Gee 98News

ਮਾਰਕ ਜ਼ੁਕਰਬਰਗ ਦਾ ਦਾਅਵਾ…ਖ਼ਤਮ ਹੋ ਜਾਵੇਗਾ ਮੋਬਾਇਲ ਦਾ ਦੌਰ…ਆਵੇਗੀ ਨਵੀਂ ਤਕਨੀਕ

-ਜੇਕਰ ਮੋਬਾਇਲ ਫੋਨ ਦੀ ਗੱਲ ਕੀਤੀ ਜਾਵੇ ਤਾਂ ਇਹ ਲੱਗਭੱਗ ਹਰ ਵਿਅਕਤੀ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕਿਆ ਹੈ। ਕੁਝ ਸਮੇਂ ਲਈ ਮੋਬਾਇਲ ਸੈੱਟ ਇਧਰ ਉਧਰ ਹੋ ਜਾਵੇ ਤਾਂ ਇਉਂ ਲੱਗਦੈ ਕਿ ਸਰੀਰ ਦਾ ਕੋਈ ਅੰਗ ਪਾਸੇ ਹੋ ਗਿਆ ਹੈ। ਮੋਬਾਇਲ ਫੋਨ ਦੀ ਤਕਨੀਕ ਨੇ ਦੁਨੀਆਂ ਨੂੰ ਸੱਚਮੁੱਚ ਹੀ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ ਪ੍ਰੰਤੂ ਹੁਣ
ਮੈਟਾ ਦੇ ਸੀਈਓ ਮਾਰਕ ਜੁਕਰਬਰਗ ਨੇ ਮੋਬਾਇਲ ਫੋਨ ਤੋਂ ਵੀ ਅਗਲੀ ਤਕਨੀਕ ਦਾ ਐਲਾਨ ਕਰ ਦਿੱਤਾ ਹੈ। ਮੈਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਦਾਅਵਾ ਕੀਤਾ ਹੈ ਕਿ ਮੋਬਾਇਲ ਫੋਨ ਦੀ ਤਕਨੀਕ ਹੁਣ ਪੁਰਾਣੀ ਹੋ ਚੁੱਕੀ ਹੈ ਅਤੇ ਭਵਿੱਖ ‘ਚ ਸਮਾਰਟ ਗਲਾਸ (ਐਨਕਾਂ) ਮੋਬਾਇਲ ਫੋਨ ਦੀ ਜਗ੍ਹਾ ਲੈਣਗੇ।ਜ਼ੁਕਰਬਰਗ ਦਾ ਕਹਿਣਾ ਹੈ ਕਿ ਆਉਣ ਵਾਲੇ 10 ਸਾਲਾਂ ‘ਚ ਸਮਾਰਟ ਗਲਾਸ (ਐਨਕਾਂ) ਦੀ ਲੋਕਪ੍ਰਿਯਤਾ ਅਤੇ ਉਪਯੋਗਤਾ ਸਮਾਰਟਫੋਨ ਤੋਂ ਵੀ ਜ਼ਿਆਦਾ ਹੋ ਜਾਵੇਗੀ। ਲੋਕ ਸਮਾਰਟਫੋਨ ਦਾ ਇਸਤੇਮਾਲ ਸਿਰਫ਼ ਕੁਝ ਵਿਸ਼ੇਸ਼ ਕੰਮਾਂ ਲਈ ਕਰਨਗੇ, ਜਦੋਂ ਕਿ ਜ਼ਿਆਦਾਤਰ ਕੰਮ ਉਹ ਸਮਾਰਟ ਗਲਾਸ (ਐਨਕਾਂ) ਰਾਹੀਂ ਕਰ ਸਕਣਗੇ। ਮੈਟਾ ਅਤੇ ਐਪਲ ਵਰਗੀਆਂ ਕੰਪਨੀਆਂ ਇਸ ਤਕਨੀਕ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। Meta ਰੇ-ਬੈਨ ਨਾਲ ਮਿਲ ਕੇ ਸਮਾਰਟ ਗਲਾਸ ਬਣਾਉਣ ਦੀ ਤਿਆਰੀ ਕਰ ਰਹੀ ਹੈ, ਜਦੋਂ ਕਿ ਸੈਮਸੰਗ ਅਤੇ ਗੂਗਲ ਵੀ AI ਫੀਚਰਸ ਨਾਲ ਸਮਾਰਟ ਗਲਾਸੇਜ਼ (ਐਨਕਾਂ) ਲਾਂਚ ਕਰਨ ਦੀ ਯੋਜਨਾ ਬਣਾ ਰਹੇ ਹਨ।ਇਨ੍ਹਾਂ ਸਮਾਰਟ ਗਲਾਸੇਜ਼ ਦਾ ਸਭ ਤੋਂ ਵੱਡਾ ਫਾਇਦਾ ਹੋਵੇਗਾ ਕਿ ਯੂਜ਼ਰਸ ਨੂੰ ਹੱਥਾਂ ਨਾਲ ਕੰਮ ਕਰਨ ਦੀ ਜ਼ਰੂਰਤ ਨਹੀਂ ਪਵੇਗੀ। ਉਹ ਸਿਰਫ਼ ਬੋਲ ਕੇ ਮੈਸੇਜ ਭੇਜਣ ਅਤੇ ਕਾਲ ਕਰਨ ‘ਚ ਸਮਰੱਥ ਹੋਣਗੇ। ਇਨ੍ਹਾਂ ਗਲਾਸੇਜ਼ ‘ਚ ਬਿਲਟ-ਇਨ ਸਪੀਕਰਜ਼ ਵੀ ਹੋਣਗੇ, ਜੋ ਆਡੀਓ ਨੋਟੀਫਿਕੇਸ਼ਨਜ਼ ਰਾਹੀਂ ਜਾਣਕਾਰੀ ਦੇਣਗੇ, ਜਿਸ ਨਾਲ ਯੂਜ਼ਰਸ ਨੂੰ ਹੋਰ ਵੀ ਬਿਹਤਰ ਅਨੁਭਵ ਮਿਲੇਗਾ।ਜ਼ੁਕਰਬਰਗ ਅਨੁਸਾਰ ਇਨ੍ਹਾਂ ਸਮਾਰਟ ਗਲਾਸੇਜ਼ ਨਾਲ ਮੈਟਾ ਦੀ ਏਆਈ ਨਾਲ ਇੰਟਰੈਕਸ਼ਨ ਦੀ ਸਹੂਲਤ ਮਿਲੇਗੀ, ਜਿਸ ਨਾਲ ਡਿਜੀਟਲ ਚੀਜ਼ਾਂ ਨੂੰ ਦੇਖਣ ਅਤੇ ਅਨੁਭਵ ਕਰਨ ਦਾ ਤਰੀਕਾ ਪੂਰੀ ਤਰ੍ਹਾਂ ਬਦਲ ਜਾਵੇਗਾ।

error: Content is protected !!