ਮਹਿਲ ਕਲਾਂ, 7 ਅਕਤੂਬਰ ( ਜਸਵੰਤ ਸਿੰਘ ਲਾਲੀ ) ਟੀਸੀਆਈ ਫਾਉਂਡੇਸ਼ਨ ਲੁਧਿਆਣਾ ਵੱਲੋ ਟਰੱਕ ਯੂਨੀਅਨ ਮਹਿਲ ਕਲਾਂ ਵਿਖੇ ਅੱਖਾਂ ਅਤੇ ਸ਼ੂਗਰ ਦਾ ਚੌਥਾ ਫਰੀ ਚੈਕਅੱਪ ਕੈਪ ਲਗਾਇਆ ਗਿਆ । ਇਸ ਮੌਕੇ ਅੱਖਾਂ ਦੇ ਡਾਕਟਰ ਅਨੂਮਾਟਾ ਅਤੇ ਉਹਨਾਂ ਦੀ ਟੀਮ ਡਾਕਟਰ ਅਰਸਦੀਪ ਕੌਰ , ਜਸਵੀਰ ਕੌਰ , ਮੀਨਾਕਸੀ ਵੱਲੋ ਟਰੱਕ ਡਰਾਈਵਰਾਂ ਦੀਆਂ ਅੱਖਾਂ ਅਤੇ ਸ਼ੂਗਰ ਦਾ ਚੈਕਅੱਪ ਕੀਤਾ ਗਿਆ । ਇਸ ਮੌਕੇ ਲੋੜਵੰਦ ਮਰੀਜ਼ਾਂ ਨੂੰ ਫਰੀ ਐਨਕਾਂ ਅਤੇ ਦਵਾਈਆਂ ਦਿੱਤੀਆਂ ਗਈਆਂ । ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਕ ਯੂਨੀਅਨ ਮਹਿਲ ਕਲਾਂ ਦੇ ਮੈਨੇਜਰ ਸਮਰੱਥ ਸਿੰਘ ਮਹਿਲ ਖੁਰਦ ਨੇ ਦੱਸਿਆ ਕਿ ਇਹ ਚੈਕਅੱਪ ਕੈਂਪ ਹਰ ਸਾਲ ਲਗਾਇਆ ਜਾਂਦਾ ਹੈ ਤਾਂ ਕਿ ਹਰ ਵਕਤ ਟਰੱਕ ਚਲਾਉਣ ਵਾਲੇ ਡਰਾਈਵਰਾਂ ਦੀਆਂ ਅੱਖਾਂ ਦਾ ਸਮੇਂ ਸਮੇਂ ‘ਤੇ ਚੈਕਅੱਪ ਹੁੰਦਾ ਰਹੇ ਅਤੇ ਡਰਾਈਵਰਾਂ ਨੂੰ ਨਜ਼ਰ ਸਬੰਧੀ ਕੋਈ ਸਮੱਸਿਆ ਆਉਣ ‘ਤੇ ਸਮੇਂ ਸਿਰ ਉਸ ਦਾ ਢੁਕਵਾਂ ਇਲਾਜ ਹੋ ਸਕੇ। ਇਸ ਕੈਂਪ ਦੌਰਾਨ ਟਰੱਕ ਯੂਨੀਅਨ ਮਹਿਲ ਕਲਾਂ ਦੇ ਸਮੂਹ ਟਰੱਕ ਅਪਰੇਟਰਾਂ ਨੇ ਆਪਣੀਆਂ ਅੱਖਾਂ ਦਾ ਚੈਕਅੱਪ ਕਰਵਾਇਆ । ਇਸ ਮੌਕੇ ਕਮੇਟੀ ਮੈਂਬਰ ਸ਼ਮਸ਼ੇਰ ਸਿੰਘ , ਜਗਰਾਜ ਸਿੰਘ ,ਰਾਜਵਿੰਦਰ ਸਿੰਘ , ਗੁਰਜੀਤ ਸਿੰਘ , ਮਾਨ ਸਿੰਘ , ਕਰਨੈਲ ਸਿੰਘ , ਪ੍ਰੀਤਮ ਸਿੰਘ , ਸੁਰਿੰਦਰ ਸਿੰਘ ਕਾਲਾ , ਵਿਨੋਦ ਕੁਮਾਰ ਆਦਿ ਵੀ ਹਾਜਰ ਸਨ ।











