Skip to main content

Gee 98News

ਲਓ ਜੀ ! ਭੂ ਭੜੱਸ ਹੋ ਗਿਆ ਮਸਤੂਆਣਾ ਸਾਹਿਬ ਵਿਖੇ ਬਣਨ ਵਾਲੇ ਮੈਡੀਕਲ ਕਾਲਜ ਦਾ…!

-ਜ਼ਿਲ੍ਹਾ ਸੰਗਰੂਰ ਦੇ ਮਸਤੂਆਣਾ ਸਾਹਿਬ ਵਿਖੇ ਬਣਨ ਵਾਲੇ ਮੈਡੀਕਲ ਕਾਲਜ ਦੀ ਯੋਜਨਾ ਠੱਪ ਹੋ ਗਈ ਹੈ। ਹੁਣ ਇਹ ਮੈਡੀਕਲ ਕਾਲਜ ਮਸਤੂਆਣਾ ਸਾਹਿਬ ਵਿਖੇ ਨਹੀਂ ਸਗੋਂ ‌ ਜ਼ਿਲ੍ਹੇ ਦੇ ਪਿੰਡ ਖੇੜੀ ਲਾਗੇ ਬਣਾਉਣ ‘ਤੇ ਵਿਚਾਰ ਕੀਤਾ ਗਿਆ ਹੈ। ਮੈਡੀਕਲ ਕਾਲਜ ਦੀ ਜਗ੍ਹਾ ਤਬਦੀਲੀ ਸਬੰਧੀ ਮੁਢਲੀ ਕਾਰਵਾਈ ਵੀ ਸ਼ੁਰੂ ਕੀਤੀ ਜਾ ਚੁੱਕੀ ਹੈ। ‌ ਦੱਸ ਦੇਈਏ ਕਿ ਪਿਛਲੇ ਸਾਲ ਸਤੰਬਰ ਮਹੀਨੇ ਦੌਰਾਨ ਮਸਤੂਆਣਾ ਸਾਹਿਬ ਵਿਖੇ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਪ੍ਰੰਤੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜ਼ਮੀਨ ਦੇ ਰੇੜਕੇ ਕਰਕੇ ਇੱਥੇ ਕੰਮ ਸ਼ੁਰੂ ਨਹੀਂ ਹੋ ਸਕਿਆ। ਮਸਤੂਆਣਾ ਸਾਹਿਬ ਵਾਲੀ ਜਗ੍ਹਾ ‘ਚ ਕੁਝ ਸਮਾਂ ਪਹਿਲਾਂ ਫਸਲ ਬੀਜਣ ਦਾ ਕੰਮ ਹੋ ਗਿਆ ਹੈ। ਮੈਡੀਕਲ ਕਾਲਜ ਦੀ ਜਗ੍ਹਾ ਤਬਦੀਲੀ ਦੀ ਯੋਜਨਾ ਦੀ ਪੁਸ਼ਟੀ ਕਰਦੇ ਹੋਏ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸੰਗਰੂਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਸਥਾਨਕ ਸਿਵਲ ਹਸਪਤਾਲ ਦੀ ਸਮਰੱਥਾ ਵਧਾ ਕੇ 330 ਬਿਸਤਰਿਆਂ ਦੀ ਕੀਤੀ ਜਾ ਰਹੀ ਹੈ ਤਾਂ ਜੋ ਮੈਡੀਕਲ ਕਾਲਜ ਦੀ ਲੋੜੀਂਦੀ ਸ਼ਰਤ ਪੂਰੀ ਹੋ ਸਕੇ। ਸਥਾਨਕ ਸਿਵਲ ਹਸਪਤਾਲ ‘ਚ ਪੁਰਾਣੇ ਨਰਸਿੰਗ ਸਕੂਲ ਵਾਲੀ ਜਗ੍ਹਾ ਵਿਚ ਪਾਰਕਿੰਗ ਬਣਾਈ ਜਾਵੇਗੀ ਤੇ ਮੌਜੂਦਾ ਪਾਰਕਿੰਗ ਵਾਲੀ ਜਗ੍ਹਾ ਅਤੇ ਐਕਸ-ਰੇ ਵਿਭਾਗ ਵਾਲੀ ਐੱਲ ਟਾਇਪ ਇਮਾਰਤ ਢਾਹ ਕੇ ਇਥੇ ਨਵੀਂ ਇਮਾਰਤ ਬਣਾਈ ਜਾਵੇਗੀ ਇਸੇ ਤਰ੍ਹਾਂ ਹਸਪਤਾਲ ਵਿਚਲੇ ਮੁਰਦਘਾਟ ਵਾਲੀ ਜਗ੍ਹਾ ਢਾਹ ਕੇ ਇਥੇ ਕ੍ਰਿਟੀਕਲ ਕੇਅਰ ਯੂਨਿਟ ਦੀ ਸਥਾਪਨਾ ਕੀਤੀ ਜਾਵੇਗੀ ਜਿਥੇ ਗੰਭੀਰ ਤੇ ਛੁੂਤ ਦੇ ਰੋਗਾਂ ਦੇ ਮਰੀਜ਼ ਦਾਖਲ ਕੀਤੇ ਜਾਣਗੇ ਇਸ ਦੀ ਸਮਰੱਥਾ 10 ਬਿਸਤਰਿਆਂ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਹਸਪਤਾਲ ਨੂੰ ਮੈਡੀਕਲ ਕਾਲਜ ਨਾਲ ਜੋੜਿਆ ਜਾਵੇਗਾ । ਡਿਪਟੀ ਕਮਿਸ਼ਨਰ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਕਿ ਫਰਵਰੀ ‘ਚ ਮੈਡੀਕਲ ਕਾਲਜ ਦੀ ਉਸਾਰੀ ਦਾ ਟੈਂਡਰ ਲੱਗ ਜਾਵੇਗਾ ਤੇ ਮਈ ਤੱਕ ਇਸ ਦਾ ਨੀਂਹ ਪੱਥਰ ਰੱਖਿਆ ਜਾ ਸਕਦਾ ਹੈ ।

error: Content is protected !!