Skip to main content

Gee 98News

ਲਾੜੇ ਨੇ ‘ਚੋਲੀ ਕੇ ਪੀਛੇ ਕਿਆ ਹੈ…ਗੀਤ ‘ਤੇ ਕੀਤਾ ਡਾਂਸ…ਲਾੜੀ ਦੇ ਪਿਤਾ ਨੇ ਪੈਲੇਸ ਵਿੱਚ ਹੀ ਤੋੜ ਦਿੱਤਾ ਰਿਸ਼ਤਾ

-ਪਹਿਲੀ ਨਜ਼ਰੇ ਇਹ ਖ਼ਬਰ ਇੱਕ ਮਜ਼ਾਕ ਲੱਗਦੀ ਹੈ ਪਰੰਤੂ ਇਹ ਹੈ ਬਿਲਕੁਲ ਸੱਚ ਕਿ ਵਿਆਹ ਦੇ ਮਨ ਵਿੱਚ ਸਹੁਰੇ ਨੇ ਆਪਣੇ ਜਵਾਈ ਦੀਆਂ ਹਰਕਤਾਂ ਨੂੰ ਵੇਖਦੇ ਹੋਏ ਵਿਆਹ ਤੁਰੰਤ ਰੱਦ ਕਰ ਦਿੱਤਾ। ਦਿੱਲੀ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਆਦਮੀ ਨੂੰ ਆਪਣੇ ਵਿਆਹ ਵਿੱਚ ਬਾਲੀਵੁੱਡ ਗੀਤ ‘ਚੋਲੀ ਕੇ ਪੀਛੇ ਕਯਾ ਹੈ’ ਉੱਤੇ ਡਾਂਸ ਕਰਨਾ ਮਹਿੰਗਾ ਪੈ ਗਿਆ। ਲਾੜੀ ਦੇ ਪਿਤਾ ਨੇ ਇਸ ਕਾਰਨ ਵਿਆਹ ਰੱਦ ਕਰਨ ਦਾ ਐਲਾਨ ਕਰ ਦਿੱਤਾ। ਜਾਣਕਾਰੀ ਮੁਤਾਬਕ ਲਾੜੇ ਨੂੰ ਉਸ ਦੇ ਦੋਸਤਾਂ ਨੇ ਡਾਂਸ ਕਰਨ ਲਈ ਕਿਹਾ ਸੀ। ਜਦੋਂ ਲਾੜਾ ਡਾਂਸ ਕਰਨ ਲਈ ਖੜ੍ਹਾ ਹੋਇਆ ਤਾਂ ਇਹ ਗੀਤ “ਚੋਲੀ ਕੇ ਪੀਛੇ ਕਿਆ ਹੈ” ਵੱਜਣ ਲੱਗਾ ਅਤੇ ਉਹ ਆਪਣੇ ਦੋਸਤਾਂ ਨਾਲ ਨੱਚਣ ਲੱਗਾ। ਮਹਿਮਾਨਾਂ ਨੇ ਵੀ ਉਸ ਦਾ ਹੌਸਲਾ ਵਧਾਇਆ, ਪਰ ਲਾੜੀ ਦੇ ਪਿਤਾ ਨੂੰ ਇਹ ਬਿਲਕੁਲ ਪਸੰਦ ਨਹੀਂ ਆਇਆ। ਲਾੜੀ ਦੇ ਪਿਤਾ ਨੇ ਕਿਹਾ ਕਿ ਲਾੜੇ ਦਾ ਨੱਚਣਾ ਪਰਿਵਾਰ ਦੀਆਂ ਕਦਰਾਂ ਦਾ ਅਪਮਾਨ ਹੈ ਅਤੇ ਇਸ ਲਈ ਉਨ੍ਹਾਂ ਨੇ ਤੁਰੰਤ ਵਿਆਹ ਰੋਕਣ ਦਾ ਫੈਸਲਾ ਕੀਤਾ। ਲਾੜੀ ਨੇ ਆਪਣੇ ਪਿਤਾ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਮੰਨੇ। ਦਰਅਸਲ ਲੜਕੀ ਦੇ ਪਿਤਾ ਨੇ ਕਿਹਾ ਕਿ ਲਾੜੇ ਦਾ ਨੱਚਣਾ ਠੀਕ ਨਹੀਂ ਸੀ, ਇਸ ਲਈ ਉਨ੍ਹਾਂ ਤੁਰੰਤ ਵਿਆਹ ਰੋਕਣ ਦਾ ਐਲਾਨ ਕਰ ਦਿੱਤਾ। ਲਾੜੀ ਦੇ ਪਿਤਾ ਨੇ ਕਿਹਾ ਕਿ ਲਾੜੇ ਦਾ ਵਤੀਰਾ ਉਸ ਦੇ ਪਰਿਵਾਰ ਦੀਆਂ ਕਦਰਾਂ-ਕੀਮਤਾਂ ਦਾ ਅਪਮਾਨ ਕਰਨ ਵਾਲਾ ਸੀ। ਆਪਣੇ ਪਿਤਾ ਦੀਆਂ ਗੱਲਾਂ ਸੁਣ ਕੇ ਲਾੜੀ ਰੋ ਪਈ। ਲਾੜੀ ਨੇ ਆਪਣੇ ਪਿਤਾ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ। ਰੋਂਦੀ ਹੋਈ ਲਾੜੀ ਨੇ ਆਪਣੇ ਪਿਤਾ ਨੂੰ ਕਿਹਾ ਕਿ ਇਹ ਸਭ ਮਜ਼ਾਕ ਹੈ ਪਰ ਪਿਤਾ ਨੇ ਇਕ ਵੀ ਗੱਲ ਨਹੀਂ ਸੁਣੀ। ਵਿਆਹ ਰੁਕਣ ਤੋਂ ਬਾਅਦ ਵੀ ਲਾੜੀ ਦੇ ਪਿਤਾ ਦਾ ਗੁੱਸਾ ਸ਼ਾਂਤ ਨਹੀਂ ਹੋਇਆ। ਉਸ ਨੇ ਆਪਣੀ ਧੀ ਨੂੰ ਸਾਫ਼ ਕਹਿ ਦਿੱਤਾ ਹੈ ਕਿ ਉਹ ਲਾੜੇ ਦੇ ਪਰਿਵਾਰ ਨਾਲ ਕਿਸੇ ਵੀ ਤਰ੍ਹਾਂ ਦਾ ਰਿਸ਼ਤਾ ਨਾ ਰੱਖੇ।

error: Content is protected !!