Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

…ਜੇ ਮੈਂ ਪੂਰੀ ਆਡੀਓ ਵਾਇਰਲ ਕਰ ਦਿੱਤੀ ਤਾਂ ਵਿਧਾਇਕ ਬਲਕਾਰ ਸਿੱਧੂ ਨੂੰ ਜਵਾਬ ਦੇਣਾ ਔਖਾ ਹੋ ਜਾਵੇਗਾ…ਰਾਜੂ ਜੇਠੀ ਆਇਆ ਕੈਮਰੇ ਸਾਹਮਣੇ

Nirmal Pandori by Nirmal Pandori
02/27/2025
in ਪੰਜਾਬ
Reading Time: 1 min read
A A
0
…ਜੇ ਮੈਂ ਪੂਰੀ ਆਡੀਓ ਵਾਇਰਲ ਕਰ ਦਿੱਤੀ ਤਾਂ ਵਿਧਾਇਕ ਬਲਕਾਰ ਸਿੱਧੂ ਨੂੰ ਜਵਾਬ ਦੇਣਾ ਔਖਾ ਹੋ ਜਾਵੇਗਾ…ਰਾਜੂ ਜੇਠੀ ਆਇਆ ਕੈਮਰੇ ਸਾਹਮਣੇ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ, 27 ਫਰਵਰੀ, Gee98 News service

-ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੱਧੂ ਦੀ ਇੱਕ ਵਾਇਰਲ ਆਡੀਓ ਦੇ ਮਾਮਲੇ ‘ਚ ਰਾਮਪੁਰਾ ਫੂਲ ਦੀ ਪੁਲਿਸ ਨੇ ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ ਅਤੇ ਰਾਜੂ ਜੇਠੀ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਨ ਤੋਂ ਬਾਅਦ ਵਿਧਾਇਕ ਬਲਕਾਰ ਸਿੱਧੂ ਅਤੇ ਪੰਜਾਬ ਪੁਲਿਸ ਸਵਾਲਾਂ ਦੇ ਘੇਰੇ ਵਿੱਚ ਘਿਰ ਗਈ ਹੈ। ਬਲਕਾਰ ਸਿੱਧੂ ਦੇ ਨਿੱਜੀ ਸਹਾਇਕ ਰੇਸ਼ਮ ਸਿੰਘ ਨੇ ਬਿਆਨ ਦਰਜ ਕਰਵਾਏ ਹਨ ਕਿ ਇਹ ਆਡੀਓ ਐਡੀਟਿੰਗ ਕੀਤੀ ਹੋਈ ਹੈ ਪ੍ਰੰਤੂ ਹੁਣ ਇਹ ਆਡੀਓ ਰਿਕਾਰਡਿੰਗ ਕਰਨ ਵਾਲਾ ਰਾਜੂ ਜੇਠੀ ਨੇ ਇੱਕ ਵਾਰ ਫੇਰ ਕੈਮਰੇ ਸਾਹਮਣੇ ਆ ਕੇ ਆਪਣੀ ਵੀਡੀਓ ਕਲਿੱਪ ਵਾਇਰਲ ਕੀਤੀ ਜਿਸ ਵਿੱਚ ਉਸਨੇ ਕਿਹਾ ਕਿ ਬਲਕਾਰ ਸਿੱਧੂ ਦੀ ਇਹ ਆਡੀਓ ਕਲਿੱਪ 101 ਫੀਸਦੀ ਸੱਚੀ ਹੈ ਅਤੇ ਇਸ ਨਾਲ ਕੋਈ ਛੇੜਛਾੜ ਨਹੀਂ ਹੋਈ। ਰਾਜੂ ਨੇ ਪੰਜਾਬ ਪੁਲਿਸ ਤੋਂ ਮੰਗ ਕੀਤੀ ਕਿ ਇਸ ਆਡੀਓ ਦੀ ਛੇੜਛਾੜ ਸਬੰਧੀ ਪੂਰੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਸਵਾਲ ਇਹ ਵੀ ਉੱਠਦੇ ਹਨ ਕਿ ਕੀ ਪੁਲਿਸ ਨੇ ਮੁਕੱਦਮਾ ਦਰਜ ਕਰਨ ਤੋਂ ਪਹਿਲਾਂ ਇਸ ਆਡੀਓ ਦੀ ਐਡੀਟਿੰਗ ਦੀ ਜਾਂਚ ਕਰਵਾਈ ਜਾਂ ਨਹੀਂ। ਦੂਜੇ ਪਾਸੇ ਇਸ ਆਡੀਓ ਕਲਿੱਪ ਨਾਲ ਜੁੜਿਆ ਇੱਕ ਹੋਰ ਤੱਥ ਰਾਜੂ ਜੇਠੀ ਨੇ ਸਾਹਮਣੇ ਲਿਆਂਦਾ ਹੈ ਜਿਸ ਵਿੱਚ ਉਸ ਨੇ ਦੱਸਿਆ ਕਿ ਉਸਨੇ ਇਹ ਆਡੀਓ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਵੀ ਦਿੱਤੀ ਸੀ ਜਿਸ ਤੋਂ ਬਾਅਦ ਉਸ ਨੂੰ ਯਕੀਨ ਦਿਵਾਇਆ ਗਿਆ ਸੀ ਕਿ ਜਲਦੀ ਹੀ ਮੁੱਖ ਮੰਤਰੀ ਹਾਊਸ ਬੁਲਾ ਕੇ ਉਸ ਦਾ ਪੱਖ ਸੁਣਿਆ ਜਾਵੇਗਾ। ਰਾਜੂ ਜੇਠੀ ਨੇ ਦੱਸਿਆ ਕਿ ਇਹ ਆਡੀਓ ਕਲਿੱਪ ਪੂਰੀ ਆਡੀਓ ਦਾ ਕੁਝ ਹਿੱਸਾ ਹੀ ਹੈ ਜਦਕਿ ਇਸਦੀ ਪੂਰੀ ਆਡੀਓ ਵੀ ਉਸ ਕੋਲ ਮੌਜੂਦ ਹੈ। ਰਾਜੂ ਜੇਠੀ ਨੇ ਵਿਧਾਇਕ ਬਲਕਾਰ ਸਿੱਧੂ ਨੂੰ ਸਿੱਧੇ ਤੌਰ ‘ਤੇ ਚੈਲਿੰਜ ਕੀਤਾ ਕਿ ਜੇਕਰ ਇਹ ਪੂਰੀ ਆਡੀਓ ਉਸ ਨੇ ਵਾਇਰਲ ਕਰ ਦਿੱਤੀ ਤਾਂ ਵਿਧਾਇਕ ਬਲਕਾਰ ਸਿੱਧੂ ਨੂੰ ਜਵਾਬ ਦੇਣਾ ਔਖਾ ਹੋ ਜਾਵੇਗਾ। ਉਸਨੇ ਦੱਸਿਆ ਕਿ ਪੂਰੀ ਆਡੀਓ ਵਿੱਚ ਬਲਕਾਰ ਸਿੱਧੂ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਰਾਮਗੜੀਆ ਭਾਈਚਾਰੀ ਬਾਰੇ ਨਿੰਦਣਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਰਾਜੂ ਜੇਠੀ ਨੇ ਇਹ ਵੀ ਖੁਲਾਸਾ ਕੀਤਾ ਕਿ ਉਸ ਨੇ ਪੂਰੀ ਆਡੀਓ ਸਪੀਕਰ ਸੰਧਵਾਂ ਨੂੰ ਵੀ ਮਿਲ ਕੇ ਸੁਣਾਈ ਸੀ ਜਿਸ ਤੋਂ ਬਾਅਦ ਸਪੀਕਰ ਨੇ ਕਿਹਾ ਸੀ ਕਿ ਇਸ ਨੂੰ ਵਾਇਰਲ ਨਾ ਕੀਤਾ ਜਾਵੇ ਜਿਸ ਨਾਲ ਇੱਕ ਵੱਡਾ ਵਿਵਾਦ ਖੜਾ ਹੋ ਜਾਵੇਗਾ।‌ ਉਸ ਨੇ ਕਿਹਾ ਕਿ ਹੁਣ ਜਦੋਂ ਵਿਧਾਇਕ ਦੇ ਦਬਾਅ ਹੇਠ ਆ ਕੇ ਪੰਜਾਬ ਪੁਲਿਸ ਨੇ ਉਸ ਉਪਰ ਝੂਠਾ ਮੁਕੱਦਮਾ ਦਰਜ ਕੀਤਾ ਤਾਂ ਉਹ ਮੀਡੀਆ ਸਾਹਮਣੇ ਪੂਰੀ ਆਡੀਓ ਵੀ ਜਨਤਕ ਕਰੇਗਾ ਜਿਸ ਵਿੱਚ ਵਿਧਾਇਕ ਸਿੱਧੂ ਨੇ ਸਪੀਕਰ ਸੰਧਵਾਂ ਅਤੇ ਰਾਮਗੜੀਆ ਭਾਈਚਾਰੇ ਬਾਰੇ ਅਤੇ ਪੰਜਾਬੀਆਂ ਦੀ ਪੱਗ ਬਾਰੇ ਮੰਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ‌ਰਾਜੂ ਜੇਠੀ ਨੇ ਆਪਣੇ ਵੀਡੀਓ ਕਲਿੱਪ ਵਿੱਚ ਰਾਮਪੁਰਾ ਦੇ ਐਸਐਚਓ ਵੱਲੋਂ ਉਸ ਦੇ ਪਰਿਵਾਰ ਨਾਲ ਕੀਤੀ ਬਦਸਲੂਕੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਹ ਐਸਐਚਓ ਦੇ ਖ਼ਿਲਾਫ਼ ਹਾਈਕੋਰਟ ਤੱਕ ਜਾਵੇਗਾ। ਹੁਣ ਰਾਜੂ ਜੇਠੀ ਦੇ ਇਸ ਨਵੇਂ ਵੀਡੀਓ ਕਲਿੱਪ ਤੋਂ ਬਾਅਦ ਵਿਧਾਇਕ ਸਿੱਧੂ ਹੋਰ ਮੁਸ਼ਕਿਲਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ ਕਿਉਂਕਿ ਹੁਣ ਨਵੇਂ ਸਵਾਲ ਇਹ ਉੱਠਣਗੇ ਕਿ ਆਖਰ ਵਿਧਾਇਕ ਸਿੱਧੂ ਨੇ ਪੂਰੇ ਆਡੀਓ ਕਲਿੱਪ ਵਿੱਚ ਰਾਮਗੜੀਆ ਭਾਈਚਾਰੇ ਅਤੇ ਪੰਜਾਬੀਆਂ ਦੀ ਪੱਗ ਬਾਰੇ ਕੀ ਕਿਹਾ ਹੈ ? ਦੂਜੇ ਪਾਸੇ ਪੱਤਰਕਾਰ ਤੇ ਮੁਕੱਦਮਾ ਦਰਜ ਹੋਣ ਤੋਂ ਬਾਅਦ ਵੀ ਬਲਕਾਰ ਸਿੱਧੂ ਦੀਆਂ ਮੁਸ਼ਕਲਾਂ ਵਧਣਗੀਆਂ ਕਿਉਂਕਿ ਇਹ ਤਾਂ ਮੰਨਿਆ ਨਹੀਂ ਜਾ ਸਕਦਾ ਕਿ ਵਿਧਾਇਕ ਦੀ ਸਹਿਮਤੀ ਤੋਂ ਬਿਨਾਂ ਹੀ ਉਸ ਦੇ ਪੀਏ ਨੇ ਮੁਕੱਦਮਾ ਦਰਜ ਕਰਵਾਇਆ ਹੋਵੇ। ਕੁੱਲ ਮਿਲਾ ਕੇ ਇਸ ਮਾਮਲੇ ਵਿੱਚ ਵਿਧਾਇਕ ਬਲਕਾਰ ਸਿੱਧੂ ਬੁਰੀ ਤਰ੍ਹਾਂ ਘਿਰਦੇ ਨਜ਼ਰ ਆ ਰਹੇ ਹਨ ਸਗੋਂ ਪੱਤਰਕਾਰ ‘ਤੇ ਮੁਕੱਦਮਾ ਦਰਜ ਕਰਵਾਉਣ ਤੋਂ ਬਾਅਦ ਤਾਂ ਪੱਤਰਕਾਰ ਭਾਈਚਾਰੇ ਵਿੱਚ ਵੀ ਰੋਸ ਹੈ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਬੰਗਾਲ ਸੜਿਆ ਨਫ਼ਰਤ ਦੀ ਅੱਗ ‘ਚ…ਸਵੇੰਦਰੂ ਅਧਿਕਾਰੀ ਦੇ PA ਦੀ ਹੱਤਿਆ

