ਬਰਨਾਲਾ,8 ਜਨਵਰੀ, Gee98 news service
-ਗਾਂਧੀ ਆਰੀਆ ਸੀਨੀਅਰ ਸੈਕੈਂਡਰੀ ਸਕੂਲ ਬਰਨਾਲਾ ਦੀ ਵਿਦਿਆਰਥਣ ਨੇ ਨੈਸ਼ਨਲ ਪੱਧਰ ਕਰਾਟੇ ਮੁਕਾਬਲਿਆਂ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਸੰਸਥਾ ਦਾ ਨਾਮ ਰੋਸ਼ਨ ਕੀਤਾ। ਸਕੂਲ ਪੁੱਜਣ ‘ਤੇ ਪ੍ਰਿੰਸੀਪਲ ਅਤੇ ਹੋਰ ਅਧਿਆਪਕਾਂ ਵੱਲੋਂ ਵਿਦਿਆਰਥਣ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਰਾਜਮਹਿੰਦਰ ਜੀ ਨੇ ਦੱਸਿਆ ਕਿ ਨੌਵੀਂ ਜਮਾਤ ਦੀ ਵਿਦਿਆਰਥਣ ਸਹਿਜਪ੍ਰੀਤ ਕੌਰ ਪੁੱਤਰੀ ਬਲਵਿੰਦਰ ਸਿੰਘ ਪਿਛਲੇ ਦੋ ਸਾਲਾਂ ਤੋਂ ਲਾਈਨ ਮੇਕਰ ਕਰਾਟੇ ਅਕੈਡਮੀ ਬਰਨਾਲਾ ਵਿੱਚ ਪ੍ਰੈਕਟਿਸ ਕਰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਮਿਤੀ 3 ਤੋਂ 5 ਜਨਵਰੀ ਤੱਕ ਕੁਰੂਕਸ਼ੇਤਰ (ਹਰਿਆਣਾ) ਵਿੱਚ ਚੱਲੀ ਨੌਰਥ ਵੈਸਟ ਕਾਈ ਕਰਾਟੇ ਮੁਕਾਬਲੇ 52 ਕਿਲੋ ਗ੍ਰਾਮ ਵੇਟ ਕੈਟਾਗਰੀ ਵਿੱਚ ਸਹਿਜਪ੍ਰੀਤ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕਰ ਚਾਂਦੀ ਦਾ ਤਗਮਾ ਹਾਸਿਲ ਕੀਤਾ। ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਜੀਵ ਸ਼ੋਰੀ, ਉੱਪ ਪ੍ਰਧਾਨ ਰਿੰਪੀ ਸ਼ੋਰੀ ,ਮੈਨੇਜਰ ਕੇਵਲ ਜਿੰਦਲ ,ਸਕੱਤਰ ਭਾਰਤ ਮੋਦੀ ਅਤੇ ਹੋਰ ਕਮੇਟੀ ਮੈਂਬਰਾਂ ਨੇ ਸਕੂਲ ਪ੍ਰਿੰਸੀਪਲ, ਸਪੋਰਟਸ ਅਧਿਆਪਕ ਚਰਨਜੀਤ ਸ਼ਰਮਾ, ਵਿਦਿਆਰਥਣ ਸਹਿਜਪ੍ਰੀਤ ਕੌਰ ਅਤੇ ਉਸਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ। ਵਿਦਿਆਰਥਣ ਸਹਿਜਪ੍ਰੀਤ ਕੌਰ ਨੂੰ ਸਕੂਲ ਵਿੱਚ ਸਨਮਾਨਿਤ ਕਰਨ ਸਮੇਂ ਪ੍ਰਿੰਸੀਪਲ ਰਾਜਮਹਿੰਦਰ,ਮੈਡਮ ਵੀਨਾ ਰਾਣੀ,ਸੁਮਨ ਲਤਾ, ਚਰਨਜੀਤ ਸ਼ਰਮਾ, ਜੋਤੀ ਮੰਗਲਾ ਅਤੇ ਰੂਬੀ ਸਿੰਗਲਾ ਹਾਜ਼ਰ ਸਨ।










