ਬਰਨਾਲਾ, 22 ਨਵੰਬਰ, Gee98 news service
-ਬਰਨਾਲਾ ਤੋਂ ਫਰਵਾਹੀ ਰੋਡ ‘ਤੇ ਇੱਕ ਮੋਟਰਸਾਈਕਲ ਜੁਗਾੜੂ ਰੇਹੜੀ ਦੇ ਇੱਕ ਰਜਬਾਹੇ ‘ਚ ਡਿੱਗਣ ਕਾਰਨ ਇੱਕ ਤਿੰਨ ਕੁ ਮਹੀਨਿਆਂ ਦੇ ਬੱਚੇ ਦੀ ਮੌਤ ਹੋਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੋਟਰਸਾਈਕਲ ਜਗਾੜੂ ਰੇਹੜੀ ਵਿੱਚ ਛੇ-ਸੱਤ ਮਰਦ ਔਰਤਾਂ ਸਵਾਰ ਸਨ ਜਿਹੜੇ ਬਰਨਾਲਾ ਤੋਂ ਪ੍ਰਵਾਸੀ ਮਜ਼ਦੂਰ ਪਰਿਵਾਰ ਨਾਲ ਸੰਬੰਧਿਤ ਹਨ ਅਤੇ ਬਰਨਾਲਾ ਤੋਂ ਕੱਟੂ ਪਿੰਡ ਦੀ ਮੰਡੀ ‘ਚ ਝੋਨਾ ਇਕੱਠਾ ਕਰਨ ਜਾ ਰਹੇ ਸਨ। ਜਦੋਂ ਉਹ ਫਰਵਾਹੀ ਨੇੜੇ ਰਜਬਾਹੇ ਦੇ ਪੁਲ ‘ਤੇ ਪੁੱਜੇ ਤਾਂ ਸੜਕ ‘ਤੇ ਇੱਕ ਡੂੰਘੇ ਹੰਪ ਕਾਰਨ ਮੋਟਰਸਾਈਕਲ ਜੁਗਾੜੂ ਰੇਹੜੀ ਬੇਕਾਬੂ ਹੋ ਕੇ ਰਜਬਾਹੇ ਵਿੱਚ ਜਾ ਡਿੱਗੀ, ਮੋਟਰਸਾਈਕਲ ਜੁਗਾੜੂ ਰੇਹੜੀ ਵਿੱਚ ਬੈਠੀ ਇੱਕ ਔਰਤ ਦੀ ਬੁੱਕਲ ‘ਚ ਲੈ ਇੱਕ ਤਿੰਨ ਕੁ ਮਹੀਨਿਆਂ ਦੇ ਬੱਚੇ ਦੀ ਮੌਤ ਹੋ ਗਈ ਅਤੇ ਬਾਕੀ ਸਾਰੇ ਜਣੇ ਸਖਤ ਜ਼ਖਮੀ ਹੋ ਗਏ। ਮੌਕੇ ‘ਤੇ ਇਕੱਤਰ ਹੋਏ ਲੋਕਾਂ ਨੇ ਜ਼ਖਮੀਆਂ ਨੂੰ ਬੜੀ ਮੁਸ਼ੱਕਤ ਨਾਲ ਰਜਬਾਹੇ ‘ਚੋਂ ਕੱਢਿਆ ਤੇ ਬਰਨਾਲਾ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੇ ਸਾਰੇ ਜਣੇ ਜੇਰੇ ਇਲਾਜ ਹਨ।