Gee 98News

ਅਮੀਰਾਂ ਦੇ ਚੋਚਲੇ…ਪਤਨੀ ਨੇ ਪਤੀ ਤੋਂ ਗਰਭਵਤੀ ਹੋਣ ਬਦਲੇ ਮੰਗਿਆ ਕਰੋੜਾਂ ਦਾ ਗਿਫ਼ਟ..ਪਤੀ ਨੇ ਕੀ ਦਿੱਤਾ…ਪੜ੍ਹੋ ਖ਼ਬਰ

-ਸੋਸ਼ਲ ਮੀਡੀਆ ਦੇ ਦੌਰ ਵਿੱਚ ਸੱਤ ਸਮੁੰਦਰਾਂ ਤੋਂ ਪਾਰ ਦੀਆਂ ਕੁਝ ਇਹੋ ਜਿਹੀਆਂ ਕਹਾਣੀਆਂ ਵੀ ਸਾਹਮਣੇ ਆਉਂਦੀਆਂ ਹਨ ਜਿਨਾਂ ਨੂੰ ਪੜ੍ਹ ਕੇ, ਸੁਣ ਕੇ ਲੋਕ ਦੰਦਾਂ ‘ਚ ਉਗਲਾਂ ਦਬਾ ਲੈਂਦੇ ਹਨ। ਅਜਿਹੀ ਇੱਕ ਕਹਾਣੀ ਅੱਜਕੱਲ੍ਹ ਦੁਬਈ ਨਾਲ ਸਬੰਧਿਤ ਵਾਇਰਲ ਹੋ ਰਹੀ ਹੈ, ਜਿੱਥੇ ਇੱਕ ਪਤਨੀ ਨੇ ਗਰਭਵਤੀ ਹੋਣ ਦੇ ਬਦਲੇ ਆਪਣੇ ਪਤੀ ਤੋਂ ਹੀ ਕਰੋੜਾਂ ਰੁਪਏ ਦੀ ਮੰਗ ਕੀਤੀ ਅਤੇ ਹੈਰਾਨੀ ਇਸ ਗੱਲ ਦੀ ਹੈ ਕਿ ਪਤੀ ਨੇ ਪਤਨੀ ਦੀ ਇਹ ਮੰਗ ਪੂਰੀ ਵੀ ਕੀਤੀ। ਦੁਬਈ ਵਿਚ ਰਹਿਣ ਵਾਲੀ ਲਿੰਡਾ ਆਂਦਰੇ ਨਾਮ ਦੀ ਇੱਕ ਔਰਤ ਆਪਣੀ ਖੂਬਸੂਰਤੀ ਕਾਇਮ ਰੱਖਣ ਲਈ ਲੱਖਾਂ ਰੁਪਏ ਖਰਚਦੀ ਹੈ। ‌ ਲਿੰਡਾ ਆਂਦਰੇ ਦੇ ਪਤੀ ਨੇ ਜਦ ਬੱਚਾ ਪੈਦਾ ਕਰਨ ਦੀ ਗੱਲ ਕੀਤੀ ਤਾਂ ਲਿੰਡਾ ਨੇ ਆਪਣੇ ਪਤੀ ਅੱਗੇ ਅਜੀਬ ਸ਼ਰਤ ਰੱਖੀ। ‌ਇਹ ਦਿਲਚਸਪ ਕਹਾਣੀ ਕਿਸੇ ਹੋਰ ਨੇ ਨਹੀਂ ਸਗੋਂ ਖੁਦ ਲਿੰਡਾ ਨੇ ਸੋਸ਼ਲ ਮੀਡੀਆ ‘ਤੇ ਲੋਕਾਂ ਨੂੰ ਦੱਸਿਆ ਹੈ ਕਿ ਉਸ ਨੇ ਆਪਣੇ ਪਤੀ ਨੂੰ ਸਾਫ ਕਹਿ ਦਿੱਤਾ ਸੀ ਕਿ ਉਹ ਮੁਫਤ ‘ਚ ਬੱਚੇ ਨੂੰ ਜਨਮ ਨਹੀਂ ਦੇਣ ਜਾ ਰਹੀ। ਇਸ ਦੇ ਲਈ ਉਸ ਨੂੰ ਕਾਫੀ ਪੈਸਾ ਖਰਚ ਕਰਨਾ ਹੋਵੇਗਾ ਅਤੇ 9 ਮਹੀਨੇ ਤੱਕ ਉਸ ਨੂੰ ਲਾਡਾਂ ਨਾਲ ਰੱਖਣਾ ਹੋਵੇਗਾ। ‘ਦਿ ਸਨ’ ਦੀ ਰਿਪੋਰਟ ਮੁਤਾਬਕ ਲਿੰਡਾ ਆਂਦਰੇ ਦੁਬਈ ‘ਚ ਰਹਿੰਦੀ ਹੈ ਅਤੇ ਉਸ ਦਾ ਅਮੀਰ ਪਤੀ ਰਿੱਕੀ ਉਸ ਨੂੰ ਬਹੁਤ ਪਿਆਰ ਕਰਦਾ ਹੈ। ਲਿੰਡਾ ਨੂੰ ਆਪਣੀ ਦੌਲਤ ਦਿਖਾਉਣ ਦਾ ਵੀ ਬਹੁਤ ਸ਼ੌਕ ਹੈ। ਇਸੇ ਲਈ ਜਦੋਂ ਉਹ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਜਾ ਰਹੀ ਸੀ ਤਾਂ ਉਸ ਨੇ ਆਪਣੇ ਪਤੀ ਤੋਂ ਅਜੀਬ ਮੰਗ ਕੀਤੀ। ਲਿੰਡਾ ਨੇ ਆਪਣੇ ਪਤੀ ਰਿੱਕੀ ਨੂੰ 9 ਮਹੀਨਿਆਂ ਤੱਕ ਗਰਭਵਤੀ ਰਹਿਣ ਲਈ 9 ਕੈਰੇਟ ਦੀ ਹੀਰੇ ਦੀ ਅੰਗੂਠੀ ਮੰਗੀ। ਇਸ ਦੀ ਕੀਮਤ ਘੱਟੋ-ਘੱਟ 1.5 ਤੋਂ 2 ਕਰੋੜ ਰੁਪਏ ਹੈ। ਇੰਨਾ ਹੀ ਨਹੀਂ ਉਸ ਨੇ ਆਪਣੇ ਪਤੀ ਤੋਂ ਬੱਚੇ ਦੇ ਭਾਰ ਦੇ ਬਰਾਬਰ ਸੋਨੇ ਦੇ ਗਹਿਣੇ ਵੀ ਮੰਗੇ ਸਨ। ਫਿਲਹਾਲ ਲਿੰਡਾ ਦੇ ਘਰ ਬੇਟੀ ਨੇ ਜਨਮ ਲਿਆ ਹੈ ਅਤੇ ਉਸਦੇ ਪਤੀ ਰਿੱਕੀ ਨੇ ਵੀ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ। ਹੁਣ ਵੀ 25 ਸਾਲਾ ਲਿੰਡਾ ਮਾਂ ਹੋਣ ਦੇ ਨਾਤੇ ਆਪਣੇ ਪਤੀ ਤੋਂ ਹਰ ਮਹੀਨੇ ਲੱਖਾਂ ਰੁਪਏ ਲੈਂਦੀ ਹੈ। ਲੋਕ ਆਪਣੇ ਬੱਚਿਆਂ ਨੂੰ ਦੇਖਣ ਲਈ ਨੈਨੀ ਨੂੰ ਪੈਸੇ ਦਿੰਦੇ ਹਨ, ਪਰ ਇੱਕ ਕਰੋੜਪਤੀ ਦੀ ਪਤਨੀ ਆਪਣੇ ਬੱਚੇ ਦੀ ਦੇਖਭਾਲ ਕਰਨ ਲਈ ਤਨਖਾਹ ਲੈਂਦੀ ਹੈ। ਉਸ ਨੂੰ ਆਪਣੇ ਪਤੀ ਤੋਂ ਹਰ ਮਹੀਨੇ 58 ਲੱਖ ਰੁਪਏ ਮਿਲਦੇ ਹਨ ਕਿਉਂਕਿ ਉਹ ਬੱਚੇ ਦੀ ਮਾਂ ਹੈ। ਇਹ ਔਰਤ ਲਿੰਡਾ ਵਿਆਹ ਤੋਂ ਪਹਿਲਾਂ ਅਮਰੀਕੀ ਸੀ ਪਰ ਹੁਣ ਉਹ ਦੁਬਈ ਵਿਚ ਸੈਟਲ ਹੋ ਗਈ ਹੈ। ਉਹ ਅਕਸਰ ਆਪਣੀ ਦੌਲਤ ਦਾ ਦਿਖਾਵਾ ਕਰਦੀ ਹੈ ਤੇ ਉਹ 75 ਲੱਖ ਰੁਪਏ ਦਾ ਬੈਗ ਲੈ ਕੇ ਜਾਂਦੀ ਹੈ ਅਤੇ ਮਹਿੰਗੀਆਂ ਗੱਡੀਆਂ ਵਿੱਚ ਘੁੰਮਦੀ ਰਹਿੰਦੀ ਹੈ। ਸੋਸ਼ਲ ਮੀਡੀਆ ਤੇ ਉਸ ਦੇ ਲਾਈਫ ਸਟਾਈਲ ਦੇ ਖੂਬ ਚਰਚੇ ਹਨ ਪ੍ਰੰਤੂ ਆਪਣੇ ਹੀ ਪਤੀ ਤੋਂ ਗਰਭਵਤੀ ਹੋਣ ਦੇ ਬਦਲੇ ਕਰੋੜਾਂ ਰੁਪਏ ਦੇ ਗਿਫ਼ਟ ਲੈਣ ਦੀ ਕਹਾਣੀ ਨੇ ਉਸ ਨੂੰ ਹੋਰ ਵੀ ਚਰਚਿਤ ਕਰ ਦਿੱਤਾ ਹੈ।

error: Content is protected !!