Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਜਦੋ ਟੈਂਟ ਖੋਲ੍ਹ ਦਿੱਤਾ…ਕੁਰਸੀਆਂ ਚੱਕ ਦਿੱਤੀਆਂ…ਭਾਸ਼ਾ ਵਿਭਾਗ ਦੇ ਸਮਾਗਮ ਦੀ ਸਮਾਪਤੀ ਤੋਂ ਬਾਅਦ ਪੁੱਜੇ ਮੁੱਖ ਮਹਿਮਾਨ ਕੈਬਨਿਟ ਮੰਤਰੀ

Nirmal Pandori by Nirmal Pandori
12/01/2024
in ਪੰਜਾਬ
Reading Time: 1 min read
A A
0
ਜਦੋ ਟੈਂਟ ਖੋਲ੍ਹ ਦਿੱਤਾ…ਕੁਰਸੀਆਂ ਚੱਕ ਦਿੱਤੀਆਂ…ਭਾਸ਼ਾ ਵਿਭਾਗ ਦੇ ਸਮਾਗਮ ਦੀ ਸਮਾਪਤੀ ਤੋਂ ਬਾਅਦ ਪੁੱਜੇ ਮੁੱਖ ਮਹਿਮਾਨ ਕੈਬਨਿਟ ਮੰਤਰੀ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਪਟਿਆਲਾ,1 ਦਸੰਬਰ, Gee98 news service

