Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਲਾਲਪਰੀ ਤੇ ਮਨੀਰਾਮ ਦੀ ਬੱਲੇ ਬੱਲੇ… ਅਣਖ਼, ਜ਼ਮੀਰ ਤੇ ਲੋਕ ਮੁੱਦੇ ਜੁੱਤੀ ਦੀ ਨੋਕ ਥੱਲੇ…!

Nirmal Pandori by Nirmal Pandori
10/14/2024
in ਪੰਜਾਬ
Reading Time: 1 min read
A A
0
ਪੰਚਾਇਤ ਚੋਣਾਂ ਸਬੰਧੀ ਵੱਡੀ update….ਜੇਕਰ “ਨੋ ਡਿਊ ਸਰਟੀਫਿਕੇਟ” ਨਹੀਂ ਤਾਂ ਹਲਫ਼ੀਆ ਬਿਆਨ ਲਗਾ ਕੇ ਭਰੇ ਜਾਣਗੇ ਨਾਮਜ਼ਦਗੀ ਪੱਤਰ- ਚੋਣ ਕਮਿਸ਼ਨ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਬਰਨਾਲਾ,14 ਅਕਤੂਬਰ, (ਨਿਰਮਲ ਸਿੰਘ ਪੰਡੋਰੀ)-
-ਪੰਜਾਬ ‘ਚ ਪੰਚਾਇਤੀ ਚੋਣਾਂ ਮੈਦਾਨ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਕੱਲ੍ਹ ਸੂਬੇ ਦੇ ਕਰੀਬ 13 ਹਜ਼ਾਰ ਪਿੰਡਾਂ ਵਿੱਚ ਲੋਕ ਅਗਲੇ ਪੰਜ ਵਰ੍ਹਿਆਂ ਲਈ ਪਿੰਡਾਂ ਦੇ ਮੁਖੀਆਂ ਦੀ ਚੋਣ ਕਰਨਗੇ। ਸਰਪੰਚੀ ਅਤੇ ਪੰਚੀ ਦੇ ਉਮੀਦਵਾਰਾਂ ਵੱਲੋਂ ਬਾਜ਼ੀ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ।‌ ਕੁਝ ਥਾਵਾਂ ਵੱਲੋਂ ਸੱਤਾਧਾਰੀ ਪਾਰਟੀ ਵੱਲੋਂ ਧੱਕੇਸ਼ਾਹੀ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ ਜਿਸ ਦੇ ਮੱਦੇਨਜ਼ਰ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਕਰੀਬ 250 ਦੇ ਕਰੀਬ ਪਿੰਡਾਂ ਦੀਆਂ ਪੰਚਾਇਤਾਂ ਦੀ ਚੋਣਾਂ ‘ਤੇ ਰੋਕ ਲਗਾਈ ਗਈ ਹੈ। ਅੱਜ ਪੰਚਾਇਤ ਚੋਣਾਂ ਦੇ ਪ੍ਰਚਾਰ ਦੀ ਆਖਰੀ ਸ਼ਾਮ ਹੈ। ਪੰਚਾਇਤੀ ਚੋਣਾਂ ਜਿੱਤਣ ਲਈ ਉਮੀਦਵਾਰਾਂ ਵੱਲੋਂ ਅੱਜ ਦੇਰ ਰਾਤ ਤੱਕ ਹਰ ਹੀਲਾ ਵਸੀਲਾ ਵਰਤਿਆ ਜਾਵੇਗਾ। ਪਿੰਡਾਂ ‘ਚ ਸ਼ੁਰੂ ਤੋਂ ਹੀ ਪੰਚਾਇਤੀ ਚੋਣਾਂ ਵਿੱਚ ਦਾਰੂ ਅਤੇ ਪੈਸੇ ਦੀ ਵਰਤੋਂ ਇੱਕ ਅਜਿਹਾ ਪੱਖ ਹੈ, ਜਿਸ ਨੂੰ ਰੋਕਣ ਲਈ ਚਰਚਾ ਤਾਂ ਹੁੰਦੀ ਹੈ ਪ੍ਰੰਤੂ ਜਦੋਂ ਪੰਚਾਇਤੀ ਚੋਣਾਂ ਆ ਜਾਂਦੀਆਂ ਹਨ ਤਾਂ ਚੋਣਾਂ ‘ਚ ਨਸ਼ੇ ਅਤੇ ਪੈਸੇ ਦੀ ਵਰਤੋਂ ਤੇ ਵੱਡੇ ਵੱਡੇ ਭਾਸ਼ਣ ਦੇਣ ਵਾਲੇ ਆਪ ਪੰਚਾਇਤੀ ਚੋਣਾਂ ਵਿੱਚ ਖੁੱਲ੍ਹ ਕੇ ਸ਼ਰਾਬ ਅਤੇ ਪੈਸਾ ਵੰਡਦੇ ਹਨ। ‌ ਪਿੰਡਾਂ ਵਿੱਚ ਆਰਥਿਕ ਤੌਰ ‘ਤੇ ਬਹੁਤ ਜ਼ਿਆਦਾ ਕਮਜ਼ੋਰ ਪਰਿਵਾਰਾਂ ਦੀ ਸ਼ਨਾਖਤ ਪਹਿਲਾਂ ਹੀ ਕਰ ਲਈ ਜਾਂਦੀ ਹੈ। ਅਜਿਹੇ ਪਰਿਵਾਰਾਂ ਵੱਲੋਂ ਚੁੱਕੇ ਬੈਂਕਾਂ ਦੇ ਲੋਨ ਜਾਂ ਫਾਈਨੈਂਸ ਕੰਪਨੀ ਤੋਂ ਲਏ ਲੋਨ ਦੀ ਪੂਰੀ ਰਕਮ ਵੀ ਧਨਾਢ ਉਮੀਦਵਾਰਾਂ ਵੱਲੋਂ ਅਦਾ ਕਰਨ ਦੀਆਂ ਚਰਚਾਵਾਂ ਵੀ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ‌ ਧਨਾਢ ਉਮੀਦਵਾਰਾਂ ਵੱਲੋਂ ਲੋੜਵੰਦ ਲੋਕਾਂ ਦੇ ਪ੍ਰਨੋਟ ਫੜ ਕੇ ਵੀ ਪਾੜ ਦਿੱਤੇ ਜਾਂਦੇ ਹਨ ਤੇ ਉਹਨਾਂ ਦੀ ਰਕਮ ਖੁਦ ਅਦਾ ਕਰ ਦਿੱਤੀ ਜਾਂਦੀ ਹੈ। ਪੰਚਾਇਤੀ ਚੋਣਾਂ ਦਾ ਇਹ ਇੱਕ ਅਜਿਹਾ ਪੱਖ ਹੈ ਜਿਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਇਸ ਮਾੜੇ ਰੁਝਾਨ ਨੂੰ ਰੋਕਣ ਲਈ ਸਰਕਾਰ ਵੀ ਕੁਝ ਨਹੀਂ ਕਰ ਸਕਦੀ ਕਿਉਂਕਿ ਇਸ ਰੁਝਾਨ ਦੇ ਵਿੱਚ ਦੇਣ ਅਤੇ ਲੈਣ ਵਾਲੇ ਦੋਵੇਂ ਸ਼ਾਮਿਲ ਹੁੰਦੇ ਹਨ। ਚੋਣਾਂ ‘ਚ ਵੋਟਾਂ ਖਰੀਦਣ ਲਈ ਪੈਸਾ ਵੰਡਣ ਦੇ ਰੁਝਾਨ ਦਾ ਇੱਕ ਪੱਖ ਇਹ ਵੀ ਹੈ ਕਿ ਇਹ ਰਾਤ ਦੇ ਹਨੇਰੇ ‘ਚ ਬਹੁਤ ਹੀ ਜ਼ਿਆਦਾ ਗੁਪਤ ਤਰੀਕੇ ਨਾਲ ਵੰਡਿਆ ਜਾਂਦਾ ਹੈ। ਜਿੱਥੋਂ ਤੱਕ ਪੰਚਾਇਤੀ ਚੋਣਾਂ ਵਿੱਚ ਸ਼ਰਾਬ ਦੀ ਵਰਤੋਂ ਦੀ ਗੱਲ ਹੈ ਇਸ ਵਾਰ ਉਮੀਦਵਾਰਾਂ ਨੇ ਸ਼ਰੇਆਮ ਟੈਂਟ ਲਗਾ ਕੇ ਵੋਟਰਾਂ ਦੀ ਲਾਲਪਰੀ ਨਾਲ ਖ਼ੂਬ ਆਓ ਭਗਤ ਕੀਤੀ। ‌ ਇਹ ਵੱਖਰੀ ਗੱਲ ਹੈ ਕਿ ਇਹ ਟੈਂਟ ਉਮੀਦਵਾਰ ਦੇ ਆਪਣੇ ਘਰ ਦੇ ਵਿਹੜੇ ਵਿੱਚ ਨਾ ਲੱਗ ਕੇ ਆਂਢੀਆਂ ਗਵਾਂਢੀਆਂ ਜਾਂ ਹੋਰ ਕਿਸੇ ਸਮਰਥਕਾਂ ਦੇ ਘਰਾਂ ਵਿੱਚ ਲੱਗੇ ਤਾਂ ਜੋ ਚੋਣਾਂ ‘ਚ ਨਸ਼ੇ ਦੀ ਵਰਤੋਂ ਦੀ ਉਂਗਲ ਉਮੀਦਵਾਰ ਦੇ ਵਿਹੜੇ ਵੱਲ ਨਾ ਜਾਵੇ ਪਰ ਇਹਨਾਂ ਟੈਂਟਾਂ ‘ਚ ਵਰਤੀ ਜਾਣ ਵਾਲੀ ਸ਼ਰਾਬ ਅਤੇ ਕਬਾਬ ਲਈ “ਮਨੀਰਾਮ” ਦਾ ਪ੍ਰਬੰਧ ਉਮੀਦਵਾਰ ਵੱਲੋਂ ਹੀ ਕੀਤਾ ਜਾਂਦਾ ਹੈ। ਇਹ ਇੱਕ ਅਜਿਹਾ ਪੱਖ ਹੈ ਜਿਸ ਲਈ ਇਕੱਲੀ ਸਰਕਾਰ ਨੂੰ ਵੀ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਇਸ ਵਿੱਚ ਲੋਕ ਸਿੱਧੇ ਤੌਰ ‘ਤੇ ਖੁਦ ਸ਼ਾਮਿਲ ਅਤੇ ਜ਼ਿੰਮੇਵਾਰ ਹਨ। ਪੰਚਾਇਤੀ ਚੋਣਾਂ ਦੇ ਨਤੀਜੇ ‘ਚ ਕਈ ਵਾਰ ਅਜਿਹਾ ਵੀ ਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਧਨਾਢ ਉਮੀਦਵਾਰ “ਲਾਲਪਰੀ ਅਤੇ ਮਨੀਰਾਮ” ਦੇ ਜ਼ੋਰ ‘ਤੇ ਹਾਰੀ ਹੋਈ ਬਾਜ਼ੀ ਵੀ ਜਿੱਤ ਕੇ ਲੈ ਜਾਂਦੇ ਹਨ। ‌ਪੰਚਾਇਤੀ ਚੋਣਾਂ ਵਿੱਚ ਪੈਸਾ ਅਤੇ ਨਸ਼ਾ ਵੰਡਣ ਦੇ ਇਸ ਮਾੜੇ ਰੁਝਾਨ ਨੂੰ ਰੋਕਣ ਲਈ ਪਿੰਡਾਂ ਦੇ ਲੋਕਾਂ ਨੂੰ ਹੀ ਪਹਿਲ ਕਦਮੀ ਕਰਨੀ ਪੈਣੀ ਹੈ ਕਿਉਂਕਿ ਇਹ ਇੱਕ ਅਜਿਹਾ ਰੁਝਾਨ ਹੈ ਜਿਸ ਨੇ ਲੋਕਤੰਤਰ ਦੀ ਸਭ ਤੋਂ ਮੁਢਲੀ ਇਕਾਈ ਦੀ ਸੁਗੰਧ ਨੂੰ ਗੰਧਲਾ ਕੀਤਾ ਹੋਇਆ ਹੈ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ

ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ

05/02/2026
ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

05/02/2026
Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

05/01/2026
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

ਵਾਹ ਰੇ ਸਰਕਾਰ ! ਮ੍ਰਿਤਕ ਵੋਟਰ ਵੀ ਬਣੇ ਹੋਏ ਨੇ ਸੂਚੀਆਂ ਦਾ ਸ਼ਿੰਗਾਰ.. ਸੁਧਾਈ ‘ਤੇ ਖਰਚੇ ਜਾਂਦੇ ਨੇ ਲੱਖਾਂ ਰੁਪਏ ਪਰ ਨਤੀਜਾ ਜ਼ੀਰੋ

Next Post

ਪੰਚਾਇਤੀ ਚੋਣਾਂ ‘ਚ ਪਿੰਡ ਕਰਮਗੜ ‘ਚ ਹੋਈ ਲੜਾਈ…ਪੰਚ ਉਮੀਦਵਾਰ ਦਾ ਪਾੜ ਦਿੱਤਾ ਸਿਰ

Nirmal Pandori

Nirmal Pandori

Related Posts

ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ
ਪੰਜਾਬ

ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ

by Nirmal Pandori
05/02/2026
ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ
ਪੰਜਾਬ

ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

by Nirmal Pandori
05/02/2026
Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ
ਪੰਜਾਬ

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

by Nirmal Pandori
05/01/2026
ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ
ਪੰਜਾਬ

ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ

by Nirmal Pandori
05/01/2026
ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!
ਪੰਜਾਬ

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

by Nirmal Pandori
05/01/2026
ਇੱਕ ਕਤਲ ਹੋਰ ਹੋ ਗਿਆ ਸ਼ਹਿਣਾ ‘ਚ…ਨਹਿਰ ਦੇ ਕਿਨਾਰੇ ਤੋਂ ਮਿਲੀ ਇੱਕ ਵਿਅਕਤੀ ਦੀ ਲਾਸ਼
ਪੰਜਾਬ

ਜਵਾਈ ਨੇ ਲਾਇਸੰਸੀ ਪਿਸਤੌਲ ਨਾਲ ਆਪਣੇ ਸਹੁਰੇ ਅਤੇ ਸਾਲੇ ਦੀ ਕੀਤੀ ਹੱਤਿਆ

by Nirmal Pandori
04/30/2026
Load More
Next Post
ਪੰਚਾਇਤੀ ਚੋਣਾਂ ‘ਚ ਪਿੰਡ ਕਰਮਗੜ ‘ਚ ਹੋਈ ਲੜਾਈ…ਪੰਚ ਉਮੀਦਵਾਰ ਦਾ ਪਾੜ ਦਿੱਤਾ ਸਿਰ

ਪੰਚਾਇਤੀ ਚੋਣਾਂ 'ਚ ਪਿੰਡ ਕਰਮਗੜ 'ਚ ਹੋਈ ਲੜਾਈ…ਪੰਚ ਉਮੀਦਵਾਰ ਦਾ ਪਾੜ ਦਿੱਤਾ ਸਿਰ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ

ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

ਬਿਜਲੀ ਦੇ ਵੱਡੇ ਵੱਡੇ ਕੱਟਾਂ ਖ਼ਿਲਾਫ਼ ਅਕਾਲੀ ਦਲ ਨੇ ਮਹਿਲ ਕਲਾਂ ਵਿੱਚ ਲਗਾਇਆ ਧਰਨਾ, ਸਰਕਾਰ ਵਿਰੁੱਧ ਨਾਅਰੇਬਾਜ਼ੀ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend