Gee 98News

ਕੇਂਦਰੀ ਬਜਟ 2025….ਕੀ ਕੁਝ ਹੋਇਆ ਸਸਤਾ…!

‌-ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣਾ 8ਵਾਂ ਬਜਟ ਪੇਸ਼ ਕੀਤਾ। ਵਿੱਤ ਮੰਤਰੀ ਸੀਤਾਰਮਨ ਨੇ ਕਿਹਾ ਕਿ ਇਹ ਦੇਸ਼ ਦੀਆਂ ਇੱਛਾਵਾਂ ਦਾ ਬਜਟ ਹੈ। ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਅਸੀਂ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਹਾਂ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ ਬਜਟ ਵਿੱਚ ਸਭ ਦੇ ਵਿਕਾਸ ‘ਤੇ ਜ਼ੋਰ ਦਿੱਤਾ ਹੈ। ਆਓ ਜਾਣਦੇ ਹਾਂ ਇਸ ਬਜਟ ਵਿੱਚ ਕੀ ਸਸਤਾ ਹੋਇਆ ਹੈ। ਬਜਟ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਟੀਵੀ ਅਤੇ ਮੋਬਾਈਲ ਫੋਨ ਸਸਤੇ ਹੋ ਜਾਣਗੇ। ਇਸ ਤੋਂ ਇਲਾਵਾ ਮੋਬਾਈਲ ਫੋਨ, ਟੀਵੀ ਅਤੇ ਇਲੈਕਟ੍ਰਿਕ ਕਾਰ ਵਰਗੀਆਂ ਚੀਜ਼ਾਂ ਸਸਤੀਆਂ ਹੋ ਜਾਣਗੀਆਂ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਰਕਾਰ ਨੇ 82 ਚੀਜ਼ਾਂ ਤੋਂ ਸੈੱਸ ਹਟਾ ਦਿੱਤਾ ਹੈ। 36 ਕੈਂਸਰ ਦੀਆਂ ਦਵਾਈਆਂ ਸਸਤੀਆਂ ਹੋ ਜਾਣਗੀਆਂ। ਮੋਬਾਈਲ ਅਤੇ ਟੀਵੀ ਸਸਤੇ ਹੋ ਜਾਣਗੇ। ਇਲੈਕਟ੍ਰਿਕ ਕਾਰਾਂ ਸਸਤੀਆਂ ਹੋਣਗੀਆਂ। ਕੱਪੜੇ ਸਸਤੇ ਹੋਣਗੇ ਅਤੇ ਚਮੜੇ ਦੀਆਂ ਚੀਜ਼ਾਂ ਵੀ ਸਸਤੀਆਂ ਹੋਣਗੀਆਂ। ਫੋਨ ਬੈਟਰੀਆਂ ਬਣਾਉਣ ਵਿੱਚ ਵਰਤੇ ਜਾਣ ਵਾਲੇ 28 ਉਤਪਾਦਾਂ ਨੂੰ ਛੋਟ ਪ੍ਰਾਪਤ ਕੈਪੀਟਲ ਗੁਡਸ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਬਜਟ ਅਨੁਸਾਰ ਸਸਤਾ ਹੋਣ ਵਾਲੇ ਸਮਾਨ ਦੀ ਸੂਚੀ ਵਿੱਚ 36 ਕੈਂਸਰ ਦੀਆਂ ਦਵਾਈਆਂ, ਮੈਡੀਕਲ ਉਪਕਰਣ, LED ਸਸਤਾ ਹੈ।, ਭਾਰਤ ਵਿੱਚ ਬਣੇ ਕੱਪੜੇ, ਮੋਬਾਈਲ ਫ਼ੋਨ ਦੀ ਬੈਟਰੀ, 82 ਚੀਜ਼ਾਂ ਤੋਂ ਸੈੱਸ ਹਟਾਇਆ ਗਿਆ,ਚਮੜੇ ਦੀ ਜੈਕਟ, ਜੁੱਤੇ
ਬੈਲਟ, ਪਰਸ, ਈਵੀ ਵਾਹਨ, ਐਲ.ਸੀ.ਡੀ.,LED ਟੀਵੀ, ਹੈਂਡਲੂਮ ਫੈਬਰਿਕ ਸਸਤੇ ਹੋਣਗੇ। ਇਸ ਤੋਂ ਇਲਾਵਾ ਮਿਡਲ ਕਲਾਸ ਵਾਲਿਆਂ ਨੂੰ ਰਾਹਤ ਦਿੰਦਿਆਂ ਬਜਟ 2025 ਵਿੱਚ 12 ਲੱਖ ਰੁਪੈ ਤੱਕ ਆਮਦਨ ਘਰ ਵਿੱਚ ਛੋਟ ਦਿੱਤੀ ਗਈ ਹੈ।

error: Content is protected !!