Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਝੂਠੇ ਪਰਚੇ ਦਰਜ ਕਰਵਾਏ…ਪੀੜ੍ਹਤ ਨੂੰ 5 ਕਰੋੜ ਦਾ ਲਾਲਚ ਵੀ ਦਿੱਤਾ ਪਰ ਪਾਦਰੀ ਬਜਿੰਦਰ ਨੂੰ ਆਖ਼ਰ ਜੇਲ੍ਹ ਜਾਣਾ ਹੀ ਪਿਆ…!

Nirmal Pandori by Nirmal Pandori
04/01/2025
in ਪੰਜਾਬ
Reading Time: 1 min read
A A
0
ਝੂਠੇ ਪਰਚੇ ਦਰਜ ਕਰਵਾਏ…ਪੀੜ੍ਹਤ ਨੂੰ 5 ਕਰੋੜ ਦਾ ਲਾਲਚ ਵੀ ਦਿੱਤਾ ਪਰ ਪਾਦਰੀ ਬਜਿੰਦਰ ਨੂੰ ਆਖ਼ਰ ਜੇਲ੍ਹ ਜਾਣਾ ਹੀ ਪਿਆ…!
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ,1 ਅਪ੍ਰੈਲ, Gee98 news service

-ਬਲਾਤਕਾਰ ਦੇ ਮਾਮਲੇ ‘ਚ ਦੋਸ਼ੀ ਠਹਿਰਾਏ ਗਏ ਪਾਦਰੀ ਬਜਿੰਦਰ ਸਿੰਘ ਨੂੰ ਮੋਹਾਲੀ ਦੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀ ਬਜਿੰਦਰ ਨੂੰ ਸਜ਼ਾ ਸੁਣਾਉਂਦੇ ਸਮੇਂ ਅਦਾਲਤ ਨੇ ਕਿਹਾ ਕਿ “ਉਸਨੂੰ ਆਖਰੀ ਸਾਹ ਤੱਕ ਜੇਲ੍ਹ ਵਿੱਚ ਰਹਿਣਾ ਪਵੇਗਾ”। ਸਜ਼ਾ ਸੁਣਾਏ ਜਾਣ ਤੋਂ ਬਾਅਦ ਬਜਿੰਦਰ ਸਿੰਘ ਨੂੰ ਪਟਿਆਲਾ ਅਦਾਲਤ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਮੋਹਾਲੀ ਅਦਾਲਤ ਦੇ ਆਲੇ ਦੁਆਲੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ। ਸਜ਼ਾ ਤੋਂ ਬਚਣ ਲਈ ਪਾਦਰੀ ਬਜਿੰਦਰ ਨੇ ਅਦਾਲਤ ਵਿੱਚ ਦਲੀਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਉਸਨੇ ਕਿਹਾ “ਮੇਰੇ ਬੱਚੇ ਛੋਟੇ ਹਨ, ਪਤਨੀ ਬਿਮਾਰ ਹੈ। ਮੈਂ ਇੱਕ ਸਮਾਜਿਕ ਵਿਅਕਤੀ ਹਾਂ। ਮੇਰੀ ਲੱਤ ਵਿੱਚ ਇੱਕ ਰਾਡ ਪਾਇਆ ਹੋਇਆ ਹੈ, ਇਸ ਲਈ ਕਿਰਪਾ ਕਰਕੇ ਮੇਰੇ ‘ਤੇ ਰਹਿਮ ਕਰੋ ਪਰ ਅਦਾਲਤ ਨੇ ਉਸਦੀਆਂ ਦਲੀਲਾਂ ਨੂੰ ਰੱਦ ਕਰ ਦਿੱਤਾ। ਬਜਿੰਦਰ ਨੂੰ 3 ਦਿਨ ਪਹਿਲਾਂ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ। ਬਜਿੰਦਰ ‘ਤੇ ਔਰਤ ਨੂੰ ਵਿਦੇਸ਼ ਭੇਜਣ ਦੇ ਬਹਾਨੇ ਆਪਣੇ ਘਰ ਲੈ ਜਾਣ ਦਾ ਦੋਸ਼ ਹੈ। ਜਿੱਥੇ ਉਸ ਨਾਲ ਬਲਾਤਕਾਰ ਕੀਤਾ ਗਿਆ ਤੇ ਵੀਡੀਓ ਬਣਾਈ ਗਈ। ਉਸਨੇ ਉਸਨੂੰ ਧਮਕੀ ਵੀ ਦਿੱਤੀ ਕਿ ਜੇ ਉਸਨੇ ਉਸਦਾ ਵਿਰੋਧ ਕੀਤਾ ਤਾਂ ਉਹ ਵੀਡੀਓ ਸੋਸ਼ਲ ਮੀਡੀਆ ‘ਤੇ ਪੋਸਟ ਕਰ ਦੇਵੇਗਾ। ਪੀੜਤ ਨੇ ਸਜ਼ਾ ‘ਤੇ ਸੰਤੁਸ਼ਟੀ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਮਾਮਲਾ 7 ਸਾਲਾਂ ਤੱਕ ਦਬਾਇਆ ਗਿਆ ਸੀ ਪਰ ਉਸਦੇ ਵਕੀਲਾਂ, ਪੁਲਿਸ ਅਤੇ ਅਦਾਲਤ ਨੇ ਇਸ ਵਿੱਚ ਜਾਨ ਪਾ ਦਿੱਤੀ। ਇਹ ਸਜ਼ਾ ਅਜਿਹੇ ਸਮੇਂ ਸੁਣਾਈ ਗਈ ਹੈ ਜਦੋਂ ਬਜਿੰਦਰ ਸਿੰਘ ਇੱਕ ਹੋਰ ਔਰਤ ‘ਤੇ ਜਿਨਸੀ ਹਮਲੇ ਅਤੇ ਹਮਲੇ ਦੇ ਇੱਕ ਹੋਰ ਮਾਮਲੇ ਵਿੱਚ ਫਸਿਆ ਹੋਇਆ ਹੈ। ਇਸ ਮਾਮਲੇ ਵਿੱਚ ਪੀੜਿਤਾ ਦੇ ਪਤੀ ਨੇ ਕਿਹਾ ਕਿ ਉਹਨਾਂ ਨੂੰ ਦਬਾਉਣ ਲਈ ਬਜਿੰਦਰ ਨੇ ਹਰ ਤਰ੍ਹਾਂ ਦੇ ਹਥਕੰਡੇ ਅਪਣਾਏ। ਉਸ ‘ਤੇ ਕ੍ਰਾਸ ਕੇਸ ਦਰਜ ਕਰਵਾਏ ਗਏ। ਝੂਠੇ ਕੇਸ ਵੀ ਦਰਜ ਹੋਏ। ਜਿਸ ਕਰਕੇ ਉਸਨੂੰ ਬੁੜੈਲ, ਕਪੂਰਥਲਾ ਦੀ ਜੇਲ੍ਹ ਵਿੱਚ ਰਹਿਣਾ ਪਿਆ। ਇਸ ਦੇ ਬਾਵਜੂਦ ਉਹ ਬਜਿੰਦਰ ਦੇ ਸਾਹਮਣੇ ਨਹੀਂ ਝੁਕੇ। ਜਦੋਂ ਡਰਾਵਾ ਦੇ ਕੇ ਗੱਲ ਨਹੀਂ ਬਣੀ ਤਾਂ ਉਸਨੇ ਪੈਸਿਆਂ ਦਾ ਆਫਰ ਦੇਣਾ ਸ਼ੁਰੂ ਕਰ ਦਿੱਤਾ। ਬਜਿੰਦਰ ਦੇ ਇਕ ਸੀਨੀਅਰ ਅਧਿਕਾਰੀ ਨੇ 5 ਕਰੋੜ ਰੁਪਏ ਦਾ ਆਫਰ ਲੈ ਕੇ ਆਇਆ ਸੀ ਪਰ ਅਸੀਂ ਉਸਨੂੰ ਠੁਕਰਾ ਦਿੱਤਾ। ਪੀੜ੍ਹਤ ਦੇ ਪਤੀ ਨੇ ਕਿਹਾ ਕਿ ਹੁਣ ਬਰੀ ਹੋਏ ਲੋਕਾਂ ਨੂੰ ਸਜ਼ਾ ਕਰਵਾਉਣ ਲਈ ਹਾਇਰ ਕੋਰਟ ਵਿੱਚ ਜਾਵਾਂਗੇ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

ਐਨਕਾਊਂਟਰ ਸਪੈਸ਼ਲਿਸਟਾਂ ਲਈ ਕਾਨੂੰਨੀ ਸੰਕੇਤ…ਫਰਜ਼ੀ ਪੁਲਿਸ ਮੁਕਾਬਲੇ ‘ਚ SSP-DSP ਨੂੰ ਮਿਲੀ ਉਮਰ ਕੈਦ ਦੀ ਸਜ਼ਾ

ਬਰਖ਼ਾਸਤ ਥਾਣੇਦਾਰ ਨੂੰ ਬਲਾਤਕਾਰ ਦੇ ਮਾਮਲੇ ‘ਚ ਉਮਰ ਕੈਦ ਦੀ ਸਜ਼ਾ

02/12/2026
ਪੰਜਾਬ ਦੇ ਦੋ ਕੈਬਨਿਟ ਮੰਤਰੀਆਂ ਅਮਨ ਅਰੋੜਾ ਅਤੇ ਹਰਪਾਲ ਸਿੰਘ ਚੀਮਾ ਦੇ ਖ਼ਿਲਾਫ਼ FIR ਦਰਜ

ਅਹਿਮ ਖ਼ਬਰ….ਅੱਜ ਹੋਵੇਗਾ ਭਾਰਤ ਬੰਦ, ਸਰਕਾਰੀ ਤੇ ਪ੍ਰਾਈਵੇਟ ਕੰਮ ਕਾਜ ਪ੍ਰਭਾਵਿਤ ਹੋਣ ਦੇ ਆਸਾਰ

02/12/2026
ਵੱਡੀ ਖ਼ਬਰ…ਹੁਣ AI ਵੀਡੀਓ ਫੋਟੋ ‘ਤੇ AI ਲੇਬਲ ਲਗਾਉਣਾ ਹੋਵੇਗਾ ਲਾਜ਼ਮੀ

ਵੱਡੀ ਖ਼ਬਰ…ਹੁਣ AI ਵੀਡੀਓ ਫੋਟੋ ‘ਤੇ AI ਲੇਬਲ ਲਗਾਉਣਾ ਹੋਵੇਗਾ ਲਾਜ਼ਮੀ

02/11/2026
Load More
Tags: #barnalanews#malwanews #meethayer #loksabhaelection#malwanews #newsupdate #dailyupdate#punjabnews#punjabpolice #barnalapolice#simranjitsinghmann
Previous Post

ਡਾਕਟਰ ਅੰਬੇਡਕਰ ਦੇ ਬੁੱਤ ‘ਤੇ ਲਿਖੇ ਖਾਲਿਸਤਾਨੀ ਨਾਅਰੇ…ਪੰਜਾਬ ‘ਚੋਂ ਡਾਕਟਰ ਅੰਬੇਡਕਰ ਦੇ ਬੁੱਤ ਹਟਾਉਣ ਦੀ ਚਿਤਾਵਨੀ

Next Post

ਭਗਵੰਤ ਮਾਨ ਨੇ ਅਧਿਆਪਕਾਂ ਨੂੰ ਦਿੱਤੀ ਚਿਤਾਵਨੀ…ਹੋਵੇਗੀ ਸਖ਼ਤ ਕਾਰਵਾਈ

Nirmal Pandori

Nirmal Pandori

Related Posts

ਐਨਕਾਊਂਟਰ ਸਪੈਸ਼ਲਿਸਟਾਂ ਲਈ ਕਾਨੂੰਨੀ ਸੰਕੇਤ…ਫਰਜ਼ੀ ਪੁਲਿਸ ਮੁਕਾਬਲੇ ‘ਚ SSP-DSP ਨੂੰ ਮਿਲੀ ਉਮਰ ਕੈਦ ਦੀ ਸਜ਼ਾ
ਪੰਜਾਬ

ਬਰਖ਼ਾਸਤ ਥਾਣੇਦਾਰ ਨੂੰ ਬਲਾਤਕਾਰ ਦੇ ਮਾਮਲੇ ‘ਚ ਉਮਰ ਕੈਦ ਦੀ ਸਜ਼ਾ

by Nirmal Pandori
02/12/2026
ਪੰਜਾਬ ਦੇ ਦੋ ਕੈਬਨਿਟ ਮੰਤਰੀਆਂ ਅਮਨ ਅਰੋੜਾ ਅਤੇ ਹਰਪਾਲ ਸਿੰਘ ਚੀਮਾ ਦੇ ਖ਼ਿਲਾਫ਼ FIR ਦਰਜ
ਪੰਜਾਬ

ਅਹਿਮ ਖ਼ਬਰ….ਅੱਜ ਹੋਵੇਗਾ ਭਾਰਤ ਬੰਦ, ਸਰਕਾਰੀ ਤੇ ਪ੍ਰਾਈਵੇਟ ਕੰਮ ਕਾਜ ਪ੍ਰਭਾਵਿਤ ਹੋਣ ਦੇ ਆਸਾਰ

by Nirmal Pandori
02/12/2026
ਵੱਡੀ ਖ਼ਬਰ…ਹੁਣ AI ਵੀਡੀਓ ਫੋਟੋ ‘ਤੇ AI ਲੇਬਲ ਲਗਾਉਣਾ ਹੋਵੇਗਾ ਲਾਜ਼ਮੀ
ਪੰਜਾਬ

