Gee 98News

ਪੰਜਾਬ ਦੇ ਬਲਾਕਾਂ ਦੀ ਹੋਵੇਗੀ ਭੰਨਤੋੜ… ਸਰਕਾਰ ਨੇ ਸਾਰੇ ਬਲਾਕਾਂ ਦੇ ਪੁਨਰਗਠਨ ਦਾ ਲਿਆ ਫੈਸਲਾ

-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਕੈਬਨਿਟ ਦੀ ਮੀਟਿੰਗ ‘ਚ ਅੱਜ ਸੂਬੇ ਦੇ ਬਲਾਕਾਂ ਦੇ ਪੁਨਰਗਠਨ ਸੰਬੰਧੀ ਇੱਕ ਵੱਡਾ ਫੈਸਲਾ ਲਿਆ ਗਿਆ ਹੈ। ‌ ਕੈਬਨਿਟ ਮੀਟਿੰਗ ‘ਚ ਹੋਏ ਫੈਸਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ‌ ਪੰਜਾਬ ‘ਚ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਧੀਨ ਬਲਾਕਾਂ ਦਾ ਪੁਨਰਗਠਨ ਕੀਤਾ ਜਾਵੇਗਾ। ‌ ਬਲਾਕਾਂ ਦੇ ਪੁਨਰਗਠਨ ਦੀ ਇਸ ਪ੍ਰਕਿਰਿਆ ਤਹਿਤ ਬਲਾਕਾਂ ਦੀ ਸੰਖਿਆ, ਪਿੰਡਾਂ ਦਾ ਫੇਰਬਦਲ ਹੋ ਸਕਦਾ ਹੈ। ਇੱਕ ਹੋਰ ਵੱਡੇ ਫੈਸਲੇ ਤਹਿਤ ਪੰਜਾਬ ਸਰਕਾਰ ਨੇ ਸੂਬੇ ਦੇ ਐਡਵੋਕੇਟ ਜਨਰਲ ਦਫਤਰ ਵਿੱਚ ਕਾਨੂੰਨ ਅਧਿਕਾਰੀਆਂ ਦੀਆਂ ਨਿਯੁਕਤੀਆਂ ‘ਚ ਐਸਸੀ ਸ਼੍ਰੇਣੀ ਦੇ ਵਕੀਲਾਂ ਨੂੰ ਰਿਜ਼ਰਵੇਸ਼ਨ ਲਈ ਮਨਜ਼ੂਰੀ ਦੇ ਦਿੱਤੀ ਹੈ। ‌ ਇਸ ਦੇ ਨਾਲ ਹੀ ਅੱਜ ਦੀ ਮੀਟਿੰਗ ਵਿੱਚ ਪੰਜਾਬ ਸਰਕਾਰ ਨੇ ਮੈਡੀਕਲ ਕਾਲਜਾਂ ਦੇ ਪ੍ਰੋਫੈਸਰਾਂ ਦੀ ਸੇਵਾ ਮੁਕਤੀ ਦੀ ਉਮਰ 62 ਸਾਲ ਤੋਂ ਵਧਾ ਕੇ 65 ਸਾਲ ਕਰ ਦਿੱਤੀ ਹੈ ਅਤੇ ਸਰਕਾਰ ਨੇ ਮੈਡੀਕਲ ਅਫ਼ਸਰ (ਸਪੈਸ਼ਲਿਸਟ) ਦੀ ਸੇਵਾ ਮੁਕਤੀ ਦੀ ਉਮਰ ਵੀ 58 ਸਾਲ ਤੋਂ ਵਧਾ ਕੇ 65 ਸਾਲ ਕਰ ਦਿੱਤੀ ਹੈ। ਹਾਲਾਂਕਿ ਇਹਨਾਂ ਮੈਡੀਕਲ ਅਫ਼ਸਰਾਂ ਨੂੰ 58 ਸਾਲ ਤੋਂ ਬਾਅਦ ਉਹਨਾਂ ਦੇ ਆਖਰੀ ਵੇਤਨ ਦੇ ਆਧਾਰ ‘ਤੇ ਕਾਂਟਰੈਕਟ ‘ਤੇ ਨਿਯੁਕਤ ਕੀਤਾ ਜਾਵੇਗਾ। ‌ ਇੱਕ ਹੋਰ ਅਹਿਮ ਫੈਸਲੇ ਤਹਿਤ “ਵਨ ਟਾਈਮ ਸੈਟਲਮੈਂਟ” ਦੀ ਸਕੀਮ ਨੂੰ ਹੁਣ ਨਗਰ ਸੁਧਾਰ ਟਰੱਸਟ ‘ਤੇ ਵੀ ਲਾਗੂ ਕੀਤਾ ਜਾਵੇਗਾ। ‌

error: Content is protected !!