Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਵੱਡੀ ਖ਼ਬਰ…ਕਾਨੂੰਨਗੋਆਂ ਦਾ ਸੂਬਾ ਪ੍ਰਧਾਨ, ਨਾਇਬ ਤਹਿਸੀਲਦਾਰ, ਪਟਵਾਰੀ ਖ਼ਿਲਾਫ਼ ਵਿਜੀਲੈਂਸ ਨੇ ਕੀਤਾ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ

Nirmal Pandori by Nirmal Pandori
03/29/2025
in ਪੰਜਾਬ
Reading Time: 1 min read
A A
0
ਪੰਜਾਬ ਦੇ ਇੱਕ PCS ਅਧਿਕਾਰੀ ਅਤੇ ਉਸ ਦੀ ਕੰਪਿਊਟਰ ਓਪਰੇਟਰ ਦੇ ਖ਼ਿਲਾਫ਼ ਰਿਸ਼ਵਤ ਦਾ ਮਾਮਲਾ ਦਰਜ…ਓਪਰੇਟਰ ਗ੍ਰਿਫਤਾਰ PCS ਫਰਾਰ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,29 ਮਾਰਚ, Gee98 News service

-ਪੰਜਾਬ ਵਿਜੀਲੈਂਸ ਨੇ ਕਾਨੂੰਨਗੋ ਐਸੋਸ਼ੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਹਰਬੀਰ ਸਿੰਘ ਢੀਂਡਸਾ ਸਮੇਤ ਥਾਣਾ ਵਿਜੀਲੈਂਸ ਰੇਂਜ ਪਟਿਆਲਾ ਵਿਖੇ ਚਾਰ ਜਣਿਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ‌ਭ੍ਰਿਸ਼ਟਾਚਾਰ ਦੇ ਖਿਲਾਫ਼ ਪੰਜਾਬ ਸਰਕਾਰ ਦੀ ਇਹ ਵੱਡੀ ਕਾਰਵਾਈ ਮੰਨੀ ਜਾ ਰਹੀ ਹੈ, ਜਿਸ ਨਾਲ ਸੂਬੇ ਦੇ ਮਾਲ ਅਧਿਕਾਰੀਆਂ ਵਿੱਚ ਹਲਚਲ ਮੱਚ ਗਈ ਹੈ। ਇਸ ਮੁਕੱਦਮੇ ‘ਚ ਨਾਮਜ਼ਦ ਕੀਤੇ ਵਿਅਕਤੀਆਂ ‘ਚ ਇੱਕ ਨਾਇਬ ਤਹਿਸੀਲਦਾਰ,ਇੱਕ ਪਟਵਾਰੀ ਅਤੇ ਇੱਕ ਪ੍ਰਾਈਵੇਟ ਵਿਅਕਤੀ (ਔਰਤ) ਵੀ ਸ਼ਾਮਿਲ ਹੈ। ਵਿਜੀਲੈਂਸ ਬਿਊਰੋ ਨੇ ਰਾਮ ਲਾਲ ਤਹਿਸੀਲਦਾਰ ਅਹਿਮਦਗੜ੍ਹ (ਹੁਣ ਮਲੇਰਕੋਟਲਾ), ਹਰਬੀਰ ਸਿੰਘ ਢੀਂਡਸਾ ਫੀਲਡ ਕਾਨੂੰਨਗੋ ਅਹਿਮਦਗੜ, ਜੰਗ ਸਿੰਘ ਪਟਵਾਰੀ (ਸੇਵਾ ਮੁਕਤ) ਮਾਲ ਹਲਕਾ ਜਿੱਤਵਾਲ ਕਲਾਂ ਅਤੇ ਬੀਰਪਾਲ ਕੌਰ ਪਤਨੀ ਸੰਦੀਪ ਸਿੰਘ ਵਾਸੀ ਜਿੱਤਵਾਲ ਕਲਾਂ ਤਹਿਸੀਲ ਅਹਿਮਦਗੜ੍ਹ ਦੇ ਖ਼ਿਲਾਫ਼ ਸ਼ਿਕਾਇਤ ਕਰਤਾ ਅਮਰਜੀਤ ਸਿੰਘ ਪੁੱਤਰ ਬਿਸ਼ਨ ਸਿੰਘ ਵਾਸੀ ਪਿੰਡ ਨੱਥੋਹੇੜੀ ਤਹਿਸੀਲ ਅਹਿਮਦਗੜ੍ਹ ਜ਼ਿਲ੍ਹਾ ਮਲੇਰਕੋਟਲਾ ਦੀ ਸ਼ਿਕਾਇਤ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ। ਮਾਮਲੇ ਦੇ ਵੇਰਵੇ ਅਨੁਸਾਰ ਸ਼ਿਕਾਇਤਕਰਤਾ ਅਮਰਜੀਤ ਸਿੰਘ ਦੀ ਸ਼ਾਦੀ ਸਰਬਜੀਤ ਕੌਰ ਪੁੱਤਰੀ ਮਹਿੰਦਰ ਸਿੰਘ ਪੁੱਤਰ ਜਲੌਰਾ ਸਿੰਘ ਉਰਫ ਬਲੌਰਾ ਸਿੰਘ ਵਾਸੀ ਜਿੱਤਵਾਲ ਕਲਾ ਨਾਲ ਹੋਈ ਸੀ।‌ ਮਹਿੰਦਰ ਸਿੰਘ ਦੀਆਂ ਦੋ ਲੜਕੀਆਂ ਸਰਬਜੀਤ ਕੌਰ ਅਤੇ ਗੁਰਮੀਤ ਕੌਰ ਸਨ। ਗੁਰਮੀਤ ਕੌਰ ਦੀ ਕੁਆਰੀ ਦੀ ਹੀ ਮੌਤ ਹੋ ਗਈ ਸੀ। ਮਹਿੰਦਰ ਸਿੰਘ ਨੇ ਦੂਸਰੀ ਸ਼ਾਦੀ ਬਿਨਾਂ ਤਲਾਕ ਲਏ ਗੁਰਮੇਲ ਕੌਰ ਵਾਸੀ ਪਿੰਡ ਜੋਧਪੁਰ ਚੀਮਾ ਨਾਲ ਕਰ ਲਈ ਸੀ। ਗੁਰਮੇਲ ਕੌਰ ਦੀ ਸ਼ਾਦੀ ਪਹਿਲਾਂ ਸੁਰਜੀਤ ਸਿੰਘ ਵਾਸੀ ਪਿੰਡ ਖੇੜੀ ਨਾਲ ਹੋਈ ਸੀ ਅਤੇ ਇਸ ਤੋਂ ਪਹਿਲਾਂ ਵੀ ਇੱਕ ਲੜਕੀ ਬੀਰਪਾਲ ਕੌਰ ਸੀ ਜੋ ਸ਼ਾਦੀ ਸਮੇਂ ਇਹ ਆਪਣੇ ਨਾਲ ਹੀ ਲੈ ਕੇ ਆਈ ਸੀ। ਮਹਿੰਦਰ ਸਿੰਘ ਦੀ ਮਿਤੀ 24 ਜੂਨ 2023 ਨੂੰ ਮੌਤ ਹੋ ਗਈ ਸੀ। ਮਹਿੰਦਰ ਸਿੰਘ ਦੇ ਨਾਮ ਪਿੰਡ ਭੀਖਮਪੁਰ ਤਹਿਸੀਲ ਅਹਿਮਦਗੜ੍ਹ ਜ਼ਿਲ੍ਹਾ ਮਲੇਰਕੋਟਲਾ ਵਿਖੇ 19 ਵਿੱਘੇ ਜ਼ਮੀਨ ਸੀ ਸ਼ਿਕਾਇਤਕਰਤਾ ਅਮਰਜੀਤ ਸਿੰਘ ਵੱਲੋਂ ਕੀਤੀ ਗਈ ਵੀਡੀਓ ਰਿਕਾਰਡਿੰਗ ਅਨੁਸਾਰ ਉਸ ਦੀ ਘਰਵਾਲੀ ਸਰਬਜੀਤ ਕੌਰ ਦੇ ਨਾਮ ਜ਼ਮੀਨ ਕਰਵਾਉਣ ਬਦਲੇ ਜੰਗ ਸਿੰਘ ਪਟਵਾਰੀ ਇਕ ਲੱਖ ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਹੈ ਅਤੇ ਜੰਗ ਸਿੰਘ ਪਟਵਾਰੀ ਨੇ ਅਮਰਜੀਤ ਸਿੰਘ ਨੂੰ ਕਿਹਾ ਕਿ ਹਰਬੀਰ ਸਿੰਘ ਕਾਨੂੰਨਗੋ ਨੇ ਦੂਸਰੀ ਧਿਰ ਦੇ ਨਾਮ ਇੰਤਕਾਲ ਚੜਾਉਣ ਬਦਲੇ 4/5 ਲੱਖ ਰੁਪਏ ਰਿਸ਼ਵਤ ਵਜੋਂ ਲਏ ਹਨ। ‌ ਮੁਤਵਫੀ ਮਹਿੰਦਰ ਸਿੰਘ ਦੇ ਰਕਬੇ ‘ਤੇ ਉਸਦੀ ਸਕੀ ਲੜਕੀ ਸਰਬਜੀਤ ਕੌਰ ਵਿਰਾਸਤ ਦੇ ਆਧਾਰ ‘ਤੇ ਆਪਣਾ ਹੱਕ ਜਿਤਾਉਂਦੀ ਸੀ ਪਰੰਤੂ ਹਰਬੀਰ ਸਿੰਘ ਫੀਲਡ ਕਾਨੂੰਨਗੋ ਅਹਿਮਦਗੜ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਮੁਤਵਫੀ ਮਹਿੰਦਰ ਸਿੰਘ ਦੀ ਮਤਰੇਈ ਲੜਕੀ ਬੀਰਪਾਲ ਕੌਰ ਨਾਲ ਮਿਲੀ ਭੁਗਤ ਕਰਕੇ ਉਸ ਨੂੰ ਫਾਇਦਾ ਪਹੁੰਚਾਉਣ ਦੀ ਨੀਅਤ ਨਾਲ ਸਰਬਜੀਤ ਕੌਰ ਦੇ ਹੱਕ ਵਿੱਚ ਦਰਜ ਹੋਏ ਇੰਤਕਾਲ ਨੰਬਰ 1921 ਨੂੰ ਡਿਲੀਟ ਕਰ ਦਿੱਤਾ ਅਤੇ ਇੰਤਕਾਲ ਨੰਬਰ 1921 ਮੁਤਵਫੀ ਮਹਿੰਦਰ ਸਿੰਘ ਦੀ ਮਤਰੇਈ ਲੜਕੀ ਬੀਰਪਾਲ ਕੌਰ ਪਤਨੀ ਸੰਦੀਪ ਸਿੰਘ ਵਾਸੀ ਕਹੇਰੂ ਤਹਿਸੀਲ ਧੂਰੀ ਜਿਹੜਾ ਸੰਗਰੂਰ ਹਾਲ ਆਬਾਦ ਜਿੱਤਵਾਲ ਕਲਾਂ ਤਹਿਸੀਲ ਅਹਿਮਦਗੜ੍ਹ ਦੇ ਨਾਮ ਦਰਜ ਕਰਵਾ ਕੇ ਗਲਤ ਤਰੀਕੇ ਨਾਲ ਮਨਜ਼ੂਰ ਕਰਵਾ ਦਿੱਤਾ। ਜਦਕਿ ਇਸ ਰਕਬੇ ਸਬੰਧੀ ਦੋਵੇਂ ਧਿਰਾਂ ਆਪਣਾ ਹੱਕ ਜਤਾਉਂਦੀਆਂ ਹਨ ਅਤੇ ਇਹ ਇੰਤਕਾਲ ਝਗੜੇ ਵਾਲਾ ਹੋਣ ਕਰਕੇ ਫੈਸਲੇ ਲਈ ਐਸਡੀਐਮ ਦੀ ਅਦਾਲਤ ਪਾਸ ਜਾਣਾ ਬਣਦਾ ਸੀ। ਇਸ ਸਾਰੇ ਮਾਮਲੇ ਦੀ ਮੁਦਈ ਅਮਰਜੀਤ ਸਿੰਘ ਨੇ ਪਟਵਾਰੀ ਜੰਗ ਸਿੰਘ ਨਾਲ ਹੋਈਆਂ ਗੱਲਾਂ ਦੀ ਰਿਕਾਰਡਿੰਗ ਕੀਤੀ ਅਤੇ ਵਿਜੀਲੈਂਸ ਕੋਲ ਸਬੂਤਾਂ ਸਹਿਤ ਸ਼ਿਕਾਇਤ ਕੀਤੀ। ਦੱਸ ਦੇਈਏ ਕਿ ਇਹ ਮਾਮਲਾ 2023 ਦਾ ਪੁਰਾਣਾ ਹੈ ਜਿਸ ਦੀ ਸ਼ਿਕਾਇਤ ਤੋਂ ਬਾਅਦ ਕਾਨੂੰਨਗੋ ਅਸੋਸੀਏਸ਼ਨ ਦੇ ਸੂਬਾ ਪ੍ਰਧਾਨ ਨਾਇਬ ਤਹਿਸੀਲਦਾਰ,ਪਟਵਾਰੀ ਅਤੇ ਪ੍ਰਾਈਵੇਟ ਵਿਅਕਤੀ ਦੇ ਖ਼ਿਲਾਫ਼ ਵਿਜੀਲੈਂਸ ਬਿਊਰੋ ਨੇ ਮੁਕੱਦਮਾ ਦਰਜ ਕੀਤਾ ਹੈ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ

ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ

05/02/2026
ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ

ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ

05/02/2026
ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

05/02/2026
Load More
Tags: #barnalanews#barnalanews#healthdepartment#education department#malwanews #meethayer #loksabhaelection#malwanews #newsupdate #dailyupdate#punjabnews#simranjitsinghmann
Previous Post

DC ਤੋਂ ਬਾਅਦ ਲੁਧਿਆਣੇ ਦਾ ਪੁਲਿਸ ਕਮਿਸ਼ਨਰ ਵੀ ਬਦਲਿਆ…!

Next Post

…ਹਫ਼ਤੇ ਦੇ ਚਾਰ ਦਿਨ ਪਿੰਡਾਂ ਵਿੱਚ ਜਾਵੋ,ਪੰਜਾਬ ਸਰਕਾਰ ਦਾ ਡਿਪਟੀ ਕਮਿਸ਼ਨਰਾਂ ਨੂੰ ਹੁਕਮ…!

Nirmal Pandori

Nirmal Pandori

Related Posts

ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ
ਪੰਜਾਬ

ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ

by Nirmal Pandori
05/02/2026
ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ
ਪੰਜਾਬ

ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ

by Nirmal Pandori
05/02/2026
ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ
ਪੰਜਾਬ

ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

by Nirmal Pandori
05/02/2026
Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ
ਪੰਜਾਬ

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

by Nirmal Pandori
05/01/2026
ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ
ਪੰਜਾਬ

ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ

by Nirmal Pandori
05/01/2026
ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!
ਪੰਜਾਬ

ਟਰਾਈਡੈਂਟ ‘ਤੇ ਪ੍ਰਦੂਸ਼ਣ ਰੇਡ….ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ…ਟੁੱਟੀ ਤੋਂ ਚੁਗਾਠ ਪੱਟ ਲੀ….!

by Nirmal Pandori
05/01/2026
Load More
Next Post
ਇਸ਼ਕ ਅੰਨ੍ਹਾ ਕਰੇ ਸੁਜਾਖਿਆਂ ਨੂੰ…ਇਸ਼ਕ ਵਿੱਚ ਅੰਨੀ ਨੇ 4 ਕਰੋੜ ਲੁਟਾ ਦਿੱਤਾ….!

…ਹਫ਼ਤੇ ਦੇ ਚਾਰ ਦਿਨ ਪਿੰਡਾਂ ਵਿੱਚ ਜਾਵੋ,ਪੰਜਾਬ ਸਰਕਾਰ ਦਾ ਡਿਪਟੀ ਕਮਿਸ਼ਨਰਾਂ ਨੂੰ ਹੁਕਮ…!

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਟਰਾਈਡੈਂਟ ਦੇ ਖ਼ਿਲਾਫ਼ ਕਾਰਵਾਈ ਦੀ ਤਿਆਰੀ….ਹਾਈਕੋਰਟ ‘ਤੇ ਟਿਕੀਆਂ ਨਜ਼ਰਾਂ

ਵਿਦਿਆਰਥੀ ਨੇ ਕੀਤੀ ਆਤਮਹੱਤਿਆ…ਪ੍ਰਿੰਸੀਪਲ ‘ਤੇ ਮਾਮਲਾ ਦਰਜ

ਚਾਹ ਨਾਲ ਆਂਡਾ…MP ਸੰਦੀਪ ਪਾਠਕ ਦੇ ਖ਼ਿਲਾਫ਼ ਪੰਜਾਬ ‘ਚ ਦੋ ਕੇਸ ਦਰਜ

ਦਿਲਜੀਤ ਦੋਸਾਂਝ ਨੇ ਪੱਟਾਂ ‘ਤੇ ਥਾਪੀ ਮਾਰ ਕੇ ਖਾਲਿਸਤਾਨੀ ਪੱਖੀਆਂ ‘ਤੇ ਕੀਤੀਆਂ ਤਿੱਖੀਆਂ ਟਿੱਪਣੀਆਂ

Breaking…ਹਾਈਕੋਰਟ ਨੇ ਟਰਾਈਡੈਂਟ ਦੇ ਖ਼ਿਲਾਫ਼ ਪ੍ਰਦੂਸ਼ਣ ਬੋਰਡ ਦੀ ਕਾਰਵਾਈ ‘ਤੇ ਲਗਾਈ ਰੋਕ

ਹੁਣ ਬਿਨਾਂ OTP (DAC) ਨਹੀਂ ਮਿਲੇਗਾ ਗੈਸ LPG ਗੈਸ ਸਿਲੰਡਰ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend