲੇ ਮੌਕੇ ਰਾਜ ਪੱਧਰੀ ਸਮਾਗਮ ‘ਚ

03/13/2026
ਪੰਜਾਬ ‘ਚ ਗੈਸ ਸਿਲੰਡਰ ਬੁਕਿੰਗ ਦੀ ਸਮੱਸਿਆ…ਨਹੀਂ ਆ ਰਿਹਾ OTP…ਸਰਵਰ ਕਰੈਸ਼

ਪੰਜਾਬ ‘ਚ ਗੈਸ ਸਿਲੰਡਰ ਬੁਕਿੰਗ ਦੀ ਸਮੱਸਿਆ…ਨਹੀਂ ਆ ਰਿਹਾ OTP…ਸਰਵਰ ਕਰੈਸ਼

03/12/2026
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

… ਹੁਣ ਕੈਨੇਡਾ ‘ਚ ਸੌਖਾ ਨਹੀਂ ਮਿਲੇਗਾ ਕੰਮ…ਕੈਨੇਡਾ ਨੇ ਹੋਰ ਕਸ ਦਿੱਤਾ ਵਿਦੇਸ਼ੀਆਂ ‘ਤੇ ਸ਼ਿਕੰਜਾ

Next Post

ਵੱਡੀ ਖ਼ਬਰ : ਹਾਈਕੋਰਟ ਨੇ ਪੰਜਾਬ ਦੇ ਕੁਝ ਵੱਡੇ ਅਧਿਕਾਰੀਆਂ ਦੀ ਤਨਖਾਹ ਕੁਰਕ ਕਰਨ ਦੇ ਦਿੱਤੇ ਹੁਕਮ…ਪੜ੍ਹੋ ਕੀ ਹੈ ਮਾਮਲਾ

Nirmal Pandori

Nirmal Pandori

Related Posts

ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ
ਪੰਜਾਬ

ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ

by Nirmal Pandori
03/13/2026
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!
ਪੰਜਾਬ

VVIP ਲਈ 2500 ਤੇ VIP ਦੇ ਖਾਣੇ ਲਈ 1500 ਪ੍ਰਤੀ ਪਲੇਟ… ਦਿਲ ਖੋਲ੍ਹ ਕੇ ਖਰਚਾ ਕੀਤਾ ਮਾਘੀ ਦੇ ਮੇਲੇ ਮੌਕੇ ਰਾਜ ਪੱਧਰੀ ਸਮਾਗਮ ‘ਚ

by Nirmal Pandori
03/13/2026
ਪੰਜਾਬ ‘ਚ ਗੈਸ ਸਿਲੰਡਰ ਬੁਕਿੰਗ ਦੀ ਸਮੱਸਿਆ…ਨਹੀਂ ਆ ਰਿਹਾ OTP…ਸਰਵਰ ਕਰੈਸ਼
ਪੰਜਾਬ

ਪੰਜਾਬ ‘ਚ ਗੈਸ ਸਿਲੰਡਰ ਬੁਕਿੰਗ ਦੀ ਸਮੱਸਿਆ…ਨਹੀਂ ਆ ਰਿਹਾ OTP…ਸਰਵਰ ਕਰੈਸ਼

by Nirmal Pandori
03/12/2026
ਤੈਂ ਕੀ ਦਰਦ ਨਾ ਆਇਆ…ਸੁਪਰੀਮ ਕੋਰਟ ਨੇ 31 ਸਾਲ ਦੇ ਨੌਜਵਾਨ ਨੂੰ ਦਿੱਤੀ ਇੱਛਾ ਮੌਤ ਦੀ ਇਜਾਜ਼ਤ
ਪੰਜਾਬ

ਤੈਂ ਕੀ ਦਰਦ ਨਾ ਆਇਆ…ਸੁਪਰੀਮ ਕੋਰਟ ਨੇ 31 ਸਾਲ ਦੇ ਨੌਜਵਾਨ ਨੂੰ ਦਿੱਤੀ ਇੱਛਾ ਮੌਤ ਦੀ ਇਜਾਜ਼ਤ

by Nirmal Pandori
03/12/2026
ਰਾਜਿੰਦਰ ਗੁਪਤਾ ਨੇ ਸਰਕਾਰੀ ਅਧਿਕਾਰੀਆਂ ਦੀ ਸੋਸ਼ਲ ਮੀਡੀਆ ‘ਤੇ ਵੱਧ ਰਹੀ ਗਤੀਵਿਧੀ ਦਾ ਮੁੱਦਾ ਉਠਾਇਆ
ਪੰਜਾਬ