ਬੰਗਾਲ ਸੜਿਆ ਨਫ਼ਰਤ ਦੀ ਅੱਗ ‘ਚ…ਸਵੇੰਦਰੂ ਅਧਿਕਾਰੀ ਦੇ PA ਦੀ ਹੱਤਿਆ

05/07/2026
ਬੀਬੀਆਂ ਕਿਹੜਾ ਘੱਟ ਆਂ…ਵਿਜੀਲੈਂਸ ਬਿਊਰੋ ਵੱਲੋਂ 15000 ਰੁਪਏ ਰਿਸ਼ਵਤ ਲੈਂਦੀ BDPO ਰੰਗੇ ਹੱਥੀਂ ਕਾਬੂ

ਬੀਬੀਆਂ ਕਿਹੜਾ ਘੱਟ ਆਂ…ਵਿਜੀਲੈਂਸ ਬਿਊਰੋ ਵੱਲੋਂ 15000 ਰੁਪਏ ਰਿਸ਼ਵਤ ਲੈਂਦੀ BDPO ਰੰਗੇ ਹੱਥੀਂ ਕਾਬੂ

05/06/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

ਪੰਜਾਬ ‘ਚ ਬੰਬ ਧਮਾਕੇ…CM ਭਗਵੰਤ ਮਾਨ ਨੇ ISI ਨੂੰ ਕਲੀਨ ਚਿੱਟ ਦੇ ਦਿੱਤੀ ਹੈ ?

05/06/2026
Load More
Tags: #barnalanews#barnalanews#healthdepartment#education department#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

ਲਓ ਜੀ ! ਸਪੀਕਰ ਸੰਧਵਾਂ ਨੇ ਤਾਂ ਸੱਚ ਬੋਲ ਹੀ ਦਿੱਤਾ…ਕੇਜਰੀਵਾਲ ਦੇ ਪੰਜਾਬ ਤੋਂ ਰਾਜਸਭਾ ‘ਚ ਜਾਣ ਦਾ ਮਾਮਲਾ

Next Post

ਪੰਜਾਬ ਸਰਕਾਰ ਸ਼ਰਾਬ ਤੋਂ ਵੱਧ ਕਮਾਈ ਕਰੇਗੀ… ਬੀਅਰ ਦੀਆਂ ਦੁਕਾਨਾਂ ਵਧਣਗੀਆਂ, ਸ਼ਰਾਬ ‘ਤੇ ਗਊ ਟੈਕਸ ‘ਚ ਵੀ ਹੋਇਆ ਵਾਧਾ

Nirmal Pandori

Nirmal Pandori

Related Posts

ਬੰਗਾਲ ਸੜਿਆ ਨਫ਼ਰਤ ਦੀ ਅੱਗ ‘ਚ…ਸਵੇੰਦਰੂ ਅਧਿਕਾਰੀ ਦੇ PA ਦੀ ਹੱਤਿਆ
ਪੰਜਾਬ

ਬੰਗਾਲ ਸੜਿਆ ਨਫ਼ਰਤ ਦੀ ਅੱਗ ‘ਚ…ਸਵੇੰਦਰੂ ਅਧਿਕਾਰੀ ਦੇ PA ਦੀ ਹੱਤਿਆ

by Nirmal Pandori
05/07/2026
ਬੀਬੀਆਂ ਕਿਹੜਾ ਘੱਟ ਆਂ…ਵਿਜੀਲੈਂਸ ਬਿਊਰੋ ਵੱਲੋਂ 15000 ਰੁਪਏ ਰਿਸ਼ਵਤ ਲੈਂਦੀ BDPO ਰੰਗੇ ਹੱਥੀਂ ਕਾਬੂ
ਪੰਜਾਬ

ਬੀਬੀਆਂ ਕਿਹੜਾ ਘੱਟ ਆਂ…ਵਿਜੀਲੈਂਸ ਬਿਊਰੋ ਵੱਲੋਂ 15000 ਰੁਪਏ ਰਿਸ਼ਵਤ ਲੈਂਦੀ BDPO ਰੰਗੇ ਹੱਥੀਂ ਕਾਬੂ

by Nirmal Pandori
05/06/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਪੰਜਾਬ ‘ਚ ਬੰਬ ਧਮਾਕੇ…CM ਭਗਵੰਤ ਮਾਨ ਨੇ ISI ਨੂੰ ਕਲੀਨ ਚਿੱਟ ਦੇ ਦਿੱਤੀ ਹੈ ?

by Nirmal Pandori
05/06/2026
ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ
ਪੰਜਾਬ

ਮੁਲਾਜ਼ਮਾਂ ਦਾ ਡੀਏ….ਪੰਜਾਬ ਸਰਕਾਰ ਕਾਨੂੰਨੀ ਅਤੇ ਸਿਆਸੀ ਪਿੱਚ ‘ਤੇ ਚੌਕੇ-ਛੱਕਿਆਂ ਦੀ ਮਾਰ ਹੇਠ

by Nirmal Pandori
05/05/2026
CM ਭਗਵੰਤ ਮਾਨ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ…”ਰਾਈਟ ਟੂ ਰੀਕਾਲ” ਕਾਨੂੰਨ ਦੀ ਕੀਤੀ ਮੰਗ
ਪੰਜਾਬ

CM ਭਗਵੰਤ ਮਾਨ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ…”ਰਾਈਟ ਟੂ ਰੀਕਾਲ” ਕਾਨੂੰਨ ਦੀ ਕੀਤੀ ਮੰਗ

by Nirmal Pandori
05/05/2026
ਦਿਲਚਸਪੀਆਂ….ਰਾਘਵ ਚੱਢਾ ਰਾਸ਼ਟਰਪਤੀ ਜੀ ਕੋਲ ਭਗਵੰਤ ਮਾਨ ਦੀ ਸ਼ਿਕਾਇਤ ਕਰੇਗਾ…ਅਤੇ ਭਗਵੰਤ ਮਾਨ, ਰਾਘਵ ਚੱਢਾ ਦੀ…!
ਪੰਜਾਬ

ਦਿਲਚਸਪੀਆਂ….ਰਾਘਵ ਚੱਢਾ ਰਾਸ਼ਟਰਪਤੀ ਜੀ ਕੋਲ ਭਗਵੰਤ ਮਾਨ ਦੀ ਸ਼ਿਕਾਇਤ ਕਰੇਗਾ…ਅਤੇ ਭਗਵੰਤ ਮਾਨ, ਰਾਘਵ ਚੱਢਾ ਦੀ…!

by Nirmal Pandori
05/05/2026
Load More
Next Post
ਪੰਜਾਬ ਸਰਕਾਰ ਸ਼ਰਾਬ ਤੋਂ ਵੱਧ ਕਮਾਈ ਕਰੇਗੀ… ਬੀਅਰ ਦੀਆਂ ਦੁਕਾਨਾਂ ਵਧਣਗੀਆਂ, ਸ਼ਰਾਬ ‘ਤੇ ਗਊ ਟੈਕਸ ‘ਚ ਵੀ ਹੋਇਆ ਵਾਧਾ

ਪੰਜਾਬ ਸਰਕਾਰ ਸ਼ਰਾਬ ਤੋਂ ਵੱਧ ਕਮਾਈ ਕਰੇਗੀ… ਬੀਅਰ ਦੀਆਂ ਦੁਕਾਨਾਂ ਵਧਣਗੀਆਂ, ਸ਼ਰਾਬ 'ਤੇ ਗਊ ਟੈਕਸ 'ਚ ਵੀ ਹੋਇਆ ਵਾਧਾ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਬਰਨਾਲਾ ‘ਚ ਫੇਰ ਲੱਗਣਗੇ ਗੰਦਗੀ ਦੇ ਢੇਰ…. ਸਫ਼ਾਈ ਕਰਮਚਾਰੀਆਂ ਨੇ ਕੀਤੀ ਹੜ੍ਹਤਾਲ

ਬੰਗਾਲ ਸੜਿਆ ਨਫ਼ਰਤ ਦੀ ਅੱਗ ‘ਚ…ਸਵੇੰਦਰੂ ਅਧਿਕਾਰੀ ਦੇ PA ਦੀ ਹੱਤਿਆ

ਬੀਬੀਆਂ ਕਿਹੜਾ ਘੱਟ ਆਂ…ਵਿਜੀਲੈਂਸ ਬਿਊਰੋ ਵੱਲੋਂ 15000 ਰੁਪਏ ਰਿਸ਼ਵਤ ਲੈਂਦੀ BDPO ਰੰਗੇ ਹੱਥੀਂ ਕਾਬੂ

ਪੰਜਾਬ ‘ਚ ਬੰਬ ਧਮਾਕੇ…CM ਭਗਵੰਤ ਮਾਨ ਨੇ ISI ਨੂੰ ਕਲੀਨ ਚਿੱਟ ਦੇ ਦਿੱਤੀ ਹੈ ?

…ਹੁਣ FIR ਰੱਦ ਕਰਵਾ ਕੇ ਹੀ ਉੱਠਾਂਗੇ…ਵਿਧਾਇਕ ਢਿੱਲੋਂ ਵੱਲੋਂ ਅਣਮਿੱਥੇ ਸਮੇਂ ਲਈ ਭੁੱਖ ਹੜ੍ਹਤਾਲ ਸ਼ੁਰੂ

ਮੁਲਾਜ਼ਮਾਂ ਦਾ ਡੀਏ….ਪੰਜਾਬ ਸਰਕਾਰ ਕਾਨੂੰਨੀ ਅਤੇ ਸਿਆਸੀ ਪਿੱਚ ‘ਤੇ ਚੌਕੇ-ਛੱਕਿਆਂ ਦੀ ਮਾਰ ਹੇਠ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend