Gee 98News

ਅਹਿਮ ਖ਼ਬਰ…PGI ਚੰਡੀਗੜ੍ਹ ‘ਚ ਅਪਰੇਸ਼ਨ ਕਰਨ ਦਾ ਸਮਾਂ ਬਦਲਿਆ..ਪੜ੍ਹੋ ਖ਼ਬਰ

ਪੀਜੀਆਈ ਚੰਡੀਗੜ੍ਹ ਪ੍ਰਸ਼ਾਸਨ ਨੇ ਆਪਰੇਸ਼ਨ ਕਰਨ ਦੇ ਸਮੇਂ ਵਿੱਚ ਵੱਡੀ ਤਬਦੀਲੀ ਕਰ ਦਿੱਤੀ ਹੈ। ‌ਹੁਣ ਆਪਰੇਸ਼ਨ ਦੇ ਮਰੀਜ਼ਾਂ ਨੂੰ ਬਹੁਤੀ ਉਡੀਕ ਨਹੀਂ ਕਰਨੀ ਪਵੇਗੀ।‌ ਪੀਜੀਆਈ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਲਏ ਨਵੇਂ ਫੈਸਲੇ ਅਨੁਸਾਰ ਹੁਣ ਅਪਰੇਸ਼ਨ ਰਾਤ 8 ਵਜੇ ਤੱਕ ਕੀਤੇ ਜਾਣਗੇ।‌ ਜ਼ਿਕਰਯੋਗ ਹੈ ਕਿ ਕੋਵਿਡ ਤੋਂ ਪਹਿਲਾਂ ਵੀ ਚੰਡੀਗੜ੍ਹ ਪੀਜੀਆਈ ਵਿੱਚ ਆਪਰੇਸ਼ਨ ਰਾਤ ਦੇ 8 ਵਜੇ ਤੱਕ ਹੀ ਕੀਤੇ ਜਾਂਦੇ ਸੀ ਪਰੰਤੂ ਕੋਵਿਡ ਦੇ ਕਾਰਨ ਇਹ ਸਮਾਂ ਸ਼ਾਮ ਦੇ 5 ਵਜੇ ਤੱਕ ਕਰ ਦਿੱਤਾ ਗਿਆ ਸੀ। ਆਪਰੇਸ਼ਨ ਕਰਨ ਦਾ ਸਮਾਂ ਘਟਾਉਣ ਤੋਂ ਬਾਅਦ ਆਪਰੇਸ਼ਨ ਵਾਲੇ ਮਰੀਜ਼ਾਂ ਦੀ ਲੰਮੀ ਵੇਟਿੰਗ ਲਿਸਟ ਬਣ ਗਈ ਸੀ, ਜਿਸ ਕਾਰਨ ਮਰੀਜ਼ਾਂ ਨੂੰ 4 ਤੋਂ 6 ਮਹੀਨੇ ਤੱਕ ਵੀ ਆਪਰੇਸ਼ਨ ਲਈ ਉਡੀਕ ਕਰਨੀ ਪੈਂਦੀ ਸੀ ਪ੍ਰੰਤੂ ਬਦਲੇ ਹੋਏ ਸਮੇਂ ਅਨੁਸਾਰ ਹੁਣ ਅਜਿਹਾ ਨਹੀਂ ਹੋਵੇਗਾ। ‌ ਦੱਸ ਦੇਈਏ ਕਿ ਪੀਜੀਆਈ ਦੇ ਕੁੱਲ 40 ਅਪਰੇਸ਼ਨ ਥੀਏਟਰ ਹਨ ਜਿਨਾਂ ਵਿੱਚ ਜੇਕਰ ਬਦਲੇ ਹੋਏ ਸਮੇਂ ਵਾਧੂ ਸਮੇਂ ਵਿੱਚ 5 ਤੋਂ 6 ਅਪਰੇਸ਼ਨ ਵੀ ਜ਼ਿਆਦਾ ਹੁੰਦੇ ਹਨ ਤਾਂ ਕੁੱਲ ਮਿਲਾ ਕੇ ਕਰੀਬ 200 ਮਰੀਜ਼ਾਂ ਨੂੰ ਰਾਹਤ ਮਿਲੇਗੀ। ਇਸ ਸਬੰਧੀ ਸਾਰੇ ਵਿਭਾਗਾਂ ਨੂੰ ਇੱਕ ਸਰਕੁਲਰ ਵੀ ਜਾਰੀ ਕਰ ਦਿੱਤਾ ਗਿਆ ਹੈ ਜਿਸ ਤਹਿਤ ਸੋਮਵਾਰ ਤੋਂ ਸ਼ੁਕਰਵਾਰ ਤੱਕ ਸਵੇਰ 8 ਵਜੇ ਤੋਂ ਰਾਤ 8 ਵਜੇ ਤੱਕ ਆਪਰੇਸ਼ਨ ਕੀਤੇ ਜਾਣਗੇ। ‌

error: Content is protected !!