Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

…ਉਹ ਬਰਨਾਲਾ ਜ਼ਿਲ੍ਹੇ ਦਾ ਪਿੰਡ ਪੰਡੋਰੀ ਆਂ…ਜਿੱਥੇ ਰਿਹਾਇਸ਼ੀ ਮਕਾਨਾਂ ਦੇ ਨੇੜੇ ਈਂ ਹੱਡਾਰੋੜੀ ਆਂ

Nirmal Pandori by Nirmal Pandori
02/22/2025
in ਬਰਨਾਲਾ ਆਸ-ਪਾਸ
Reading Time: 1 min read
A A
0
…ਉਹ ਬਰਨਾਲਾ ਜ਼ਿਲ੍ਹੇ ਦਾ ਪਿੰਡ ਪੰਡੋਰੀ ਆਂ…ਜਿੱਥੇ ਰਿਹਾਇਸ਼ੀ ਮਕਾਨਾਂ ਦੇ ਨੇੜੇ ਈਂ ਹੱਡਾਰੋੜੀ ਆਂ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

-ਮੁਰਦਾਰ ਪਸ਼ੂਆਂ ਦੇ ਹੱਡ ਘਰਾਂ ‘ਚ ਚੁੱਕੀ ਫਿਰਦੇ ਨੇ ਅਵਾਰਾ ਕੁੱਤੇ

ਬਰਨਾਲਾ,22 ਫਰਵਰੀ, (ਨਿਰਮਲ ਸਿੰਘ ਪੰਡੋਰੀ)-

-ਵਿਧਾਨ ਸਭਾ ਹਲਕਾ ਮਹਿਲਕਲਾਂ ਦੇ ਪਿੰਡ ਪੰਡੋਰੀ ਦੀ ਇੱਕ ਵੱਡੀ ਸਮੱਸਿਆ ਨੇ ਪਿੰਡ ਦੇ ਲੋਕਾਂ ਦੇ ਨੱਕ ‘ਚ ਦਮ ਕੀਤਾ ਹੋਇਆ ਹੈ। ਪਿਛਲੇ ਕਈ ਵਰ੍ਹਿਆਂ ਤੋਂ ਪਿੰਡ ਦੀਆਂ ਕਈ ਪੰਚਾਇਤਾਂ ਨੇ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਇਹ ਸਮੱਸਿਆ ਲਿਆਂਦੀ ਪ੍ਰੰਤੂ ਕਿਸੇ ਵੀ ਸਰਕਾਰ ਜਾਂ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਇਸ ਸਮੱਸਿਆ ਦਾ ਹੱਲ ਕਰਨ ਵਿੱਚ ਦਿਲਚਸਪੀ ਨਹੀਂ ਲਈ। ‌ਦੱਸ ਦੇਈਏ ਕਿ ਪਿੰਡ ਪੰਡੋਰੀ ਦੀ ਹੱਡਾਰੋੜੀ ਪਿੰਡ ਦੀ ਦਲਿਤ ਆਬਾਦੀ ਦੇ ਬਿਲਕੁਲ ਨੇੜੇ ਬਣੀ ਹੋਈ ਹੈ। ਇਸ ਹੱਡਾਰੋੜੀ ਤੋਂ ਕੁਝ ਕੁ ਫਰਲਾਂਗ ‘ਤੇ ਹੀ ਰਿਹਾਇਸ਼ੀ ਮਕਾਨ ਬਣੇ ਹੋਏ ਹਨ। ਹੱਡਾਰੋੜੀ ਦੇ ਖ਼ੂੰਖ਼ਾਰ ਕੁੱਤੇ ਮੁਰਦਾਰ ਪਸ਼ੂਆਂ ਦੇ ਹੱਡ ਲੈ ਕੇ ਆਮ ਹੀ ਰਿਹਾਇਸ਼ੀ ਮਕਾਨਾਂ ਵਿੱਚ ਘੁੰਮਦੇ ਰਹਿੰਦੇ ਹਨ ਅਤੇ ਪਿੰਡ ਦੀ ਮੁੱਖ ਫਿਰਨੀ, ਰਿਹਾਇਸ਼ੀ ਮਕਾਨਾਂ ਦੇ ਵਿਹੜਿਆਂ ਵਿੱਚ ਮੁਰਦਾਰ ਪਸ਼ੂਆਂ ਦੇ ਹੱਡ ਆਮ ਹੀ ਦੇਖੇ ਜਾ ਸਕਦੇ ਹਨ। ਮੁਰਦਾਰ ਪਸ਼ੂਆਂ ਦੇ ਇਹ ਹੱਡ ਆਮ ਲੋਕਾਂ ਲਈ ਕਈ ਵਾਰ ਪਰੇਸ਼ਾਨੀ ਦਾ ਕਾਰਨ ਵੀ ਬਣ ਜਾਂਦੇ ਹਨ, ਕਿਉਂਕਿ ਲੋਕਾਂ ਨੂੰ ਇਹ ਹੱਡ ਆਪ ਚੁੱਕ ਕੇ ਹੱਡਾਰੋੜੀ ਵਿੱਚ ਸੁੱਟ ਕੇ ਆਉਣੇ ਪੈਂਦੇ ਹਨ। ਹੱਡਾਰੋੜੀ ਦੇ ਪਿੰਡ ਦੇ ਬਿਲਕੁਲ ਨੇੜੇ ਹੋਣ ਦੇ ਨਾਲ ਜੁੜੀ ਇੱਕ ਸਭ ਤੋਂ ਵੱਡੀ ਅਤੇ ਖਤਰਨਾਕ ਸਮੱਸਿਆ ਇਹ ਵੀ ਹੈ ਕਿ ਅਵਾਰਾ ਕੁੱਤਿਆਂ ਦਾ ਡਰ ਹਰ ਵੇਲੇ ਲੋਕਾਂ ਦੇ ਮਨਾਂ ਵਿੱਚ ਬਣਿਆ ਹੋਇਆ ਹੈ। ਪੰਜਾਬ ਦੇ ਪਿੰਡਾਂ ਤੋਂ ਅਕਸਰ ਇਹ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ ਜਿੱਥੇ ਅਵਾਰਾ ਕੁੱਤੇ ਬੱਚਿਆਂ ਨੂੰ ਨੋਚ ਨੋਚ ਕੇ ਖਾ ਜਾਂਦੇ ਹਨ। ਪਿੰਡ ਦੇ ਲੋਕਾਂ ਦੀ ਪੁਕਾਰ ਕੋਈ ਅਫ਼ਸਰ ਤਾਂ ਸੁਣਦਾ ਹੀ ਨਹੀਂ ਪ੍ਰੰਤੂ ਹੈਰਾਨੀ ਇਸ ਗੱਲ ਦੀ ਵੀ ਹੈ ਕਿ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਪਿਛਲੀਆਂ ਦੋ ਟਰਮਾਂ ਤੋਂ ਹਲਕਾ ਵਿਧਾਇਕ ਪਿੰਡ ਪੰਡੋਰੀ ਦਾ ਜੰਮਪਲ ਹੋਣ ਦੇ ਬਾਵਜੂਦ ਵੀ ਪਿੰਡ ਦੀ ਇਸ ਵੱਡੀ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਜਦਕਿ ਸਿਹਤ ਵਿਭਾਗ ਦੇ ਨਿਯਮਾਂ ਮੁਤਾਬਕ ਆਬਾਦੀ ਦੇ ਨੇੜੇ ਹੱਡਾਰੋੜੀ ਬਿਲਕੁਲ ਨਹੀਂ ਬਣ ਸਕਦੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਮਾਨਯੋਗ ਵਿਧਾਇਕ ਦਾ ਆਪਣਾ ਰਿਹਾਇਸ਼ੀ ਮਕਾਨ ਵੀ ਹੱਡਾ ਰੋੜੀ ਤੋਂ ਕੁਝ ਕੁ ਫਰਲਾਂਗ ‘ਤੇ ਹੀ ਬਣਿਆ ਹੋਇਆ ਹੈ। ਬਰਨਾਲਾ ਜ਼ਿਲ੍ਹੇ ਨੂੰ ਸਵੱਛਤਾ ਦੇ ਖੇਤਰ ਵਿੱਚ ਕਈ ਵਾਰੀ ਐਵਾਰਡ ਵੀ ਮਿਲ ਚੁੱਕੇ ਹਨ ਪਰੰਤੂ ਪਿੰਡ ਪੰਡੋਰੀ ਦੀ ਇਹ ਹੱਡਾਰੋੜੀ ਇਹਨਾਂ ਐਵਾਰਡਾਂ ਦਾ ਮੂੰਹ ਚਿੜਾਉਂਦੀ ਹੈ ਕਿਉਂਕਿ ਮੁਰਦਾਰ ਪਸ਼ੂਆਂ ਦੀ ਗੰਦਗੀ ਆਮ ਹੀ ਲੋਕਾਂ ਦੇ ਘਰਾਂ ਵਿੱਚ ਦੇਖੀ ਜਾ ਸਕਦੀ ਹੈ। ਪਿੰਡ ਦੇ ਲੋਕਾਂ ਦੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਸ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ। ਲੋਕਾਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਹੁਣ ਜਲਦੀ ਹੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਧਿਰ ਬਣਾ ਕੇ ਮਾਨਯੋਗ ਹਾਈਕੋਰਟ ਦਾ ਆਸਰਾ ਲਿਆ ਜਾਵੇਗਾ।
ਫੋਟੋ ਕੈਪਸ਼ਨ- ਹੱਡਾਰੋੜੀ ਦੇ ਕੁੱਤਿਆਂ ਵੱਲੋਂ ਚੁੱਕ ਕੇ ਲਿਆਂਦਾ ਰਿਹਾਇਸ਼ੀ ਮਕਾਨ ਦੇ ਅੱਗੇ ਪਿਆ ਮੁਰਦਾਰ ਪਸ਼ੂ ਦਾ ਹੱਡ

