ਚੰਡੀਗੜ੍ਹ, 23 ਜਨਵਰੀ, Gee98 News service
-21 ਜਨਵਰੀ ਤੋਂ ਲਾਪਤਾ ਪਿੰਡ ਦੇ ਇੱਕ ਨੌਜਵਾਨ ਦੀ ਲਾਸ਼ ਪਿੰਡ ਦੀ ਹੀ ਇੱਕ ਮਹਿਲਾ ਪੰਚਾਇਤ ਮੈਂਬਰ ਦੇ ਘਰੋਂ ਭੇਦਭਰੇ ਹਾਲਾਤਾਂ ‘ਚ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਏਕੋਟ ਦੇ ਨੇੜੇ ਪਿੰਡ ਲੋਹਟਬੱਦੀ ਦਾ ਇੱਕ ਨੌਜਵਾਨ ਇਕਬਾਲਜੀਤ ਸਿੰਘ ਪੁੱਤਰ ਨਿਰਮਲ ਸਿੰਘ ਉਮਰ ਕਰੀਬ 35 ਕੁ ਸਾਲ 21 ਜਨਵਰੀ ਦੀ ਦੇਰ ਸ਼ਾਮ ਤੋਂ ਘਰੋਂ ਲਾਪਤਾ ਸੀ, ਜਿਸ ਦੀ ਉਸੇ ਦਿਨ ਤੋਂ ਪਰਿਵਾਰ ਵੱਲੋਂ ਭਾਲ ਕੀਤੀ ਜਾ ਰਹੀ ਸੀ। ਇਸੇ ਦੌਰਾਨ ਇਕਬਾਲਜੀਤ ਸਿੰਘ ਦੀ ਲਾਸ਼ ਪਿੰਡ ਦੀ ਹੀ ਪੰਚਾਇਤ ਮੈਂਬਰ ਗੁਰਪ੍ਰੀਤ ਕੌਰ ਦੇ ਘਰੋਂ ਭੇਦਭਰੇ ਹਾਲਾਤਾਂ ਵਿੱਚ ਬਰਾਮਦ ਹੋਈ ਹੈ। ਇਸ ਸਬੰਧੀ ਪੁਲਿਸ ਚੌਂਕੀ ਲੋਹਟਬੱਧੀ ਵਿਖੇ ਮਾਮਲਾ ਦਰਜ ਕਰਕੇ ਪੁਲਿਸ ਵੱਲੋਂ ਕੁਝ ਵਿਅਕਤੀਆਂ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।