-ਭਾਸ਼ਾ ਵਿਭਾਗ ਵੱਲੋਂ ਮਨਾਏ ਗਏ ਪੰਜਾਬੀ ਮਾਹ-2024 ਦੇ ਵਿਦਾਇਗੀ ਸਮਾਰੋਹ ‘ਚ ਮੁੱਖ ਮਹਿਮਾਨ ਬਣਾਏ ਗਏ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਸਮੇਂ ਸਿਰ ਨਾ ਪੁੱਜਣ ਕਰਕੇ ਸਨਮਾਨਿਤ ਲੇਖਕਾਂ ਨੂੰ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਮਹਿਮਾਨਾਂ ਕੋਲੋਂ ਹੀ ਸਨਮਾਨਿਤ ਕਰਵਾਉਣਾ ਪਿਆ। ਕੈਬਨਿਟ ਮੰਤਰੀ ਦੀ ਦੇਰੀ ਕਾਰਨ ਸਮਾਗਮ ਮਿਥੇ ਸਮੇਂ ਤੋਂ ਵੀ ਅੱਗੇ ਵਧਾਇਆ ਗਿਆ ਪ੍ਰੰਤੂ ਫਿਰ ਵੀ ਜਦ ਦੁਪਹਿਰ ਤੱਕ ਮੁੱਖ ਮਹਿਮਾਨ ਜੀ ਨਾ ਪੁੱਜੇ ਤਾਂ ਕਰੀਬ 2 ਵਜੇ ਵਿਸ਼ੇਸ਼ ਮਹਿਮਾਨਾਂ ਤੋਂ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ ਜੇਤੂਆਂ ਨੂੰ ਸਨਮਾਨਿਤ ਕਰਵਾਉਣਾ ਪਿਆ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੀ ਰਹਿਨੁਮਾਈ ’ਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਮਨਾਏ ਗਏ ਪੰਜਾਬੀ ਮਾਹ-2024 ਦਾ ਵਿਦਾਇਗੀ ਸਮਾਰੋਹ ਵਿੱਚ ਪੰਜਾਬ ਦੇ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਹਰਜੋਤ ਸਿੰਘ ਬੈਂਸ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਨੀ ਸੀ। ਉਨ੍ਹਾਂ ਵਲੋਂ ਹਿੰਦੀ (2023 ਤੇ 2024), ਸੰਸਕ੍ਰਿਤ (2023 ਤੇ 2024) ਤੇ ਉਰਦੂ (2024) ਦੇ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ ਦਿੱਤੇ ਜਾਣੇ ਸਨ ਪ੍ਰੰਤੂ ਮੁੱਖ ਮਹਿਮਾਨ ਦੇ ਆਉਣ ਦੀ ਆਸ ਟੁੱਟੀ ਤਾਂ ਸਾਹਿਤਕਾਰਾਂ ਨੂੰ ਵਿਸ਼ੇਸ਼ ਮਹਿਮਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਧਰਮ ਅਧਿਐਨ ਵਿਭਾਗ ਦੇ ਸਾਬਕਾ ਮੁਖੀ ਪ੍ਰੋ. ਹਰਪਾਲ ਸਿੰਘ ਪੰਨੂ ਅਤੇ ਸ਼੍ਰੋਮਣੀ ਪੰਜਾਬੀ ਆਲੋਚਕ ਡਾ. ਸੁਰਜੀਤ ਸਿੰਘ ਭੱਟੀ ਵਲੋਂ ਸਨਮਾਨਿਤ ਕੀਤਾ ਗਿਆ। ਉੰਝ ਤਾਂ ਭਾਵੇਂ ਸਰਕਾਰ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪਸਾਰ ਲਈ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪ੍ਰੰਤੂ ਉਕਤ ਘਟਨਾ ਪੰਜਾਬੀ ਪ੍ਰਤੀ ਸਰਕਾਰ ਦੀ ਸੰਜੀਦਗੀ ਦਰਸਾਉਂਦੀ ਹੈ ਕਿ ਸਰਕਾਰ ਦੇ ਇੱਕ ਮੰਤਰੀ ਕੋਲ ਵਿਸ਼ਵ ਭਰ ਵਿੱਚ ਪੰਜਾਬੀ ਦੇ ਪ੍ਰਚਾਰ ਤੇ ਪਸਾਰ ਲਈ ਸਾਰੀ ਜ਼ਿੰਦਗੀ ਲੇਖੇ ਲਾਉਣ ਵਾਲੇ ਸਨਮਾਨਿਤ ਲੇਖਕਾਂ ਲਈ ਵਾਜਬ ਸਮਾਂ ਨਹੀਂ ਹੈ। ਇਸ ਬਾਰੇ ਸਨਮਾਨਿਤ ਲੇਖਕਾ ਤੋਂ ਇਲਾਵਾ ਮੌਕੇ ‘ਤੇ ਹਾਜ਼ਰ ਹੋਰ ਲੇਖਕਾਂ ਨੇ ਵੀ ਆਪਣਾ ਰੋਸ ਪ੍ਰਗਟ ਕੀਤਾ। ਹੈਰਾਨੀ ਇਸ ਗੱਲ ਦੀ ਹੈ ਕਿ ਜਦ ‌ਸਮਾਗਮ ਖਤਮ ਹੋਣ ‘ਤੇ ਜਦੋਂ ਇਕ ਪਾਸੇ ਟੈਂਟ ਖੋਲ੍ਹੇ ਜਾ ਰਹੇ ਸੀ ਤੇ ਕੁਰਸੀਆਂ ਚੁੱਕੀਆਂ ਜਾ ਰਹੀਆਂ ਸਨ ਤਾਂ ਅਚਾਨਕ ਸਮਾਗਮ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਿਭਾਗ ਦੇ ਵਿਹੜੇ ‘ਚ ਪੁੱਜ ਗਏ। ਉਦੋਂ ਤਕ ਸਨਮਾਨਿਤ ਸਾਹਿਤਕਾਰ ਤੇ ਹੋਰ ਲੇਖਕ ਜਾ ਚੁੱਕੇ ਸਨ। ਮੁੱਖ ਮਹਿਮਾਨ ਕੈਬਨਿਟ ਮੰਤਰੀ ਨੂੰ ਜਦ ਦੇਰੀ ਦਾ ਕਾਰਨ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਕੁਝ ਨਿੱਜੀ ਕਾਰਨਾਂ ਕਰਕੇ ਦੇਰੀ ਹੋ ਗਈ। ਇਕ ਸਵਾਲ ਦੇ ਜਵਾਬ ‘ਚ ਕੈਬਨਿਟ ਮੰਤਰੀ ਨੇ ਕਿਹਾ ਕਿ ਸਾਹਿਤ ਸਦਨ ਵਿਭਾਗ ਨੂੰ ਵਾਪਸ ਦੇਣ ਲਈ ਪਰਿਕਿਰਿਆ ਲੱਗਭੱਗ ਪੂਰੀ ਹੋ ਚੁੱਕੀ ਹੈ, ਜਲਦ ਐਨਸੀਸੀ ਤੋਂ ਖਾਲੀ ਕਰਵਾ ਕੇ ਸਾਹਿਤਕਾਰਾਂ ਨੂੰ ਸਮਰਪਿਤ ਕੀਤਾ ਜਾਵੇਗਾ। ਭਾਸ਼ਾ ਵਿਭਾਗ ਡਾਇਰੈਕਟਰ ਜਸਵੰਤ ਸਿੰਘ ਜਫ਼ਰ ਨੂੰ ਪੰਜ ਮਹੀਨੇ ਤੋਂ ਤਨਖਾਹ ਨਾ ਮਿਲਣ ਦੇ ਸਵਾਲ ’ਤੇ ਕੈਬਨਿਟ ਮੰਤਰੀ ਨੇ ਕਿਹਾ ਕਿ ‘‘ਜਫ਼ਰ ਸਾਬ੍ਹ ਸਮਰੱਥ ਨੇ”…!
ਫੋਟੋ ਕੈਪਸ਼ਨ-ਸਮਾਗਮ ‘ਚੋਂ ਲੇਖਕਾਂ ਦੇ ਜਾਣ ਤੋਂ ਬਾਅਦ ਪੁੱਜੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਹਰਜੋਤ ਬੈਂਸ ਇੱਕ ਬੁੱਕ ਸਟਾਲ ‘ਤੇ ਕਿਤਾਬਾਂ ਵੇਖਦੇ ਹੋਏ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਬੋਲ ਪੰਡੋਰੀ ਦੇ….ਮੋਗਾ ਰੈਲੀ ‘ਚ ਭਾਜਪਾ ਦੇ ‘ਚਾਣਕੀਆ’ ਦਾ ਭਾਸ਼ਣ.. ਸ਼ਬਦ ਹੋਰ….ਤੇ ਨੀਤੀ ਹੋਰ….!

