ਚੰਡੀਗੜ੍ਹ, 7 ਫਰਵਰੀ, Gee98 News service
-ਅਦਾਲਤ ਵਿੱਚ ਰਿਸ਼ਵਤ ਦੇ ਕੇਸ ਦਾ ਸਾਹਮਣਾ ਕਰ ਰਹੇ ਇੱਕ ਥਾਣੇਦਾਰ ਨੂੰ ਅਦਾਲਤ ਨੇ 4 ਸਾਲ ਦੀ ਸਜ਼ਾ ਤੇ 40 ਹਜ਼ਾਰ ਰੁਪਏ ਜੁਰਮਾਨਾ ਸੁਣਾਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਠਾਨਕੋਟ ਦੀ ਅਦਾਲਤ ਨੇ ਦੋਸ਼ੀ ਥਾਣੇਦਾਰ ਰਘਵੀਰ ਸਿੰਘ ਨੂੰ 4 ਸਾਲ ਦੀ ਸਜ਼ਾ ਅਤੇ 40000 ਜੁਰਮਾਨਾ ਕੀਤਾ ਹੈ। ਦੋਸ਼ੀ ਰਘਵੀਰ ਸਿੰਘ ਨੇ ਸਾਲ 2019 ਵਿੱਚ ਪਠਾਨਕੋਟ ਵਾਸੀ ਰਵਿੰਦਰ ਸਿੰਘ ਤੋਂ 6000 ਰਿਸ਼ਵਤ ਵਜੋਂ ਮੰਗੇ ਸਨ। ਜਦਕਿ ਰਵਿੰਦਰ ਸਿੰਘ ਨੇ 2000 ਪਹਿਲਾਂ ਦੇ ਦਿੱਤੇ ਸਨ। ਜਦੋਂ ਏਐਸਆਈ ਬਾਕੀ 4000 ਲੈਣ ਲਈ ਆਇਆ ਤਾਂ ਰਵਿੰਦਰ ਸਿੰਘ ਨੇ ਵਿਜੀਲੈਂਸ ਨਾਲ ਸੰਪਰਕ ਕੀਤਾ ਹੋਇਆ ਸੀ, ਮੌਕੇ ਤੇ ਵਿਜੀਲੈਂਸ ਨੇ ਏਐਸਆਈ ਨੂੰ ਰੰਗੇ ਹੱਥੀ ਫੜ ਲਿਆ ਸੀ। ਇਹ ਮਾਮਲਾ ਵਧੀਕ ਸੈਸ਼ਨ ਜੱਜ ਰੱਬਦੀਪ ਸਿੰਘ ਹੁੰਦਲ ਦੀ ਅਦਾਲਤ ਵਿੱਚ ਚੱਲ ਰਿਹਾ ਸੀ ਜਿੱਥੇ ਅਦਾਲਤ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਦੋਸ਼ੀ ਥਾਣੇਦਾਰ ਰਘਵੀਰ ਸਿੰਘ ਨੂੰ 4 ਸਾਲ ਦੀ ਕੈਦ ਅਤੇ 40000 ਜੁਰਮਾਨਾ ਕੀਤਾ ਹੈ।









