Gee 98News

ਬਲਾਤਕਾਰ ਦੇ ਦੋਸ਼ੀਆਂ ਨੂੰ ਫੜਨ ਗਈ ਬਰਨਾਲਾ ਪੁਲਿਸ ਟੀਮ ‘ਤੇ ਇੱਟਾਂ,ਪੱਥਰਾਂ ਨਾਲ ਹਮਲਾ…ਵਰਦੀ ਪਾੜੀ….20 ਜਣਿਆਂ ਦੇ ਖ਼ਿਲਾਫ਼ ਮਾਮਲਾ ਦਰਜ

ਬਰਨਾਲਾ,6 ਫਰਵਰੀ (ਨਿਰਮਲ ਸਿੰਘ ਪੰਡੋਰੀ)-

-ਬਲਾਤਕਾਰ ਦੇ ਮਾਮਲੇ ਵਿੱਚ ਦੋਸ਼ੀ ਮੁਲਜ਼ਮਾਂ ਨੂੰ ਫੜਨ ਗਈ ਬਰਨਾਲਾ ਪੁਲਿਸ ਦੀ ਇੱਕ ਟੀਮ ਉੱਪਰ ਬਠਿੰਡਾ ਜ਼ਿਲ੍ਹੇ ਦੇ ਫੂਲ ਪੁਲਿਸ ਸਟੇਸ਼ਨ ਦੇ ਪਿੰਡ ਭਾਈਰੂਪਾ ‘ਚ ਹਮਲਾ ਹੋਣ ਦੀ ਖ਼ਬਰ ਹੈ। ਦੋਸ਼ੀਆਂ ਨੂੰ ਫੜਨ ਗਈ ਟੀਮ ‘ਤੇ ਦੋਸ਼ੀਆਂ ਅਤੇ ਉਹਨਾਂ ਦੇ ਸਾਥੀਆਂ ਨੇ ਇੱਟਾਂ, ਰੋੜਿਆਂ, ਪੱਥਰਾਂ ਨਾਲ ਹਮਲਾ ਕੀਤਾ ਅਤੇ ਵਰਦੀ ਤੱਕ ਪਾੜ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਥਾਣਾ ਭਦੌੜ ਦੇ ਸਬ ਇੰਸਪੈਕਟਰ ਮਲਕੀਤ ਸਿੰਘ ਆਪਣੇ ਸਾਥੀਆਂ ਸਮੇਤ ਬਠਿੰਡਾ ਜ਼ਿਲ੍ਹਾ ਦੇ ਪਿੰਡ ਭਾਈਰੂਪਾ ਵਿਖੇ ਬਲਾਤਕਾਰ ਦੇ ਮੁਕੱਦਮੇ ਦਰਜ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਗਏ ਸਨ,ਜਿਨ੍ਹਾਂ ਖ਼ਿਲਾਫ਼ ਥਾਣਾ ਭਦੌੜ ‘ਚ FIR ਨੰਬਰ 99 ਅਧੀਨ ਧਾਰਾ 64, 331(6), 115(2), 3(5) ਤਹਿਤ ਮਾਮਲਾ ਦਰਜ ਹੈ। ਇਸ ਤੋਂ ਪਹਿਲਾਂ ਪੁਲਿਸ ਪਾਰਟੀ ਨੂੰ ਦੋਸ਼ੀਆਂ ਦੇ ਭਾਈਰੂਪਾ ਵਿੱਚ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ‌ ਇਸ ਪੂਰੇ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਜਬਰ ਜਨਾਹ ਦੇ ਮਾਮਲੇ ‘ਚ ਅਜੇ ਪੁੱਤਰ ਲੋਂਗਾ ਨਾਥ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ, ਜਦਕਿ ਦੋ ਹੋਰ ਮੁਲਜ਼ਮ ਲੱਖਣ ਨਾਥ ਪੁੱਤਰ ਲੋਂਗਾ ਨਾਥ ਤੇ ਵਿਸ਼ਾਲ ਪੁੱਤਰ ਗਣੇਸ਼ ਫ਼ਰਾਰ ਚੱਲ ਰਹੇ ਸਨ। ਜਿਨ੍ਹਾਂ ਖ਼ਿਲਾਫ਼ ਥਾਣਾ ਭਦੌੜ ‘ਚ FIR ਨੰਬਰ 99 ਅਧੀਨ ਧਾਰਾ 64, 331(6), 115(2), 3(5) ਤਹਿਤ ਮਾਮਲਾ ਦਰਜ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੋਵੇਂ ਮੁਲਜ਼ਮ ਬਠਿੰਡਾ ਦੇ ਪਿੰਡ ਭਾਈਰੂਪਾ ‘ਚ ਲੁਕੇ ਹੋਏ ਹਨ। ਭਦੌੜ ਪੁਲਿਸ ਦੋਵੇਂ ਮੁਲਜ਼ਮਾਂ ਨੂੰ ਜਦੋਂ ਗ੍ਰਿਫ਼ਤਾਰ ਕਰਨ ਪੁੱਜੀ ਤਾਂ ਲੱਖਣ ਦੇ ਸਾਥੀਆਂ ਨੇ ਪੁਲਿਸ ਟੀਮ ‘ਤੇ ਹਮਲਾ ਕਰ ਦਿੱਤਾ। ਉਨ੍ਹਾਂ ਪੁਲਿਸ ਦੀ ਵਰਦੀ ‘ਤੇ ਹੱਥ ਪਾਇਆ ਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਜਿਸ ਦੌਰਾਨ ਮੁਲਜ਼ਮ ਵਿਸ਼ਾਲ ਫ਼ਰਾਰ ਹੋ ਗਿਆ, ਜਦਕਿ ਲੱਖਣ ਨੂੰ ਪੁਲਿਸ ਨੇ ਕਾਬੂ ਕਰ ਲਿਆ। ਇਸ ਸਬੰਧੀ ਡੀਐੱਸਪੀ ਤਪਾ ਗੁਰਵਿੰਦਰ ਸਿੰਘ ਨੇ ਕਿਹਾ ਕਿ ਸਬ ਇੰਸਪੈਕਟਰ ਮਲਕੀਤ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਫੂਲ ਪੁਲਿਸ ਨੇ FIR ਨੰਬਰ 10 ਅਧੀਨ ਧਾਰਾ 132, 121(1), 221, 351(2), 190 BNS ਤਹਿਤ ਵਿਜੇ ਪੁੱਤਰ ਕਲਾ ਨਾਥ, ਰਾਜਾ ਨਾਥ ਤੇ 20 ਅਣਪਛਾਤੇ ਮਰਦ/ਔਰਤਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਭਦੌੜ ਪੁਲਿਸ ਵਲੋਂ ਕਾਬੂ ਕੀਤੇ ਮੁਲਜ਼ਮ ਲੱਖਣ ਦਾ ਭਦੌੜ ਹਸਪਤਾਲ ‘ਚ ਮੈਡੀਕਲ ਕਰਵਾਕੇ ਉਸ ਨੂੰ ਮਾਨਯੋਗ ਅਦਾਲਤ ‘ਚ ਪੇਸ਼ ਕਰ ਜੇਲ੍ਹ ਭੇਜ ਦਿੱਤਾ ਗਿਆ ਹੈ।

error: Content is protected !!