Gee98 Ads
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਕਲਾਸ ਰੂਮ ‘ਚ ਵਿਦਿਆਰਥਣ ਦਾ ਕਤਲ ਕਰਨ ਵਾਲੇ ਨੌਜਵਾਨ ਨੇ ਵੀ ਤੋੜਿਆ ਦਮ

ਕਲਾਸ ਰੂਮ ‘ਚ ਵਿਦਿਆਰਥਣ ਦਾ ਕਤਲ ਕਰਨ ਵਾਲੇ ਨੌਜਵਾਨ ਨੇ ਵੀ ਤੋੜਿਆ ਦਮ

02/12/2026
ਬਰਨਾਲਾ ਪੁਲਿਸ ਨੇ ਖੇਤਾਂ ‘ਚ ਬੈਠ ਕੇ ਹਵਾਈ ਫਾਇਰਿੰਗ ਕਰਨ ਵਾਲੇ 10 ਜਣਿਆਂ ਨੂੰ ਕੀਤਾ ਕਾਬੂ

ਵਿਆਹ ਸਮਾਗਮ ‘ਚ ਹਵਾਈ ਫਾਇਰਿੰਗ ਕਰਨ ਵਾਲੇ ਵਿਅਕਤੀ ਖ਼ਿਲਾਫ਼ ਐਫਆਈਆਰ ਦਰਜ

02/12/2026
ਬਰਨਾਲਾ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪੱਧਰੀ ਜਥੇਬੰਦਕ ਢਾਂਚੇ ਦਾ ਜਲਦੀ ਹੋਵੇਗਾ ਪੁਨਰਗਠਨ-ਵਿਧਾਇਕ ਕਾਲਾ ਢਿੱਲੋਂ

ਬਰਨਾਲਾ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪੱਧਰੀ ਜਥੇਬੰਦਕ ਢਾਂਚੇ ਦਾ ਜਲਦੀ ਹੋਵੇਗਾ ਪੁਨਰਗਠਨ-ਵਿਧਾਇਕ ਕਾਲਾ ਢਿੱਲੋਂ

02/11/2026
Load More
Tags: #barnalanews#education department#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

ਤੁਹਾਡਾ ਫਾਸਟੈਗ ਕਾਰਡ ਬਲੈਕਲਿਸਟ ਹੋ ਜਾਵੇਗਾ ਜੇਕਰ ਨਵੇਂ ਨਿਯਮਾਂ ਦੀ ਪਾਲਣਾ ਨਹੀਂ ਕਰੋਗੇ…ਪੜ੍ਹੋ ਖ਼ਬਰ

Next Post

ਖਾਸ ਖ਼ਬਰ…ਕੁਝ ਮਿਡ ਡੇ ਮੀਲ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦੇ ਹੁਕਮ ਜਾਰੀ

Nirmal Pandori

Nirmal Pandori

Related Posts

ਕਲਾਸ ਰੂਮ ‘ਚ ਵਿਦਿਆਰਥਣ ਦਾ ਕਤਲ ਕਰਨ ਵਾਲੇ ਨੌਜਵਾਨ ਨੇ ਵੀ ਤੋੜਿਆ ਦਮ
ਬਰਨਾਲਾ ਆਸ-ਪਾਸ

ਕਲਾਸ ਰੂਮ ‘ਚ ਵਿਦਿਆਰਥਣ ਦਾ ਕਤਲ ਕਰਨ ਵਾਲੇ ਨੌਜਵਾਨ ਨੇ ਵੀ ਤੋੜਿਆ ਦਮ

by Nirmal Pandori
02/12/2026
ਬਰਨਾਲਾ ਪੁਲਿਸ ਨੇ ਖੇਤਾਂ ‘ਚ ਬੈਠ ਕੇ ਹਵਾਈ ਫਾਇਰਿੰਗ ਕਰਨ ਵਾਲੇ 10 ਜਣਿਆਂ ਨੂੰ ਕੀਤਾ ਕਾਬੂ
ਬਰਨਾਲਾ ਆਸ-ਪਾਸ

ਵਿਆਹ ਸਮਾਗਮ ‘ਚ ਹਵਾਈ ਫਾਇਰਿੰਗ ਕਰਨ ਵਾਲੇ ਵਿਅਕਤੀ ਖ਼ਿਲਾਫ਼ ਐਫਆਈਆਰ ਦਰਜ

by Nirmal Pandori
02/12/2026
ਬਰਨਾਲਾ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪੱਧਰੀ ਜਥੇਬੰਦਕ ਢਾਂਚੇ ਦਾ ਜਲਦੀ ਹੋਵੇਗਾ ਪੁਨਰਗਠਨ-ਵਿਧਾਇਕ ਕਾਲਾ ਢਿੱਲੋਂ
ਬਰਨਾਲਾ ਆਸ-ਪਾਸ

ਬਰਨਾਲਾ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪੱਧਰੀ ਜਥੇਬੰਦਕ ਢਾਂਚੇ ਦਾ ਜਲਦੀ ਹੋਵੇਗਾ ਪੁਨਰਗਠਨ-ਵਿਧਾਇਕ ਕਾਲਾ ਢਿੱਲੋਂ

by Nirmal Pandori
02/11/2026
ਵੱਡੀ ਖ਼ਬਰ…ਬਰਨਾਲਾ ਦੇ DC, SSP, CMO, DPO,DEO ਅਤੇ ਪਾਵਰਕਾਮ ਦੇ SE ਖ਼ਿਲਾਫ਼ ਕਾਰਵਾਈ ਲਈ ਮੁੱਖ ਸਕੱਤਰ ਨੂੰ ਸ਼ਿਕਾਇਤ
ਬਰਨਾਲਾ ਆਸ-ਪਾਸ

ਵੱਡੀ ਖ਼ਬਰ…ਬਰਨਾਲਾ ਦੇ DC, SSP, CMO, DPO,DEO ਅਤੇ ਪਾਵਰਕਾਮ ਦੇ SE ਖ਼ਿਲਾਫ਼ ਕਾਰਵਾਈ ਲਈ ਮੁੱਖ ਸਕੱਤਰ ਨੂੰ ਸ਼ਿਕਾਇਤ

by Nirmal Pandori
02/10/2026
ਪੰਜਾਬ ‘ਚ 11 ਫਰਵਰੀ ਤੋਂ ਅਣਮਿਥੇ ਸਮੇਂ ਲਈ ਰੋਡਵੇਜ਼ ਦੀਆਂ ਲਾਰੀਆਂ ਦਾ ਚੱਕਾ ਕੀਤਾ ਜਾਵੇਗਾ ਜਾਮ
ਬਰਨਾਲਾ ਆਸ-ਪਾਸ

ਪੰਜਾਬ ‘ਚ 11 ਫਰਵਰੀ ਤੋਂ ਅਣਮਿਥੇ ਸਮੇਂ ਲਈ ਰੋਡਵੇਜ਼ ਦੀਆਂ ਲਾਰੀਆਂ ਦਾ ਚੱਕਾ ਕੀਤਾ ਜਾਵੇਗਾ ਜਾਮ

by Nirmal Pandori
02/10/2026
ਲੋਕਾਂ ਦੀ ਸਰਕਾਰ ਨੂੰ ਚਿਤਾਵਨੀ….ਮਹਿਲ ਕਲਾਂ ‘ਚ ਮੁੱਖ ਸੜਕ ‘ਤੇ 20 ਫਰਵਰੀ ਨੂੰ ਹੋ ਸਕਦੈ ਚੱਕਾ ਜਾਮ
ਬਰਨਾਲਾ ਆਸ-ਪਾਸ

ਲੋਕਾਂ ਦੀ ਸਰਕਾਰ ਨੂੰ ਚਿਤਾਵਨੀ….ਮਹਿਲ ਕਲਾਂ ‘ਚ ਮੁੱਖ ਸੜਕ ‘ਤੇ 20 ਫਰਵਰੀ ਨੂੰ ਹੋ ਸਕਦੈ ਚੱਕਾ ਜਾਮ

by Nirmal Pandori
02/09/2026
Load More
Next Post
ਸੁਣਿਐ…ਤਪੇ ਆਲਾ ਧਰਮਾ ਸੰਗਰੂਰ ਹਲਕੇ ਤੋਂ ਡੀਪੂ ਹੋਲਡਰਾਂ ਦੀ ਸਿਆਸੀ ਝੰਡੀ ਚੁੱਕੇਗਾ…ਡਿੱਪੂ ਹੋਲਡਰ ਫੈਡਰੇਸ਼ਨ ਵੱਲੋਂ ਲੋਕ ਸਭਾ ਚੋਣਾਂ ਲੜਨ ਦਾ ਐਲਾਨ

ਖਾਸ ਖ਼ਬਰ…ਕੁਝ ਮਿਡ ਡੇ ਮੀਲ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦੇ ਹੁਕਮ ਜਾਰੀ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਬਰਖ਼ਾਸਤ ਥਾਣੇਦਾਰ ਨੂੰ ਬਲਾਤਕਾਰ ਦੇ ਮਾਮਲੇ ‘ਚ ਉਮਰ ਕੈਦ ਦੀ ਸਜ਼ਾ

ਕਲਾਸ ਰੂਮ ‘ਚ ਵਿਦਿਆਰਥਣ ਦਾ ਕਤਲ ਕਰਨ ਵਾਲੇ ਨੌਜਵਾਨ ਨੇ ਵੀ ਤੋੜਿਆ ਦਮ

ਵਿਆਹ ਸਮਾਗਮ ‘ਚ ਹਵਾਈ ਫਾਇਰਿੰਗ ਕਰਨ ਵਾਲੇ ਵਿਅਕਤੀ ਖ਼ਿਲਾਫ਼ ਐਫਆਈਆਰ ਦਰਜ

ਅਹਿਮ ਖ਼ਬਰ….ਅੱਜ ਹੋਵੇਗਾ ਭਾਰਤ ਬੰਦ, ਸਰਕਾਰੀ ਤੇ ਪ੍ਰਾਈਵੇਟ ਕੰਮ ਕਾਜ ਪ੍ਰਭਾਵਿਤ ਹੋਣ ਦੇ ਆਸਾਰ

ਵੱਡੀ ਖ਼ਬਰ…ਹੁਣ AI ਵੀਡੀਓ ਫੋਟੋ ‘ਤੇ AI ਲੇਬਲ ਲਗਾਉਣਾ ਹੋਵੇਗਾ ਲਾਜ਼ਮੀ

ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ VVIP ਸੁਰੱਖਿਆ ਸਮੀਖਿਆ ਦੇ ਦਿੱਤੇ ਹੁਕਮ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend