Gee 98News

ਨੋਟਾਂ ਦੀਆਂ ਬੋਰੀਆਂ ਵਾਲਾ ਜੱਜ ਖੜ ਗਿਆ ਕਟਿਹਰੇ ‘ਚ…ਸੁਪਰੀਮ ਕੋਰਟ ਸਖ਼ਤ…!

‌-ਦੇਸ਼ ਦੀ ਨਿਆਂ ਪ੍ਰਣਾਲੀ ‘ਤੇ ਸਿੱਧੇ ਸਵਾਲ ਖੜੇ ਕਰਨ ਵਾਲੀ ਦਿੱਲੀ ‘ਚ ਹਾਈਕੋਰਟ ਦੇ ਇੱਕ ਜੱਜ ਦੇ ਘਰੋਂ ਨੋਟਾਂ ਦੀਆਂ ਭਰੀਆਂ ਬੋਰੀਆਂ ਮਿਲਣ ਦੀ ਘਟਨਾ ਸਬੰਧੀ ਸੁਪਰੀਮ ਕੋਰਟ ਨੇ ਸਖ਼ਤ ਰੁੱਖ ਅਖ਼ਤਿਆਰ ਕਰ ਲਿਆ ਹੈ। ਮਾਨਯੋਗ ਸੁਪਰੀਮ ਕੋਰਟ ਨੇ ਸੰਬੰਧਿਤ ਜੱਜ ਯਸ਼ਵੰਤ ਵਰਮਾ ਤੋਂ ਨਿਆਇਕ ਕੰਮਾਂ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਵਾਪਸ ਲੈ ਲਈਆਂ ਹਨ। ਹੁਣ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਜੱਜ ਵਰਮਾ ਦੇ ਪਿਛਲੇ ਛੇ ਮਹੀਨਿਆਂ ਦੀ ਕਾਲ ਰਿਕਾਰਡ ਦੀ ਜਾਂਚ ਹੋਵੇਗੀ ਅਤੇ ਉਹਨਾਂ ਦੇ ਸੁਰੱਖਿਆ ਗਾਰਡ ਅਤੇ ਘਰ ਵਿੱਚ ਹੋਰ ਮੁਲਾਜ਼ਮਾ ਨੌਕਰਾਂ ਦੀ ਵੇਰਵੇ ਦੀ ਇਕੱਠੇ ਕੀਤੇ ਜਾਣਗੇ। ਸੁਪਰੀਮ ਕੋਰਟ ਨੇ ਇਸ ਸਾਰੀ ਘਟਨਾ ਦੀ ਜਾਂਚ ਰਿਪੋਰਟ ਵੀ ਜਨਤਕ ਕਰ ਦਿੱਤੀ ਹੈ। ਇਸ ਰਿਪੋਰਟ ਵਿੱਚ ਨੋਟਾਂ ਦੇ ਸੜੇ ਹੋਏ ਬੰਡਲਾਂ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਸ਼ਾਮਲ ਕੀਤੀਆਂ ਗਈਆਂ ਹਨ। ਤਿੰਨ ਤਸਵੀਰਾਂ ਵਿੱਚ 500 ਰੁਪਏ ਦੇ ਬਹੁਤ ਸਾਰੇ ਸੜੇ ਹੋਏ ਨੋਟਾਂ ਦੇ ਬੰਡਲ ਦਿਖਾਈ ਦੇ ਰਹੇ ਹਨ। ਸੁਪਰੀਮ ਕੋਰਟ ਨੇ ਜਸਟਿਸ ਯਸਵੰਤ ਪਰਮਾ ਤੋਂ ਤਿੰਨ ਮੁੱਖ ਸਵਾਲ ਪੁੱਛੇ ਹਨ ਜਿਵੇਂ ਜਸਟਿਸ ਵਰਮਾ ਵੱਡੀ ਮਾਤਰਾ ਵਿੱਚ ਮਿਲੀ ਨਕਦੀ ਨੂੰ ਕਿਵੇਂ ਜਾਇਜ਼ ਠਹਿਰਾਉਣਗੇ ? ਜਿੰਨੀ ਵੀ ਰਕਮ ਮਿਲੀ ਹੈ, ਉਸ ਦਾ ਸਰੋਤ ਕੀ ਹੈ ? 15 ਮਾਰਚ ਦੀ ਸਵੇਰ ਨੂੰ ਸੜੇ ਹੋਏ ਨੋਟ ਕਿਸਨੇ ਕੱਢੇ ? ਸੁਪਰੀਮ ਕੋਰਟ ਅਨੁਸਾਰ ਜਾਂਚ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਹੋਰ ਸ਼ਕਤੀਸ਼ਾਲੀ ਤਰੀਕੇ ਨਾਲ ਜਾਂਚ ਜਾਰੀ ਰਹੇਗੀ। ‌

error: Content is protected !!