ਵੱਡੀ ਖ਼ਬਰ…ਹੁਣ AI ਵੀਡੀਓ ਫੋਟੋ ‘ਤੇ AI ਲੇਬਲ ਲਗਾਉਣਾ ਹੋਵੇਗਾ ਲਾਜ਼ਮੀ

by Nirmal Pandori
02/11/2026
ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜੱਜਾਂ ਦੀ ਕਮੀ…ਫਿਰ ਵੀ ਘੱਟ ਰਹੀ ਹੈ ਪੁਰਾਣੇ ਲੰਬਿਤ ਮਾਮਲਿਆਂ ਦੀ ਗਿਣਤੀ
ਪੰਜਾਬ

ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ VVIP ਸੁਰੱਖਿਆ ਸਮੀਖਿਆ ਦੇ ਦਿੱਤੇ ਹੁਕਮ

by Nirmal Pandori
02/11/2026
ਅਹਿਮ ਖ਼ਬਰ…ਜਿਹੜੇ ਵਿਦਿਆਰਥੀਆਂ ਦੀ ਡਿਗਰੀ ਪੂਰੀ ਨਹੀਂ ਹੋਈ ਉਹਨਾਂ ਨੂੰ ਮਿਲੇਗਾ ਗੋਲਡਨ ਚਾਂਸ
ਪੰਜਾਬ

ਅਹਿਮ ਖ਼ਬਰ…ਜਿਹੜੇ ਵਿਦਿਆਰਥੀਆਂ ਦੀ ਡਿਗਰੀ ਪੂਰੀ ਨਹੀਂ ਹੋਈ ਉਹਨਾਂ ਨੂੰ ਮਿਲੇਗਾ ਗੋਲਡਨ ਚਾਂਸ

by Nirmal Pandori
02/11/2026
ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏ…ਨਹੀਂ ਹੋਵੇਗੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ
ਪੰਜਾਬ

ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏ…ਨਹੀਂ ਹੋਵੇਗੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ

by Nirmal Pandori
02/10/2026
Load More
Next Post
ਸੁਖਬੀਰ ‘ਤੇ ਹਮਲੇ ਸੰਬੰਧੀ ਭਗਵੰਤ ਮਾਨ ਦਾ ਵੱਡਾ ਬਿਆਨ…ਕਿਹਾ…ਇਹ ਕਾਨੂੰਨ ਵਿਵਸਥਾ ਦਾ ਮੁੱਦਾ ਨਹੀਂ ਹੈ…!

ਭਗਵੰਤ ਮਾਨ ਨੇ ਅਧਿਆਪਕਾਂ ਨੂੰ ਦਿੱਤੀ ਚਿਤਾਵਨੀ…ਹੋਵੇਗੀ ਸਖ਼ਤ ਕਾਰਵਾਈ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਬਰਖ਼ਾਸਤ ਥਾਣੇਦਾਰ ਨੂੰ ਬਲਾਤਕਾਰ ਦੇ ਮਾਮਲੇ ‘ਚ ਉਮਰ ਕੈਦ ਦੀ ਸਜ਼ਾ

ਕਲਾਸ ਰੂਮ ‘ਚ ਵਿਦਿਆਰਥਣ ਦਾ ਕਤਲ ਕਰਨ ਵਾਲੇ ਨੌਜਵਾਨ ਨੇ ਵੀ ਤੋੜਿਆ ਦਮ

ਵਿਆਹ ਸਮਾਗਮ ‘ਚ ਹਵਾਈ ਫਾਇਰਿੰਗ ਕਰਨ ਵਾਲੇ ਵਿਅਕਤੀ ਖ਼ਿਲਾਫ਼ ਐਫਆਈਆਰ ਦਰਜ

ਅਹਿਮ ਖ਼ਬਰ….ਅੱਜ ਹੋਵੇਗਾ ਭਾਰਤ ਬੰਦ, ਸਰਕਾਰੀ ਤੇ ਪ੍ਰਾਈਵੇਟ ਕੰਮ ਕਾਜ ਪ੍ਰਭਾਵਿਤ ਹੋਣ ਦੇ ਆਸਾਰ

ਵੱਡੀ ਖ਼ਬਰ…ਹੁਣ AI ਵੀਡੀਓ ਫੋਟੋ ‘ਤੇ AI ਲੇਬਲ ਲਗਾਉਣਾ ਹੋਵੇਗਾ ਲਾਜ਼ਮੀ

ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ VVIP ਸੁਰੱਖਿਆ ਸਮੀਖਿਆ ਦੇ ਦਿੱਤੇ ਹੁਕਮ

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend