Gee 98News

ਕੇਜਰੀਵਾਲ ਜੀ…10 ਦਿਨਾਂ ਦੀ ਭਗਤੀ (ਵਿਪਾਸਨਾ) ਲਈ ਪੰਜਾਬ ਆਉਣਗੇ…!

-ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 10 ਦਿਨਾਂ ਲਈ ਪੰਜਾਬ ਆ ਰਹੇ ਹਨ।‌ ਅਰਵਿੰਦ ਕੇਜਰੀਵਾਲ ਦਾ ਇਹ ਦੌਰਾ ਕੋਈ ਸਿਆਸੀ ਨਹੀਂ ਸਗੋਂ ਅਧਿਆਤਮਿਕ ਦੌਰਾ ਹੋਵੇਗਾ ਭਾਵ ਕਿ ਉਹ ਪੰਜਾਬ ਦੇ ਹੁਸ਼ਿਆਰਪੁਰ ਵਿੱਚ 10 ਦਿਨਾਂ ਦੀ ਭਗਤੀ (ਵਿਪਾਸਨਾ) ਕਰਨ ਆ ਰਹੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਇੱਕ ਵਾਰ ਕੇਜਰੀਵਾਲ ਇਸੇ ਜਗ੍ਹਾ ‘ਤੇ ਕੁਝ ਦਿਨਾਂ ਲਈ ਵਿਪਾਸਨਾ ਕਰਕੇ ਗਏ ਸਨ, ਉਸ ਵੇਲੇ ਕੇਜਰੀਵਾਲ ਦੀ ਇਸ ਅਧਿਆਤਮਿਕ ਫੇਰੀ ‘ਤੇ ਪੰਜਾਬ ਦੇ ਖਜ਼ਾਨੇ ਵਿੱਚੋ ਕੀਤੇ ਖਰਚੇ ‘ਤੇ ਕਿੰਤੂ ਪ੍ਰੰਤੂ ਹੋਇਆ ਸੀ ਪਰੰਤੂ ਹੁਣ ਫੇਰ ਪੰਜਾਬ ਸਰਕਾਰ ਦੀ ਆਓ ਭਗਤ ‘ਤੇ ਕੇਜਰੀਵਾਲ 10 ਦਿਨ ਪੰਜਾਬ ਰਹਿਣਗੇ ਅਤੇ ਦਿੱਲੀ ਵਿਧਾਨ ਸਭਾ ਚੋਣਾਂ ‘ਚ ਹਾਰਨ ਤੋਂ ਬਾਅਦ ਆਪਣਾ “ਮਾਈੰਡ ਸੈਟ” ਕਰਨ ਲਈ 10 ਦਿਨਾਂ ਦੀ ਵਿਪਾਸਨਾ ਕਰਨਗੇ। ਦਿੱਲੀ ਵਿਧਾਨ ਸਭਾ ਚੋਣਾਂ ‘ਚ ਹਾਰਨ ਤੋਂ ਬਾਅਦ ਕੇਜਰੀਵਾਲ ਦਾ ਇਹ ਪਹਿਲਾ ਪੰਜਾਬ ਦੌਰਾ ਹੈ, ਇਸ ਦੌਰਾਨ ਉਹ ਕਿਸੇ ਵੀ ਸਿਆਸੀ ਆਗੂ ਨੂੰ ਨਹੀਂ ਮਿਲਣਗੇ। ‌

error: Content is protected !!