Gee 98News

MP ਮੀਤ ਹੇਅਰ ਡੇਂਗੂ ਪਾਜੀਟਿਵ ਹੋਣ ਕਾਰਨ ਹਸਪਤਾਲ ਦਾਖ਼ਲ…ਖੁਦ ਪੋਸਟ ਪਾ ਕੇ ਦਿੱਤੀ ਜਾਣਕਾਰੀ

ਬਰਨਾਲਾ,26 ਅਕਤੂਬਰ, Gee98 news service
–ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੂੰ ਡੇਂਗੂ ਪੋਜੀਟਿਵ ਹੋਣ ਕਾਰਨ ਹਸਪਤਾਲ ਵਿੱਚ ਦਾਖਲ ਹੋਣਾ ਪਿਆ ਹੈ। ਆਪਣੀ ਸਿਹਤ ਸਬੰਧੀ ਜਾਣਕਾਰੀ ਮੀਤ ਹੇਅਰ ਨੇ ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਖੁਦ ਇੱਕ ਪੋਸਟ ਪਾ ਕੇ ਸਾਂਝੀ ਕੀਤੀ। ਮੀਤ ਹੇਅਰ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ “ਪਿਛਲੇ ਇੱਕ ਹਫਤੇ ਤੋਂ ਡੇਂਗੂ ਪਾਜੀਟਿਵ ਹੋਣ ਕਾਰਨ ਹਸਪਤਾਲ ਵਿੱਚ ਦਾਖਲ ਹਾਂ। ਆਪਣੇ ਬਰਨਾਲਾ ਵਾਸੀਆਂ ਨੂੰ ਮੈਂ ਜ਼ਿਮਨੀ ਚੋਣ ਲਈ ਸਾਡੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਦੀ ਚੋਣ ਮੁਹਿੰਮ ਵਿੱਚ ਵੱਧ ਚੜ ਕੇ ਹਿੱਸਾ ਲੈਣ ਦੀ ਬੇਨਤੀ ਕਰਦਾ ਹਾਂ। ਸਿਹਤਯਾਬ ਹੋਣ ਉਪਰੰਤ ਮੈਂ ਜਲਦੀ ਚੋਣ ਮੁਹਿੰਮ ਵਿੱਚ ਸ਼ਾਮਿਲ ਹੋਵਾਂਗਾ”।ਦੱਸ ਦੇਈਏ ਕਿ ਮੀਤ ਹੇਅਰ ਇਸ ਵੇਲੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਜੇਰੇ ਇਲਾਜ ਹਨ। ‌ ਉਹਨਾਂ ਨੂੰ ਸਿਹਤਯਾਬ ਹੋਣ ਵਿੱਚ ਕੁਝ ਦਿਨ ਲੱਗਣਗੇ ਅਤੇ ਉਸ ਵੇਲੇ ਤੱਕ ਉਹ ਡਾਕਟਰਾਂ ਦੀ ਰਾਏ ਮੁਤਾਬਿਕ ਪੂਰੀ ਤਰ੍ਹਾਂ ਆਰਾਮ ਕਰਨਗੇ। ਦੂਜੇ ਪਾਸੇ ਮੀਤ ਹੇਅਰ ਦੀ ਟੀਮ ਨੇ ਜ਼ਿਮਨੀ ਚੋਣ ਲਈ ਹਰਿੰਦਰ ਸਿੰਘ ਧਾਲੀਵਾਲ ਦੀ ਚੋਣ ਮੁਹਿੰਮ ਨੂੰ ਬੁਰੀ ਤਰ੍ਹਾਂ ਭਖਾਇਆ ਹੋਇਆ ਹੈ ਪ੍ਰੰਤੂ ਉਹਨਾਂ ਦੇ ਸਮਰਥਕ ਮੀਤ ਹੇਅਰ ਦੀ ਗ਼ੈਰ ਹਾਜ਼ਰੀ ਨੂੰ ਮਹਿਸੂਸ ਕਰ ਰਹੇ ਹਨ।

error: Content is protected !!