ਬਰਨਾਲਾ, 27 ਦਸੰਬਰ ( ਨਿਰਮਲ ਸਿੰਘ ਪੰਡੋਰੀ) : ਭਗਤ ਮੋਹਨ ਲਾਲ ਸੇਵਾ ਸੰਮਤੀ ਬਰਨਾਲਾ ਵੱਲੋਂ ਸੇਵਾ ਸੰਮਤੀ ਦੇ ਸੰਸਥਾਪਕ ਪੰਡਤ ਮਦਨ ਮੋਹਨ ਮਾਲਵੀਆ ਜੀ ਦੇ 163ਵੇਂ ਜਨਮ ਦਿਨ ‘ਤੇ ਉਹਨਾਂ ਨੂੰ ਯਾਦ ਕਰਦਿਆਂ ਸੇਵਾ ਸੰਮਤੀ ਦਾ ਝੰਡਾ ਲਹਿਰਾਇਆ। ਝੰਡਾ ਲਹਿਰਾਉਣ ਦੀ ਰਸਮ ਭਗਤ ਮੋਹਨ ਲਾਲ ਸੇਵਾ ਸੰਮਤੀ ਦੇ ਆਗੂ ਲਾਜਪਤ ਰਾਏ ਚੋਪੜਾ, ਕਮਲ ਜਿੰਦਲ, ਬੀਰਬਲ ਦਾਸ, ਨਰਿੰਦਰ ਚੋਪੜਾ, ਵਿਨੋਦ ਕਾਂਸਲ ਅਤੇ ਹੋਰ ਮੈਂਬਰਾਂਨ ਵੱਲੋਂ ਅਦਾ ਕੀਤੀ ਗਈ। ਇਸ ਮੌਕੇ ਰਾਜਿੰਦਰ ਗਾਰਗੀ ਵੱਲੋਂ ਝੰਡੇ ਦਾ ਗੀਤ ਗਾਇਨ ਕੀਤਾ ਗਿਆ। ਇਸ ਉਪਰੰਤ ਜਗਸੀਰ ਸਿੰਘ ਸੰਧੂ ਨੇ ਪੰਡਤ ਮਦਨ ਮੋਹਨ ਮਾਲਵੀਆ ਦੇ ਜੀਵਨ ਬਾਰੇ ਚਾਨਣਾ ਪਾਇਆ। ਭਗਤ ਮੋਹਨ ਲਾਲ ਸੇਵਾ ਸੰਮਤੀ ਬਰਨਾਲਾ ਦੇ ਪ੍ਰਧਾਨ ਭਾਰਤ ਮੋਦੀ ਨੇ ਦੱਸਿਆ ਕਿ ਜਿਥੇ ਭਗਤ ਮੋਹਨ ਲਾਲ ਸੇਵਾ ਸੰਮਤੀ ਵੱਲੋਂ ਭਾਰਤ ਵਿੱਚ ਸੇਵਾ ਸੰਮਤੀ ਸੰਸਥਾਵਾਂ ਦੇ ਸਥਾਪਨਾ ਕਰਨ ਵਾਲੇ ਪੰਡਤ ਮਦਨ ਮੋਹਨ ਮਾਲਵੀਆ ਜੀ ਦਾ ਜਨਮ ਦਿਨ ਮਨਾਇਆ ਗਿਆ ਹੈ, ਉਥੇ ਹਰ ਸਾਲ ਦੀ ਤਰਾਂ ਇਸ ਵਾਰ ਵੀ ਭਗਤ ਮੋਹਨ ਲਾਲ ਸੇਵਾ ਸੰਮਤੀ ਦੇ ਸਮੂਹ ਆਹੁਦੇਦਾਰ ਅਤੇ ਮੈਬਰਾਂਨ 13 ਜਨਵਰੀ 2025 ਨੂੰ ਦੀ ਸਾਮ ਨੂੰ ਰਾਮਬਾਗ ਵਾਟਿਕਾ ਵਿੱਚ ਇੱਕਤਰ ਹੋ ਕੇ ਲੋਹੜੀ ਦਾ ਤਿਉਹਾਰ ਮਨਾਉਣਗੇ। ਇਸ ਮੌਕੇ ਮੰਗਤ ਰਾਏ ਬਾਂਸਲ, ਪ੍ਰਦੀਪ ਕੁਮਾਰ, ਗੋਪਾਲ ਸਰਮਾ, ਰਾਮਪਾਲ ਸਿੰਗਲਾ, ਵਿਨੋਦ ਸੋਰੀ ਬੰਟੀ, ਸੁਭਾਸ਼ ਜਿੰਦਲ, ਗੁਰਮੀਤ, ਯਸਪਾਲ, ਵਿਨੋਦ ਠੀਕਰੀਵਾਲ, ਜਗਦੀਸ਼ ਰਾਏ, ਰਾਮੇਸ਼ ਕੁਮਾਰ ਅਤੇ ਹੋਰ ਮੈਬਰਾਂ ਵੀ ਹਾਜਰ ਸਨ।