ਰਾਜਿੰਦਰ ਗੁਪਤਾ ਨੇ ਸਰਕਾਰੀ ਅਧਿਕਾਰੀਆਂ ਦੀ ਸੋਸ਼ਲ ਮੀਡੀਆ ‘ਤੇ ਵੱਧ ਰਹੀ ਗਤੀਵਿਧੀ ਦਾ ਮੁੱਦਾ ਉਠਾਇਆ

by Nirmal Pandori
03/11/2026
ਆਪਣੀ ਸਹੇਲੀ ਦੀ ਜਗ੍ਹਾ ਪੇਪਰ ਦਿੰਦੀ ਫੜੀ ਗਈ ਕੁੜੀ…ਪੁਲਿਸ ਵੱਲੋਂ ਮਾਮਲਾ ਦਰਜ
ਪੰਜਾਬ

ਆਪਣੀ ਸਹੇਲੀ ਦੀ ਜਗ੍ਹਾ ਪੇਪਰ ਦਿੰਦੀ ਫੜੀ ਗਈ ਕੁੜੀ…ਪੁਲਿਸ ਵੱਲੋਂ ਮਾਮਲਾ ਦਰਜ

by Nirmal Pandori
03/11/2026
Load More
Next Post
ਖਤਮ ਹੋਗੀ ਕਤਲ ਦੀ ਧਾਰਾ 302..ਧੋਖਾਧੜੀ ਦੀ ਧਾਰਾ 420 ਅਤੇ ਬਲਾਤਕਾਰ ਦੀ ਧਾਰਾ 376 ਵੀ ਖਤਮ ਹੋਗੀ…ਪੜ੍ਹੋ ਹੁਣ ਕੀ ਹੋਵੇਗਾ

ਵੱਡੀ ਖ਼ਬਰ : ਹਾਈਕੋਰਟ ਨੇ ਪੰਜਾਬ ਦੇ ਕੁਝ ਵੱਡੇ ਅਧਿਕਾਰੀਆਂ ਦੀ ਤਨਖਾਹ ਕੁਰਕ ਕਰਨ ਦੇ ਦਿੱਤੇ ਹੁਕਮ…ਪੜ੍ਹੋ ਕੀ ਹੈ ਮਾਮਲਾ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ

VVIP ਲਈ 2500 ਤੇ VIP ਦੇ ਖਾਣੇ ਲਈ 1500 ਪ੍ਰਤੀ ਪਲੇਟ… ਦਿਲ ਖੋਲ੍ਹ ਕੇ ਖਰਚਾ ਕੀਤਾ ਮਾਘੀ ਦੇ ਮੇਲੇ ਮੌਕੇ ਰਾਜ ਪੱਧਰੀ ਸਮਾਗਮ ‘ਚ

ਬਰਨਾਲਾ ‘ਚ ਅਕਾਲੀ ਦਲ ਪਾਵੇਗਾ ਇੱਕ ਮਿਆਨ ‘ਚ ਦੋ ਤਲਵਾਰਾਂ…. ਗੁਰਦੀਪ ਤੇ ਹਰਦੀਪ….?

ਪੰਜਾਬ ‘ਚ ਗੈਸ ਸਿਲੰਡਰ ਬੁਕਿੰਗ ਦੀ ਸਮੱਸਿਆ…ਨਹੀਂ ਆ ਰਿਹਾ OTP…ਸਰਵਰ ਕਰੈਸ਼

ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਦਾ ਸ਼ਹੀਦੀ ਸਮਾਗਮ ਇਸ ਵਾਰ ਪਿੰਡ ਮਹਿਲ ਖੁਰਦ ਵਿਖੇ ਹੋਵੇਗਾ

ਤੈਂ ਕੀ ਦਰਦ ਨਾ ਆਇਆ…ਸੁਪਰੀਮ ਕੋਰਟ ਨੇ 31 ਸਾਲ ਦੇ ਨੌਜਵਾਨ ਨੂੰ ਦਿੱਤੀ ਇੱਛਾ ਮੌਤ ਦੀ ਇਜਾਜ਼ਤ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend