Gee 98News

ਪੰਜਾਬ ਯੂਨੀਵਰਸਿਟੀ ‘ਚ ENTRY ਸਬੰਧੀ ਨਵੇਂ ਹੁਕਮ ਜਾਰੀ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ‘ਚ ‘ਬਾਹਰਲਿਆਂ’ ਦੀ ENTRY ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। 2 ਅਪ੍ਰੈਲ ਤੋਂ ਪੰਜਾਬ ਯੂਨੀਵਰਸਿਟੀ ‘ਚ ਕੋਈ ਵੀ ਬਾਹਰੀ ਵਿਅਕਤੀ ਦਾਖ਼ਲ ਨਹੀਂ ਸਕੇਗਾ। ਇਸ ਦੇ ਲਈ ਰਜਿਸਟਰਾਰ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਯੂਨੀਵਰਸਿਟੀ ਵੱਲੋਂ ਲਾਗੂ ਕੀਤੇ ਨਵੇਂ ਹੁਕਮਾਂ ਅਨੁਸਾਰ ਯੂਨੀਵਰਸਿਟੀ ਦੇ ਸਾਰੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਪਛਾਣ ਪੱਤਰ ਰਾਹੀਂ ਹੀ ਯੂਨੀਵਰਸਿਟੀ ‘ਚ ਐਂਟਰੀ ਮਿਲੇਗੀ। ਰਜਿਸਟਰਾਰ ਵੱਲੋਂ ਸਾਰੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਪੂਰਾ ਦਿਨ ਆਪਣੇ ਪਛਾਣ-ਪੱਤਰ ਗਲ ਵਿੱਚ ਪਾ ਕੇ ਰੱਖਣ ਦੇ ਹੁਕਮ ਦਿੱਤੇ ਗਏ ਹਨ। ਦੱਸ ਦਈਏ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਯੂਨੀਵਰਸਿਟੀ ਦਾ ਮਾਹੌਲ ਤਣਾਅਪੂਰਨ ਰਿਹਾ ਹੈ। ਯੂਨੀਵਰਸਿਟੀ ਕੈਂਪਸ ਅੰਦਰ ਵਿਦਿਆਰਥੀ ਗਰੁੱਪਾਂ ਦੇ ਝਗੜਿਆਂ ਵਿੱਚ ਬਾਹਰੀ ਵਿਅਕਤੀਆਂ ਦੀ ਸ਼ਮੂਲੀਅਤ ਤੋਂ ਬਾਅਦ ਯੂਨੀਵਰਸਿਟੀ ਨੇ ਇਹ ਵੱਡਾ ਫੈਸਲਾ ਲਿਆ ਹੈ।

error: Content is protected !!