Skip to main content

Gee 98News

ਔਂਕੜਾਂ ਰੂਪੀ ਪੱਥਰਾਂ ਦਾ ਸੀਨਾ ਪਾੜ ਕੇ ਸੁਰਜੀਤ ਹੋਏ ਬਰਨਾਲਾ ਦੀਆਂ ਝੁੱਗੀਆਂ ‘ਚ ਰਹਿਣ ਵਾਲੇ ਬੱਚੇ ਸੁਰਜੀਤ ਨੇ ਪੈਦਾ ਕੀਤੀ ਮਿਸਾਲ

-ਜੇ ਕੁਝ ਕਰਨ ਦਾ ਮਨ ਵਿੱਚ ਜ਼ਜ਼ਬਾ ਹੋਵੇ ਤਾਂ ਹਜ਼ਾਰਾਂ ਔਕੜਾਂ ਵੀ ਕਿਸੇ ਬੰਦੇ ਦਾ ਰਾਹ ਨਹੀਂ ਰੋਕ ਸਕਦੀਆਂ। ਅਜਿਹੀ ਇੱਕ ਮਿਸਾਲ ਬਰਨਾਲਾ ਦੀ ਦਾਣਾ ਮੰਡੀ ‘ਚ ਬਣੀਆਂ ਝੁੱਗੀਆਂ ਵਿੱਚ ਰਹਿਣ ਵਾਲੇ ਇੱਕ ਬੱਚੇ ਸੁਰਜੀਤ ਕੁਮਾਰ ਨੇ ਦਿੱਤੀ ਹੈ ਜਿਸ ਨੇ ਆਪਣੀ ਪੜ੍ਹਾਈ ਦੇ ਨਾਲ ਨਾਲ ਮੋਬਾਈਲ ਰਿਪੇਅਰ ਦਾ ਕੰਮ ਸਿੱਖਿਆ ਤੇ ਉਸ ਨੇ ਬਕਾਇਦਾ ਮੋਬਾਈਲ ਰਿਪੇਅਰ ਆਪਣੀ ਦੁਕਾਨ ਖੋਲ੍ਹ ਲਈ ਹੈ। ਸ੍ਰੀ ਗੁਰੂ ਨਾਨਕ ਸਲਮ ਸੇਵਾ ਮਿਸ਼ਨ ਦੇ ਵਿਦਿਆਰਥੀ ਸੁਰਜੀਤ ਕੁਮਾਰ ਨੇ ਪੜ੍ਹਾਈ ਦੇ ਨਾਲ ਨਾਲ ਮੋਬਾਇਲ ਰਿਪੇਅਰ ਦਾ ਕੰਮ ਸਿੱਖਿਆ ਅਤੇ ਕਾਮਯਾਬੀ ਹਾਸਿਲ ਕਰਦੇ ਹੋਏ ਬਰਨਾਲਾ ਦੀ ਸਬਜ਼ੀ ਮੰਡੀ ਦੁਕਾਨ ਨੰ: 18 ਵਿੱਚ ਆਪਣੀ ਦੁਕਾਨ ਖੋਲ੍ਹ ਕੇ ਗਰੀਬੀ ਦੇ ਬੇਕਿਰਕੇ ਵਰਤਾਰੇ ਨੂੰ ਚੁਣੌਤੀ ਦਿੰਦਿਆਂ ਨਿਰਾਸ਼ਾਵਾਦੀ ਦੌਰ ਵਿੱਚੋਂ ਗੁਜ਼ਰ ਰਹੇ ਨੌਜਵਾਨਾਂ ਨੂੰ ਨਵਾਂ ਸੁਨੇਹਾ ਦੇਣ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ। ਸੁਰਜੀਤ ਕੁਮਾਰ ਦੀ ਦੁਕਾਨ ਦਾ ਉਦਘਾਟਨ ਉਘੇ ਸਮਾਰਟ ਸੇਵੀ ਸ੍ਰੀ ਭਾਨ ਸਿੰਘ ਜੱਸੀ ਨੇ ਕੀਤਾ। ਇੱਥੇ ਇਹ ਵੀ ਦੱਸ ਦਈਏ ਕਿ ਲੱਗਭੱਗ 15 ਸਾਲਾਂ ਤੋਂ ਬਰਨਾਲਾ ਦੀ ਦਾਣਾ ਮੰਡੀ ਵਿੱਚ ਸਮਾਜ ਸੇਵੀ ਭਾਨ ਸਿੰਘ ਜੱਸੀ (ਜੱਸੀ ਪੇਧਨੀ ) ਦੀ ਅਗਵਾਈ ਵਿੱਚ ਝੁੱਗੀਆਂ ਵਿੱਚ ਰਹਿਣ ਵਾਲੇ ਗਰੀਬਾਂ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਦੇਣ ਦੀ ਸੇਵਾ ਚਲਾਈ ਜਾ ਰਹੀ ਹੈ | ਸੁਰਜੀਤ ਦੀ ਦੁਕਾਨ ਦਾ ਉਦਘਾਟਨ ਕਰਨ ਸਮੇਂ ਸਮਾਜ ਸੇਵੀ ਭਾਨ ਸਿੰਘ ਜੱਸੀ ਨੇ ਕਿਹਾ ਕਿ ਇਸ ਮਿਹਨਤੀ ਬੱਚੇ ਸੁਰਜੀਤ ਨੇ ਝੁੱਗੀਆਂ ਵਿੱਚ ਰਹਿਕੇ +2 ਦੀ ਪੜ੍ਹਾਈ ਕਰਨ ਦੇ ਨਾਲ ਨਾਲ ਮੋਬਾਇਲ ਰਿਪੇਅਰ ਕਰਨ ਦੇ ਕੰਮ ਦੀ ਟ੍ਰੇਨਿੰਗ ਪ੍ਰਾਪਤ ਕੀਤੀ।ਉਹਨਾਂ ਕਿਹਾ ਕਿ ਮਿਸ਼ਨ ਦੇ 22 ਸਾਲਾਂ ਦੇ ਸਮੇਂ ਦੌਰਾਨ ਇਹ ਪਹਿਲਾ ਬੱਚਾ ਹੈ ਜਿਸ ਨੇ ਪੜ੍ਹਾਈ ਦੇ ਨਾਲ ਨਾਲ ਹੱਥੀ ਕੰਮ ਕਰਨ ਦੀ ਕਲਾ ਨੂੰ ਪ੍ਰਵਾਨ ਕਰਦਿਆਂ ਸਫਲਤਾ ਦੀਆਂ ਪੌੜੀਆਂ ਚੜਨ ਦਾ ਜਿਗਰਾ ਕੀਤਾ ਹੈ।‌‌ਇਸ ਮੌਕੇ ਸਮਾਜ ਸੇਵੀ ਭਾਈ ਤੇਜਿੰਦਰ ਸਿੰਘ ਨੇ ਇਸ ਬੱਚੇ ਨੂੰ ਦੁਕਾਨ ਦਾ ਪਹਿਲੇ ਮਹੀਨੇ ਦਾ 5000 ਰੁਪਏ ਦਾ ਕਿਰਾਇਆ ਦਿੰਦੇ ਹੋਏ ਨਵੇਂ ਕੰਮ ਦੀ ਸ਼ੁਰੂਆਤ ਕਰਨ ‘ਤੇ ਉਸਨੂੰ ਵਧਾਈਆਂ ਦਿੱਤੀਆਂ | ਇਸ ਮੌਕੇ ਮਨਰੇਗਾ ਯੂਨੀਅਨ ਪੰਜਾਬ ਦੇ ਆਗੂ ਕਾ: ਖੁਸ਼ੀਆ ਸਿੰਘ , ਅਲੀ ਖਾਨ , ਸਮਾਜ ਸੇਵੀ ਬੰਟੀ ਗਰੋਵਰ ,ਰਾਮ ਚੰਦ , ਅਧਿਆਪਕ ਅਤੇ ਬੱਚੇ ਵੀ ਸ਼ਾਮਿਲ ਸਨ।‌‌ ਅੰਤ ਵਿੱਚ ਸਮਾਜ ਸੇਵੀ ਭਾਨ ਸਿੰਘ ਜੱਸੀ ਨੇ ਉਦਘਾਟਨੀ ਸਮਾਰੋਹ
ਵਿੱਚ ਸ਼ਾਮਿਲ ਸਾਰੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ।‌

error: Content is protected !!