03/16/2026
ਅਹਿਮ ਖ਼ਬਰ… ਸਰਕਾਰ ਨੇ ਗੈਸ ਸਿਲੰਡਰ ਦੀ ਬੁਕਿੰਗ ਦੇ ਨਿਯਮ ਬਦਲੇ

LPG ਸੰਕਟ : ਸਰਕਾਰ ਦਾ ਵੱਡਾ ਫੈਸਲਾ…ਇਹਨਾਂ ਲੋਕਾਂ ਨੂੰ ਨਹੀਂ ਮਿਲੇਗਾ ਗੈਸ ਸਿਲੰਡਰ

03/15/2026
ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ

ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ

03/13/2026
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#simranjitsinghmann
Previous Post

ਕੌੜਤੂੰਬਾ…ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਕਿਹੜੀ ਯੋਜਨਾ ਨੇ “ਆਪ” ਦੇ ਗੜ ‘ਚ ਲਗਾਈ ਸੰਨ੍ਹ…!

Next Post

“ਅਜੀਤ ਅਤੇ ਆਪ” ਦੀ ਪੈਗੀ ਗਲਵੱਕੜੀ…ਅਜੀਤ ਦੇ ਵਿਹੜੇ ਪੁੱਜੇ ਅਮਨ ਅਰੋੜਾ…ਭਾਅਜੀ ਨੇ ਕੀਤਾ ਨਿੱਘਾ ਸਵਾਗਤ

Nirmal Pandori

Nirmal Pandori

Related Posts

ਪੰਜਾਬ

ਬੋਲ ਪੰਡੋਰੀ ਦੇ….ਮੋਗਾ ਰੈਲੀ ‘ਚ ਭਾਜਪਾ ਦੇ ‘ਚਾਣਕੀਆ’ ਦਾ ਭਾਸ਼ਣ.. ਸ਼ਬਦ ਹੋਰ….ਤੇ ਨੀਤੀ ਹੋਰ….!

by Nirmal Pandori
03/16/2026
ਅਹਿਮ ਖ਼ਬਰ… ਸਰਕਾਰ ਨੇ ਗੈਸ ਸਿਲੰਡਰ ਦੀ ਬੁਕਿੰਗ ਦੇ ਨਿਯਮ ਬਦਲੇ
ਪੰਜਾਬ

LPG ਸੰਕਟ : ਸਰਕਾਰ ਦਾ ਵੱਡਾ ਫੈਸਲਾ…ਇਹਨਾਂ ਲੋਕਾਂ ਨੂੰ ਨਹੀਂ ਮਿਲੇਗਾ ਗੈਸ ਸਿਲੰਡਰ

by Nirmal Pandori
03/15/2026
ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ
ਪੰਜਾਬ

ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ

by Nirmal Pandori
03/13/2026
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!
ਪੰਜਾਬ

VVIP ਲਈ 2500 ਤੇ VIP ਦੇ ਖਾਣੇ ਲਈ 1500 ਪ੍ਰਤੀ ਪਲੇਟ… ਦਿਲ ਖੋਲ੍ਹ ਕੇ ਖਰਚਾ ਕੀਤਾ ਮਾਘੀ ਦੇ ਮੇਲੇ ਮੌਕੇ ਰਾਜ ਪੱਧਰੀ ਸਮਾਗਮ ‘ਚ

by Nirmal Pandori
03/13/2026
ਪੰਜਾਬ ‘ਚ ਗੈਸ ਸਿਲੰਡਰ ਬੁਕਿੰਗ ਦੀ ਸਮੱਸਿਆ…ਨਹੀਂ ਆ ਰਿਹਾ OTP…ਸਰਵਰ ਕਰੈਸ਼
ਪੰਜਾਬ

ਪੰਜਾਬ ‘ਚ ਗੈਸ ਸਿਲੰਡਰ ਬੁਕਿੰਗ ਦੀ ਸਮੱਸਿਆ…ਨਹੀਂ ਆ ਰਿਹਾ OTP…ਸਰਵਰ ਕਰੈਸ਼

by Nirmal Pandori
03/12/2026
ਤੈਂ ਕੀ ਦਰਦ ਨਾ ਆਇਆ…ਸੁਪਰੀਮ ਕੋਰਟ ਨੇ 31 ਸਾਲ ਦੇ ਨੌਜਵਾਨ ਨੂੰ ਦਿੱਤੀ ਇੱਛਾ ਮੌਤ ਦੀ ਇਜਾਜ਼ਤ
ਪੰਜਾਬ

ਤੈਂ ਕੀ ਦਰਦ ਨਾ ਆਇਆ…ਸੁਪਰੀਮ ਕੋਰਟ ਨੇ 31 ਸਾਲ ਦੇ ਨੌਜਵਾਨ ਨੂੰ ਦਿੱਤੀ ਇੱਛਾ ਮੌਤ ਦੀ ਇਜਾਜ਼ਤ

by Nirmal Pandori
03/12/2026
Load More
Next Post
“ਅਜੀਤ ਅਤੇ ਆਪ” ਦੀ ਪੈਗੀ ਗਲਵੱਕੜੀ…ਅਜੀਤ ਦੇ ਵਿਹੜੇ ਪੁੱਜੇ ਅਮਨ ਅਰੋੜਾ…ਭਾਅਜੀ ਨੇ ਕੀਤਾ ਨਿੱਘਾ ਸਵਾਗਤ

"ਅਜੀਤ ਅਤੇ ਆਪ" ਦੀ ਪੈਗੀ ਗਲਵੱਕੜੀ…ਅਜੀਤ ਦੇ ਵਿਹੜੇ ਪੁੱਜੇ ਅਮਨ ਅਰੋੜਾ…ਭਾਅਜੀ ਨੇ ਕੀਤਾ ਨਿੱਘਾ ਸਵਾਗਤ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਡਾਕਟਰ ਅੰਬੇਡਕਰ ਦੇ ਬੁੱਤਾਂ ਸਮੇਤ ਤਿੰਨ ਵੱਡੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ…!

ਬੋਲ ਪੰਡੋਰੀ ਦੇ….ਮੋਗਾ ਰੈਲੀ ‘ਚ ਭਾਜਪਾ ਦੇ ‘ਚਾਣਕੀਆ’ ਦਾ ਭਾਸ਼ਣ.. ਸ਼ਬਦ ਹੋਰ….ਤੇ ਨੀਤੀ ਹੋਰ….!

LPG ਸੰਕਟ : ਸਰਕਾਰ ਦਾ ਵੱਡਾ ਫੈਸਲਾ…ਇਹਨਾਂ ਲੋਕਾਂ ਨੂੰ ਨਹੀਂ ਮਿਲੇਗਾ ਗੈਸ ਸਿਲੰਡਰ

ਰੈਪਰ ਗਾਇਕ ਬਾਦਸ਼ਾਹ ਦੀ ‘ਟਟੀਰੀ’ ਫਸ ਗਈ ਕਾਨੂੰਨੀ ਸ਼ਿਕੰਜੇ ‘ਚ

VVIP ਲਈ 2500 ਤੇ VIP ਦੇ ਖਾਣੇ ਲਈ 1500 ਪ੍ਰਤੀ ਪਲੇਟ… ਦਿਲ ਖੋਲ੍ਹ ਕੇ ਖਰਚਾ ਕੀਤਾ ਮਾਘੀ ਦੇ ਮੇਲੇ ਮੌਕੇ ਰਾਜ ਪੱਧਰੀ ਸਮਾਗਮ ‘ਚ

ਬਰਨਾਲਾ ‘ਚ ਅਕਾਲੀ ਦਲ ਪਾਵੇਗਾ ਇੱਕ ਮਿਆਨ ‘ਚ ਦੋ ਤਲਵਾਰਾਂ…. ਗੁਰਦੀਪ ਤੇ ਹਰਦੀਪ….?

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend