Skip to main content

Gee 98News

ਵਿਧਾਨ ਸਭਾ ਸੈਸ਼ਨ ‘ਚ ਹੀ BDPO ਸਸਪੈਂਡ…ਕਾਂਗਰਸੀ ਵਿਧਾਇਕ ਨੇ ਚੁੱਕਿਆ ਸੀ BDPO ਦੇ ਭ੍ਰਿਸ਼ਟਾਚਾਰ ਦਾ ਮੁੱਦਾ

ਪੰਜਾਬ ਸਰਕਾਰ ਨੇ ਵਿਧਾਨ ਸਭਾ ਸੈਸ਼ਨ ਦੇ ਦੂਜੇ ਦਿਨ ਇੱਕ ਬੀਡੀਪੀਓ ਨੂੰ ਸਸਪੈਂਡ ਕਰ ਦਿੱਤਾ ਹੈ। ਗੁਰਦਾਸਪੁਰ ਤੋਂ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵੱਲੋਂ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਗੁਰਦਾਸਪੁਰ ‘ਚ ਤਾਇਨਾਤ ਬੀਡੀਪੀਓ ਵੱਲੋਂ ਲੱਖਾਂ ਰੁਪਏ ਦੇ ਗਬਨ ਦਾ ਮੁੱਦਾ ਚੁੱਕਿਆ ਗਿਆ। ਇਸ ‘ਤੇ ਐਕਸ਼ਨ ਲੈਂਦਿਆਂ ਸਰਕਾਰ ਨੇ ਬੀਡੀਪੀਓ ਨੂੰ ਸਸਪੈਂਡ ਕਰ ਦਿੱਤਾ ਹੈ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਿਫਰ ਕਾਲ ਤੋਂ ਬਾਅਦ ਬੀਡੀਪੀਓ ਬਲਜੀਤ ਸਿੰਘ ਦਾ ਸਸਪੈਂਸ਼ਨ ਆਰਡਰ ਵਿਧਾਨ ਸਭਾ ‘ਚ ਪੇਸ਼ ਕੀਤਾ। ਵਿਧਾਨ ਸਭਾ ਦੇ ਸੈਸ਼ਨ ਦੌਰਾਨ ਵਿਧਾਇਕ ਪਾਹੜਾ ਨੇ ਦੱਸਿਆ ਕਿ ਉਹ ਪਿਛਲੇ ਡੇਢ ਸਾਲ ਤੋਂ ਇਹ ਮਾਮਲਾ ਚੁੱਕਦੇ ਆ ਰਹੇ ਹਨ ਕਿ ਬੀਡੀਪੀਓ ਦੇ ਖਿਲਾਫ 13-6-23 ਨੂੰ ਜਾਂਚ ਪੂਰੀ ਹੋਈ ਸੀ। ਉਨ੍ਹਾਂ ਦੱਸਿਆ ਕਿ ਬੀਡੀਪੀਓ ਨੇ ਫੰਡਾਂ ‘ਚ 9 ਲੱਖ 12 ਹਜ਼ਾਰ 264 ਰੁਪਏ ਦਾ ਗਬਨ ਕੀਤਾ ਹੈ। ਇਸ ਮਾਮਲੇ ਸਬੰਧੀ ਏਡੀਸੀ ਵਿਕਾਸ ਨੇ ਬੀਡੀਪੀਓ ਖਿਲਾਫ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਕਾਰਵਾਈ ਦੀ ਸਿਫਾਰਸ਼ ਕੀਤੀ ਸੀ ਪਰ ਉਹ ਉਦੋਂ ਤੋਂ ਬਚਦਾ ਆ ਰਿਹਾ ਹੈ। ਇਹੀ ਨਹੀਂ ਉਹ ਦੋ ਵਾਰ ਐਕਸ ਇੰਡੀਆ ਲੀਵ ਲਏ ਬਿਨਾਂ ਵਿਦੇਸ਼ ਵੀ ਜਾ ਚੁੱਕਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਜਲਕਲਿਆਣ ਸਕੀਮ ਤਹਿਤ ਆਏ ਦੋ ਕਰੋੜ 88 ਲੱਖ 10911 ਰੁਪਏ, 15ਵੇਂ ਵਿੱਤ ਕਮਿਸ਼ਨ ਦੇ 90 ਲੱਖ ਰੁਪਏ, ਪੰਚਾਇਤ ਵਿਭਾਗ ਦੇ 44 ਲੱਖ ਰੁਪਏ ਸਮੇਤ ਕੁੱਲ 4 ਕਰੋੜ 22 ਲੱਖ 10911 ਰੁਪਏ ਬਿਨਾਂ ਕਿਸੇ ਤਕਨੀਕੀ ਇਜਾਜ਼ਤ ਦੇ ਖਰਚ ਕੀਤੇ ਗਏ। ਉਨ੍ਹਾਂ ਦੋਸ਼ ਲਾਇਆ ਹੈ ਕਿ ਬੀਡੀਪੀਓ ਨੇ ਸਾਰਾ ਪੈਸਾ ਖੁਰਦ-ਬੁਰਦ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮਾਮਲਾ ਪੰਚਾਇਤ ਕਮੇਟੀ ਦੇ ਧਿਆਨ ਵਿਚ ਵੀ ਲਿਆਂਦਾ ਗਿਆ ਸੀ। ਕਮੇਟੀ ਵੱਲੋਂ ਜਦੋਂ ਬੀਡੀਪੀਓ ਤੋਂ ਬਿਨਾਂ ਐਕਸ ਇੰਡੀਆ ਲੀਵ ਲਏ ਵਿਦੇਸ਼ ਜਾਣ ਬਾਰੇ ਜਾਣਕਾਰੀ ਮੰਗੀ ਗਈ ਤਾਂ ਉਹ ਪੂਰੀ ਤਰ੍ਹਾਂ ਨਾਲ ਮੁੱਕਰ ਗਿਆ। ਕਮੇਟੀ ਵੱਲੋਂ ਉਸ ਨੂੰ ਆਪਣਾ ਪਾਸਪੋਰਟ ਜਮ੍ਹਾਂ ਕਰਵਾਉਣ ਲਈ ਕਿਾ ਗਿਆ ਸੀ ਪਰ ਡੇਢ ਸਾਲ ਬਾਅਦ ਵੀ ਉਸ ਨੇ ਪਾਸਪੋਰਟ ਜਮਾਂ ਨਹੀਂ ਕਰਵਾਇਆ ਅਤੇ ਉਸ ਦੇ ਖਿਲਾਫ ਪਿਛਲੇ ਡੇਢ ਸਾਲ ਤੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਬੀਡੀਪੀਓ ਦਾ ਸਸਪੈਂਸ਼ਨ ਦੌਰਾਨ ਹੈੱਡਕੁਆਰਟਰ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਦਫ਼ਤਰ ਤਰਨਤਾਰਨ ਹੋਵੇਗਾ।

error: Content is protected !!